ਮੁਜ਼ਫਰਨਗਰ, 27 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪੰਚਕੂਲਾ ‘ਚ ਸਥਿਤ ਸੀਬੀਆਈ ਦੀ ਮਾਣਯੋਗ ਅਦਾਲਤ ਦੇ ਜਜ ਜਗਦੀਪ ਸਿੰਘ ਦੁਆਰਾ ਗੁਰਮੀਤ ਰਾਮ ਰਹੀਮ ਨੂੰ ਬਲਤਕਾਰ ਦੇ ਕੇਸ ’ਚ ਦੋਸ਼ੀ ਕਰਾਰ ਕਰ ਦੇਣ ਤੋਂ ਬਾਅਦ ਬਾਬੇ ਦੇ ਗੁੰਡਿਆਂ ਨੇ ਪੰਜਾਬ ਅਤੇ ਹਰਿਆਣਾ ਦੇ ਨਾਲ ਕਈ ਰਾਜਾਂ ਨੂੰ ਅਗ ਦੇ ਹਵਾਲੇ ਕੀਤਾ ‘ਤੇ ਜਮ ਕੇ ਤੋੜਫ਼ੋੜ ਕੀਤੀ ਗਈ। ਪੰਚਕੂਲਾ ਵਿਚ ਬਾਬੇ ਦੇ ਗੁੰਡਿਆਂ (ਸਮਰਥਕਾਂ) ਨੇ 1000 ਤੋਂ ਵਧ ਵਾਹਨਾਂ ਨੂੰ ਅਗ ਦੇ ਹਵਾਲੇ ਕਰ ਦਿਤਾ। ਇਸ ਹਿੰਸਾ ਵਿਚ ਹੁਣ ਤਕ 31 ਲੋਕਾਂ ਦੇ ਮਰਨ ਅਤੇ 250 ਤੋਂ ਜ਼ਿਆਦਾ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ।ਭਾਰਤੀ ਹਿੰਦੂ ਮਹਾਂਸਭਾ ਦੇ ਪ੍ਰਧਾਨ ਯੋਗੇਂਦਰ ਵਰਮਾ ਨੇ ਕਿਹਾ ਹੈ ਕਿ ਗੁਰਮੀਤ ਰਾਮ ਰਹੀਮ ਕਾਰਨ ਲਖਾਂ ਲੋਕਾਂ ਨੂੰ ਸਜ਼ਾ ਭੁਗਤਣੀ ਪਈ ਹੈ।ਇਸ ਵਿਚ ਬਾਬੇ ਦੇ ਇਸ ਕਾਰਨਾਮਿਆਂ ਤੋਂ ਨਾਰਾਜ਼ ਭਾਰਤੀ ਹਿੰਦੂ ਮਹਾਂਸਭਾ ਦੇ ਕਰਮਚਾਰੀਆਂ ਨੇ ਸ਼ਨੀਵਾਰ ਨੂੰ ਮੁਜ਼ਫਰਨਗਰ ਦੀਆਂ ਸੜਕਾਂ ਉਤੇ ਬਾਬਾ ਰਾਮ ਰਹੀਮ ਦਾ ਪੁਤਲਾ ਫੂਕ ਕੇ ਜਮ ਕੇ ਨਾਅਰੇਬਾਜ਼ੀ ਕੀਤੀ। ਨਾਲ ਹੀ ਬਾਬਾ ਨੂੰ ਫ਼ਾਂਸੀ ਦੇਣ ਦੀ ਵੀ ਮੰਗ ਕੀਤੀ ਹੈ।ਉਨ੍ਹਾਂ ਇਹ ਵੀ ਦਸਿਆ ਹੈ ਕਿ ਜੋ ਇਹ ਹਿੰਸਾ ਹੋਈ ਹੈ, ਉਸਦਾ ਜ਼ਿੰਮੇਵਾਰ ਰਾਮ ਰਹੀਮ ਹੈ। ਹਿੰਦੂ ਮਹਾਂਸਭਾ ਅਜਿਹੇ ਪਾਖ਼ੰਡੀ ਬਾਬੇ ਦਾ ਵਿਰੋਧ ਕਰਦੀ ਹੈ ਅਤੇ ਭਾਰਤ ਸਰਕਾਰ ਵਲੋਂ ਮੰਗ ਕਰਦੀ ਹੈ ਕਿ ਅਜਿਹੇ ਪਾਖ਼ੰਡੀ ਬਾਬਿਆਂ ਨੂੰ ਫ਼ਾਂਸੀ ਦੀ ਸਜ਼ਾ ਦਿਤੀ ਜਾਵੇ ਤਾਂ ਜੋ ਇਹ ਹੋਰ ਪਾਖ਼ੰਡੀ ਬਾਬਿਆਂ ਲਈ ਇਕ ਸਬਕ ਬਣ ਸਕੇ।