Skip to content
Independent perspectives. Global stories.
BREAKING

ਸ਼ੌਹਰਤ ਹਮੇਸ਼ਾਂ ਸਿਆਸਤ ਨੂੰ ਰਾਸ ਆਉਂਦੀ ਹੈ

Share this story

ਉਨ ਕਾ ਜੋ ਫ਼ਰਜ਼ ਹੈ
ਵੋ ਅਹਿਲੇ ਸਿਆਸਤ ਜਾਨੇ
ਮੇਰਾ ਪੈਗਾਮ ਮੁਹੱਬਤ ਹੈ,
ਜਹਾਂ ਤਕ ਪਹੁੰਚੇ
ਜਿਗਰ ਮੁਰਾਦਾਬਾਦੀ ਸ਼ਾਇਰ ਉਕਤ ਸ਼ੇਅਰ ਰਾਹੀਂ ਇਕ ਸ਼ਾਇਰ, ਇਕ ਕਲਾਕਾਰ ਅਤੇ ਇਕ ਅਦਾਕਾਰ ਦਾ ਫਰਜ਼ ਬਿਆਨ ਕਰ ਰਹੇ ਹਨ ਅਤੇ ਉਨ੍ਹਾਂ ਦਾ ਫਰਜ਼ ਹੈ ਮੁਹੱਬਤ, ਪ੍ਰੇਮ ਅਤੇ ਭਾਈਚਾਰੇ ਦਾ ਪੈਗਾਮ। ਆਪਣੀ ਸ਼ਾਇਰੀ, ਆਪਣੀ ਅਦਾਕਾਰੀ ਅਤੇ ਆਪਣੀ ਕਲਾਕਾਰੀ ਰਾਹੀਂ ਅਵਾਮ ਦੇ ਦਿਲਾਂ ਤੱਕ ਪਹੁੰਚਾਉਣਾ। ਆਪਣੀ ਕਲਾ ਦੇ ਸਿਰ ’ਤੇ ਇਕ ਕਲਾਕਾਰ ਸ਼ੋਹਰਤ ਦੀਆਂ ਬੁਲੰਦੀਆਂ ’ਤੇ ਪਹੁੰਚ ਜਾਂਦਾ ਹੈ। ਲੋਕ ਉਸ ਨੂੰ ਮੁਹੱਬਤ ਦਿੰਦੇ ਹਨ, ਪਿਆਰ ਦਿੰਦੇ ਹਨ, ਉਸ ਦੀ ਦੀਦ ਦੇ ਦੀਵਾਨੇ ਬਣ ਜਾਂਦੇ ਹਨ, ਅਜਿਹੀ ਸ਼ੋਹਰਤ ਦੀ ਬੁਲੰਦੀ ਉ¤ਤੇ ਪੁਜੇ ਹੋਏ ਕਲਾਕਾਰਾਂ, ਗਾਇਕਾਂ, ਅਦਾਕਾਰਾਂ ਅਤੇ ਖ਼ਿਡਾਰੀਆਂ ਉ¤ਪਰ ਸਿਆਸਤਦਾਨਾਂ ਦੀ ਅੱਖ ਹੁੰਦੀ ਹੈ। ਕਈ ਵਾਰ ਕਲਾਕਾਰ ਵੀ ਸ਼ੋਹਰਤ ਦੇ ਨਾਲ-ਨਾਲ ਸੱਤਾ ਦੀ ਲਾਲਸਾ ਰੱਖਦਾ ਹੈ। ਸ਼ਾਇਦ ਅਜਿਹੇ ਹੀ ਹਾਲਾਤ ਪੰਜਾਬ ਦੇ ਗਾਇਕਾਂ, ਅਦਾਕਾਰਾਂ, ਕਲਾਕਾਰਾਂ ਅਤੇ ਖਿਡਾਰੀਆਂ ਦੇ ਹਨ।
