May 26, 2026 3:26 am

ਬਾਬੇ ਦੀ ਸਜ਼ਾ ਤੋਂ ਬਾਅਦ ਡੇਰਾ ਪ੍ਰੇਮੀਆਂ ਨੂੰ ਘਰਾਂ ਚੋਂ ਕੀਤਾ ਕਾਬੂ

ਬੁਢਲਾਡਾ, 28 ਅਗਸਤ (ਅਮਨ ਮਹਿਤਾ)-ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਸਿੰਘ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀਆਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਕਾਬੂ ਕੀਤਾ ਹੈ ਅਤੇ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਐਸ ਡੀ ਅੱੈਮ ਗੁਰਸਿਮਰਨ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵਿਸ਼ਾਲ ਫਲੈਗ ਮਾਰਚ ਕਰਦਿਆਂ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਸ਼ਹਿਰ ਦੇ ਧਾਰਮਿਕ ਸਥਾਨਾਂ ਮੰਦਰਾਂ ਅਤੇ ਗੁਰਦੁਆਰਿਆਂ ਦੇ ਗੇਟ ਬੰਦ ਕਰਵਾ ਦਿੱਤੇ ਹਨ।
ਭਾਵੇਂ ਪਹਿਲੀ ਕਤਾਰ ਦੇ ਡੇਰਾ ਪ੍ਰੇਮੀ ਆਪਣੇ ਘਰਾਂ ਨੂੰ ਜਿੰਦਰੇ ਲਗਾ ਕੇ ਪਰਿਵਾਰਾਂ ਸਮੇਤ ਪਹਿਲਾ ਹੀ ਰੂ ਪੋਸ਼ ਹੋ ਚੁੱਕੇ ਹਨ ਪ੍ਰੰਤੂ ਫਿਰ ਵੀ ਪੁਿਲਸ ਨੇ ਸਖਤ ਮਿਹਨਤ ਕਰਕੇ ਸਬ ਡਵੀਜਨ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚੋਂ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਵੱਡੀ ਪੱਧਰ ਤੇ ਡੇਰਾ ਪ੍ਰੇਮੀ ਕਾਬੂ ਕਰ ਲਏ। ਐਸ ਐਚ ਓ ਸਿਟੀ ਬਲਵਿੰਦਰ ਸਿੰਘ ਰੌਮਾਣਾ ਨੇ ਦੱਸਿਆ ਕਿ ਕਿਸੇ ਵੀ ਕੀਮਤ ਤੇ ਸ਼ਹਿਰ ਦੀ ਅਮਨ ਅਤੇ ਸ਼ਾਤੀ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਡੀ ਐਸ ਪੀ ਮਨਵਿੰਦਰਵੀਰ ਸਿੰਘ ਨੇ ਕਿਹਾ ਕਿ ਸਬ ਡਵੀਜਨ ਵਿੱਚ ਛੋਟੀਆਂ ਮੋਟੀਆ ਘਟਨਾਵਾਂ ਨੂੰ ਛੱਡ ਕੇ ਪੂਰੀ ਤਰ੍ਹਾਂ ਅਮਨ ਅਮਾਨ ਹੈ।
ਉਹਨਾਂ ਸਬ ਡਵੀਜਨ ਦੇ ਲੋਕਾਂ ਦਾ ਪੁਲਿਸ ਨੂੰ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਫਲੈਗ ਮਾਰਚ ਦੌਰਾਨ ਤਹਿਸੀਲਦਾਰ ਸੁਰਿੰਦਰ ਸਿੰਘ, ਸਹਾਇਕ ਕਮਾਡਰ ਬੀ ਐਸ ਐਫ ਨੀਰਜ ਕੁਮਾਰ, ਸਹਾਇਕ ਕਮਾਡਰ ਸੀ ਆਰ ਪੀ ਐਫ ਰੁਪਿੰਦਰ ਸਿੰਘ, ਸੁਪਰਡੈਟ ਰਾਮ ਕੁਮਾਰ ਜੈਨ, ਸਹਾਇਕ ਥਾਣੇਦਾਰ ਜ਼ਸਕਰਨ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

Send this to a friend