Skip to content
Independent perspectives. Global stories.
BREAKING

ਗਰੀਬੀ ਦੇ ਭਾਰ ਹੇਠ ਦੱਬਿਆ ਭਾਰਤ

Share this story

ਜਿਹੜੇ ਪੇਂਡੂ ਭਾਰਤੀ ਰੋਜ਼ਾਨਾ 32 ਰੁਪਏ ਅਤੇ ਸ਼ਹਿਰੀ ਰੋਜ਼ਾਨਾ ਭਾਰਤੀ 47 ਰੁਪਏ ਖਰਚਦੇ ਹਨ, ਉਹਨਾ ਨੂੰ ਗਰੀਬ ਨਹੀਂ ਮੰਨਿਆ ਜਾ ਸਕਦਾ। ਜਦੋਂ ਇਹ ਤ¤ਥ ਪੇਸ਼ ਕਰਦੀ ਰਿਪੋਰਟ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰੰਗਾਰਾਜਨ ਨੇ ਮੋਦੀ ਸਰਕਾਰ ਨੂੰ ਪੇਸ਼ ਕੀਤੀ ਤਾਂ ਚਾਰੇ ਪਾਸੇ ਹਾਹਾਕਾਰ ਮਚ ਗਈ। ਕਿਉਂਕਿ ਇੰਨੀ ਰਕਮ ਨਾਲ ਤਾਂ ਇ¤ਕ ਵਿਅਕਤੀ ਨੂੰ ਅਤਿ ਦੀ ਮਹਿੰਗਾਈ ਦੇ ਸਮੇਂ ‘ਚ ਦੋ ਡੰਗ ਦੀ ਸਧਾਰਨ ਰੋਟੀ ਵੀ ਨਹੀਂ ਮਿਲਦੀ ਤਾਂ ਫਿਰ ਉਹ ਗਰੀਬ ਕਿਵੇਂ ਨਾ ਹੋਏ?
ਭਾਰਤ ਦੀ ਕੁਲ ਸਵਾ ਅਰਬ ਅਬਾਦੀ ਦਾ 29.5 ਪ੍ਰਤੀਸ਼ਤ ਗਰੀਬੀ ਰੇਖਾ ਤੋਂ ਥ¤ਲੇ ਰਹਿੰਦਾ ਹੈ। ਗਰੀਬਾਂ ਦੀ ਗਿਣਤੀ ਦੇਸ਼ ‘ਚ ਹਰ ਵਰ੍ਹੇ ਵਧਦੀ ਹੀ ਜਾ ਰਹੀ ਹੈ। ਸਾਲ 2011-12 ਵਿ¤ਚ ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਵਿ¤ਚ ਗਰੀਬਾਂ ਦੀ ਗਿਣਤੀ 27 ਕਰੋੜ ਸੀ, ਜੋ ਹੁਣ ਵਧਕੇ 36 ਕਰੋੜ 30 ਲ¤ਖ ਤ¤ਕ ਪੁ¤ਜ ਗਈ ਹੈ। ਗਰੀਬੀ ਰੇਖਾ ਤੋਂ ਹੇਠ ਰਹਿਣ ਵਾਲੇ ਲੋਕਾਂ ਵਿ¤ਚ, ਪੇਂਡੂਆਂ ਦੇ ਮੁਕਾਬਲੇ ਸ਼ਹਿਰੀਆਂ ‘ਚ, ਵਧੇਰੇ ਵਾਧਾ ਦਰਜ਼ ਹੋਇਆ ਹੈ। ਇਹ ਗਰੀਬੀ ਦੇ ਕਾਰਨ ਹੀ ਹੈ ਕਿ ਭਾਰਤ ਵਿ¤ਚ ਭੁ¤ਖਮਰੀ ਗੰਭੀਰ ਸਮ¤ਸਿਆ ਬਣਦੀ ਜਾ ਰਹੀ ਹੈ। ਭੁ¤ਖ ਸਬੰਧੀ ਵਿਸ਼ਵ ਸੂਚੀ 2017 ਵਿ¤ਚ ਭਾਰਤ ਦਾ 119 ਦੇਸ਼ਾਂ ਵਿਚੋਂ 100 ਵਾਂ ਸਥਾਨ ਹੈ। ਇਸ ਸੂਚੀ ਵਿ¤ਚ ਭਾਰਤ, ਉਤਰੀ ਕੋਰੀਆ, ਇਰਾਨ ਅਤੇ ਬੰਗਲਾ ਦੇਸ਼ ਤੋਂ ਵੀ ਪ¤ਛੜ ਗਿਆ ਹੈ ਪਰ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਰਤਾ ਮਾਸਾ ਕੁ ਅ¤ਗੇ ਹੈ। ਪਿਛਲੇ ਸਾਲ ਦੀ ਇਸ ਸੂਚੀ ਵਿ¤ਚ ਭਾਰਤ ਦਾ 97 ਵਾਂ ਸਥਾਨ ਸੀ। ਭਾਰਤ ਇਸ ਸਾਲ ਦੀ ਸੂਚੀ ਵਿ¤ਚ ਇਸ ਖੇਤਰ ਦਾ ਸਭ ਤੋਂ ਮਾੜੀ ਕਾਰਗੁਜ਼ਾਰੀ ਦਿਖਾਉਣ ਵਾਲੀ ਸ਼੍ਰੇਣੀ ਵਿ¤ਚ ਸ਼ਾਮਲ ਹੋਣ ਵਾਲਾ ਦੇਸ਼ ਬਣ ਗਿਆ ਹੈ। ਅੰਤਰਰਾਸ਼ਟਰੀ ਖੁਰਾਕ ਨੀਤੀ ਖੋਜ਼ ਸੰਸਥਾ (ਇਫਪਰੀ) ਨੇ ਤਾਂ ਇਸ ਰਿਪੋਰਟ ਵਿ¤ਚ ਦ¤ਸਿਆ ਹੈ ਕਿ ਭਾਰਤ ਵਿ¤ਚ ਵਧੇਰੇ ਬ¤ਚੇ ਕੁਪੋਸ਼ਣ ਦਾ ਸ਼ਿਕਾਰ ਹਨ ਅਤੇ ਇਸ ਦਾ ਕਾਰਨ ਦੇਸ਼ ਵਿ¤ਚ ਭੁ¤ਖ ਦਾ ਪ¤ਧਰ ਗੰਭੀਰ ਹਾਲਤ ਵਿ¤ਚ ਪੁ¤ਜਣਾ ਹੈ।
ਸਾਲ 2016 ਵਿ¤ਚ ਵਿਸ਼ਵ ਬੈਂਕ ਨੇ ਸੋਧੀ ਹੋਈ ਮੁਲਾਂਕਣ ਵਿਧੀ ਵਰਤਦਿਆਂ ਇ¤ਕ ਰਿਪੋਰਟ ਛਾਪੀ ਹੈ। ਇਸ ਅਨੁਸਾਰ ਵਿਸ਼ਵ ਭਰ ਵਿ¤ਚ 87 ਕਰੋੜ 23 ਲ¤ਖ ਲੋਕ ਗਰੀਬ ਹਨ, ਗਰੀਬੀ ਰੇਖਾ ਤੋਂ ਹੇਠਲੇ ਪ¤ਧਰ ਦਾ ਜੀਵਨ ਜੀਊਂਦੇ ਹਨ। ਇਹਨਾਂ ਕੁਲ ਦੁਨੀਆਂ ਦੇ ਗਰੀਬਾਂ ਵਿਚੋਂ ਪੰਜਵਾਂ ਹਿ¤ਸਾ ਭਾਰਤੀਆਂ ਦਾ ਹੈ। ਇਹਨਾ ਭਾਰਤੀ ਗਰੀਬਾਂ ਦੀ ਹਰ ਰੋਜ਼ ਦੀ ਖਰੀਦ ਸ਼ਕਤੀ ਸਵਾ ਡਾਲਰ ਭਾਵ ਪਝ¤ਤਰ ਰੁਪਏ ਹੈ। ਉਂਜ ਦੇਸ਼ ਦੀ 58 ਫੀਸਦੀ ਆਬਾਦੀ ਰੋਜ਼ਾਨਾ ਤਿੰਨ ਡਾਲਰ ਦਸ ਸੈਂਟ (190 ਰੁਪਏ) ਤੋਂ ਘ¤ਟ ਆਮਦਨ ਦਰ ਉਤੇ ਗੁਜਾਰਾ ਕਰਦੀ ਹੈ। ਅੰਗਰੇਜ਼ਾਂ ਦੇ ਦੇਸ਼ ਉਤੇ ਰਾਜ ਵੇਲੇ ਗਰੀਬੀ ਨੇ ਦੇਸ਼ ਨੂੰ ਆਪਣੇ ਸ਼ਿਕੰਜੇ ਵਿ¤ਚ ਕ¤ਸਿਆ ਹੋਇਆ ਸੀ। ਉਨੀਵੀਂ ਸਦੀ ਦੇ ਸ਼ੁਰੂ ‘ਚ ਗੰਭੀਰ ਬੀਮਾਰੀ ਅਤੇ ਭੁ¤ਖਮਰੀ ਕਾਰਨ ਲ¤ਖਾਂ ਲੋਕ ਮਾਰੇ ਗਏ। ਸਾਲ 1876-1879 ਦੌਰਾਨ 6 ਤੋਂ 10 ਮਿਲੀਅਨ (60 ਲ¤ਖ ਤੋਂ ਇ¤ਕ ਕਰੋੜ), 1876 ਤੇ 1896 ‘ਚ 19 ਮਿਲੀਅਨ (ਇ¤ਕ ਕਰੋੜ 90 ਲ¤ਖ) ਲੋਕ ਭੁ¤ਖ ਨਾਲ ਮਰੇ।ਭਾਵੇਂ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦੇ ਹਾਕਮਾਂ ਨੇ ਦੇਸ਼ ਵਿਚੋਂ ਭੁ¤ਖਮਰੀ ਅਤੇ ਗਰੀਬੀ ਤੋਂ ਲੋਕਾਂ ਨੂੰ ਨਿਜ਼ਾਤ ਦੁਆਉਣ ਲਈ ਗਰੀਬੀ ਹਟਾਉ ਜਿਹੇ ਨਾਹਰੇ ਵੀ ਲਗਾਏ। ਗਰੀਬਾਂ ਲਈ ਭਲਾਈ ਸਕੀਮਾਂ ਵੀ ਸ਼ੁਰੂ ਕੀਤੀਆਂ। ਉਹਨਾਂ ਦੇ ਰੁਜ਼ਗਾਰ ਲਈ ਵੀ ਸਮੇਂ ਸਮੇਂ ਯਤਨ ਕੀਤੇ ਪਰ ਇਹ ਨਾਹਰੇ, ਇਹ ਯੋਜਨਾਵਾਂ ਗਰੀਬਾਂ ਦਾ ਕੁਝ ਵੀ ਸੁਆਰ ਨਹੀਂ ਸਕੀਆ। ਜੇਕਰ ਇਹਨਾ ਯੋਜਨਾਵਾਂ ਨੇ ਗਰੀਬਾਂ ਦਾ ਕੁਝ ਸੁਆਰਿਆ ਹੁੰਦਾ ਤਾਂ ਦੇਸ਼ ਵਿ¤ਚ ਠਹਰੇਕ ਲਈ ਭੋਜਨਠ ਵਾਲਾ ਕਾਨੂੰਨ ਪਾਸ ਨਾ ਕਰਨਾ ਪੈਂਦਾ ਅਤੇ ਉਸ ਵਿ¤ਚ ਦੇਸ਼ ਦੀ ਅ¤ਧ ਤੋਂ ਵ¤ਧ ਆਬਾਦੀ ਨੂੰ ਸ਼ਾਮਲ ਨਾ ਕਰਨਾ ਪੈਂਦਾ। ਇਹਨਾ ਯੋਜਨਾਵਾਂ ਦੇ ਬਾਵਜੂਦ ਦੇਸ਼ ਦਾ ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੁੰਦਾ ਗਿਆ ਅਤੇ ਗਰੀਬ ਅਮੀਰ ਦਾ ਇਹ ਪਾੜਾ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ।
ਕਹਿਣ ਨੂੰ ਤਾਂ ਹੋਰ ਯੋਜਨਾਵਾਂ ਵਾਂਗਰ ਮਹਾਤਮਾ ਗਾਂਧੀ ਰਾਸ਼ਟਰੀ ਰੁਜ਼ਗਾਰ ਗਰੰਟੀ ਸਕੀਮ ਨੂੰ ਗਰੀਬਾਂ ਨੂੰ ਰੁਜ਼ਗਾਰ ਦੇਣ ਅਤੇ ਗਰੀਬੀ ਹਟਾਉਣ ਲਈ ਇ¤ਕ ਰਾਮ-ਬਾਣ ਦੇ ਤੌਰ ਤੇ ਪ੍ਰਚਾਰਿਆ ਜਾ ਰਿਹਾ ਹੈ ਪਰ ਇਹ ਸਮਾਜ ਦੇ ਸਭ ਤੋਂ ਵ¤ਧ ਸ਼ੋਸ਼ਿਤ ਵਰਗ ਲਈ ਲਾਹੇਬੰਦ ਸਾਬਤ ਨਹੀਂ ਹੋ ਰਹੀ। ਉਦਾਹਰਨ ਵਜੋਂ ਅਨੁਸੂਚਿਤ ਕਬੀਲਿਆਂ ਦੇ ਲੋਕ, ਜਿਹੜੇ ਬਹੁ ਗਿਣਤੀ ਗਰੀਬੀ ਦੀ ਰੇਖਾ ਤੋਂ ਹੇਠ ਰਹਿੰਦੇ ਹਨ, ਜਿਹਨਾ ਕੋਲ ਆਪਣੀ ਜ਼ਮੀਨ ਦਾ ਕੋਈ ਟੁ¤ਕੜਾ ਸੀ ਅਤੇ ਉਸ ਵਿ¤ਚ ਖੇਤੀ ਕਰਦੇ ਹਨ ਉਹਨਾ ਦੀ ਫੀਸਦੀ 44.7 ਸੀ ਜੋ 2011 ਵਿ¤ਚ ਘਟਕੇ 34.5 ਫੀਸਦੀ ਰਹਿ ਗਈ। ਇਹੀ ਹਾਲ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਹੋਇਆ ਜਿਹਨਾ ਦੀ ਖੇਤੀ ਕਰਦਿਆਂ ਦੀ ਫੀਸਦੀ 20 ਫੀਸਦੀ ਤੋਂ ਘਟਕੇ 14.8 ਫੀਸਦੀ ਰਹਿ ਗਈ। ਇਹ ਲੋਕ ਆਪਣੀਆਂ ਜ਼ਮੀਨਾਂ ਦੇ ਟੁਕੜੇ ਵੇਚਕੇ ਹੋਰ ਲੋਕਾਂ ਦੇ ਖੇਤਾਂ ‘ਚ ਖੇਤ ਮਜ਼ਦੂਰਾਂ ਵਜੋਂ ਕੰਮ ਕਰਨ ਲਈ ਮਜ਼ਬੂਰ ਹੋ ਗਏ। ਇਹਨਾਂ ਲੋਕਾਂ ਕੋਲ ਨਾ ਤਾਂ ਖਾਣ ਲਈ ਪੂਰਾ ਭੋਜਨ ਹੈ, ਨਾ ਰਹਿਣ ਲਈ ਮਕਾਨ ਹਨ, ਨਾ ਪਹਿਨਣ ਲਈ ਯੋਗ ਕ¤ਪੜਾ ਹੈ। ਭਾਵ ਜ਼ਿੰਦਗੀ ਜੀਊਣ ਲਈ ਲੋੜਾਂ ਪੂਰੀਆਂ ਕਰਨ ਦੇ ਨਾ ਉਹ ਆਪ ਕਾਬਲ ਹੋ ਸਕੇ ਹਨ ਨਾ ਹੀ ਸ¤ਤ ਦਹਾਕਿਆਂ ‘ਚ ਸਮੇਂ ਸਮੇਂ ਬਣੀਆਂ ਵ¤ਖੋ ਵ¤ਖਰੀਆਂ ਸਿਆਸੀ ਪਾਰਟੀਆਂ ਦੀ ਸਰਕਾਰਾਂ ਨੇ ਉਹਨਾ ਦੀ ਥਾਹ ਲਈ ਹੈ। ਸਰਕਾਰਾਂ ਵਲੋਂ ਸਮੇਂ ਸਮੇਂ ਲਾਗੂ ਨੀਤੀਆਂ, ਸਕੀਮਾਂ ਠਹਵਾ ‘ਚ ਤਲਵਾਰਾਂਠ ਮਾਰਨ ਤੋਂ ਵ¤ਧ ਹੋਰ ਕੁਝ ਵੀ ਉਹਨਾ ਦਾ ਸੁਆਰ ਨਹੀਂ ਸਕੀਆਂ।
ਗਰੀਬੀ ਆਮ ਲੋਕਾਂ ਲਈ ਸਰਾਪ ਬਣੀ ਹੋਈ ਹੈ। ਗਰੀਬ ਅਨਪੜ੍ਹਤਾ ਦੇ ਚੁੰਗਲ ਵਿਚੋਂ ਬਾਹਰ ਨਹੀਂ ਆ ਸਕੇ। ਇਹਨਾ ਲੋਕਾਂ ਵਿਚੋਂ ਵ¤ਡੀ ਗਿਣਤੀ ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲਿਆਂ ਦੇ ਉਹਨਾ ਲੋਕਾਂ ਦੀ ਹੈ, ਜਿਹਨਾ ਦੀ ਦੇਸ਼ ‘ਚ ਆਬਾਦੀ ਕਰਮਵਾਰ 18.46 ਫੀਸਦੀ ਅਤੇ 10.97 ਫੀਸਦੀ ਹੈ। ਇਹਨਾ ਲੋਕਾਂ ਦਾ ਕਿ¤ਤਾ ਮੁ¤ਖ ਤੌਰ ਤੇ ਮਜ਼ਦੂਰੀ ਹੈ। ਇਹਨਾ ਵਿਚੋਂ 51 ਫੀਸਦੀ ਦਿਹਾੜੀਦਾਰ ਮਜ਼ਦੂਰੀ ਕਰਦੇ ਹਨ ਅਤੇ ਖੇਤ ਮਜ਼ਦੂਰ ਹਨ। ਇਹਨਾਂ ਵਿਚੋਂ ਮਸਾਂ 11 ਫੀਸਦੀ ਉਹ ਪਰਿਵਾਰ ਹਨ ਜਿਹਨਾ ਕੋਲ ਫਰਿ¤ਜ ਆਦਿ ਹਨ ਅਤੇ ਲਗਭਗ 30 ਫੀਸਦੀ ਇਹੋ ਜਿਹੇ ਪਰਿਵਾਰ ਹਨ ਜਿਹਨਾ ਕੋਲ ਆਪਣੇ ਘਰ ਹਨ। ਇਹਨਾ ਵਿ¤ਚ 56 ਫੀਸਦੀ ਪਰਿਵਾਰ, ਬੇ-ਜ਼ਮੀਨੇ ਪਰਿਵਾਰ ਹਨ। ਜਿਹਨਾ 54 ਫੀਸਦੀ ਪਰਿਵਾਰਾਂ ਕੋਲ ਆਪਣੇ ਘਰ ਵੀ ਹਨ, ਉਸ ਵਿ¤ਚ ਇ¤ਕ ਜਾਂ ਦੋ ਕਮਰੇ ਹੀ ਹਨ। ਇਹੋ ਜਿਹੇ ਹਾਲਤਾਂ ਵਿ¤ਚ ਉਹਨਾ ਦਾ ਜੀਵਨ ਜੀਊਣ ਦਾ ਪ¤ਧਰ ਬਹੁਤ ਹੀ ਨੀਵੇਂ ਪ¤ਧਰ ਦਾ ਹੈ, ਕਿਉਂਕਿ ਪੀਣ ਦੇ ਸਾਫ ਪਾਣੀ ਜਾਂ ਘਰਾਂ ‘ਚ ਫਲ¤ਸ਼ ਲੈਟਰੀਨਾਂ ਬਨਾਉਣ ਤ¤ਕ ਵੀ ਉਹਨਾ ਦੀ ਪਹੁੰਚ ਹਾਲੀ ਤ¤ਕ ਵੀ ਨਹੀਂ ਹੋ ਸਕੀ। ਖੇਤੀ ਪ੍ਰਧਾਨ ਦੇਸ਼ ਹੁੰਦਿਆਂ ਦੇਸ਼ ਦੇ 80 ਫੀਸਦੀ ਲੋਕ ਖੇਤੀ ਤੇ ਨਿਰਭਰ ਹਨ। ਦੇਸ਼ ‘ਚ ਖੇਤੀ ਦੀ ਹਾਲਤ ਮੰਦੀ ਹੈ। ਕਿਸਾਨ ਗਰੀਬ ਅਤੇ ਅਨਪੜ੍ਹ ਹਨ। ਨਵੇਂ ਸੰਦਾਂ, ਬੀਜਾਂ, ਖਾਦਾਂ ਦੀ ਘਾਟ ਚੰਗੀ ਖੇਤੀ ਦੇ ਆੜੇ ਆਉਂਦੀ ਹੈ। ਪੈਦਾਵਾਰ ਥੋਹੜੀ ਨਿਕਲਦੀ ਹੈ। ਸਿੰਚਾਈ ਸੰਕਟ ਪੈਦਾ ਕਰਦੀ ਹੈ। ਉਪਰੋਂ ਵਧ ਰਹੀ ਅਬਾਦੀ ਦਾ ਦੇਸ਼ ਦੀ ਆਰਥਿਕਤਾ ਉਤੇ ਭਾਰ ਅਸਹਿਣਯੋਗ ਬਣਦਾ ਜਾ ਰਿਹਾ ਹੈ। ਉਪਰੋਂ ਦੇਸ਼ ‘ਚ ਸਿਆਸਤ ‘ਚ ਵ¤ਧ ਰਿਹਾ ਗੰਦਲਾਪਨ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਗਰੀਬ ਵਿਰੋਧੀ ਸਰਕਾਰੀ ਨੀਤੀਆਂ, ਗਰੀਬਾਂ ਲਈ ਲੋਕ ਭਲਾਈ ਸਕੀਮਾਂ ਦੀ ਥੁੜ, ਆਮ ਆਦਮੀ ਨੂੰ ਗਰੀਬ ਬਣਾ ਰਹੀ ਹੈ। ਸਮਾਜ ਵਿਚਲਾ ਭੇਦਭਾਵ ਅਤੇ ਧੰਨ ਦੀ ਗੈਰ-ਵਾਜਬ ਵੰਡ ਨੇ ਦੇਸ਼ ਦੇ ਆਮ ਲੋਕਾਂ ਨੂੰ ਗਰੀਬੀ ਰੇਖਾ ਵ¤ਲ ਧ¤ਕਣ ਲਈ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਗਰੀਬਾਂ ਲਈ ਨਾ ਬਰਾਬਰ ਦੀ ਸਿ¤ਖਿਆ ਹੈ, ਨਾ ਉਸ ਵਾਸਤੇ ਲੋੜੀਂਦੀਆਂ ਸਿਹਤ ਸਹੂਲਤਾਂ ਹਨ। ਘ¤ਟ ਤੋਂ ਘ¤ਟ ਜੀਵਨ ਜੀਊਣ ਦੀਆਂ ਲੋੜਾਂ ਦੀ ਥੁੜ ਉਸ ਨੂੰ ਨਿਰਾਸ਼ਾ ਵ¤ਲ ਧ¤ਕ ਰਹੀ ਹੈ। ਅਸਲ ਵਿ¤ਚ ਗਰੀਬੀ ਅਤੇ ਇਸਦੀ ਉਪਜ ਭੁ¤ਖਮਰੀ, ਭਾਰਤ ਵਰਗੇ ਲੋਕਤੰਤਰ ਦੇ ਮ¤ਥੇ ਉਤੇ ਕਲੰਕ ਦੀ ਤਰ੍ਹਾਂ ਦਿਖਾਈ ਦੇਣ ਲ¤ਗੀ ਹੈ। ਤਦੇ ਥੁੜਾਂ ਮਾਰੇ ਲੋਕਾਂ ਦਾ ਵਿਸ਼ਵਾਸ਼ ਦੇਸ਼ ਦੀ ਸਿਆਸਤ ਤੋਂ ਉਠਦਾ ਜਾ ਰਿਹਾ ਹੈ। ਗਰੀਬੀ ਕਾਰਨ ਲੋਕ ਅੰਧ-ਵਿਸ਼ਵਾਸ਼ ‘ਚ ਫਸ ਰਹੇ ਹਨ। ਸਮਾਜ ਵਿਰੋਧੀ ਸੰਸਥਾਵਾਂ ਦੇ ਚੁੰਗਲ ‘ਚ ਫਸਕੇ ਆਪਣੇ ਮਨ ਲਈ ਸਕੂਨ ਲ¤ਭਣ ਦਾ ਰਾਹ ਫੜ ਰਹੇ ਹਨ।
ਲੋੜ ਇਸ ਗ¤ਲ ਦੀ ਹੈ ਕਿ ਬਿਨ੍ਹਾਂ ਭੇਦਭਾਵ ਦੇ, ਜ਼ਿੰਦਗੀ ਦੀਆਂ ਸਹੂਲਤਾਂ ਤੋਂ ਵਿਰਵੇ ਇਹਨਾ ਲੋਕਾਂ ਦੇ ਲਈ, ਭਲਾਈ ਸਕੀਮਾਂ ਦੇ ਨਾਲ ਨਾਲ ਰੁਜ਼ਗਾਰ ਦੇ ਸਾਧਨ ਅਤੇ ਮੌਕੇ ਮੁਹ¤ਈਏ ਕੀਤੇ ਜਾਣ। ਸਿਰਫ ਦਾਲ, ਆਟਾ, ਮੁਫਤ ਮੁਹ¤ਈਆ ਕੀਤਿਆਂ ਅਤੇ ਉਹਨਾ ਲਈ ਸਿਰਫ, ਉਹਨਾ ਦੀਆਂ ਵੋਟਾਂ ਲੈਣ ਲਈ ਵੋਟ ਰਾਜਨੀਤੀ ਵਾਲੀਆਂ ਸਕੀਮਾਂ ਲਾਗੂ ਕੀਤਿਆਂ, ਕੁਝ ਵੀ ਨਹੀਂ ਸੌਰਨਾ।

WRITTEN BY