ਸੀਬੀਆਈ ਅਦਾਲਤ ਵੱਲੋਂ ਸੌਦਾ ਸਾਧ ਖਿਲਾਫ ਰੇਪ ਕੇਸ ਦਾ ਫੈਸਲਾ ਅੱਜ

ਸੁਰੱਖਿਆ ਦੇ ਸਖਤ ਬੰਦੋਬਸਤ-ਸਕੂਲ, ਬੱਸਾਂ-ਗੱਡੀਆਂ ਬੰਦ

ਚੰਡੀਗੜ੍ਹ, 24 ਅਗਸਤ- ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ਼ ਪੰਚਕੂਲਾ ਵਿਖੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਚੱਲ ਰਹੇ ਬਲਾਤਕਾਰ ਕੇਸ ਦਾ ਫੈਸਲਾ ਸ਼ੁੱਕਰਵਾਰ ਨੂੰ ਸੁਣਾਇਆ ਜਾਣਾ ਹੈ। ਪੇਸ਼ੀ ਨੂੰ ਲੈ ਕੇ ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਹਨ। ਫੈਸਲੇ ਤੋਂ ਪਹਿਲਾਂ ਪੰਚਕੁਲਾ ਵਿੱਚ ਪਹੁੰਚੀ ਭਾਰੀ ਭੀੜ ਕਾਰਨ ਕਾਨੂੰਨ ਵਿਵਸਥਾ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਵੀਰਵਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਅਮਨ ਕਾਨੂੰਨ ਦੀ ਸਥਿਤੀ ਸਬੰਧੀ ਦਾਇਰ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਹਾਈਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਨੇ ਕੇਂਦਰ ਨੂੰ ਹੁਕਮ ਦਿ¤ਤਾ ਕਿ ਇਸ ਮਾਮਲੇ ‘ਚ ਤੁਰੰਤ ਸਖ਼ਤ ਕਦਮ ਚੁ¤ਕੇ ਜਾਣ, ਕਿਉਂਕਿ ਹਰਿਆਣਾ ਸਰਕਾਰ ਇਸ ਮਾਮਲੇ ‘ਚ ਅਸਫਲ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਹੋਰ ਫੋਰਸ ਮੁਹ¤ਈਆ ਕਰੇ, ਕਿਉਂਕਿ ਅਸੀਂ ਹੁਣ ਦੁਬਾਰਾ ਜਾਟ ਅੰਦੋਲਨ ਵਾਲਾ ਹਾਲ ਹਰਿਆਣਾ ‘ਚ ਨਹੀਂ ਚਾਹੁੰਦੇ।ਕੋਰਟ ਨੇ ਹਰਿਆਣਾ ਸਰਕਾਰ ਨੂੰ ਫਿਟਕਾਰ ਲਾਉਂਦੇ ਹੋਏ ਕਿਹਾ ਕਿ ਜੇਕਰ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਅਸੀਂ ਆਰਮੀ ਨੂੰ ਆਦੇਸ਼ ਦਿੰਦੇ ਹਾਂ। ਇਸ ’ਤੇ ਕੇਂਦਰ ਦੇ ਵਕੀਲ ਨੇ ਉਚਿਤ ਕਦਮ ਚੁ¤ਕਣ ਦਾ ਕੋਰਟ ਨੂੰ ਭਰੋਸਾ ਦਿ¤ਤਾ ਹੈ। ਕੋਰਟ ਨੇ ਕਿਹਾ ਹੈ ਕਿ ਉਹ ਤਿੰਨ ਦਿਨਾਂ ਤੋਂ ਜੋ ਹੋ ਰਿਹਾ ਹੈ, ਉਸ ਨੂੰ ਚੰਗੀ ਤਰ੍ਹਾਂ ਦੇਖ ਰਹੇ ਹਨ।
