ਭਾਰਤ ਦੀ ਮੋਦੀ ਸਰਕਾਰ ਨੇ ਪੂਰੇ ਭਾਰਤ ਨੂੰ ਸਾਫ਼ ਕਰਨ ਲਈ ਸਵੱਛ ਭਾਰਤ ਮੁਹਿੰਮ ਦਾ ਆਗ਼ਾਜ਼ ਵੱਡੇ ਪੱਧਰ ਤੇ ਕੀਤਾ ਤੇ ਦੇਸ਼ ਦੀ ਐਨ.ਡੀ.ਏ. ਭਾਈਵਾਲ ਰਾਜ ਸਰਕਾਰਾਂ ਨੇ ਵੀ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਆਪਣੇ ਵਜ਼ੀਰਾਂ, ਅਧਿਕਾਰੀਆਂ ਤੇ ਹੇਠਲੇ ਪੱਧਰ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।ਪ੍ਰਿੰਟ ਤੇ ਇਲੈਕਟਰਾਨਿਕ ਮੀਡੀਆਂ ਜ਼ਰੀਏ ਵੀ ਲੋਕਾਂ ਨੂੰ ਭਾਰਤ ਵਿੱਚੋਂ ਗੰਦਗੀ ਦੂਰ ਕਰਨ ਦੇ ਇਸ਼ਿਤਿਹਾਰ ਜਾਰੀ ਕੀਤੇ ਗਏ।ਪਰ ਇਸ ਮੁਹਿੰਮ ਦਾ ਕਿੰਨਾਂ ਕੁ ਅਸਰ ਹੋਇਆ ਹੈ ਅੱਜ ਸਾਡੇ ਸਭ ਦੇ ਸਾਹਮਣੇ ਹੀ ਹੈ।ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਸਵੱਛਤਾਂ ਪੱਖੋਂ ਹਲੇ ਕਾਫੀ ਪਿੱਛੇ ਹਾਂ।
ਸਰਕਾਰ ਨੇ ਭਾਵੇ ਥੋੜੇ ਲੋਕਾਂ ਦੀਆਂ ਗਲੀਆਂ ਨਾਲੀਆਂ ’ਚ ਸੀਵਰੇਜ਼ ਤਾਂ ਪਾ ਦਿੱਤੇ ਹਨ।ਪਰ ਸੀਵਰੇਜ਼ ਦੀ ਗੰਦਗੀ ਬਾਹਰ ਕੱਢਣ ਤੋਂ ਬਾਅਦ ਉਨਾਂ ਦੀਆਂ ਢੇਰੀਆਂ ਗਲੀਆਂ ਵਿੱਚ ਹੀ ਛੱਡ ਦਿੱਤੀਆਂ ਜਾਂਦੀਆਂ ਹਨ। ਜਿੰਨਾਂ ਦੀ ਗੰਦਗੀ, ਗਲੀਆਂ ਵਿੱਚ ਆਉਂਦੇ ਜਾਂਦੇ ਲੋਕਾਂ ਦੇ ਨੱਕ ਵਿੱਚ ਦਮ ਕਰ ਦਿੰਦੀ ਹੈ।ਪਰ ਫਿਰ ਵੀ ਪਤਾ ਨਹੀਂ ਕਿਉ ਉਨਾਂ ਢੇਰੀਆਂ ਨੂੰ ਲੋਕਾਂ ਦੇ ਰਹਿਮੋ ਕਰਮ ਤੇ ਹੀ ਛੱਡ ਦਿੱਤਾ ਹੈ।ਢੇਰੀਆਂ ਜਦੋਂ ਸੁੱਕ ਜਾਂਦੀਆਂ ਹਨ ਤਾਂ ਉਹ ਵਾਹਨ ਦੇ ਲੰਘਣ ਤੇ ਆਉਂਦੇ ਜਾਂਦੇ ਲੋਕਾਂ ਉ¤ਪਰ ਹੀ ਮਿੱਟੀ ਬਣ ਪੈਦੀਆਂ ਹਨ।ਪਰ ਪਤਾ ਨਹੀਂ ਕਿਉਂ ਇਹ ਗੰਦਗੀ ਗਲੀਆਂ ਦਾ ਹੀ ਸ਼ਿੰਗਾਰ ਬਣ ਕੇ ਹੀ ਰਹਿ ਜਾਂਦੀ ਹੈ ਜਾਂ ਫਿਰ ਉਹ ਕਰਮਚਾਰੀ ਹੀ ਉਸ ਗੰਦਗੀ ਨੂੰ ਭੁੱਲ ਜਾਂਦੇ ਹਨ ਜੋ ਉਨਾਂ ਸੀਵਰ ਸਾਫ ਕਰਨ ਸਮੇਂ ਸੀਵਰ ’ਚੋਂ ਕੱਢੀ ਸੀ।