ਉਂਝ ਇਹ ਕੋਈ ਨਵਾਂ ਵਰਤਾਰਾ ਨਹੀਂ। ਸਮੇਂ-ਸਮੇਂ ਸਿਆਸੀ ਪਾਰਟੀਆਂ ਕਲਾਕਾਰਾਂ ਦੀ ਪ੍ਰਸਿੱਧੀ ਨੂੰ ਵਰਤਦੀਆਂ ਰਹੀਆਂ ਹਨ। ਜਿਵੇਂ ਅਮਿਤਾਬ ਬਚਨ ਅਲਾਹਾਬਾਦ ਤੋਂ ਸਾਂਸਦ ਰਹੇ। ਰਾਮਾਨੰਦ ਸਾਗਰ ਦੀ ਰਮਾਇਣ ਵਿੱਚ ਰਾਮ ਦਾ ਰੋਲ ਕਰਨ ਵਾਲੇ ਅਰੁਣ ਗੋਇਲ, ਕ੍ਰਿਸ਼ਨ ਦਾ ਰੋਲ ਕਰਨ ਵਾਲੇ ਨਿਤੀਸ਼ ਭਾਰਦਵਾਜ, ਭੱਪੀ ਲਹਿਰੀ, ਚਰਨਜੀਵੀ, ਦਾਰਾ ਸਿੰਘ, ਸੰਤਾ ਦੀ ਭੂਮਿਕਾ ਕਰਨ ਵਾਲੀ ਦੀਪਿਕਾ, ਧਰਮਿੰਦਰ, ਹੇਮਾ ਮਾਲਿਨੀ, ਜੇਯਾ ਬਚਨ, ਜੈਲਲਿਤਾ, ਜੈਪ੍ਰਦਾ, ਕਿਰਨ ਖੇਰ, ਜਾਵੇਦ ਜਾਫਰੀ, ਮਿਠੂਣ ਚੱਕਰਵਰਤੀ, ਰੇਖਾ, ਰਾਜ ਬੱਬਰ, ਵਿਨੋਦ ਖੰਨਾ, ਸ਼ੱਤਰੂਘਨ ਸਿਨਹਾ, ਮੁਨ-ਮੁਨ ਸੇਨ, ਸੰਜੇ ਦੱਤ, ਸ਼ਬਾਨਾ ਆਜ਼ਮੀ, ਸ਼੍ਰੀਮਤੀ ਈਰਾਨੀ, ਸੁਨੀਲ ਦੱਤ, ਸੁਰੇਸ਼ ਉਬਰਾਏ ਅਤੇ ਗੋਬਿੰਦਾ ਆਦਿ। ਪੰਜਾਬ ਦਾ ਪੁੱਤਰ ਧਰਮਿੰਦਰ 14ਵੀਂ ਲੋਕ ਸਭਾ ਵਿੱਚ ਬੀਕਾਨੇਰ ਤੋਂ ਭਾਜਪਾ ਤੋਂ ਮੈਂਬਰ ਪਾਰਲੀਮੈਂਟ ਬਣਿਆ। ਐਨ.ਟੀ. ਰਾਮਾਰਾਓ ਦਾ ਸਾਥੀ ਐਕਟਰ ਬਾਬੂ ਮੋਹਨ ਲਾਲ ਐਮ.ਐਲ.ਏ. ਰਿਹਾ। ਤੇਲਗੂ ਸਿਨੇਮਾ ਦਾ ਵੱਡਾ ਨਾਮ ਚਿਰਨਜੀਵੀ ਸਿਆਸਤ ਵਿੱਚ ਵੀ ਵੱਡਾ ਨਾਮ ਬਣਿਆ ਅਤੇ ਉਹ ਟੂਰਿਜ਼ਮ ਦਾ ਰਾਜ ਮੰਤਰੀ ਰਿਹਾ। ਕੇ.ਬੀ. ਗਨੇਸ਼ ਕੁਮਾਰ ਕੇਰਲਾ ਦਾ ਜੰਗਲਾਤ ਮੰਤਰੀ ਰਿਹਾ ਹੈ। ਉਹ ਟੀਵੀ ਅਤੇ ਫਿਲਮੀ ਕਲਾਕਾਰ ਹੈ। ਕਾਂਤਾ ਸ਼੍ਰੀਨਿਵਾਸ ਰਾਮਾ ਤੇਲਗੂ ਸਿਨੇਮਾ ਦਾ ਪ੍ਰਸਿੱਧ ਐਕਟਰ ਆਂਧਰਾ ਪ੍ਰਦੇਸ਼ ਵਿੱਚ ਐਮ.ਐਲ.ਏ. ਹੈ। ਦੱਖਣੀ ਭਾਰਤ ਦੇ ਸਿਨਮਾ ਕਲਾਕਾਰ ਸਿਆਸਤ ਵਿੱਚ ਬਹੁਤ ਕਾਮਯਾਬ ਰਹੇ ਹਨ। ਐਨ.