ਮੁਗਲਾਂ ਤੇ ਅੰਗਰੇਜ ਹਕੂਮਤ ਨਾਲ ਲੜਾਈ ਲੜਨ ਵਾਲੇ ਮਹਾਨ ਦੇਸ ਭਗਤ ਵਿਮੁਕਤ ਕਬੀਲਿਆ ਨੂੰ ਅਸਲ ਅਜਾਦੀ ਦਾ ਨਿੱਘ ਅੱਜ ਤੱਕ ਨਹੀ ਮਿਲ ਸਕਿਆ। ਸੋਲਵੀ ਸਦੀ ਦੇ ਅੰਤ ਤੱਕ ਵਿਮੁਕਤ ਕਬੀਲਿਆ ਦੇ ਪੁਰਵਜਾਂ ਮਹਾਰਾਣਾ ਪ੍ਰਤਾਪ ਸਿਘ , ਜੈਮਲ ਫੱਤਾ, ਦੁੱਲਾ ਭੱਟੀ, ਪ੍ਰਿਥਵੀ ਰਾਜ ਚੋਹਾਨ, ਰਾਣੀ ਝਾਸੀ ਵਰਗੇ ਹੋਰ ਕਈ ਮਹਾਨ ਯੋਧਿਆਂ , ਸੂਰਵੀਰਾਂ ਨੇ ਹਿੰਦੂ ਧਰਮ ਅਤੇ ਭਾਰਤ ਮਾਤਾ ਦੀ ਆਨ ਅਤੇ ਸਾਂਨ ਨੂੰ ਬਰਕਰਾਰ ਰੱਖਣ ਲਈ ਮੁਗਲ ਧਾੜਵੀਆ ਨਾਲ ਅਨੇਕਾ ਲੜਾਈਆ ਲੜੀਆ ਅਤੇ ਅਣਗਿਣਤ ਕੁਰਬਾਨੀਆਂ ਦਿੱਤੀਆ। ਮਹਾਰਾਣਾ ਪ੍ਰਤਾਪ ਸਿਘ ਅਤੇ ਰਾਣੀ ਝਾਸੀ ਦੀ ਸਹੀਦੀ ਤੋ ਬਾਅਦ ਉਨਾਂ ਦੀ ਅੰਸ ਨੇ ਮੁਗਲਾਂ ਦੀ ਈਨ ਨਹੀ ਮੰਨੀ ਅਤੇ ਨਾ ਹੀ ਰੋਟੀ ਬੇਟੀ ਦੀ ਸਾਂਝ ਕੀਤੀ ਸਗੋ ਆਪਣੇ ਮਹਿਲ ਮਾੜੀਆਂ ਛੱਡ ਕੇ ਅਤੇ ਐਸ ਅਰਾਮ ਦੀ ਜਿੰਦਗੀ ਨੁੰ ਤਿਆਗ ਕੇ ਜੰਗਲਾਂ ਵਿਚ ਜਾਂ ਛੁਪੇ ਅਤੇ ਜੰਗਲ ਵਿਚੋ ਜੋ ਮਿਲਦਾ ਖਾ ਕੇ ਗੁਜਾਰਾ ਕੀਤਾ।
ਆਪਣਾ ਚਿਤੌੜਗੜ ਦਾ ਰਾਜ ਵਾਪਸ ਲੈਣ ਲਈ ਮੁਗਲਾਂ ਦੇ ਫੋਜੀ ਟਿਕਾਣਿਆ ਤੇ ਰਾਤ ਬਰਾਤੇ ਹਮਲੇ ਕਰ ਕੇ ਖਾਣ ਪੀਣ ਅਤੇ ਲੜਾਈ ਦਾ ਸਮਾਨ ਲੁੱਟਦੇ ਰਹੇ ਅਤੇ 300 ਸਾਲ ਤੱਕ ਮੁਗਲਾਂ ਦਾ ਨੱਕ ਵਿਚ ਦਮ ਕਰੀ ਰੱਖਿਆ। ਇਤਿਹਾਸ ਗਵਾਹ ਹੈ ਕਿ ਮੁਗਲਾ ਤੋ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜਾਂ ਦੀ ਈਨ ਨਹੀ ਮੰਨੀ ਅਤੇ ਆਪਣੀ ਪਰਜਾ ਨੂੰ ਕੋਈ ਮੁਸਕਲ ਨਹੀ ਆਉਣ ਦਿੱਤੀ ਉਨਾਂ ਦੀ ਮੋਤ ਤੋ ਬਾਅਦ ਅਗਰੇਜ ਹਕੁਮਤ ਨੇ ਇਨਾਂ ਦੇ ਵਾਰਸਾਂ ਤੇ ਜੋ ਜੁਲਮ ਕੀਤੇ ਉਨਾਂ ਦੀ ਦੁਨੀਆਂ ਤੇ ਕਿਤੇ ਮਿਸਾਲ ਨਹੀ ਮਿਲਦੀ। ਅੰਗਰੇਜ ਹਕੂਮਤ ਨੇ ਇਨਾ ਗਰੀਬ ਕਬੀਲਿਆ ਤੇ 1871 ਵਿਚ ਜਰਾਇਮ ਪੇਸਾ ਐਕਟ ਲਗਾ ਕੇ ਗਰੀਬੀ ਦੀ ਸਭ ਤੋ ਹੇਠਲੀ ਤਹਿ ਤੱਕ ਪਹੁੰਚਾ ਦਿੱਤਾ ਗਿਆ।
ਵਿਮੁਕਤ ਕਬੀਲੇ ਸਾਸੀ , ਬਾਵਰੀਆ, ਗਦੀਲੇ, ਬਰੜ, ਨਟ, ਭੇਡ ਕੁੱਟ ਨੇ ਦੇਸ ਦੀ ਆਜਾਦੀ ਦੀ ਲੜਾਈ ਲਈ 1857 ਦੇ ਗਦਰ ਵਿਚ ਵਧ ਚੜ ਕੇ ਹਿੱਸਾ ਲਿਆ ਜਿਸ ਦੀ ਬਦੋਲਤ ਭਾਰਤ ਦੇਸ 15 ਅਗਸਤ 1947 ਨੂੰ ਅਜਾਦ ਹੋ ਗਿਆ ਪਰ ਅਜਾਦ ਭਾਰਤ ਵਿਚ ਵੀ ਸਾਡੇ ਅਣਖੀ ਦੇਸ ਭਗਤ ਕਬੀਲਿਆ ਨੂੰ ਨਾ ਕੇਵਲ ਗੁਲਾਮ ਹੀ ਨਹੀ ਸਗੋ ਕਈ ਤਰਾ ਦੇ ਤਸੀਹੇ ਦੇਣ ਲਈ ਟਾਡਾ , ਮੀਸਾ, ਪੋਟਾ ਅਤੇ ਦੋਸ ਧਰੋਹੀ ਕਾਨੁੰਨ ਤੋ ਭਿਆਨਕ ਜਰਾਇਮ ਪੇਸਾ ਕਾਲਾ ਕਾਨੁਨ ਭਾਵ 31 ਅਗਸਤ 1952 ਤੱਕ ਲਗਾਈ ਰੱਖਿਆ ਇਨਾਂ 193 ਕਬੀਲਆ ਨੂੰ ਆਖਿਰ 5 ਸਾਲ 16 ਦਿਨ ਬਾਅਦ ਇਸ ਕਾਨੁੰਨ ਤੋ ਮੁਕਤ ਕੀਤਾ ਗਿਆ।
ਇਸ ਤੋ ਬਾਅਦ ਇਨਾ ਲੋਕਾ ਨੂੰ ਦੇਸ ਅੰਦਰ ਮੁਢਲੇ ਕਬੀਲੇ, ਘੁਮਣ ਫਿਰਨ ਵਾਲੇ ਕਬੀਲੇ, ਪਛੜੇ ਕਬੀਲੇ, ਖਾਨਾਬਦੋਸ, ਅਰਧ ਖਾਨਾ ਬਦੋਸ ਕਬੀਲੇ, ਜਰਾਇਮ ਪੇਸਾ ਕਬੀਲੇ, ਸਾਬਕਾ ਜਰਾਇਮ ਪੇਸਾ ਕਬੀਲੇ, ਅਤੇ ਵਿਮੁਕਤ ਜਾਤੀਆ ਆਦਿ ਨੂੰ ਸਮਾਜ ਅੰਦਰ ਨਾਮ ਦਿਤਾ ਜਾਣ ਤੇ ਇਨਾ ਨੂੰ ਲਗਾਤਾਰ ਜਲੀਲ ਕੀਤਾ ਜਾ ਰਿਹਾ ਹੈ। ਜਦ ਦੇਸ ਦਾ ਸੰਵਿਧਾਨ ਲਿਖਿਆ ਗਿਆ ਤਾ ਡਾ ਭੀਮ ਰਾਓ ਅੰਡਬੇਕਾਰ ਨੇ ਜਿਥੇ ਜਰਨਲ ਜਾਤੀਆ ਲਈ 50 ਫੀਸਦੀ ਕੋਟਾ ਦਿਤਾ ਉਥੇ ਜਿਹੜੀਆ ਜਾਤੀਆ ਛੁਆਛਾਤ ਦਾ ਕੰਮ ਕਰਦੀਆ ਸਨ ਉਨਾ ਨੂੰ ਐਸ ਸੀ ਅਧੀਨ 15 ਫੀਸਦੀ ਕੋਟਾ ਦਿੱਤਾ , ਕਬੀਲਿਆ ਲਈ ਸਾਢੇ ਸੱਤ ਫੀਸਦੀ ਅਤੇ ੳ ਬੀ ਸੀ ਲਈ 27 ਫੀਸਦੀ ਲਈ ਰਾਖਵਾਕਰਨ ਦਾ ਐਲਾਨ ਕਰਕੇ ਨੋਟੀਫਿਕੇਸਨ ਕੀਤਾ ਪਰ ਇਥੇ ਵੀ ਇਨਾ ਦੇਸ ਭਗਤ ਕਬੀਲਿਆ ਨਾਲ ਧੱਕਾ ਹੋਇਆ ਕਿ ਇਨਾ ਜੰਗਲ ਵਿਚ ਰਹਿਣ ਵਾਲੇ ਅਤੀ ਗਰੀਬ ਕਬੀਲਿਆ ਤੇ ਬਾਅਦ ਵਿਚ ਵਿਚਾਰ ਕੀਤਾ ਜਾਵੇਗਾ ਪਰ ਅਜਾਦੀ ਤੋ ਬਾਅਦ ਅੱਜ ਵਾਲੇ ਦਿਨ ਵੇਖਣ ਲਈ ਮਿਲੇ।
ਜਿਹੜੇ ਲੋਕਾ ਨੂੰ ਸੰਵਿਧਾਨ ਅਧੀਨ ਰਾਖਵਾਕਰਨ ਮਿਲਣ ਲੱਗਾ ਉਹ ਅੱਜ ਰਾਜੇ ਬਣ ਗਏ ਪਰ ਇਨਾ ਵਿਮੁਕਤ ਕਬੀਲਿਆ ਤੇ ਸਰਕਾਰਾ ਵਿਚਾਰ ਨਹੀ ਕਰ ਸਕੀਆ। ਅੱਜ ਇਨਾ ਦੀ ਦੇਸ ਅੰਦਰ 15 ਕਰੋੜ ਤੋ ਉਪਰ ਅਬਾਦੀ ਹੈ ਜਿਨਾਂ ਨੂੰ ਸਮਾਜ ਵਿਚ ਸਿਰ ਚੁੱਕ ਕੇ ਜਿਉਣ ਦਾ ਲੋਕ ਮੋਕਾ ਨਹੀ ਦੇ ਰਹੇ।
ਕੇਦਰ ਸਰਕਾਰ ਨੇ ਇਨਾ ਕਬੀਲਿਆ ਲਈ ਕਰੀਮੀਨਲ ਟਰਾਈਬਜ ਐਕਟ ਕਮੇਟੀ 1949-50, ਕਾਕਾ ਕਾਲੇਲਕਰ ਕਮਿਸਨ 1953-54, ਡਾ ਬੀ ਐਨ ਮਹਿਤਾ ਰਿਪੋਰਟ 1963, ਲਾਕੁਰ ਕਮੇਟੀ ਰਿਪੋਰਟ 1965, ਵੀ ਪੀ ਮੰਡਲ ਕਮਿਸਨ 1978,80, ਘੰਮਤੂ ਅਤੇ ਅਰਧ ਘੰਮਤੁ ਰੇਨਕੇ ਕਮਿਸਨ 2006-07 , ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ 5 ਨਵੰਬਰ 1982 ਦਾ ਫੇਸਲਾ, ਮਨੁੱਖੀ ਅਧਿਕਾਰ ਕਮਿਸਨ ਭਾਰਤ ਸਰਕਾਰ ਦਾ ਫੇਸਲਾ ਵਰਗੇ ਕੇਦਰ ਸਰਕਾਰ ਦੇ ਫੇਸਲਿਆ ਤੋ ਇਲਾਵਾ ਸੈਕੜੇ ਸਟੇਟ ਕਮਿਸਨਾ ਦੀਆ ਸਰਵੇ ਰਿਪੋਰਟ ਕਦੇ ਵੀ ਕਿਸੇ ਸਟੇਟ ਜਾਂ ਭਾਰਤ ਸਰਕਾਰ ਨੇ ਲਾਗੂ ਨਹੀ ਕੀਤੇ। ਇਨਾਂ ਦੀਆ ਸਿਫਾਰਸਾ ਹੱਕ ਵਿਚ ਹੋਣ ਤੇ ਵੀ ਸਰਕਾਰਾ ਨੇ ਪੱਲੇ ਕੁਝ ਨਹੀ ਪਾਇਆ । ਸਿਆਣਿਆ ਦੀ ਕਹਾਵਤ ਸੱਚ ਹੁੰਦੀ ਰਹੀ ਹੈ ਕਿ ਫਿਰ ਬੋਤੀ ਬੋਹੜ ਹੇਠ ਅਤੇ ਪਰਨਾਲਾ ਉਥੇ ਦਾ ਉਥੇ ।
ਆਪਣੇ ਰਾਖਵਾਕਰਨ ਦੀ ਪ੍ਰਾਪਤੀ ਲਈ ਸੈਕੜੇ ਵਿਮੁਕਤ ਕਬੀਲਿਆ ਦੇ ਆਗੂ ਸਹੀਦ ਹੋ ਗਏ ਜਿਸ ਤਰਾ ਕਿ ਸਹੀਦ ਗੁਰਚਰਨ ਸਿੰਘ ਮਰਖਾਈ ਅਤੇ ਰੋਣਕੀ ਰਾਮ ਬਾਜੀਗਰ ਵਰਗੇ ਜਿਨਾਂ ਦੇ ਆਪਣੇ ਜੀਵਨ ਨੂੰ ਇਨਾ ਕਬੀਲਿਆ ਦੇ ਲੇਖੇ ਲਾਇਆ। ਫਿਰ ਵੀ ਸੈਕੜੇ ਲੋਕਾ ਦੇ ਸਹੀਦ ਹੋਣ ਤੇ ਬਾਵਜੁਦ ਵੀ ਸਰਕਾਰਾ ਨੇ ਵਿਮੁਕਤ ਕਬੀਲਿਆ ਨੂੰ ਸਹੀ ਹੱਕ ਨਹੀ ਦਿੱਤੇ।
ਜਿਸ ਤਰਾ ਪੰਜਾਬ ਅੰਦਰ ਇਨਾਂ ਵਿਮੁਕਤ ਜਾਤੀਆ ਨੂੰ ਸਰਕਾਰਾ ਨੇ ਰਜਿਵਰੇਸਨ 2 ਫੀਸਦੀ ਦਿੱਤੀ ਹੇ ਉਹ ਵੀ ਸਰਤਾ ਲਗਾ ਦਿੱਤੀਆ ਹਨ ਕਿ ਜੇਕਰ ਕਿਸੇ ਤਰਾ ਅੰਗਹੀਣ, ਸਾਬਕਾ ਫੋਜੀ,ਖਿਡਾਰੀਆ ਦਾ ਵਧਿਆ ਕੋਟਾ ਦਿੱਤਾ ਜਾਵੇਗਾ ਪਰ ਕਦੇ ਕਦੇ ਪੀ ਸੀ ਐਸ ਵਰਗੇ ਇਮਤਿਹਾਨ ਵੀ ਬੱਚੇ ਪਾਸ ਕਰ ਜਾਦੇ ਹਨ ਤਾ ਇਹ ਸਰਤਾ ਵਾਲਾ ਕੋਟਾ ਵੀ ਕੰਮ ਨਹੀ ਆਉਦਾ ਜਿਸ ਤਰਾ ਪਿਛਲੀ ਵਾਰ ਸਰਕਾਰ ਵਲੋ ਲਏ ਪੀ ਸੀ ਐਸ ਦੇ ਇਮਤਿਹਾਨ ਵਿਚੋ ਛੇ ਬੱਚੇ ਪਾਸ ਹੋੇਏ ਪਰ ਕਿਸੇ ਨੂੰ ਲਾਭ ਨਹੀ ਦਿੱਤਾ ਗਿਆ।
ਅਸਲ ਵਿਚ ਦੇਸ ਦੇ ਅਤੀ ਗਰੀਬ ਲੋਕ ਅੱਜ ਵੱਖ ਵੱਖ 1500 ਤੋ ਉਪਰ ਕਬੀਲਿਆ ਦੇ ਰੁਪ ਵਿਚ ਦੇਸ ਅੰਦਰ ਘੁੰਮ ਰਹੇ ਹਨ ਇਹ ਲੋਕ ਅੱਜ ਵੀ ਆਰਥਿਕ, ਸਮਾਜਿਕ, ਭਗੋਲਿਕ ਅਤੇ ਰਾਜਨਿਤਿਕ ਤੋਰ ਤੇ ਪਛੜੇ ਹੋਏ ਹੋਣ ਕਰਕੇ ਇਨਾ ਦੀ ਤਰੰਕੀ ਲਈ ਕੇਦਰ ਸਰਕਾਰ ਨੂੰ ਚਾਹੀਦਾ ਹੈ। ਇਨਾ ਲਈ ਨਵੇ ਬਣਾਏ ਕੇਦਰੀ ਕਮਿਸਨ ਵਿਮੁਕਤ ਜਾਤੀ, ਘੰਮਤੁ ਅਤੇ ਅਰਧ ਘੰਮਤੁ ਕਮਿਸਨ ਦੀ ਜਦ ਵੀ ਰਿਪੋਰਟ ਆਵੇ ਇਸ ਨੂੰ ਲਾਗੁ ਕਰਕੇ ਇਨਾ ਨੂੰ ਅਸਲ ਆਜਾਦੀ ਦਿੱਤੀ ਜਾਵੇ।
ਕਾਲੇ ਕਾਨੂੰਨ ਤੋ ਮੁਕਤ ਹੋਣ ਤੋ ਬਾਅਦ ਅੱਜ ਤੱਕ ਇਹ ਲੋਕ ਆਪਣਾ ਅਜਾਦੀ ਦਿਹਾੜਾ 31 ਅਗਸਤ ਨੂੰ ਮਨਾਉਦੇ ਆ ਰਹੇ ਹਨ। ਅੱਜ ਦੇਸ ਭਰ ਵਿਚ ਇਹ 15 ਕਰੋੜ ਲੋਕ ਆਪਣਾ ਅਜਾਦੀ ਦਿਹਾੜਾ ਮਨਾ ਰਹੇ ਹਨ। ਪਰ ਕਦੋ ਤੱਕ ਜੂਝਦੇ ਰਹਿਣ ਗੇ ਆਪਣੇ ਅਜਾਦੀ ਦੇ ਅਸਲ ਸੰਵਿਧਾਨਕ ਹੱਕਾ ਲਈ ਇਹ ਵਿਮੁਕਤ ਕਬੀਲਿਆ ਦੇ ਲੋਕ । ਆਖਿਰ ਕਦੋ ਤੱਕ ਇਨਾ ਕਬੀਲਿਆ ਨੂੰ ਭਾਰਤੀ ਸੰਵਿਧਾਨ ਮੁਤਾਬਕ ਇਨਸਾਫ ਮਿਲੇਗਾ ਤਾ ਇਹ ਵੀ ਲੋਕ ਅਸਲ ਅਜਾਦੀ ਦਾ ਨਿੱਘ ਲੈ ਸਕਣ।