Skip to content
Independent perspectives. Global stories.
BREAKING

ਪੰਥ ਦਾ ਦਰਦ ਰਖਣ ਵਾਲੇ ਸਮੂਹ ਪੰਜਾਬੀਆਂ ਵਾਸਤੇ ਫਿਰ ਪਰਖ ਦੀ ਘੜੀ : ਸ਼੍ਰੌਮਣੀ ਅਕਾਲੀ ਦਲ ਅਮ੍ਰਿੰਤਸਰ (ਯੂਰਪ)

Share this story

ਪੈਰਿਸ, 30 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਜਿਲਾ ਗੁਰਦਾਸਪੁਰ ਦੀ ਪਾਰਲੀਮੈਂਟ ਦੀ ਜ਼ਿਮਨੀ ਚੋਣ 11 ਅਕਤੂਬਰ ਨੂੰ ਹੋਣ ਜਾ ਰਹੀ ਹੈ। ਜਿਥੇ ਕਾਂਗਰਸ, ਬਾਦਲ ਬੀਜੇਪੀ ਅਤੇ ਆਮ ਆਦਮੀ ਪਾਰਟੀ ਚੋਣ ਮੈਦਾਨ ਵਿਚ ਹਨ ਉਥੇ ਸ਼੍ਰੌਮਣੀ ਅਕਾਲੀ ਦਲ ਅਮਿ?ੰਤਸਰ ਪਾਰਟੀ ਵਲੋਂ ਸ. ਕੁਲਵੰਤ ਸਿੰਘ ਮਝੈਲ ਨੂੰ ਮੈਦਾਨ ਵਿਚ ਉਤਾਰਿਆ ਹੈ। ਜੇਕਰ ਕਾਂਗਰਸ ਦੇ ਸਿਖ ਵਿਰੋਧੀ ਇਤਿਹਾਸ ਨੂੰ ਵੇਖੀਏ ਤਾਂ ਉਸ ਵਲੋਂ ਸਾਬਕਾ ਸਪੀਕਰ, ਕੈਬਨਿਟ ਮਨੀਸਟਰ, ਰਾਜਪਾਲ ਆਦਿ ਉਚ ਅਹੁਦਿਆਂ ਤੇ ਪਹੁੰਚੇ ਸ਼੍ਰੀ ਬਲਰਾਮ ਜਾਖੜ ਦੇ ਪੁਤਰ ਸੁਨੀਲ ਜਾਖੜ ਨੂੰ ਬਾਹਰਲੇ ਇਲਾਕੇ ਵਿਚੋਂ ਲਿਆ ਕੇ ਉਮੀਦਵਾਰ ਬਣਾਇਆ ਹੈ ਜਾਖੜ ਪ੍ਰੀਵਾਰ ਦੀ ਪੰਜਾਬ ਵਿਰੋਧੀ ਸੋਚ ਨੂੰ ਕਿਹੜਾ ਪੰਜਾਬ ਦਰਦੀ ਨਹੀਂ ਸਮਝਦਾ। ਸਿਖਾਂ ਪ੍ਰਤੀ ਨਫ਼ਰਤ ਦੇ ਮੁਖ ਪਾਤਰ ਰਹੇ ਹਨ। ਉਸੇ ਤਰਾਂ ਬੀਜੇਪੀ ਨੇ ਰਾਮ ਰਹੀਮ ਦੇ ਚਾਚੇ ਰਾਮਦੇਵ ਦੇ ਚੇਲੇ ਸਵਰਨ ਸਲਾਰੀਆਂ ਨੂੰ ਚੋਣਾਂ ਵਿਚ ਖੜਾ ਕੀਤਾ ਹੈ ਜਿਸ ਦੀ ਰਾਮਦੇਵ ਨਾਲ ਵਿਉਪਾਰਕ ਭਾਈਵਾਲੀ ਹੈ ਅਤੇ ਹਿੰਦੂ ਕਟੜਤਾ ਦਾ ਵਡਾ ਹਮਾਇਤੀ ਹੈ। ਉਧਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਦਾ ਪਿਛੋਕੜ ਬਾਹਰ ਦਾ ਹੈ ਪੰਜਾਬ ਨਾਲ ਉਸ ਦਾ ਸੰਬੰਧ ਨਹੀਂ ਹੈ ਆਮ ਅਦਮੀ ਪਾਰਟੀ ਦੇ ਮਾਝੇ ਜ਼ੋਨ ਦੇ ਕਨਵੀਨਰ ਕਵਲਪ੍ਰੀਤ ਸਿੰਘ ਕਾਕੀ ਜਿਸ ਨੇ ਜਨਤਕ ਤੌਰ ਤੇ ਮੰਨਿਆ ਹੈ ਕਿ ਪਾਰਟੀ ਆਦੇਸ਼ ਮੁਤਾਬਕ ਉਮੀਦਵਾਰ ਕੋਈ ਸਿਖ ਚਿਹਰਾ ਨਹੀਂ ਹੋਣਾ ਚਾਹਿਦਾ, ਜੋ ਆਮ ਆਦਮੀ ਦੀ ਹਾਈਕਮਾਂਡ ਦੀ ਸਿਖਾਂ ਪ੍ਰਤੀ ਨਫ਼ਰਤ ਨੂੰ ਉਜਾਗਰ ਕਰਦੀ ਹੈ। ਸ. ਕਾਕੀ ਨੇ ਧਰਮਵੀਰ ਗਾਂਧੀ, ਸ. ਹਰਿੰਦਰ ਸਿੰਘ ਖਾਲਸਾ ਅਤੇ ਹੋਰਾਂ ਵਾਂਗ ਆਪਣੀ ਜ਼ਮੀਰ ਦੀ ਅਵਾਜ਼ ਨੂੰ ਪਛਾਣਦੇ ਹੋਵੇ ਪਾਰਟੀ ਤੋਂ ਅਸਤੀਫ਼ਾ ਦਿਤਾ ਹੈ ਅਸੀਂ ਉਸ ਦੀ ਕਦਰ ਕਰਦੇ ਹਾਂ।ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਉਮੀਦਵਾਰ ਸ. ਕੁਲਵੰਤ ਸਿੰਘ ਮਝੈਲ ਜੋ ਗੁਰਦਾਸਪੁਰ ਨਾਲ ਸਬੰਧਤ ਹੈ ਅਤੇ ਭਾਰਤ ਵਿਚ ਘਟ ਗਿਣਤੀ, ਸਰਬਤ ਦਾ ਭਲਾ ਮੰਗਣ ਵਾਲੀ ਸਿਖ ਕੌਮ ਨਾਲ ਸਬੰਧਤ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣਾ ਹੈ ਤਾਂ ਸ. ਕੁਲਵੰਤ ਸਿੰਘ ਮਝੈਲ ਨੂੰ ਵੋਟਾਂ ਪਾ ਕੇ ਪਾਰਲੀਮੈਂਟ ਵਿਚ ਭੇਜੋ। ਤਾਂ ਕਿ ਹਿੰਦੂ ਕਟੜ ਜਮਾਤਾਂ ਨੂੰ ਪਤਾ ਲਗ ਸਕੇ ਕਿ ਦੇਸ਼ ਦਾ ਨਾਂ ਹਿੰਦੁਸਤਾਨ ਨਹੀਂ ਬਲਕਿ ਬਹੁ-ਕੌਮੀ ਭਾਰਤ ਹੈ। ਜਿਥੇ ਹਰ ਨਸਲ, ਭਾਸ਼ਾ, ਧਰਮ, ਸਭਿਆਚਾਰਾਂ ਦਾ ਵਾਸਾ ਹੈ। ਸੋ ਅਸੀਂ ਸ੍ਰੋਮਣੀ ਅਕਾਲੀ ਅੰਮ੍ਰਿਤਸਰ ਫਰਾਂਸ ਦੇ ਪ੍ਰਧਾਨ ਸ. ਚੈਨ ਸਿੰਘ, ਸ. ਪਰਮਜੀਤ ਸਿੰਘ ਸੋਹਲ, ਸ. ਦਲਵਿੰਦਰ ਸਿੰਘ ਘੁੰਮਣ, ਸ. ਹਰਜਾਪ ਸਿੰਘ, ਸ. ਪ੍ਰੀਤਮ ਸਿੰਘ ਮਲਸੀਆਂ , ਸ. ਜਗਜੀਤ ਸਿੰਘ ਚੀਮਾ, ਸ. ਜਸਪਾਲ ਸਿੰਘ ਪੰਨੂੰ, ਸ. ਸੁਖਜਿੰਦਰ ਸਿੰਘ ਸੁਖਾ ,ਸ. ਤਲਵਿੰਦਰ ਸਿੰਘ ਮਾਵੀ, ਸ. ਬਲਵਿੰਦਰ ਸਿੰਘ ਮਿਨਹਾਸ, ਸ. ਬਲਦੇਵ ਸਿੰਘ ਸ਼ਾਹਕੌਟ, ਸ. ਨਿਹਾਲ ਸਿੰਘ ਸੁਭਾਨਪੁਰ, ਸ. ਹਰਜਾਪ ਸਿੰਘ ਸੰਘਾ, ਸ. ਰਾਜਬੀਰ ਸਿੰਘ (ਡਾ), ਸ. ਮਨਜੀਤ ਸਿੰਘ, ਸ. ਸੁਲਖਣ ਸਿੰਘ, ਸ. ਗੁਲਜ਼ਾਰ ਸਿੰਘ, ਸ. ਹਰਜਿੰਦਰ ਸਿੰਘ ਰੰਦੇਵ, ਸ. ਜਰਨੈਲ ਸਿੰਘ ਤੁੰਗ, ਸ. ਨਰਿੰਦਰ ਸਿੰਘ ਚਾਹਲ, ਸ. ਭੁਪਿੰਦਰ ਸਿੰਘ ਵਿਰਕ, ਸ. ਸਰਨਜੀਤ ਸਿੰਘ , ਸ. ਜਗਦੀਸ਼ ਸਿੰਘ ਫਤਿਹਗ੍ਹੜ ਸਾਹਿਬ, ਸ. ਜਸਵੰਤ ਸਿੰਘ, ਸ. ਗੁਰਜੰਟ ਸਿੰਘ ਗਰੇਵਾਲ਼, ਸ. ਵਰਿੰਦਰ ਸਿੰਘ, ਸ. ਗੁਰਪ੍ਰੀਤ ਸਿੰਘ ਬਠਿੰਡਾ, ਸ. ਹਰਵਿੰਦਰ ਸਿੰਘ, ਸ. ਸ਼ਰਨਦੀਪ ਸਿੰਘ, ਸ. ਲਖਵਿੰਦਰ ਸਿੰਘ ਆਦਿ ਸਮੂਹ ਪੰਜਾਬੀਆਂ ਨੂੰ ਬੇਨਤੀ ਕਰਦੇ ਹਾਂ ਕਿ ਗੁਰਦਾਸਪੁਰ ਦੇ ਲੋਕਲ ਅਤੇ ਪੰਥਕ ਉਮੀਦਵਾਰ ਸ. ਕੁਲਵੰਤ ਸਿੰਘ ਮਝੈਲ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ। ਦੇਸ਼ ਵਿਦੇਸ਼ ਦੀਆਂ ਪੰਥਕ ਜਥੈਬੰਦੀਆਂ ਨੂੰ ਪੁਰ-ਜ਼ੋਰ ਅਪੀਲ ਹੈ ਕਿ ਪਰਖ ਦੀ ਘੜੀ ਹੈ ਪਿਛਲੀਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਿ?ਕ ਜੁਟ , ਨਿਤਰ ਕੇ, ਖੁਲ ਕੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੀ ਮਦਦ ਵਿਚ ਖਲੋ ਕੇ ਸੁਝਵਾਨ, ਿ?ਮਾਨਦਾਰ ਅਤੇ ਇਲਾਕੇ ਦੇ ਪੰਥਕ ਉਮੀਦਵਾਰ ਨੂੰ ਕਾਮਯਾਬ ਬਣਾਉ। ਜਿਸ ਨਾਲ ਏਕਤਾ ਦਾ ਰਾਹ ਵੀ ਖੁਲ੍ਹੇਗਾ ।

WRITTEN BY