Skip to content
Independent perspectives. Global stories.
BREAKING

ਜਿਵੇਂ ਆਜੜੀ ਭੇਡਾਂ ਨੂੰ ਚਾਰਦਾ ਏ, ਭੋਲੀ ਜਨਤਾ ਨੂੰ ਕਿਸ ਤਰ੍ਹਾਂ ਚਾਰੀਏ ਜੀ?

Share this story

ਖ਼ਬਰ ਹੈ ਕਿ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਬਹੁਤ ਸਾਰੇ ਮੁਦੇ ਹਨ, ਪਰ ਸਾਬਕਾ ਅਕਾਲੀ ਮੰਤਰੀ ਸੁਚਾ ਸਿੰਘ ਲੰਗਾਹ ਅਤੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਦੀਆਂ ਹਾਲ ਵਿਚ ਵਾਇਰਲ ਹੋਈਆਂ ਅਸ਼ਲੀਲ ਵੀਡੀਉਜ਼ ਨੇ ਬਾਕੀ ਸਾਰੇ ਮੁਦੇ ਫਿਕੇ ਪਾ ਦਿਤੇ ਹਨ। ਕਾਂਗਰਸ ਦੇ ਹਮਲਾਵਰ ਰੁਖ਼ ਨੇ ਅਕਾਲੀ ਤੇ ਭਾਜਪਾ ਆਗੂਆਂ ਦੇ ਪ੍ਰਚਾਰ ਨੂੰ ਖੁੰਡਾ ਕਰ ਦਿਤਾ ਹੈ ਅਤੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਮੁਖ ਵਿਰੋਧੀਆਂ ਤੋਂ ਪਛੜਿਆ ਹੋਇਆ ਹੈ।
ਆਹ ਵੇਖਣਾ ਭਾਈ ਕਿਧਰੇ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦਾ ਮੁਦਾ ਵੀ ਚੋਣਾਂ ‘ਚ ਤੁਰਿਆ ਫਿਰਦਾ ਹੈ ਕਿ ਨਹੀਂ? ਆਹ ਵੀ ਵੇਖਣਾ ਭਾਈ ਨਵੇਂ ਹਾਕਮਾਂ ਵਲੋਂ ਕੀਤੇ ਵਾਅਦਿਆਂ ਦੀ ਪੁਗਤ ਨੂੰ ਵੀ ਕਿਧਰੇ ਵਿਚਾਰਿਆ ਜਾ ਰਿਹਾ ਹੈ ਕਿ ਨਹੀਂ? ਕਿ ਸਿਰਫ ਨੰਗੇ ਨੇਤਾਵਾਂ ਦੇ ਨੰਗ ਨੂੰ ਹੀ ਚੋਣਾਂ ‘ਚ ਫੁਟਬਾਲ ਦੀ ਤਰ੍ਹਾਂ ਉਛਾਲਿਆ ਜਾ ਰਿਹਾ ਹੈ। ਮੈਂ ਤਾਂ ਸੁਣਿਆ ਹੋਇਆ ਅਤੇ ਸਿਆਣੇ ਵੀ ਕਹਿੰਦੇ ਆ ਭਾਈ ਹਮਾਮ ‘ਚ ਤਾਂ ਸਾਰੇ ਹੀ ਨੰਗੇ ਹੁੰਦੇ ਆ। ਸੁਣਿਆਂ ਤਾਂ ਇਹ ਵੀ ਹੋਇਆ ਕਿ ਸ਼ੀਸ਼ੇ ਦੇ ਘਰਾਂ ਵਾਲਿਆਂ ਨੂੰ ਦੂਜੇ ਦੇ ਘਰਾਂ ਵਲ ਪਥਰ ਨਹੀਂ ਸੁਟਣੇ ਚਾਹੀਦੇ। ਪਰ ਇਥੇ ਸੁਣਦਾ ਕੌਣ ਆ ਭਲਾ?
ਇਥੇ ਤਾਂ ਬਸ ਇਕੋ ਗਲ ਆ! ਕੋਈ ਮੈਨੂੰ ਪੁਛੇ ਉਹ ਕਿਹੜੀ? ਉਹ ਭਾਈ, ਇਹ ਕਿ ਜਨਤਾ ਦੀ ਵੋਟ ਕਿਵੇਂ ਖਿਚਣੀ ਆ? ਜਨਤਾ ਦੀ ਵੋਟ ਕਿਵੇਂ ਹਥਿਆਉਣੀ ਆ? ਜਨਤਾ ਦੀ ਵੋਟ ਕਿਵੇਂ ਲੁਟਣੀ ਆ? ਅਤੇ ਆਹ ਆਪਣੇ ਨੇਤਾ ਮਾਹਰ ਆ ਇਸ ਕੰਮ ਨੂੰ ! ਪ੍ਰਚਾਰ ਕਰਨਗੇ। ਲੋਕਾਂ ਨੂੰ ਭਰਮਾਉਣਗੇ! ਆਪ ਸਚੇ ਤੇ ਦੂਜੇ ਨੂੰ ਝੂਠੇ ਦਰਸਾਉਣਗੇ! ਲੋਕਾਂ ਦੇ ਅਖਾਂ ‘ਚ ਘਟਾ ਪਾਉਣਗੇ! ਅਤੇ ਮੁੜ ਪੰਜ ਸਾਲ ਤੂੰ ਕੌਣ ਅਤੇ ਮੈਂ ਕੌਣ? ਹੈ ਕਿ ਨਹੀਂ!
ਨੇਤਾ ਤਾਂ ਨੇਤਾ ਆ ਜੀ! ਨੇਤਾ, ਜਨਤਾ ਦਾ ਨੁਮਾਇੰਦਾ ਨਹੀਂ ਹੁੰਦਾ। ਨੇਤਾ ਤਾਂ ਲੋਕਾਂ ਤੇ ਠੋਸਿਆ ਜਾਂਦਾ। ਤਦੇ ਭਾਈ ਇਹੋ ਜਿਹਾ ਨੇਤਾ ਜਨਤਾ ਨਾਲ ਬੰਦਿਆਂ ਵਰਗਾ ਨਹੀਂ, ਭੇਡਾਂ ਵਰਗਾ ਵਿਵਹਾਰ ਕਰਦਾ ਆ। ਤਦੇ ਤਾਂ ਇਹੋ ਜਿਹੇ ਨੇਤਾਵਾਂ ਦੀ ਮਨੋਦਸ਼ਾ ਬਿਆਨਦਾ ਇਕ ਕਵੀ ਲਿਖਦਾ ਆ, ਠਜਿਵੇਂ ਆਜੜੀ ਭੇਡਾਂ ਨੂੰ ਚਾਰਦਾ ਏ, ਭੋਲੀ ਜਨਤਾ ਨੂੰ ਕਿਸ ਤਰ੍ਹਾਂ ਚਾਰੀਏ ਜੀਠ?
ਕਦਰ ਕੋਈ ਨਾ ਕਰਦਾ ਪੁਲਸੀਆਂ ਦੀ, ਆਖ਼ਰ ਉਹ ਵੀ ਹੈਣ ਇਨਸਾਨ ਯਾਰੋ
ਖ਼ਬਰ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਹੁਣੇ ਕਿਹੇ ਪੁਲਿਸ ਸੁਧਾਰਾਂ ਲਈ 25000 ਕਰੋੜ ਰੁਪਏ ਦੀ ਰਾਸ਼ੀ ਸਾਲ 2017-18 ਵਿਚ ਅਗਲੇ ਤਿੰਨ ਸਾਲਾਂ ਲਈ ਖਰਚ ਕਰਨ ਲਈ ਦਿਤੀ ਹੈ। ਇਸ ਰਾਸ਼ੀ ਦਾ ਵਡਾ ਹਿਸਾ ਹਥਿਆਰਾਂ, ਗਡੀਆਂ ਅਤੇ ਸੰਚਾਰ ਉਪਕਰਨਾ ਦੀ ਖਰੀਦ ਲਈ ਖਰਚ ਹੋਏਗਾ, ਇਸ ਵਿਚ ਕਿੰਨਾ ਹਿਸਾ ਪੁਲਿਸ ਦੀ ਮਾਨਸਿਕਤਾ ਬਦਲਣ ਲਈ ਖਰਚ ਹੋਏਗਾ, ਇਸ ਬਾਰੇ ਕੇਂਦਰੀ ਮੰਤਰੀ ਮੰਡਲ ਨੇ ਕੋਈ ਸਪਸ਼ਟ ਸੰਕੇਤ ਨਹੀਂ ਦਿਤੇ। ਕਿਹਾ ਜਾ ਰਿਹਾ ਹੈ ਕਿ ਆਜ਼ਾਦੀ ਦੇ ਸਤ ਦਹਾਕਿਆ ਦੇ ਬਾਅਦ ਕੋਈ ਵੀ ਭਲਾ ਪੁਰਸ਼ ਮੁਸੀਬਤ ਵੇਲੇ ਪੁਲਿਸ ਦੇ ਕੋਲ ਨਹੀਂ ਜਾਣਾ ਚਾਹੁੰਦਾ, ਕਿਉਂਕਿ ਅਜ ਹੀ ਥਾਣੇ ਰਪਟ ਨਹੀਂ ਲਿਖੀ ਜਾਂਦੀ ਅਤੇ ਅਜ ਵੀ ਇਕ ਔਸਤਨ ਪੁਲਿਸ ਕਰਮੀ ਠਥਰਡ ਡਿਗਰੀਠ ਦਾ ਇਸਤੇਮਾਲ ਕਰਨ ਨੂੰ ਹੀ ਤਰਜ਼ੀਹ ਦਿੰਦਾ ਹੈ।
ਕੀ ਕਰੇ ਪੁਲਿਸ? ਉਹਦਾ ਠਆਕਾਠ ਜੋ ਹੁਕਮ ਚਾੜ੍ਹਦਾ ਆ, ਉਹ ਉਹੀ ਪ੍ਰਵਾਨ ਕਰਦੀ ਆ। ਦੂਰ ਕੀ ਜਾਣਾ ਹਰਿਆਣਾ ਦੇ ਪੰਚਕੂਲੇ ਜੋ ਹੋਇਆ ਸਾਹਮਣੇ ਲਿਆ। ਪਹਿਲਾਂ ਬਾਬੇ ਦੇ ਭਗਤਾਂ ਨੂੰ ਪੰਚਕੂਲੇ ਆਉਣ ਦਿਤਾ। ਸੜਕਾਂ ਤੇ ਬਿਠਾ ਲਿਆ। ਜੋ ਕੀਤਾ-ਕਮਾਉਣਾ ਸੀ ਕਰਾ ਲਿਆ। ਉਸਦੇ ਬਾਅਦ ਘਬਰਾਹਟ ਵਿਚ ਆ ਦੇਖਿਆ ਨਾ ਤਾਅ, ਜਿਹੜਾ ਹਥ ਆਇਆ ਪਟਕਾ ਲਿਆ। ਚਲ ਗਾਲ ਤੇ ਗਾਲ, ਚਲ ਡਾਂਗ ਤੇ ਡਾਂਗ, ਚਲ ਗੋਲੀ ਤੇ ਗੋਲੀ! ਹੁਕਮ ਜਿਉਂ ਸਰਕਾਰ ਦਾ ਸੀ, ਭਲਾ ਪੁਲਸੀਆਂ ਦਾ ਕੀ ਦੋਸ਼?
ਬੜੇ ਕੰਮ ਕੀਤੇ ਆ ਪੁਲਿਸ ਨੇ। ਭਾਈ ਬਦਮਾਸ਼ ਸਿਧੇ ਕਰਨ ਦਾ ਕੰਮ ਪੁਲਿਸ ਦਾ। ਚੋਰ ਠਗ ਫੜਨ ਦਾ ਕੰਮ ਪੁਲਿਸ ਦਾ। ਨੇਤਾਵਾਂ ਦੀ ਰਾਖੀ ਕਰਨ ਦਾ ਕੰਮ ਪੁਲਿਸ ਦਾ! ਲੋੜ ਵੇਲੇ ਕੁਟ-ਕੁਟਾਪਾ ਕਰਨ ਦਾ ਕੰਮ ਪੁਲਿਸ ਦਾ ਪਰ ਸਭ ਤੋਂ ਵਡਾ ਕੰਮ ਪੁਲਿਸ ਨੇ ਜੋ ਕੀਤਾ ਉਹ ਭਾਸ਼ਾ ਨੂੰ ਅਮੀਰ ਕਰਨ ਦਾ ਕੀਤਾ ਆ! ਕੀ ਪੁਲਿਸ ਦੀਆਂ ਮੌਲਿਕ ਗਾਲਾਂ ਦਾ ਕੋਈ ਮੁਕਾਬਲਾ ਕਰ ਸਕਦਾ? ਕੀ ਪੁਲਿਸ ਦੀ ਇਸ ਦੇਣ ਦਾ ਅਹਿਸਾਨ ਕੋਈ ਮੋੜ ਸਕਦਾ? ਹੈ ਕੋਈ ਡਿਕਸ਼ਨਰੀ ਜੀਹਦੇ ‘ਚ ਐਡੀਆਂ ਗਾਲਾਂ ਦਾ ਭੰਡਾਰ ਦਰਜ਼ ਹੋਇਆ ਹੋਵੇ ਜਾਂ ਹੋ ਸਕੇ। ਪੁਲਿਸ ਚਾਹੇ ਪੰਜਾਬ ਦੀ ਆ ਚਾਹੇ ਹਰਿਆਣੇ ਦੀ। ਪੁਲਿਸ ਚਾਹੇ ਬੰਗਾਲ ਦੀ ਆ ਚਾਹੇ ਕੰਨਿਆ ਕੁਮਾਰੀ ਦੀ! ਗਾਲਾਂ ਦੇ ਭੰਡਾਰ ਦੀ ਉਹਨਾ ਦੀ ਦੇਣ ਭੁਲਿਆਂ ਵੀ ਭੁਲਾਇਆ ਨਹੀਂ ਜਾ ਸਕਦਾ। ਐਡੇ ਵਡੇ ਕੀਤੇ ਕੰਮਾਂ ਦੀ, ਉਹਨਾ ਦੀ ਦੇਣ ਭਾਈ ਮਹਾਨ ਆ ਪਰ ਅਸੀਂ ਫਿਰ ਵੀ ਉਹਨਾ ਦੀ ਕਦਰ ਹੀ ਨਹੀਂ ਕਰਦੇ। ਠਕਦਰ ਕੋਈ ਨਾ ਕਰਦਾ ਪੁਲਸੀਆਂ ਦੀ, ਆਖ਼ਿਰ ਉਹ ਵੀ ਹੈਣ ਇਨਸਾਨ ਯਾਰੋਠ।
ਦੀਵਾਲੀ ਪਹਿਲਾਂ ਹੀ ਆ ਗਈ?
ਖ਼ਬਰ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਜੀ ਐਸ ਟੀ ਬਾਰੇ ਸਰਕਾਰ ਵਲੋਂ ਬੀਤੀ ਰਾਤ ਲਏ ਗਏ ਫੈਸਲੇ ਨਾਲ ਦੇਸ਼ ਅੰਦਰ ਖੁਸ਼ਨੁਮਾ ਮਾਹੌਲ ਬਣ ਗਿਆ ਹੈ ਅਤੇ ਲਗਦਾ ਹੈ ਕਿ ਦੀਵਾਲੀ ਸਮੇਂ ਤੋਂ 15 ਦਿਨ ਪਹਿਲਾਂ ਹੀ ਆ ਗਈ ਹੈ। ਉਹਨਾ ਇਹ ਵੀ ਕਿਹਾ ਕਿ ਉਹਨਾ ਦੀ ਸਰਕਾਰ ਮੁਲਕ ਦੀ ਕਾਰੋਬਾਰੀ ਜਮਾਤ ਨੂੰ ਲਾਲ-ਫੀਤਾਸ਼ਾਹੀ ਨਾਲ ਨਹੀਂ ਨਰੜਨਾ ਚਾਹੁੰਦੀ ਅਤੇ ਨੌਕਰਸ਼ਾਹੀ ਦੀ ਲਾਲ ਫੀਤਾ ਸ਼ਾਹੀ ਨਹੀਂ ਚਲਣ ਦਿਤੀ ਜਾਏਗੀ। ਖ਼ਬਰ ਇਹ ਵੀ ਕਿ ਧਰਮ ਅਸਥਾਨਾਂ ਨੂੰ ਟੈਕਸ ਤੋਂ ਛੋਟ ਨਾ ਦਿਤੇ ਜਾਣ ਕਾਰਨ ਸ਼੍ਰੋਮਣੀ ਕਮੇਟੀ ਖਫਾ ਹੈ ਅਤੇ ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਹੈ ਕਿ ਸਾਬਕਾ ਕਾਂਗਰਸ ਸਰਕਾਰ ਨੇ ਤਾਂ ਧਾਰਮਿਕ ਸਥਾਨਾਂ ਨੂੰ ਵੈਟ ਤੋਂ ਛੋਟ ਦਿਤੀ ਹੋਈ ਸੀ ਪਰ ਮੋਦੀ ਸਰਕਾਰ ਜੀ ਐਸ ਟੀ ਲਗਾਉਣ ਲਈ ਬਜ਼ਿਦ ਹੈ!
