35ਵੀਂ ਮਨ ਕੀ ਬਾਤ ’ਚ ਉਠਾਇਆ ਮੁੱਦਾ
ਜਲੰਧਰ, 27 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨਾਲ 35ਵੀਂ ਵਾਰ ਆਪਣੇ ‘ਮਨ ਕੀ ਬਾਤ‘ ਕੀਤੀ। ਨਰਿੰਦਰ ਮੋਦੀ ਨੇ ਰਾਮ ਰਹੀਮ ਨੂੰ ਰੇਪ ਕੇਸ ਦੇ ਮਾਮਲੇ ‘ਚ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਫੈਲੀ ਹਿੰਸਾ ‘ਤੇ ਦੁਖ ਜ਼ਾਹਿਰ ਕੀਤਾ। ਪ੍ਰਧਾਨ ਮੰਤਰੀ ਮੋਦੀ ਮੁਤਾਬਕ ਦੇਸ਼ ‘ਚ ਆਸਥਾ ਦੇ ਨਾਂ ‘ਤੇ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਦੋਸ਼ੀ ਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਜ਼ਰੂਰ ਦਿਤੀ ਜਾਵੇਗੀ। ਦਰਅਸਲ 25 ਅਗਸਤ ਨੂੰ ਪੰਚਕੂਲਾ ਦੀ ਵਿਸ਼ੇਸ਼ 329 ਅਦਾਲਤ ਨੇ ਸਾਧਵੀ ਨਾਲ ਯੋਨ ਸ਼ੋਸ਼ਣ ਮਾਮਲੇ ‘ਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਐਲਾਨਿਆ ਸੀ, ਜਿਸ ਤੋਂ ਬਾਅਦ ਹਰਿਆਣਾ, ਪੰਜਾਬ ਸਮੇਤ ਦਿਲੀ ‘ਚ ਕਈ ਥਾਵਾਂ ‘ਤੇ ਹਿੰਸਕ ਘਟਨਾਵਾਂ ਹੋਈਆਂ ਸੀ। ਹਰਿਆਣਾ ‘ਚ ਤਾਂ ਹਾਲਾਤ ਕਾਫੀ ਖ਼ਰਾਬ ਸਨ। ਰਾਮ ਰਹੀਮ ਨੂੰ ਸਜ਼ਾ 28 ਅਗਸਤ ਨੂੰ ਸੁਣਾਈ ਜਾਏਗੀ।ਹੁਣ ਨਜ਼ਰ ਮਾਰਦੇ ਹਾਂ ਕੁਝ ਹੋਰ ਮੁਦਿਆਂ ‘ਤੇ ਜਿਨ੍ਹਾਂ ਦਾ ਜ਼ਿਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ“‘ਮਨ ਕਿ ਬਾਤ’ ’ਚ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਗਣੇਸ਼ ਚਤੁਰਥੀ ਦੀ ਵਧਾਈ ਦਿਤੀ। ਨਰਿੰਦਰ ਮੋਦੀ ਨੇ ਉਨ੍ਹਾਂ ਬਚਿਆਂ ਦੀ ਵੀ ਪ੍ਰਸ਼ੰਸ਼ਾ ਕੀਤੀ ਜਿਨ੍ਹਾਂ ਨੇ ਇਸ ਵਾਰ ਘਰਾਂ ਵਿਚ ਹੀ ਮਿਟੀ ਦੀਆਂ ਮੂਰਤੀਆਂ ਬਣਾਈਆਂ ਤੇ ਘਰਾਂ ‘ਚ ਹੀ ਵਿਸਰਜਿਤ ਕੀਤੀਆਂ, ਜਿਸ ਨਾਲ ਤਲਾਬ ਅਤੇ ਨਦੀਆਂ ਦਾ ਪਾਣੀ ਪ੍ਰਦੂਸ਼ਤ ਹੋਣ ਤੋਂ ਬਚਿਆ।