ਟੀ. ਰਾਓ ਅਤੇ ਜੈਲਲਿਤਾ ਇਸ ਪੱਖੋਂ ਮਹੱਤਵਪੂਰਨ ਉਦਾਹਰਨਾ ਹਨ। ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿੱਚੋਂ ਦੋ ਕੌਮੀ ਪਾਰਟੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਫਿਲਮੀ ਅਦਾਕਾਰਾਂ, ਗਾਇਕਾਂ ਅਤੇ ਖਿਡਾਰੀਆਂ ਦੀ ਸ਼ੋਹਰਤ ਦਾ ਖੂਬ ਸਿਆਸੀ ਲਾਹਾ ਲਿਆ ਹੈ।
ਫਿਲਮੀ ਕਲਾਕਾਰਾਂ ਦਾ ਸਿਆਸਤ ਵਿੱਚ ਆਪਣੀ ਸਿਆਸੀ ਭੂਮਿਕਾ ਨਿਭਾਉਣ ਦਾ ਵਰਤਾਰਾ ਵਿਸ਼ਵ ਵਿਆਪੀ ਹੈ। ਕੈਨੇਡਾ ਦੇ ਐਕਟਰ ਅਤੇ ਗਾਇਕ ਜੀਨ ਲੈਪਉਨਿਟੇ ਲਿਬਰਲ ਪਾਰਟੀ ਵੱਲੋਂ ਐਮ.ਪੀ. ਰਹੇ ਹਨ। ਫਿਲਮ ਅਭਿਨੇਤਰੀ ਟੀਨਾ ਕੀਪਰ ਵੀ ਐਮ.ਪੀ. ਰਹੀ ਹੈ। ਅਮਰੀਕਾ ਵਿੱਚ ਅਨੇਕਾਂ ਕਲਾਕਾਰਾਂ ਨੇ ਸਿਆਸਤ ਵਿੱਚ ਜ਼ੋਰ ਅਜ਼ਮਾਈ ਕੀਤੀ ਹੈ। ਉਦਾਹਰਣ ਵਜੋਂ ਏ.ਐਲ.ਫਰੈਂਕਣ ਸੈਂਨਟਰ ਰਹੇ ਹਨ। ਆਰਨੋਲਡ ਕੈਲੇਫੋਰਨੀਆ ਦੇ ਗਵਰਨਰ ਰਹੇ ਹਨ। ਬੈਨ ਜੋਟਾ ਕਾਂਗਰਸ ਦੇ ਮੈਂਬਰ ਸਨ ਅਤੇ ਜੌਰਜ ਮਰਫੀ ਸੈਨੇਟਰ ਰਹੇ ਹਨ। ਬਰਤਾਨੀਆਂ ਵਿੱਚ ਕਲਾਕਾਰ ਮਾਈਕਲ ਲੇਬਰ ਪਾਰਟੀ ਵੱਲੋਂ ਪਾਰਲੀਮੈਂਟ ਦੇ ਮੈਂਬਰ ਸਨ। ਐਂਡਰਿਊ ਵੀ ਲੇਬਰ ਐਮ.ਪੀ. ਸਨ ਅਤੇ ਜੈਨਸਨ ਨੇ ਵੀ ਲੇਬਰ ਪਾਰਟੀ ਵੱਲੋਂ ਸਿਆਸਤ ਕੀਤੀ। ਸ਼੍ਰੀਲੰਕਾ ਦੇ ਟੀਵੀ ਅਤੇ ਫਿਲਮੀ ਕਲਾਕਾਰ ਇਲਗਰਾਂਟੇ ਕੈਬਨਿਟ ਮੰਤਰੀ ਦੇ ਅਹੁਦੇ ਤੱਕ ਪਹੁੰਚੇ। ਵਿਜਾਇ ਕਮਾਰਟੁੰਗਾ ਕਲਾਕਾਰ ਹੋਣ ਦੇ ਨਾਲ-ਨਾਲ ਸ਼੍ਰੀਲੰਕਾ ਮਹਾਜਨਾਂ ਪਾਰਟੀ ਦੇ ਸੰਸਥਾਪਕ ਸਨ। ਜੀਨ ਕੁਮਾਰਟੁੰਗਾ ਵੀ ਕੈਬਨਿਟ ਵਿੱਚ ਸ਼ਾਮਿਲ ਸਨ। ਫਿਲਪਾਇਨ ਦੇ 30 ਤੋਂ ਵੱਧ ਕਲਾਕਾਰ ਸਿਆਸਤ ਵਿੱਚ ਸਰਗਰਮ ਹਨ।
ਪੰਜਾਬ ਦੀ ਸਿਆਸਤ ਵਿੱਚ ਵੀ ਅਨੇਕਾਂ ਗਾਇਕ, ਟੀਵੀ ਅਤੇ ਫਿਲਮੀ ਕਲਾਕਾਰ ਅਤੇ ਖਿਡਾਰੀ ਸਿਆਸਤ ਵਿੱਚ ਸਰਗਰਮ ਹਨ। ਕ੍ਰਿਕਟਰ ਅਤੇ ਟੀਵੀ. ਕਲਾਕਾਰ ਨਵਜੋਤ ਸਿੰਘ ਸਿੱਧੂ ਪੰਜਾਬ ਕੈਬਨਿਟ ਵਿੱਚ ਮੰਤਰੀ ਹਨ। ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਐਮ.ਐਲ.ਏ. ਹੈ। ਪੰਜਾਬ ਆਮ ਆਦਮੀ ਪਾਰਟੀ ਦਾ ਪ੍ਰਧਾਨ ਭਗਵੰਤ ਮਾਨ ਸੰਗਰੂਰ ਤੋਂ ਲੋਕ ਸਭਾ ਦਾ ਮੈਂਬਰ ਹੈ। ਪਿਛਲੀ ਵਿਧਾਨ ਸਭਾ ਵਿੱਚ ਮੁਹੰਮਦ ਸਦੀਕ ਵਿਧਾਇਕ ਸਨ। ਗਾਇਕ ਕੁਲਦੀਪ ਮਾਣਕ ਅਤੇ ਹੰਸ ਰਾਜ ਹੰਸ ਨੇ ਵੀ ਸਿਆਸਤ ਵਿੱਚ ਹੱਥ ਅਜਮਾਏ ਸਨ। ਸਤਵਿੰਦਰ ਬਿੱਟੀ, ਗੁਰਪ੍ਰੀਤ ਘੁੱਗੀ, ਜੱਸੀ ਜਸਰਾਜ, ਕੇ.ਐਸ. ਮੱਖਣ, ਦਲੇਰ ਮਹਿੰਦੀ, ਗੁਲ ਪਨਾਗ, ਕਿਰਨ ਖੇਰ, ਹਰਭਜਨ ਮਾਨ ਅਤੇ ਬਚਨ ਬੇਦਿਲ ਆਦਿ ਕਲਾਕਾਰ ਸਿਆਸਤ ਵਿੱਚ ਹੱਥ ਪੈਰ ਮਾਰ ਚੁੱਕੇ ਹਨ ਅਤੇ ਕੁਝ ਅਜੇ ਵੀ ਸਰਗਰਮ ਹਨ। ਸਿਆਸੀ ਪਾਰਟੀਆਂ ਨੂੰ ਤਾਂ ਹਰ ਹਰਮਨਪਿਆਰਾ ਕਲਾਕਾਰ ਰਾਸ ਆ ਜਾਂਦਾ ਹੈ ਪਰ ਸਾਰੇ ਕਲਾਕਾਰਾਂ ਨੂੰ ਸਿਆਸਤ ਰਾਸ ਨਹੀਂ ਆਉਂਦੀ। ਸਿਆਸਤ ਰਾਸ ਆਵੇ ਚਾਹੇ ਨਾ ਪਰ ਇਹ ਵਰਤਾਰਾ ਲਗਾਤਾਰ ਚਾਲੂ ਹੈ।

 

WRITTEN BY