ਜਾਪਦੈ ਆਪਣਿਆਂ ਦੀ ਮਾਰ ਪਈ ਤਾਂ ਬਡੂੰਗਰ ਜੀ ਨੂੰ ਬੇਗਾਨੇ ਚੇਤੇ ਆਏ ਆ। ਭਾਈ ਮੋਦੀ, ਸਰਕਾਰ ਚਲਾ ਰਿਹਾ ਆ ਵਪਾਰ ਵਾਗੂੰ। ਜਿਥੋਂ ਪੈਸਾ ਟਕਾ ਟਕਰੂ, ਮੋਦੀ ਤਾਂ ਉਧਰ ਜਾਊ! ਅਮਰੀਕਾ ਜਾਊ! ਜਪਾਨ ਜਾਊ! ਟਾਈ ਕੋਟ ਪਾਕੇ ਵਲੈਤ ਜਾਊ! ਉਹ ਤਾਂ ਉਦੋਂ ਧਾਰਮਿਕ ਸਥਾਨਾਂ ‘ਤੇ ਜਾਊ, ਜਦੋਂ ਚੋਣ ਆਊ! ਉਥੇ ਚਾਰ ਟਕੇ ਚੜ੍ਹਾਊ, ਰੁਪਈਏ ਦੋ ਰੁਪਈਏ ਉਥੋਂ ਖਿਸਕਾਊ! ਇਹੋ ਅਸੂਲ ਹੁੰਦਾ ਆ ਵਪਾਰੀਆਂ ਦਾ, ਦਲਾਲਾਂ ਦਾ, ਲੋਕਾਂ ਦੇ ਕਥਿਤ ਰਖਵਾਲਾਂ ਦਾ! ਹੈ ਕਿ ਨਾ?
ਖਾਲੀ ਜੇਬਾਂ! ਖਾਲੀ ਖਜ਼ਾਨੇ! ਆਮਦਨ ਘਟ, ਖਰਚੇ ਵਧ! ਜਦ ਜੇਬ ‘ਚ ਕੁਝ ਹੋਊ ਨਾ, ਤਾਂ ਖਰਚੂ ਕਿਥੋਂ ?ਨੰਗਾ ਨਹਾਊ ਕੀ ਤੇ ਨਚੋੜੂ ਕੀ? ਉਹਦੀ ਤਾਂ ਹਰ ਦਿਨ ਕਾਲੀ ਦੀਵਾਲੀ ਆ। ਉਹਦਾ ਦੀਵਾਲੀ ਤੇ ਦੀਵਾ ਜਗੇ ਜਾ ਨਾ, ਹਰ ਦਿਨ ਉਹਦੇ ਦੀਵੇ ‘ਚੋਂ ਤਾਂ ਤੇਲ ਮੁਕਿਆ ਹੀ ਰਹਿੰਦਾ ਆ। ਉਸਦੇ ਲਈ ਦੀਵਾਲੀ ਪਹਿਲਾਂ ਹੀ ਆ ਗਈ ਦੇ ਕੀ ਅਰਥ? ਉਹਦੇ ਲਈ ਤਾਂ ਦੀਵਾਲੀ ਆਏਗੀ, ਚਲੇ ਜਾਏਗੀ ਤੇ ਉਹ ਮੋਦੀ ਦੇ ਲਖਾਂ ਰੁਪਈਏ ਬੈਂਕ ‘ਚ ਆਉਣ ਲਈ ਉਡੀਕਦਾ ਰਹੇਗਾ, ਜੀਹਦਾ ਉਹਨੇ ਚੋਣਾਂ ਲੈਣ ਵੇਲੇ ਵਾਇਦਾ ਕੀਤਾ ਸੀ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਐਸੋਚੈਮ ਦੀ ਇਕ ਰਿਪੋਰਟ ਅਨੁਸਾਰ ਭਾਰਤ ਨੂੰ ਦਿਲ ਦੇ ਰੋਗਾਂ ਅਤੇ ਦਿਲ ਫੇਲ੍ਹ ਹੋਣ ਅਤੇ ਸ਼ੂਗਰ ਕਾਰਨ 2007 ਤੋਂ 2017 ਦੇ ਵਿਚਕਾਰ 236.6 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।
ਇੱਕ ਵਿਚਾਰ
ਵਿਗਿਆਨ ਦੀ ਤਾਕਤ ਵਿਚ, ਵਿਸ਼ਵ ਕੂਟਨੀਤੀ ਨੂੰ ਕਈ ਨਵੀਆਂ ਦਿਸ਼ਾਵਾਂ ਦੇਣ ਦੀ ਸਮਰਥਾ ਹੈ।…

WRITTEN BY