ਸ਼ਹਿਰਾਂ ਦੀ ਸਫਾਈ ਲਈ ਕਮੇਟੀਆਂ ਨੂੰ ਵਿਉਤਵੱਧ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ।ਸਭ ਤੋਂ ਪਹਿਲਾਂ ਤਾਂ ਕਮੇਟੀਆਂ ਚਾਹੀਦਾ ਹੈ ਕਿ ਲੋਕਾਂ ਦੀ ਆਬਾਦੀ ਦੀ ਦਰ ਅਨੁਸਾਰ ਸਫ਼ਾਈ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇ।ਉਸ ਤੋਂ ਬਾਅਦ ਸਾਰੇ ਸ਼ਹਿਰ ਦੀ ਸਫ਼ਾਈ ਦਾ ਇੱਕ ਮੁਕੰਮਲ ਚਾਰਟ ਤਿਆਰ ਕੀਤਾ ਜਾਵੇ।ਉਸ ਵਿੱਚ ਸਫ਼ਾਈ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਣ।ਦਫ਼ਤਰ ਵਿੱਚ ਇੱਕ ਨੋਡਲ ਅਫਸਰ ਬਣਾਇਆ ਜਾਵੇ ਜੋ ਸਮੇਂ-ਸਮੇਂ ਤੇ ਸ਼ਹਿਰ ਦਾ ਬਕਾਇਦਾ ਨਰੀਖਣ ਕਰਦਾ ਰਹੇ ਕਿ ਕਿਸੇ ਖੇਤਰ ਵਿੱਚ ਕੋਈ ਗੰਦਗੀ ਤਾਂ ਨਹੀਂ ਹੈ।ਘੱਟੋ-ਘੱਟ ਵਾਰਡ ਵਿੱਚ ਇੱਕ ਚੋਣਵੀ ਥਾਂ ਤੇ ਇੱਕ ਸੁਝਾਅ ਬਾਕਸ ਜਰੂਰ ਲਗਾਇਆ ਜਾਵੇ।ਜਿਸ ਵਿੱਚ ਕੋਈ ਵੀ ਵਾਰਡ ਦਾ ਵਾਸੀ ਆਪਣਾ ਦੁੱਖ ਤਕਲੀਫ਼ ਜਾਂ ਸੁਝਾਅ ਦੇ ਸਕਦਾ ਹੋਵੇ।ਕਮੇਟੀ ਨੂੰ ਚਾਹੀਦਾ ਹੈ ਕਿ ਉਹ ਬਕਸਾਂ ਲਗਭਗ 15 ਦਿਨਾਂ ਬਾਅਦ ਖੋਲਿਆਂ ਜਾਵੇ।ਜਿਸ ਦਾ ਰਿਕਾਰਡ ਇੱਕ ਰਜਿਸਟਰ ਤੇ ਦਰਜ਼ ਕੀਤਾ ਜਾਵੇ ਤੇ ਪ੍ਰਾਪਤ ਹੋਏ ਸੁਝਾਵਾਂ ਤੇ ਦੁੱਖ-ਤਕਲੀਫਾਂ ਦਾ ਹੱਲ ਪਾਰਟੀ ਬਾਜ਼ੀ ਤੋਂ ਉ¤ਪਰ ਉ¤ਠ ਕੀਤਾ ਜਾਵੇ।
ਸ਼ਹਿਰਾਂ ਵਿੱਚ ਅੱਜ ਕੂੜਾਂ ਕਰਕਟ ਸੁੱਟਣ ਦੀ ਸਮੱਸਿਆਂ ਹੀ ਸਭ ਤੋਂ ਗੰਭੀਰ ਬਣੀ ਹੋਈ ਹੈ।ਕਿੳਂ ਜੋ ਆਬਾਦੀ ਦਾ ਲਗਾਤਾਰ ਵਾਧਾ ਹੋ ਰਿਹਾ ਹੈ।ਸ਼ਹਿਰਾਂ ਦਾ ਘੇਰਾ ਵੀ ਵਧਦਾ ਜਾ ਰਿਹਾ ਹੈ।ਕਮੇਟੀ ਨੂੰ ਚਾਹੀਦਾ ਹੈ ਕਿ ਕੂੜਾਂ ਸੁੱਟਣ ਦੀ ਜਗ੍ਹਾਂ ਸ਼ਹਿਰੀ ਆਬਾਦੀ ਤੋਂ ਬਾਹਰ ਹੋਣੀ ਚਾਹੀਦੀ ਹੈ।ਜੇ ਆਬਾਦੀ ਕੂੜੇ ਦੇ ਡੰਪਾਂ ਤੱਕ ਆਉਂਦੀ ਹੈ ਤਾਂ ਕਮੇਟੀ ਉਸ ਡੰਪ ਨੂੰ ਬੰਦ ਕਰ ਦੂਜੀ ਕਿਸੇ ਚੋਣਵੀ ਥਾਂ ਡੰਪ ਦਾ ਪ੍ਰਬੰਧ ਕਰੇ ਤਾਂ ਜੋ ਕਿਸੇ ਸ਼ਹਿਰੀ ਨੂੰ ਕੋਈ ਸ਼ਕਾਇਤ ਨਾਂ ਹੋਵੇ। ਉਸ ਤੋਂ ਬਾਅਦ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣਾ ਸਾਰੇ ਸ਼ਹਿਰੀਆਂ ਦਾ ਪਹਿਲਾਂ ਫਰਜ਼ ਹੈ।