ਪੰਚਕੂਲਾ, 27 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਬਲਾਤਕਾਰ ਕੇਸ ‘ਚ ਦੋਸ਼ੀ ਕਰਾਰ ਡੇਰਾ ਮੁਖੀ ਰਾਮ ਰਹੀਮ ਨੂੰ 28 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ। ਹਰਿਆਣਾ ਦੇ ਡੀ.ਜੀ.ਪੀ ਨੇ ਵੀਡੀਓ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਲ ਦੁਪਹਿਰ 2.30 ਵਜੇ ਜਸਟਿਸ ਜਗਦੀਪ ਸਿੰਘ ਰਾਮ ਰਹੀਮ ਨੂੰ ਸਜ਼ਾ ਸੁਣਾਉਣਗੇ। ਉਥੇ ਹੀ ਸੁਰਖਿਆ ਨੂੰ ਧਿਆਨ ‘ਚ ਰਖਦੇ ਹੋਏ ਰੋਹਤਕ ‘ਚ ਮਿਲਿਟਰੀ ਦੀਆਂ 23 ਕੰਪਨੀਆਂ ਤਾਇਨਾਤ ਹਨ।