ਕੋਰਟ ਨੇ ਕੇਂਦਰੀ ਗ੍ਰਹਿ ਸਕ¤ਤਰ ਨੂੰ ਇਸ ਮਾਮਲੇ ‘ਚ ਤੁਰੰਤ ਉਚਿਤ ਸੰਖਿਆ ‘ਚ ਸੁਰ¤ਖਿਆ ਬਲਾਂ ਦੀ ਤਾਇਨਾਤੀ ਦੇ ਆਦੇਸ਼ ਦਿ¤ਤੇ ਹਨ। ਹਾਈਕੋਰਟ ਨੇ ਪੰਚਕੂਲਾ ਤੋਂ ਸਮਰਥਕ ਵਾਪਸ ਬੁਲਾਉਣ ਦਾ ਡੇਰਾ ਸਿਰਸਾ ਨੂੰ ਹੁਕਮ ਦੇ ਦਿੱਤਾ ਹੈ। ਹਾਈਕੋਰਟ ਨੇ ਕਿਹਾ ਕਿ ਪੰਚਕੂਲਾ ‘ਚ ਮੌਜੂਦ ਡੇਰਾ ਪ੍ਰੇਮੀਆਂ ਨੂੰ ਤੁਰੰਤ ਵਾਪਸ ਬੁਲਾ ਲਿਆ ਜਾਵੇ। ਜਨਹਿਤ ਪਟੀਸ਼ਨ ‘ਤੇ ਸੁਣਵਾਈ ਦੌਰਾਨ ਹਾਈਕੋਰਟ ਨੇ ਕਿਹਾ ਕਿ ਜੇਕਰ ਇਸ ਮਾਮਲੇ ਸਬੰਧੀ ਕਿਸੇ ਤਰ੍ਹਾਂ ਦੀ ਹਿੰਸਾ ਫੈਲਦੀ ਹੈ ਤਾਂ ਡੀਜੀਪੀ ਹਰਿਆਣਾ ਨੂੰ ਡਿਸਮਿਸ ਕਰ ਦਿ¤ਤਾ ਜਾਵੇਗਾ। ਇਸ ਦੌਰਾਨ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਦੇ ਸਾਰੇ ਦਫਤਰ ਬੰਦ ਰਹਿਣਗੇ। ਪੰਜਾਬ ਵਿੱਚ ਚੌਕਸੀ ਵਜੋਂ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਹਨ। ਕੁਝ ਖੇਤਰਾਂ ਵਿੱਚ ਸਰਕਾਰੀ ਬੱਸ ਸੇਵਾ ਵੀ ਸ਼ੁੱਕਰਵਾਰ ਨੂੰ ਬੰਦ ਰਹੇਗੀ। ਰੇਲਵੇ ਨੇ ਪੰਜਾਬ ਵੱਲ ਆਉਂਦੀਆਂ 22 ਗੱਡੀਆਂ ਰੱਦ ਕਰ ਦਿੱਤੀਆਂ ਹਨ।
ਹਰਿਆਣਾ ਵਿੱਚ ਵੀ ਬੱਸ ਰੇਲ ਸੇਵਾ ਬੰਦ ਕਰ ਦਿੱਤੀ ਗਈ ਹੈ। ਸਕੂਲ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਦੂਸਰੇ ਪਾਸੇ ਇਹ ਪਤਾ ਲੱਗਾ ਹੈ ਕਿ ਸੌਦਾ ਸਾਧ ਨਿੱਜੀ ਤੌਰ ’ਤੇ ਅਦਾਲਤ ਵਿੱਚ ਪੇਸ਼ ਹੋਵੇਗਾ। ਭਾਰੀ ਤਣਾਅ ਦੇ ਚਲਦਿਆਂ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਚੌਕਸੀ ਵਰਤੀ ਜਾ ਰਹੀ ਹੈ। ਵੱਖ-ਵੱਖ ਥਾਵਾਂ ’ਤੇ ਨਾਕੇ ਵੀ ਲਗਾਏ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਸਨ ਨੂੰ ਸਥਿਤੀ ਨਾਲ ਨਿਪਟਣ ਲਈ ਪੂਰੀ ਮੁਸਤੈਦੀ ਵਰਤਣ ਦੇ ਹੁਕਮ ਦਿੱਤੇ ਹਨ।

Send this to a friend