ਪਰ ਕੌਣ ਇਸ ਫਰਜ਼ ਨੂੰ ਨਿਭਾਉਦਾ ਤੇ ਸਮਝਦਾ ਹੈ ਉਹ ਮੈਂ ਤੇ ਤੁਸੀਂ ਭਲੀ ਭਾਤੀ ਜਾਣਦੇ ਹੀ ਹੋ।ਲੋੜ ਹੈ ਕਿ ਅੱਜ ਸਾਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ।ਇਸ ਤਰਾਂ ਨਾ ਹੋਵੇ ਕਿ ਅਸੀਂ ਆਪਣੀ ਨਾਲੀ ਦਾ ਕੂੜਾਂ ਅਛੋਪਲੇ ਜਿਹੇ ਗੁਆਂਢੀ ਦੇ ਗੇਟ ਵੱਲ ਧੱਕ ਦੇਈਏ।ਜਦ ਸਾਡਾ ਗੁਆਂਢੀ ਵੇਖੇ ਤਾਂ ਉਹ ਸਾਨੂੰ ਬੁਰਾ ਭਲਾ ਆਖੇ।ਪਰ ਅਜਿਹਾ ਕੰਮ ਇੱਕ ਸਮਝਦਾਰ ਤੇ ਪੜ੍ਹਿਆਂ ਲਿਖਿਆ ਵਿਅਕਤੀ ਨਹੀਂ ਕਰਦਾ।ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕੂੜਾਂ ਇੱਕਠਾ ਕਰ ਕੂੜੇ ਦਾਨ ਵਿੱਚ ਪਾਈਏ।ਫਿਰ ਉਸ ਨੂੰ ਕਮੇਟੀ ਵੱਲੋਂ ਰੱਖੇ ਕੂੜੇਦਾਨ ਵਿੱਚ ਪਾਈਏ।
ਵਾਰਡ ਵਿੱਚ ਕੋਈ ਪੰਜ ਜਾਂ ਦਸ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇ ਜੋ ਸਾਫ ਸਫਾਈ ਦਾ ਖਿਆਲ ਰੱਖੇ।ਜੋ ਲੋਕ ਕਹਿਣ ਦੇ ਬਾਵਜੂਦ ਵੀ ਨਾਂ ਸਮਝਣ ਤਾਂ ਕਮੇਟੀ ਨੂੰ ਚਾਹੀਦਾ ਹੈ ਕਿ ਅਜਿਹੇ ਲੋਕਾਂ ਦਾ ਚਲਾਣ ਕੀਤਾ ਜਾਵੇ।ਜੋ ਆਮਦਨ ਪ੍ਰਾਪਤ ਹੋਵੇ ਉਸ ਨੂੰ ਸਬੰਧਿਤ ਵਾਰਡ ਦੀ ਭਾਲਾਈ ਲਈ ਖਰਚਿਆ ਜਾਵੇ।
ਅੰਤ ਇਹ ਹੀ ਕਿਹਾ ਜਾ ਸਕਦਾ ਹੈ ਕਿ ਪਿੰਡਾਂ, ਸ਼ਹਿਰਾਂ ਨੂੰ ਸਾਫ਼ ਸੁੱਥਰਾਂ ਰੱਖਣਾ ਹਰ ਨਾਗਰਿਕ ਦਾ ਫਰਜ਼ ਬਣਦਾ ਹੈ।ਆਉ ਇੱਕ ਅਜਿਹੀ ਕੜੀ ਬਣਾਈਏ ਕਿ ਸਾਡੇ ਸ਼ਹਿਰ ਤੇ ਪਿੰਡ ਵੇਖਣ ਨੂੰ ਬੁਹੱਦ ਸੁੰਦਰ ਤੇ ਸਵਰਗ ਵਾਂਗ ਲੱਗਣ।ਫਿਰ ਸਾਡੀ ਸਿਹਤ ਵੀ ਬਣੇਗੀ ਤੇ ਬਿਮਾਰੀਆਂ ਸਾਥੋਂ ਸਦਾ ਲਈ ਦੂਰ ਹੋ ਜਾਣਗੀਆ।
– ਜਸਦੀਪ ਸਿੰਘ ਖਾਲਸਾ, ਖੰਨਾ ਸੰਪਰਕ : 94630-57786
ਕਿਤੇ ਝਾੜੂ ਫੜ੍ਹ ਕੇ ਫੋਟੋ ਖਿਵਾਉਣ ਤੱਕ ਹੀ ਸੀਮਤ ਨਾ ਰਹਿ ਜਾਵੇ ‘ਸਵੱਛ ਭਾਰਤ’



