ਕਿਹਾ ਨਹੀਂ ਚਾਹੁੰਦੇ ਦੇਸ਼ ਦਾ ਵਪਾਰੀ ਵਰਗ ਲਾਲ ਫੀਤਾਸ਼ਾਹੀ ’ਚ ਫੱਸ ਜਾਵੇ
ਅਹਿਮਦਾਬਾਦ, 7 ਅਕਤੂਬਰ (ਬਲਜੀਤ ਸਿੰਘ ਬਰਾੜ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਗ੍ਰਹਿ ਰਾਜ ਗੁਜਰਾਤ ਦੇ ਦੋ ਦਿਨਾਂ ਦੌਰੇ ’ਤੇ ਹਨ।ਉਨ੍ਹਾਂ ਵੱਲੋਂ ਗੁਜਰਾਤ ਵਿੱਚ ਵੱਖ-ਵੱਖ ਯੋਜਨਾਵਾਂ ਦੇ ਉਦਘਾਟਨ ਕੀਤੇ ਜਾਣਗੇ। ਇਸ ਦੌਰਾਨ ਮੁੱਖ ਰੂਪ ਵਿੱਚ ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਵਿੱਤ ਮੰਤਰਾਲੇ ਵੱਲੋਂ ਲਏ ਗਏ ਵੱਡੇ ਫੈਸਲਿਆਂ ’ਤੇ ਲੋਕਾਂ ਨੂੰ ਸੰਬੋਧਨ ਕੀਤਾ ਜਾਵੇਗਾ। ਸ੍ਰੀ ਮੋਦੀ ਨੇ ਦੁਆਰਕਾ ਪੁੱਲ ਦਾ ਨੀਂਹ ਪੱਥਰ ਰੱਖਣ ਦੌਰਾਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੀ.ਐਸ.ਟੀ. ’ਚ ਬਦਲਾਅ ਕਰਨ ਨਾਲ ਦੇਸ਼ ’ਚ 15 ਦਿਨ ਪਹਿਲਾਂ ਹੀ ਦੀਵਾਲੀ ਆ ਗਈ ਹੈ।ਪੂਰੇ ਦੇਸ਼ ’ਚ ਦੀਵਾਲੀ ਵਰਗਾ ਮਾਹੌਲ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਦੇਸ਼ ਦਾ ਵਪਾਰੀ ਵਰਗ ਲਾਲ ਫੀਤਾਸ਼ਾਹੀ, ਫਾਈਲਾਂ ’ਚ ਜਾਂ ਬਾਬੂ ਸ਼ਾਹੀ ’ਚ ਫਸ ਕੇ ਰਹਿ ਜਾਵੇ।ਅਜਿਹੇ ਵਿਚ ਤਿੰਨ ਮਹੀਨਿਆਂ ’ਚ ਜੋ ਜਾਣਕਾਰੀ ਆਈ, ਸਰਕਾਰ ਨੇ ਉਸ ਤੋਂ ਬਾਅਦ ਜੀ.ਐਸ.ਟੀ. ’ਚ ਬਦਲਾਅ ਕਰ ਦਿ¤ਤੇ ਹਨ। ਸਧਾਰਨ ਟੈਕਸ ਨੂੰ ਹੋਰ ਸਧਾਰਨ ਕੀਤਾ ਗਿਆ ਹੈ। ਜੀ.ਐੈ¤ਸ.ਟੀ. ਲਾਗੂ ਕਰਨ ਤੋਂ ਬਾਅਦ 3 ਮਹੀਨੇ ਇਸ ਟੈਕਸ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਜਿੱਥੇ ਘਾਟ ਹੋਵੇਗੀ ਉਸ ਨੂੰ ਦੂਰ ਕੀਤਾ ਜਾਵੇਗਾ। 3 ਮਹੀਨੇ ’ਚ ਜੋ ਵੀ ਜਾਣਕਾਰੀ ਆਈ ਉਸ ਦੇ ਆਧਾਰ ’ਤੇ ਵਿੱਤ ਮੰਤਰਾਲੇ ਵੱਲੋਂ ਆਉਣ ਵਾਲੇ ਸਮੇਂ ਵਿੱਚ ਬਦਲਾਅ ਕੀਤੇ ਜਾਣਗੇ। ਦੁਆਰਕਾ ’ਚ ਮੋਦੀ ਨੇ 5,825 ਕਰੋੜ ਦੀ ਲਾਗਤ ਵਾਲੀ ਚਾਰ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।ਰਸ਼ਟਰੀ ਰਾਜਮਾਰਗ -51 ‘ਤੇ ਬੇਟ ਦੁਆਰਕਾ ਅਤੇ ਓਖਾ ਵਿਚਕਾਰ ਮੋਟੇ ਤਾਰਾਂ ’ਤੇ ਬਣੇ ਸਿਗਨੇਚਰ ਬ੍ਰਿਜ ਦਾ ਵੀ ਉਦਘਾਟਨ ਕੀਤਾ। ਇਸ ਪੁੱਲ ਦਾ ਪ੍ਰੋਜੈਕਟ ਰ¤ਖਿਆ।ਇਹ ਪੁੱਲ ਯੋਜਨਾ ਦੀ ਲਾਗਤ 962 ਕਰੋੜ ਰੁਪਏ ਹੈ। ਮੁੱਖ ਤੀਰਥ ਨਗਰੀ ਦੁਆਰਕਾ ਆਉਣ ਵਾਲੇ ਅਣਗਿਣਤ ਤੀਰਥਯਾਤਰੀ ਹੁਣ ਬੇਟ ਦੁਆਰਕਾ ਜਾਣ ਲਈ ਸਿਰਫ ਵਾਹਨ ਦੇ ਤੌਰ ’ਤੇ ਸਮੁੰਦਰ ’ਚ ਕਿਸ਼ਤੀ ਦਾ ਇਸਤੇਮਾਲ ਕਰਦੇ ਹਨ।



