May 25, 2026 9:28 pm

ਜੰਮੂ-ਕਸ਼ਮੀਰ ਤੋਂ ਲਿਆਂਦਾ ਭੁਕੀ ਦਾ ਟਰੱਕ ਜਲੰਧਰ ’ਚ ਫੜਿਆ

ਜਲੰਧਰ, 27 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਭੁਕੀ ਤਸਕਰੀ ਹੁਣ ਰਾਜਸਥਾਨ ਦੀ ਬਜਾਏ ਜੰਮੂ-ਕਸ਼ਮੀਰ ਤੋਂ ਜ਼ਿਆਦਾ ਹੋਣ ਲਗ ਗਈ ਹੈ। ਅਜਿਹਾ ਹੀ ਇਕ ਟਰਕ ਜਲੰਧਰ ਪੁਲਿਸ ਨੇ ਐਤਵਾਰ ਨੂੰ ਫੜਿਆ। ਭੋਗਪੁਰ ’ਚ ਫੜੇ ਗਏ ਟਰਕ ਵਿਚੋਂ ਪੁਲਿਸ ਨੂੰ ਚਾਰ ਕੁਇੰਟਲ 35 ਕਿਲੋ ਭੁਕੀ ਬਰਾਮਦ ਹੋਈ।ਐਸਐਸਪੀ ਦੇਹਾਤ ਗੁਰਪ੍ਰੀਤ ਸਿੰਘ ਭੁਲਰ ਦਾ ਕਹਿਣਾ ਹੈ ਕਿ ਹੁਣ ਤਸਕਰਾਂ ਨੇ ਜੰਮੂ-ਕਸ਼ਮੀਰ ਤੋਂ ਤਸਕਰੀ ਵਧਾ ਦਿਤੀ ਹੈ। ਪੁਲਿਸ ਨੇ ਜਿਸ ਟਰਕ ਨੂੰ ਫੜਿਆ, ਉਸ ‘ਚ ਨਸ਼ਾ ਲੁਕਾਉਣ ਵਾਸਤੇ ਅਲਗ ਤੋਂ ਕੰਪਾਰਟਮੈਂਟ ਬਣਾਇਆ ਹੋਇਆ ਸੀ। ਟਰਕ ਡਰਾਈਵਰ ਵੀ ਜੰਮੂ ਦੇ ਸਾਂਬਾ ਇਲਾਕੇ ਦਾ ਹੀ ਰਹਿਣ ਵਾਲਾ ਹੈ। ਉਸ ਨੇ ਦਸਿਆ ਕਿ ਉਹ ਆਪਣੇ ਮਾਲਕ ਜਾਵੇਦ ਅਹਿਮਦ ਦੋ ਕਹਿਣ ‘ਤੇ ਭੁਕੀ ਦੀ ਸਪਲਾਈ ਦੇਣ ਆਇਆ ਸੀ।

Send this to a friend