Skip to content
Independent perspectives. Global stories.
BREAKING

ਐਨ.ਸੀ.ਸੀ. ਵਿਦਿਆਰਥੀਆਂ ਵੱਲੋਂ ਸਫ਼ਾਈ ਜਾਗਰੂਕਤਾ ਰੈਲੀ

Share this story

ਸਰਦੂਲਗੜ੍ਹ, 27 ਸਤੰਬਰ (ਨਰਾਇਣ ਗਰਗ, ਬਲਜੀਤ ਪਾਲ)-ਸਰਕਾਰੀ ਸੈਕੰਡਰੀ ਸਕੂਲ ਮੀਰਪੁਰ ਕਲਾਂ ਵਿਖੇ 20 ਪੰਜਾਬ ਬਟਾਲੀਅਨ ਬਠਿੰਡਾ ਦੀ ਐਨ.ਸੀ.ਸੀ. ਇਕਾਈ ਦੇ ਵਿਦਿਆਰਥੀਆਂ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਚੱਲ ਰਹੇ ਸਫ਼ਾਈ ਪੰਦਰਵਾੜੇ ਨੂੰ ਮੁੱਖ ਰੱਖਦਿਆਂ ਐਨ.ਸੀ.ਸੀ. ਇੰਚਾਰਜ ਜਗਸੀਰ ਸਿੰਘ ਦੀ ਅਗਵਾਈ ’ਚ ਜਾਗਰੂਕਤਾ ਰੈਲੀ ਕੱਢੀ ਗਈ।ਵਿਦਿਆਰਥੀਆਂ ਨੇ ਹੱਥਾਂ ਵਿੱਚ ਸਫ਼ਾਈ ਸੰਬੰਧੀ ਨਾਅਰੇ ਲਿਖੀਆਂ ਤਖਤੀਆਂ ਫੜ੍ਹ ਕੇ ਸਾਰੇ ਪਿੰਡ ਦਾ ਚੱਕਰ ਲਾਇਆ ਅਤੇ ਲੋਕਾਂ ਨੂੰ ਸਾਫ਼-ਸਫ਼ਾਈ ਰੱਖਣ ਲਈ ਸੁਚੇਤ ਕੀਤਾ। ਰੈਲੀ ਨੂੰ ਸਕੂਲ ਪ੍ਰਿੰਸੀਪਲ ਨਾਹਰ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਫ਼ਾਈ ਕਰਨ ਨਾਲੋਂ ਸਫ਼ਾਈ ਰੱਖਣ ਦੀ ਜਰੂਰਤ ਜਿਆਦਾ ਹੁੰਦੀ ਹੈ। ਜੋ ਲੋਕ ਸਫ਼ਾਈ ਰੱਖਣਾ ਜਾਣਦੇ ਹਨ ਉਨ੍ਹਾਂ ਨੂੰ ਸਫ਼ਾਈ ਕਰਨ ਦੀ ਜ਼ਿਆਦਾ ਲੋੜ ਨਹੀ ਪੈਂਦੀ। ਪਿੰਡ ਦੀ ਸੱਥ ਵਿੱਚ ਪਹੁੰਚ ਕੇ ਪੰਜਾਬੀ ਅਧਿਆਪਕ ਜਗਤਾਰ ਸਿੰਘ ਝੰਡੂਕੇ ਨੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਸਫ਼ਾਈ ਅਭਿਆਨ ਪ੍ਰਤੀ ਜਾਗਰੂਕ ਕੀਤਾ। ਰੈਲੀ ਖਤਮ ਹੋਣ ਤੋ ਬਾਅਦ ਐਨ.ਸੀ.ਸੀ. ਵਿਦਿਆਰਥੀਆਂ ਨੇ ਸਕੂਲ ਵਿਚਲੇ ਪਾਰਕਾਂ ਦੀ ਸਫ਼ਾਈ ਕੀਤੀ।
ਇਸ ਮੌਕੇ ਐਨ.ਸੀ.ਸੀ. ਟ੍ਰੇਨਰ ਹੌਲਦਾਰ ਉਦੈ ਸਿੰਘ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

WRITTEN BY