ਯੂਨੀਵਰਸਿਟੀ ਵੱਲੋਂ ਡਾ. ਓਬਰਾਏ ਦਾ ਵਿਸ਼ੇਸ਼ ਤਰੀਕੇ ਨਾਲ ਸਨਮਾਨ
ਪਟਿਆਲਾ, 27 ਅਗਸਤ- ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਰਬਜਿੰਦਰ ਸਿੰਘ ਵਲੋਂ ਲਿਖੀ ਗਈ ਬਟਵਾਰੇ ਦੀ ਦਾਸਤਾਨ ਪੁਸਤਕ ਦੀਜੈ ਬੁਧ ਬਿਬੇਕਾ ਜੋ ਕਿ ਤਿੰਨ ਦੋਸਤਾਂ ਦੀ ਕਹਾਣੀ ਤੇ ਆਧਾਰਿਤ ਹੈ ਦਾ ਊਰਦੂ ਰੂਪਾਂਤਰ ਆਂਧਰਾ ਪ੍ਰਦੇਸ਼ ਦੀ ਉਰਦੂ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ ਜਨਾਬ ਮੁਜੱਫਰ ਅਲੀ ਵਲੋਂ ਕੀਤਾ ਗਿਆ।ਕਿਉਂਕਿ ਇਹ ਪੁਸਤਕ ਬਟਵਾਰੇ ਦੀ ਕਹਾਣੀ ਤੇ ਆਧਾਰਿਤ ਹੈ ਅਤੇ ਇਸ ਦਾ ਉਰਦੂ ਵਿਚ ਜਿਹੜਾ ਤਜਰਮਾ ਉਰਦੂ ਯੂਨੀਵਰਸਿਟੀ ਵਲੋਂ ਛਾਪਿਆ ਗਿਆ ਹੈ ਅਤੇ ਇਸ ਦਾ ਸਿਰਨਾਵਾਂ ਬਟਵਾਰਾ ਹੀ ਰਖਿਆ ਗਿਆ ਹੈ ।
ਇਸ ਪੁਸਤਕ ਦੇ ਲੋਕ ਅਰਪਣ ਦੀ ਰਸਮ ਉਰਦੂ ਯੂਨੀਵਰਸਿਟੀ ਕੁਰਨੂਲ (ਆਂਧਰਾ ਪ੍ਰਦੇਸ਼) ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੋਰਾਨ ਕੀਤੀ ਗਈ। ਜਿਸ ਵਿਚ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਡਾ. ਐਸ. ਪੀ. ਸਿੰਘ ਓਬਰਾਏ, ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਰਬਜਿੰਦਰ ਸਿੰਘ, ਸਪੋਰਟਸ ਸਾਇੰਸਸ ਦੇ ਪਰਮਵੀਰ ਸਿੰਘ, ਪ੍ਰਬੰਧਕੀ ਅਫਸਰ ਪ੍ਰਭਲੀਨ ਸਿੰਘ ਵਲੋਂ ਉਚੇਚੇ ਤੋਰ ਤੇ ਸ਼ਿਰਕਤ ਕੀਤੀ ਗਈ । ਡਾ. ਅਬਦੁਲ ਹਕ ਉਰਦੂ ਯੂਨੀਵਰਸਿਟੀ ਕੁਰਨੂਲ ਵਲੋਂ ਕਰਵਾਏ ਗਏ ਸਮਾਗਮ ਵਿਚ ਸਈਅਦ ਮੁਹੰਮਦ ਹੂਸੈਨੀ ਪੀਰ ਕਾਦਰੀ ਸਾਹਿਬ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ ਕੇ ਮੁਜ਼ਫਰ ਅਲੀ ਸ਼ਾਹਮੀਰੀ ਨੇ ਕਿਤਾਬ ਬਾਰੇ ਆਖਿਆ ਕਿ ਪੁਸਤਕ ਡਾ ਐਸ. ਪੀ. ਸਿੰਘ ਓਬਰਾਏ ਦੇ ਪਿਤਾ ਅਤੇ ਉਨ੍ਹਾਂ ਦੇ ਪ੍ਰੀਵਾਰ ਦੇ ਇਰਦ ਗਿਰਦ ਘੁੰਮਦੀ ਹੈ ਅਤੇ ਕਿਸੇ ਤਰੀਕੇ ਨਾਲ ਧਰਮ ਨਿਰਪਖਤਾ ਦਾ ਇਹ ਸੰਦੇਸ਼ ਦਿੰਦੀ ਹੈ ਅਤੇ ਪ੍ਰੋ ਸਰਬਜਿੰਦਰ ਸਿੰਘ ਨੇ ਸਾਰੀ ਇਬਰਾਤ ਦੇ ਮਣਕਿਆਂ ਨੂੰ ਮਾਲਾ ਵਿਚ ਪਰੋਇਆ ਹੈ ਉਹ ਬਾਕਾਮਾਲ ਹੈ। ਂਪ੍ਰੋ ਸਰਬਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗਲ ਹੈ ਕਿ ਉਨ੍ਹਾਂ ਵਲੋਂ ਲਿਖੀ ਪੁਸਤਕ ਦੀਜੈ ਬੁਧ ਬਿਬੇਕਾ 4 ਭਾਸ਼ਾਵਾਂ ਹਿੰਦੀ, ਇੰਗਲਿਸ਼, ਉਰਦੂ ਵਿਚ ਅਨੁਵਾਦ ਹੋ ਚੁਕਾ ਹੈ। ਉਨ੍ਹਾਂ ਕਿਹਾ ਕਿ ਮਰਾਠੀ ਵਿਚ ਅਨੁਵਾਦ ਤਿਆਰ ਹੈ ਅਤੇ ਇਸ ਦੀ ਰੀਲੀਜ਼ ਸਮਾਗਮ ਅਕਤੂਬਰ ਦੇ ਮਹੀਨੇ ਕੀਤਾ ਜਾਵੇਗਾ। ਸਰਬਤ ਦਾ ਭਲਾ ਚੈਰੀਟੇਬਲ ਟਰਸਟ ਤੇ ਮੁਖੀ ਡਾ. ਐਸ. ਪੀ. ਸਿੰਘ ਓਬਰਾਏ ਨੇ ਟਰਸਟ ਦੀਆਂ ਕਾਰਗੁਜਾਰੀਆਂ ਬਾਰੇ ਜਾਣਕਾਰੀ ਦਿਤੀ । ਇਸ ਤੋਂ ਡਾ. ਪਰਮਵੀਰ ਸਿੰਘ ਅਤੇ ਡਾ. ਪ੍ਰਭਲੀਨ ਨੇ ਵੀ ਆਪਣੇ ਵਿਚਾਰ ਰਖੇ। ਸਮਾਗਮ ਦੇ ਅੰਤ ਵਿਚ ਯੂਨੀਵਰਸਿਟੀ ਵਲੋਂ ਖ਼ਾਸ ਤਰੀਕੇ ਨਾਲ ਸਨਮਾਨ ਕੀਤਾ। ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਡਾ. ਓਬਰਾਏ ਅਤੇ ਡਾ. ਸਰਬਜਿੰਦਰ ਸਿੰਘ ਤੋਂ ਆਟੋਗਰਾਫ਼ ਵੀ ਲਏ ।