Skip to content
Independent perspectives. Global stories.
BREAKING

ਬੂਹੇ ਭੇੜ੍ਹ ਕੇ ਰੋਂਦੀਆਂ ਮਾਂਵਾ ਜਿੰਨਾਂ ਦੇ ਪੁੱਤ ਗੱਭਰੂ ਮਰੇ

Share this story

ਦਿੜ੍ਹਬਾ ਮੰਡੀ, 27 ਸਤੰਬਰ (ਸਤਪਾਲ ਖਡਿਆਲ)-ਸੂਲਰ ਘਰਾਟ ਦਾ ਪਟਾਕਾ ਵਿਸਫੋਟ ਕਾਂਡ ਪੰਜਾਬ ਦੀ ਆਰਥਿਕਤਾ ,ਸੂਬੇ ਦੀ ਤਰੱਕੀ,ਚਾਰੇ ਪਾਸੇ ਫੈਲਿਆ ਭ੍ਰਿਸਟਾਚਾਰ,ਰੋਟੀ ਦੀ ਮਜਬੂਰੀ ਲਈ ਜਾਨ ਹੀਲ ਕੇ ਕੰਮ ਕਰਨ ਵਾਲੇ ਹਲਾਤਾਂ ਦੇ ਵਿਰਤਾਂਤ ਨੂੰ ਬਾਖੂਬੀ ਬਿਆਨ ਕਰ ਗਿਆ ਹੈ । ਕਿਸੇ ਮਾਂ-ਬਾਪ ਦੇ ਦੋ ਗੱਭਰੂ ਪੁੱਤ ਇਕੋ ਹਾਦਸੇ ਚ ਮਰ ਜਾਣ ਇਸ ਤੋਂ ਵੱਡਾਂ ਕੋਈ ਕਹਿਰ ਨਹੀਂ ਹੋ ਸਕਦਾ , ਚਾਰ ਭੈਣਾ ਦਾ ਇਕਲੋਤਾ ਭਰਾ ਹੱਸਦਾ ਖੇਡਦਾ ਤੁਰ ਜਾਵੇ,ਕੋਈ ਗਰੀਬੀ ਚ ਬੀਐਸਸੀ ਦੀ ਪੜਾਈ ਕਰਨ ਵਾਲਾ ਚਿਤਰਕਾਰ ਖੁਦ ਤਸਵੀਰ ਬਣ ਕੇ ਲਟਕ ਜਾਵੇ ਇਸ ਤੋਂ ਵੱਡਾ ਕਹਿਰ ਦੁਨੀਆਂ ਤੇ ਕੋਈ ਹੋਰ ਨਹੀਂ ਹੋ ਸਕਦਾ । ਜਿੱਥੇ ਇਸ ਘਟਨਾ ਨੇ ਪੂਰੇ ਹਲਕੇ ਦੇ ਲੋਕਾਂ ਦੇ ਦਿਲਾਂ ਚ ਹੌਲ ਪਾ ਦਿੱਤਾ ਹੈ ।ਉਥੇ ਪਿੰਡ ਢੰਡੋਲੀ ਕਲਾਂ ਦੇ ਕੰਮੀਆਂ ਦੇ ਵਿਹੜੇ ਦੀਆਂ ਗਲੀਆਂ ਚ ਸੁੰਨਸਾਨ ਤੇ ਰੋਣ ਵਾਲਿਆਂ ਦੀਆਂ ਕੂਕਾ ਦਿਲ ਦਹਿਲਾ ਦਿੰਦੀਆਂ ਹਨ ।
ਅੱਜ ਪੰਜਾਬ ਟਾਈਮਜ ਦੇ ਪੱਤਰਕਾਰ ਨੇ ਜਦੋਂ ਪੀੜਤ ਪਰਿਵਾਰ ਦੀ ਦੁਰਦਿਸਾ ਜਾਨਣ ਲਈ ਪਿੰਡ ਦਾ ਦੌਰਾ ਕੀਤਾ ਤਾਂ ਦੁੱਖ ਦੇ ਜੰਗਲਾਂ ਚੋ ਲੰਘਣ ਵਾਲੀ ਹੰਝੂਆਂ ਦੀਨਦੀ ਨੂੰ ਤੈਰਨਾ ਔਖਾ ਹੋ ਗਿਆ । ਇਸ ਸਮੇਂ ਸਭ ਤੋਂ ਪਹਿਲਾਂ ਮ੍ਰਿਤਕ ਨੌਜਵਾਨ ਗੁਰਪਿਆਰ ਸਿੰਘ ਪੁੱਤਰ ਬਲਦੇਵ ਸਿੰਘ ਦੇ ਘਰ ਗਏ ।ਜਿੱਥੇ ਮਾਹੌਲ ਗਮਗੀਨ ਸੀ ।ਦਾਦਾ ਸੁਰਜੀਤ ਸਿੰਘ ਨੂੰ ਮਿਲੇ ਜਿਸ ਨੇ ਦੱਸਿਆ ਕਿ ਪਰਿਵਾਰ ਦੇ ਸੱਤ ਜੀਆ ਦਾ ਭਾਰ ਚੁੱਕਣ ਲਈ ਉਹਨਾਂ ਦੇ ਪੋਤਰੇ ਨੂੰ ਗਾਂਧੀ ਦੇ ਪਟਾਕਾ ਫੈਕਟਰੀ ਚ ਨੌਕਰੀ ਕਰਨੀ ।ਕਿਉਂਕਿ ਬੇਰੁਜਗਾਰੀ ਦੇ ਇਸ ਬੇਹਿੱਸ ਦੌਰ ਵਿੱਚ ਰੁਜਗਾਰ ਦਾ ਕੋਈ ਸਾਧਨ ਨਹੀਂ ਹੈ । ਗੁਰਸੇਵਕ ਸਿੰਘ ਵਿਆਹਿਆ ਹੋਇਆ ਸੀ । ਜਿਸ ਦੇ ਇੱਕ ਪੁੱਤਰ ਹੈ ਤੇ ਹੁਣ ਘਰਵਾਲੀ ਗਰਭਪਾਤ ਚ ਹੈ । ਜਿਸਦੀ ਮੌਤ ਨੇ ਪਰਿਵਾਰ ਨੂੰ ਗਹਿਰੇ ਸਦਮੇ ਚ ਡਬੋ ਦਿੱਤਾ ਹੈ ।ਇਸ ਤੋਂ ਬਾਆਦ ਅਸੀਂ ਇਸ ਹਾਦਸੇ ਦੇ ਸਿਕਾਰ ਗੁਰਸ਼ਰਨ ਸਿੰਘ ਤੇ ਕਰਮਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਦੇ ਘਰ ਗਏ ।ਜਿੱਥੇ ਦੋ ਪੁੱਤਰਾਂ ਦੀ ਮੌਤ ਦਾ ਮੰਜਰ ਦੇਖ ਚੁੱਕੀ ਮਾਂ ਜਸਵਿੰਦਰ ਕੌਰ ਦੀਆਂ ਚੀਕਾ ਨੇ ਸਾਨੂੰ ਦੁਰ ਅੰਦਰ ਤੱਕ ਹਿਲਾ ਦਿੱਤਾ । ਇਸ ਦੁੱਖ ਦਾਇਕ ਹਾਦਸੇ ਚ ਤਕਰੀਬਨ ਸਾਰੇ ਹੀ ਮਰਨ ਵਾਲੇ ਨੌਜਵਾਨ ਗੱਭਰੂ ਸਨ। ਢੰਡੋਲੀ ਕਲਾਂ ਚ ਮਰਨ ਵਾਲੇ ਸਾਰੇ ਹੀ ਨੌਜਵਾਨ ਮਜਬੀ ਸਿੱਖ ਪਰਿਵਾਰਾ ਨਾਲ ਸਬੰਧਿਤ ਸਨ । ਜਿੰਨਾਂ ਦੀ ਮੌਤ ਨਾਲ ਪਰਿਵਾਰਾ ਦਾ ਭਾਵਿਖ ਆਰਥਿਕ ਤੇ ਸਮਾਜਿਕ ਤੌਰ ਤੇ ਉਜੜ ਗਿਆ ਹੈ । ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਗਾਂਧੀ ਪਰਿਵਾਰ ਨਾਲ ਦੋਸਤੀ ਨਿਭਾਉਣ ਦੀ ਬਜਾਏ ਦੁਖੀ ਪਰਿਵਾਰਾ ਨਾਲ ਹਮਦਰਦੀ ਕਰੇ ।ਸਰਕਾਰ ਗਾਂਧੀ ਦੀ ਕਰੋੜਾਂ ਦੀ ਜਾਇਦਾਦ ਚੋ ਪੀੜਤਾ ਦੀ ਮੱਦਦ ਲਈ ਕੁੱਝ ਜੁਰਮਾਨੇ ਦੇ ਰੂਪ ਚ ਮੱਦਦ ਦੇਵੇ।

WRITTEN BY