Skip to content
Independent perspectives. Global stories.
BREAKING

ਹੁਣ ਮਿੱਟੀ ਦੇ ਨਹੀਂ ਚੇਤਨਾ ਦੇ ਦੀਵੇ ਬਾਲਣ ਦੀ ਲੋੜ

Share this story

ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਦਾ ਨਾਮ ਜੁਬਾਨ ਉ¤ਪਰ ਆਉਂਦਿਆਂ ਹੀ ਇਕ-ਮੁਖੀ, ਚੌਹ-ਮੁਖੀ, ਬਹੁਮੁਖੀ ਦੀਵੇ, ਘਰ ਦੇ ਮੇਨ ਗੇਟ ਅੱਗੇ ਜਗਾਈ ਜਾਣ ਵਾਲੀ ਮਿਸ਼ਾਲ, ਵੱਖ-ਵੱਖ ਪ੍ਰਕਾਰ ਦੀਆਂ ਰੰਗ-ਵਰੰਗੀਆਂ ਮੋਮਬੱਤੀਆਂ ਦੀ ਲੌਅ ਬਿਜਲੀ ਨਾਲ ਚੱਲਣ ਵਾਲੀਆਂ ਜਗ ਬੁੱਝ ਕਰਦੀਆਂ ਲੜੀਆਂ ਦੀ ਚਮਕ ਸਾਡੀਆਂ ਅੱਗੇ ਅੱਖਾਂ ਕਿਸੇ ਬਹੁਤ ਹੀ ਪਸੰਦੀ ਦੀ ਫਿਲਮ ਵਾਂਗ ਆਉਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਇਸ ਤਿਉਹਾਰ ਪ੍ਰਤੀ ਭਾਰਤ ਵਿਚ ਹੀ ਨਹੀਂ ਸਗੋਂ ਬਾਹਰਲੇ ਮੁਲਕਾਂ ਵਿਚ ਵੀ ਹਰ ਧਰਮ ਹਰ ਫਿਰਕੇ ਦੇ ਲੋਕ ਭਰਪੂਰ ਉਤਸ਼ਾਹ ਰੱਖਦੇ ਹਨ। ਇਸ ਤਿਉਹਾਰ ਦੇ ਜੇਕਰ ਧਾਰਮਿਕ ਪੱਖ ਦੀ ਗੱਲ ਕਰੀਏ ਤਾਂ ਭਗਵਾਨ ਸ੍ਰੀ ਰਾਮਚੰਦਰ ਜੀ ਆਪਣੇ ਪਿਤਾ ਦੀ ਆਗਿਆ ਦਾ ਪਾਲਣ ਕਰਦੇ ਹੋਏ ਚੌਦਾਂ ਵਰ੍ਹੇ ਬਨੋਵਾਸ ਕੱਟ ਕੇ ਅਤੇ ਸੀਤਾ ਮਾਤਾ ਜੀ ਨੂੰ ਰਾਵਣ ਦੀ ਕੈਦ ਵਿਚੋਂ ਆਜ਼ਾਦ ਕਰਵਾ ਕੇ ਜਦੋਂ ਆਪਣੀ ਨਗਰੀ ਵਿਚ ਆਏ ਸਨ ਤਾਂ ਲੋਕਾਂ ਨੇ ਖੁਸ਼ੀ ਵਿਚ ਖੀਵੇ ਹੁੰਦਿਆਂ ਦੇਸ਼ੀ ਘਿਓ ਦੇ ਦੀਵੇ ਬਾਲ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ। ਇਸ ਤਰ੍ਹਾਂ ਜਦੋਂ ਛੇਵੇਂ ਪਾਤਸਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਅੰਮ੍ਰਿਤਸਰ ਸਾਹਿਬ ਆਏ ਤਾਂ ਬਾਬਾ ਬੁੱਢਾ ਜੀ ਨੇ ਖੁਸ਼ੀ ਵਿਚ ਦੀਵੇ ਵਾਲੇ ਸਨ। ਇਸ ਕਰਕੇ ਅੰਮ੍ਰਿਤਸਰ ਦੀ ਦੀਵਾਲੀ ਅੱਜ ਦੀ ਦੁਨੀਆਂ ਵਿਚ ਮਸ਼ਹੂਰ ਹੈ ਅਤੇ ਇਕ ਕਹਾਵਤ ਵੀ ਪ੍ਰਚਾਲਿਤ ਹੈ ਕਿ ‘‘ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ’’। ਇਸ ਤਿਉਹਾਰ ਦੇ ਧਾਰਮਿਕ ਪੱਖ ਦੇ ਨਾਲ-ਨਾਲ ਆਰਥਿਕ ਅਤੇ ਸਮਾਜਿਕ ਪੱਖ ਵੀ ਹੈ। ਜੇਕਰ ਆਰਥਿਕ ਪੱਖ ਦੀ ਗੱਲ ਕਰੀਏ ਤਾਂ ਅਸੀਂ ਸਾਰੇ ਇਸ ਤਿਉਹਾਰ ਦਾ ਆਨੰਦ ਮਾਣਨ ਲਈ ਆਪਣੇ ਘਰਾਂ ਦੁਕਾਨਾਂ, ਦਫਤਰਾਂ ਨੂੰ ਰੰਗ ਰੋਗਣ ਜਾਂ ਕਲੀ-ਕੁਚੀ ਕਰਵਾ ਕੇ ਚਾਵਾਂ ਨਾਲ ਸਜਾਉਂਦੇ ਹਾਂ। ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਨਵੇਂ ਕੱਪੜੇ ਘਰ ਲਈ ਨਵਾਂ ਸਮਾਨ ਬੱਚਿਆਂ ਦੀ ਖੁਸ਼ੀ ਲਈ ਪਟਾਕੇ, ਮਿਠਾਈਆਂ ਆਦਿ ਦੀ ਖ੍ਰੀਦ ਕਰਨ ਅਤੇ ਦੋਸਤ-ਮਿੱਤਰਾਂ ਨੂੰ ਤੋਹਫੇ ਆਦਿ ਦੇਣਾ ਇਸ ਤਿਉਹਾਰ ਦਾ ਆਰਥਿਕ ਪੱਖ ਉਜਾਗਰ ਕਰਦਾ ਹੈ। ਤੀਸਰੇ ਸਮਾਜਿਕ ਪੱਖ ਵਜੋਂ ਅਸੀਂ ਮਾਤਾ ਲੱਛਮੀ ਜੀ ਦੀ ਪੂਜਾ ਲਈ ਘਰਾਂ ਅੰਦਰ ਘਰੁੰਡੀਆਂ ਵਾਲਦੇ ਹਾਂ ਅਤੇ ਫਿਰ ਸਮਾਜਿਕ ਰਿਸ਼ਤਿਆਂ ਨੂੰ ਮਜਬੂਤ ਕਰਨ ਲਈ ਅਸੀਂ ਇਕ ਦੂਸਰੇ ਦੇ ਘਰ ਜਾ ਕੇ ਸ਼ਰਧਾ ਨਾਲ ਘੁਰੰਡੀਆਂ ਵਿਚ ਤਿਲ-ਫੁੱਲ ਪਾ ਗਲੇ ਮਿਲ ਕੇ ਇਕ ਦੂਸਰੇ ਨੂੰ ਵਧਾਈ ਦਿੰਦੇ ਹਾਂ। ਜਿਸ ਤੋਂ ਸਾਡੇ ਸਮਾਜਿਕ ਪੱਖ ਦੇ ਦਰਸ਼ਨ ਹੁੰਦੇ ਹਨ। ਅਸੀਂ ਹਰ ਸਾਲ ਦੀਵਾਲੀ ਮਨਾਉਂਦੇ ਹਾਂ ਕੀ ਅਸੀਂ ਕਦੇ ਇਹ ਸੋਚਿਆ ਹੈ ਕਿ ਜੋ ਪਟਾਕੇ ਅਸੀਂ ਦੀਵਾਲੀ ਦੀ ਰਾਤ ਨੂੰ ਪੂਰੇ ਚਾਵਾਂ ਨਾਲ ਚਲਾਉਂਦੇ ਹਾਂ ਉਹਨਾਂ ਨੂੰ ਬਣਾਉਂਦਾ ਕੌਣ ਹੈ? ਅਤੇ ਇਸ ਦਾ ਸਾਡੇ ਵਾਤਾਵਰਣ ਤੇ ਕਿੰਨਾ ਗਹਿਰਾ ਅਸਰ ਪੈਂਦਾ ਹੈ। ਇਹਨਾਂ ਨੂੰ ਬਣਾਉਂਦੇ ਹਨ ਗੁਰਬਤ ਮਾਰੇ ਮਜਦੂਰ ਅਤੇ ਉਹਨਾਂ ਦੇ ਬੱਚੇ ਅਤੇ ਇਹ ਬੱਚੇ ਅਨਾਥ ਬੱਚਿਆਂ ਵਿਚ ਵੀ ਸ਼ਾਮਿਲ ਹੁੰਦੇ ਹਨ। ਜਦੋਂ ਕਦੇ ਇਹਨਾਂ ਪਟਾਕੇ ਤਿਆਰ ਕਰਨ ਵਾਲੀਆਂ ਥਾਵਾਂ ਉਪਰ ਕੋਈ ਅਣਹੋਣੀ ਘਟਨਾ ਘਟ ਜਾਂਦੀ ਹੈ। ਸ਼ਾਇਦ ਇਸ ਬਾਰੇ ਅਸੀਂ ਕਦੇ ਸੋਚਿਆ ਵੀ ਨਹੀ ਹੋਵੇਗਾ, ਕਿਉਂਕਿ ਅਜਿਹੀਆਂ ਘਟਨਾਵਾਂ ਨਾਲ ਜਿੱਥੇ ਕਈ ਰਿਸ਼ਤਿਆਂ ਨੂੰ ਗਹਿਰੀ ਚੋਟ ਪਹੁੰਚਦੀ ਹੈ ਉਥੇ ਹੀ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਸਾਰਾ ਜੀਵਨ ਨਰਕ ਵਿਚ ਤਬਦੀਲ ਹੋ ਜਾਂਦਾ ਹੈ। ਕਈ ਵਾਰ ਸਾਡੇ ਘਰ ਦੀਵੇ ਜਗ ਰਹੇ ਹੁੰਦੇ ਨੇ ਪਰ ਸਾਡੇ ਆਂਢ-ਗੁਆਂਢ ਵਿਚ ਕਿਸੇ ਘਰ ਨੌਜਵਾਨ ਲੜਕੇ-ਲੜਕੀ ਦੀ ਮੌਤ ਹੋਈ ਹੁੰਦੀ ਹੈ ਜਾਂ ਫਿਰ ਤੁਹਾਡਾ ਕੋਈ ਗੁਆਂਢੀ ਕਿਸੇ ਨਾ-ਮੁਰਾਦ ਦੀ ਜਕੜ ਵਿਚ ਆ ਕੇ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਹੁੰਦਾ ਹੈ ਅਤੇ ਅਸੀਂ ਸ਼ੋਰ ਮਚਾ-ਮਚਾ ਕੇ ਅਤਿਸ਼ਬਾਜੀਆਂ ਅਤੇ ਵੱਡੇ-ਵੱਡੇ ਪਟਾਕੇ ਚਲਾ ਰਿਹਾ ਹੁੰਦੇ ਹਾਂ ਕਿ ਕੀ ਇਹ ਠੀਕ ਹੈ? ਕਹਿੰਦੇ ਨੇ ਮਨੁੱਖ ਲਈ ਸਭ ਤੋਂ ਨੇੜੇ ਦਾ ਸੰਬੰਧੀ,ਰਿਸ਼ਤੇਦਾਰ, ਦੋਸਤ, ਸਹਿਯੋਗੀ ਗੁਆਂਢੀ ਤੋਂ ਵਧ ਕੇ ਹੋਰ ਕੋਈ ਨਹੀਂ ਹੋ ਸਕਦਾ, ਇਹ ਇਸ ਲਈ ਹੈ ਕਿ ਬਾਕੀ ਸਭ ਦੂਰੋਂ ਚਲ ਕੇ ਆਉਂਣਗੇ ਅਤੇ ਗੁਆਂਢੀ ਹਰ ਸਮੇਂ ਤੁਹਾਡੇ ਪਾਸ ਹਨ ਇਸ ਲਈ ਸਾਡਾ ਨੈਤਿਕ ਤੌਰ ਤੇ ਫ਼ਰਜ ਬਣਦਾ ਹੈ ਕਿ ਅਸੀਂ ਇਸ ਭਾਈਚਾਰਕ ਸਾਂਝ ਨੂੰ ਦਿਨ ਪ੍ਰਤੀ ਦਿਨ ਮਜਬੂਤ ਕਰੀਏ। ਲੱਖਾਂ ਵਰਿਆਂ ਤੋਂ ਮਨੁੱਖ ਨੂੰ ਧਰਤੀ ਉਪਰ ਸਭ ਤੋਂ ਵਿਦਵਾਨ ਮੰਨਿਆ ਗਿਆ ਹੈ, ਕਿਉਂਕਿ ਮਨੁੱਖ ਸਦਕਾ ਹੀ ਅਸੀਂ ਦੀਵੇ,ਲਾਲ ਟੈਨ ਤੋਂ ਸਫ਼ਰ ਤੈਅ ਕਰਕੇ ਅੱਜ ਬਲਬ ਲੜੀਆਂ, ਟਿਊਬ-ਲਾਈਟਾਂ ਵੱਡੀਆਂ-ਵੱਡੀਆਂ ਫਲੱਡ ਲਾਈਟਾਂ ਤੱਕੇ ਪੁੱਜੇ ਹਾਂ। ਇਸ ਲਈ ਜਿਨ੍ਹਾਂ ਹੱਕ ਸਾਡਾ ਇਸ ਧਰਤੀ,ਅਕਾਸ਼, ਹਵਾ,ਪਾਣੀ, ਉਪਰ ਹੈ ਓਨਾਂ ਹੀ ਹੱਕ ਇਸ ਸੰਸਾਰ ਵਿਚ ਵੱਖ-ਵੱਖ ਰੂਪਾਂ ਵਿਚ ਆਪਣਾ ਕੰਮ ਕਰਨ ਵਾਲੇ ਪਸ਼ੂ, ਪੰਛੀਆਂ ਅਤੇ ਹੋਰ ਜੀਵਾਂ ਨੂੰ ਵੀ ਹਾਸ਼ਿਲ ਹੈ, ਇਹ ਇਸ ਲਈ ਹੈ ਕਿ ਇਕ ਵਸਤੂ ਦੂਸਰੇ ਦੇ ਸਹਿਯੋਗ ਨਾਲ ਕਰਦੀ ਹੈ। ਜਿਵੇਂ ਸੁੰਦਰਤਾ ਵਿਚ ਮੋਰ ਮਨੁੱਖ ਤੋਂ ਅੱਗੇ ਹੈ, ਦਲੇਰੀ ਵਿਚ ਸ਼ੇਰ, ਦੌੜਨ ਵਿਚ ਮਨੁੱਖ ਨਾਲੋਂ ਪੰਛੀ,ਗੱਡੀਆਂ,ਹਿਰਨ ਅੱਗੇ ਹਨ ਤਾਂ ਤਾਕਤ ਵਿਚ ਹਾਥੀ ਅੱਗੇ ਹੈ ਪਰ ਸਭ ਦੇ ਹੁੰਦਿਆਂ ਵੀ ਮਨੁੱਖ ਕੋਲ ਸਭ ਤੋਂ ਵੱਡੀ ਚੀਜ਼ ਹੈ ਦਿਮਾਗ, ਸ਼ੋਚਣ ਸ਼ਕਤੀ, ਬੌਧਿਕ ਬਲ ਜਿਸ ਨਾਲ ਮਨੁੱਖ ਦੁਨੀਆਂ ਦੀ ਹਰ ਚੀਜ਼ ਹਾਸਿਲ ਕਰਦਾ ਆ ਰਿਹਾ ਹੈ, ਇਸ ਲਈ ਤਾਂ ਕਹਿੰਦੇ ਹਨ ਕਿ ਖੁਦਾ ਨੇ ਇਸ ਸੰਸਾਰ ਵਿਚ ਬਹੁਤ ਕੁੱਝ ਬਣਾਇਆ ਪਰ ਮਨੁੱਖ ਤੋਂ ਅੱਗੇ ਕੁੱਝ ਨਹੀਂ। ਪਰ ਖੁਦਾ ਦਾ ਬਣਾਇਆ ਇਹ ਮਨੁੱਖ ਹੁਣ ਆਪਣੇ ਆਪ ਨੂੰ ਖੁਦਾ ਸਾਬਤ ਕਰਨ ਵਿਚ ਲੱਗਿਆ ਹੋਇਆ ਹੈ। ਅੱਜ 21ਵੀਂ ਸਦੀ ਦੇ ਅਨੇਕਾਂ ਮਨੁੱਖ ਕਹਿਣ ਨੂੰ ਤਾਂ ਭਗਵਾਨ ਰਾਮ ਚੰਦਰ ਜੀ ਦੇ ਸੱਚੇ ਪੈਰੋਕਾਰ ਕਹਿੰਦੇ ਹਨ ਪਰ ਪੈਸੇ ਖਾਤਰ ਮਾਂ-ਬਾਪ ਨੂੰ ਬਿਰਧ ਆਸ਼ਰਮ ਵਿਚ ਸੁੱਟ ਰਹੇ ਹਨ ਇਹਨਾਂ ਨੂੰ ਕੋਈ ਪੁੱਛੇ ਕਿ ਭਗਵਾਨ ਜੀ ਨੇ ਤਾਂ ਮਾਤਾ-ਪਿਤਾ ਦੇ ਕਹਿਣ ਤੇ ਚੌਦਾ ਸਾਲ ਦਾ ਬਨੋਵਾਸ ਖੁਸ਼ੀ-ਖੁਸ਼ੀ ਮਨਜੂਰ ਕਰ ਲਿਆ ਸੀ ਕੀ ਅਸੀਂ ਕਦੇ ਪਹਿਲੇ ਬੋਲ ਮਾਂ-ਬਾਪ ਦੀ ਕਦੇ ਗੱਲ ਮੰਨੀ ਹੈ। ਦੂਸਰੇ ਪਾਸੇ ਕੁੱਝ ਲੋਗ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਭੇਸ਼ ਬਣਾ ਕੇ ਲੋਕਾਂ ਦਾ ਤਨ,ਮਨ,ਧਨ ਲੁੱਟ ਰਹੇ ਹਨ ਇਹਨਾਂ ਨੂੰ ਕੋਈ ਦੱਸੇ ਕਿ ਭਗਵਾਨ ਜੀ ਨੇ ਤਾਂ ਕ੍ਰਿਸ਼ਨ ਜੇ ਤਾਂ ਦਰੋਪਤੀ ਦੀ ਇੱਜ਼ਤ ਢਕੀ ਸੀ ਅਤੇ ਇਹ। ਗੱਲ ਪਸ਼ੂ ਪੰਛੀਆਂ ਦੀ ਕਰੀਏ ਸਾਡੇ ਹਿੰਦੂ ਧਰਮ ਵਿਚ ਜਿਆਦਾਤਰ ਦੇਵੀ-ਦੇਵਤਿਆਂ ਦੀ ਸਵਾਰੀ ਤੇ ਸ਼ਿੰਗਾਰ ਪਸ਼ੂ-ਪੰਛੀਆਂ ਅਤੇ ਜੀਵਾਂ ਨਾਲ ਹੈ। ਜਿੰਨ੍ਹਾਂ ਦੀ ਪੂਜਾ ਰੋਜਾਨਾਂ ਅਸੀਂ ਕਿਸੇ ਨਾ ਕਿਸੇ ਰੂਪ ਵਿਚ ਕਰਦੇ ਹਾਂ, ਜਿਵੇਂ ਭਗਵਾਨ ਸ਼ਿਵ ਜੀ ਦਾ ਸ਼ਿੰਗਾਰ ਸੱਪ ਅਤੇ ਸਵਾਰੀ ਬੈਲ ਹੈ ਅਤੇ ਉਹਨਾਂ ਦੇ ਪੁੱਤਰ ਭਗਵਾਨ ਸ੍ਰੀ ਗਨੇਸ਼ ਜੀ ਦੀ ਸਵਾਰੀ ਚੂਹੇ ਦੀ ਹੈ, ਮਾਂ ਦੁਰਗਾ ਸ਼ੇਰ ਤੇ ਸਵਾਰ ਹਨ ਤਾਂ ਮਾਂ ਲੱਛਮੀ ਉੱਲੂ ਤੇ ਭਗਵਾਨ ਸ਼ਨੀ ਦੇਵ ਝੋਟੇ ਉਪਰ ਸਵਾਰ ਹਨ। ਇਸੇ ਤਰ੍ਹਾਂ ਭਗਵਾਨ ਖੁਆਜਾ ਜੀ ਮੱਛੀ ਉਪਰ ਸਵਾਰ ਹਨ। ਇਸ ਤਰ੍ਹਾਂ ਭਗਵਾਨ ਕ੍ਰਿਸ਼ਨ ਜੀ ਦੇ ਮੁੰਕਟ ਤੇ ਮੋਰ ਖੰਭ ਦਿਖਾਈ ਦਿੰਦਾ ਹੈ ਅਤੇ ਉਹਨਾਂ ਨੂੰ ਗਊ ਮਾਤਾ ਦਾ ਸੰਗ ਸਭ ਤੋਂ ਵੱਧ ਪਸੰਦ ਹੈ। ਇਸ ਤਰ੍ਹਾਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੰਬੰਧ ਬਾਜ ਨਾਲ ਹੋਣ ਕਾਰਨ ਅਸੀ ਸ਼ਰਧਾ ਪ੍ਰੇਮ ਨਾਲ ਉਹਨਾਂ ਨੂੰ ਬਾਜਾਂ ਵਾਲੇ ਪਿਤਾ ਜੀ ਕਹਿ ਕੇ ਸੰਬੋਧਨ ਕਰਦੇ ਹਾਂ। ਜਰਾ ਸੋਚੋਂ ਕਿ ਅਸੀ ਜਿਸ ਢੰਗ ਨਾਲ ਵਾਤਾਵਰਣ ਨੂੰ ਦੂਸ਼ਿਤ ਕਰਕੇ ਖੁਦ ਲਈ ਅਤੇ ਇਹਨਾਂ ਪਸ਼ੂ ਪੰਛੀ ਦੇ ਜੀਵਨ ਲਈ ਵੱਖ-ਵੱਖ ਬਿਮਾਰੀਆਂ ਤੇ ਜੀਵਨ ਖਤਰੇ ਵਿਚ ਪਾ ਰਹੇ ਹਾਂ ਕੀ ਅਜਿਹਾ ਕਰਨ ਨਾਲ ਪ੍ਰਮਾਤਮਾ ਸਾਡੇ ਉਪਰ ਖੁਸ਼ ਹੋਵੇਗਾ? ਕੀ ਭਰੂਣ ਹੱਤਿਆ ਕਰਨ ਵਾਲਿਆਂ ਨੂੰ ਘਰੂੰਡੀ ਬਾਲ ਕੇ ਲੱਛਮੀ ਦੀ ਪੂਜਾ ਕਰਨ ਦਾ ਹੱਕ ਹੈ? ਕੀ ਅਜਿਹਾ ਕਰਨ ਵਾਲਿਆਂ ਦੇ ਘਰ ਲੱਛਮੀ ਚਰਨ ਪਾਏਗੀ? ਅੱਜ ਗੁਰੂ ਘਰਾਂ, ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਦੀਆਂ ਗੋਲਕਾਂ ਨੂੰ ਪੰਜ-ਪੰਜ ਤਾਲੇ ਲੱਗੇ ਮਿਲਦੇ ਹਨ, ਕੀ ਇਹ ਸਭ ਜਾਨਵਰਾਂ ਦੇ ਡਰੋ ਲਾਏ ਜਾਂਦੇ ਹਨ ਨਹੀਂ ਬਲਕਿ ਇਹ ਖ਼ਤਰਨਾਕ ਮਨੁੱਖੀ ਜਾਨਵਰਾਂ ਦੇ ਡਰੋ ਲਾਏ ਜਾ ਰਹੇ ਹਨ। ਇਹਨਾਂ ਪਟਾਕਿਆਂ ਨਾਲ ਜਿੱਥੇ ਸ਼ਹਿਰਾਂ ਵਿਚ ਅਨੇਕਾਂ ਘਰ, ਦੁਕਾਨਾਂ ਫੈਕਟਰੀਆਂ ਸੜ ਕੇ ਰਾਖ ਹੋ ਜਾਂਦੀਆਂ ਹਨ ਉਥੇ ਪੇਂਡੂ ਖਿੱਤਿਆਂ ਵਿਚ ਗਰੀਬ ਮਜ਼ਦੂਰਾਂ ਦਾ ਖੁੱਲੇ ਅਸਮਾਨ ਹੇਠ ਤਿਨਕਾਂ-ਤਿਨਕਾਂ ਇਕੱਠਾ ਕੀਤਾ ਬਾਲਣ ਅਤੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਮਿੱਟੀ ਦੀ ਢੇਰੀ ਵਿਚ ਤਬਦੀਲ ਹੋ ਜਾਂਦੀ ਹੈ। ਅੱਜ ਦੁਨੀਆਂ ਵਿਚ ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇਗਾ ਜਿਸ ਘਰ ਵਿਚ ਟੀ.ਵੀ. ਨਾ ਹੋਵੇ। ਟੀ.ਵੀ. ਚੈਨਲਾਂ ਅਤੇ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਜ਼ਿਆਦਾਤਰ ਖ਼ਬਰਾਂ ਵਿਚ ਸਾਨੂੰ ਰੋਜਾਨਾ ਹੀ ਦੱਸਿਆ ਜਾਂਦਾ ਹੈ ਕਿ ਸਾਡਾ ਵਾਤਾਵਰਣ ਪੇਡ ਪੌਦਿਆਂ ਦੀ ਦਿਨੋਂ-ਦਿਨ ਘਟ ਰਹੀ ਗਿਣਤੀ ਅਤੇ ਜਹਿਰੀਲੀਆਂ ਗੈਸਾਂ ਕਾਰਨ ਵਾਤਾਵਰਣ ਕਿੰਨਾ ਦੂਸ਼ਿਤ ਹੋ ਰਿਹਾ ਹੈ। ਬੀਤੇ ਕੁੱਝ ਸਾਲਾਂ ਤੋਂ ਅਸੀਂ ਸੁਚੇਤ ਹੋ ਕੇ ਵਾਤਾਵਰਣ ਦਿਵਸ ਮਨਾਉਣ ਲੱਗ ਪਏ ਹਾਂ ਬਹੁਤ ਚੰਗੀ ਗੱਲ ਹੈ। ਪਰ ਹੁਣ ਇਹ ਦਿਵਸ ਕੇਵਲ ਅਖ਼ਬਾਰਾਂ ਵਿਚ ਫੋਟੋਆਂ ਪ੍ਰਕਾਸ਼ਿਤ ਕਰਵਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਪੌਦੇ ਲਾਏ ਤਾਂ ਜ਼ਰੂਰ ਹਨ ਪਰ ਉਹਨਾਂ ਦੀ ਸਾਂਭ ਸੰਭਾਲ ਤੇ ਪਾਣੀ ਆਦਿ ਦੇਣ ਦਾ ਜਿਮਾ ਰੱਬ ਆਸਰੇ ਛੱਡ ਦਿੱਤਾ ਜਾਂਦਾ ਹੈ ਅਤੇ ਪਾਣੀ ਤੋਂ ਬਿਨਾਂ ਇਹ ਪੌਦੇ ਕੁੱਝ ਦਿਨਾਂ ਬਾਦ ਦਾਂਤਣ ਵਾਂਗ ਦਿਖਾਈ ਦੇਣ ਲੱਗ ਪੈਂਦੇ ਹਨ। ਆਓ ਇਸ ਦੀਵਾਲੀ ਤੇ ਕਸਮ ਖਾਈਏ ਕਿ ਅਸੀਂ ਭਰੂਣ ਹੱਤਿਆ ਕਰਨ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਾਂਗੇ, ਪਟਾਕਿਆਂ ਦੀ ਖ੍ਰੀਦ ਘੱਟ ਕਰਕੇ ਸਕੂਲਾਂ ਤੋਂ ਵਾਂਝੇ ਅਤੇ ਗਰੀਬ ਹੁਸ਼ਿਆਰ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਿਚ ਸਹਿਯੋਗ ਕਰਾਂਗੇ। ਖੂਨਦਾਨ ਕਰਕੇ ਕੀਮਤੀ ਜਾਨਾਂ ਬਚਾਵਾਂਗੇ ਅਤੇ ਅੱਖਾਂ ਦਾਨ ਕਰਕੇ ਰੌਸ਼ਨੀ ਦੇ ਦੀਪਕ ਜਗਾਂਵਾਗੇ ਕੁਦਰਤੀ ਆਫ਼ਤਵਾਂ ਅਤੇ ਬੰਬ ਧਮਾਕਿਆਂ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨ ਦੇ ਨਾਲ-ਨਾਲ ਅਸ਼ਲੀਲ ਫ਼ਿਲਮਾਂ, ਗੀਤਾਂ ਅਤੇ ਨਸ਼ਿਆਂ ਖਿਲਾਫ਼ ਮਿਸਾਲ ਚੁੱਕਾਂਗੇ, ਬਾਲ ਮਜਦੂਰੀ ਅਤ ਜਾਤ-ਪਾਤ ਦੇ ਪਾੜੇ ਨੂੰ ਜੜੋਂ ਖ਼ਤਮ ਕਰਾਂਗੇ। ਇਕ ਚੰਗੇ ਨਾਗਰਿਕ ਇਕ ਚੰਗੇ ਇਨਸਾਨ ਹੋਣ ਦਾ ਸਬੂਤ ਦੇਵਾਂਗੇ ਫਿਰ ਹੀ ਸਾਡੀ ਅਸਲ ਦੀਵਾਲੀ ਹੋਵੇਗੀ।

WRITTEN BY