ਪਵਿੱਤਰ ਸ਼ਹਿਰ ਅੰਮ੍ਰਿਤਸਰ ਸਵਾਈਨ ਫਲੂ ਤੋਂ ਮੁਕਤ

ਅੰਮ੍ਰਿਤਸਰ, 24 ਅਗਸਤ (ਰਾਜੇਸ਼ ਡੈਨੀ)- ਸਿਹਤ ਵਿਭਾਗ ਅੰਮ੍ਰਿਤਸਰ ਵੱਲ ਸਮੇ- ਸਮੇ ਤੇ ਲੋਕਾਂ ਨੂੰ ਚੰਗੇਰੀ ਸਿਹਤ ਪ੍ਰਦਾਨ ਕਰਨ ਦੇ ਉਪਰਾਲੇ ਕੀਤੇ ਜਾਦੇ ਹਨ। ਇਨ੍ਹਾਂ ਉਪਰਾਲਿਆਂ ਦੀ ਲੜੀ ਨੂੰ ਅੱਗੇ ਤੋਰਦਿਆਂ ਸਵਾਈਨ ਫਲੂ ਵਰਗੀ ਬੀਮਾਰੀ ਨਾਲ ਨਜਿੱਠਣ-ਲਈ ਸਿਹਤ ਵਿਭਾਗ ਵੱਲੋ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ।ਇਹ ਜਾਣਕਾਰੀ ਸਿਵਲ ਸਰਜਨ, ਅੰਮ੍ਰਿਤਸਰ ਡਾ ਨਰਿੰਦਰ ਕੋਰ ਵਲੋ ਦਿਤੀ ਗਈ।ਗੋਰਤਲਬ ਹੈ ਕਿ ਪਿਛਲੇ ਸਮੇ ਵਿਚ ਜੇਕਰ ਕੋਈ ਵੀ ਸ਼ੱਕੀ ਕੇਸ ਨਿਕਲਿਆ ਹੈ ਤਾਂ ਉਸ ਦੀ ਰਿਪੋਰਟ ਸਰਕਾਰੀ ਹਸਪਤਾਲ ਵਿਚ ਹੋਣੀ ਸ਼ੁਰੂ ਹੋ ਗਈ ਹੈ। ਸਿਹਤ ਵਿਭਾਗ ਅੰਮ੍ਰਿਤਸਰ ਵਲੋ ਸਮੇ ਸਮੇ ਤੇ ਸਵਾਈਨ ਫਲੂ ਨੂੰ ਲੈ ਕੇ ਆਮ ਲੋਕਾਂ ਨੂੰ ਜਾਗਰੂਕਤਾ ਦੇਣ ਹਿਤ ਜਾਗਰੂਕਤਾ ਕੈਪ ਲਗਾਏ ਜਾ ਰਹੇ ਹਨ। ਇਸ ਲਈ ਆਮ ਲੋਕਾਂ ਨੂੰ ਇਸ ਦੇ ਲੱਛਣ ਜਿਵੇ ਕਿ ਖਾਂਸੀ, ਜੁਕਾਮ, ਥਕਾਵਟ ਜਾਂ ਕਿਸੇ ਸ਼ੱਕੀ ਕੇਸ ਦੇ ਰੁਮਾਲ ਆਦਿ ਦੀ ਵਰਤੋ ਨਾਲ ਇਹ ਹੰਦਾ ਹੈ, ਬਾਰੇ ਲੋਕ ਜਾਗਰੁਕ ਹੋ ਰਹੇ ਹਨ।ਇਹ ਬਹੁਤ ਹੀ ਰਾਹਤ ਵਾਲੀ ਗੱਲ ਹੈ।ਉਨਾਂ ਹੋਰ ਜਾਣਕਾਰੀ ਦੇਦਿਆ ਕਿਹਾ ਕਿ ਜਿਲਾ ਹਸਪਤਾਲ, ਐਸ.ਡੀ.ਐਚ ਅਜਨਾਲਾ ਅਤੇ ਸਾਰੇ ਬਲਾਕਾਂ ਵਿਖੇ ਆਈਸੋਲੇਸ਼ਨ ਵਾਰਡਾਂ ਸਥਾਪਤ ਕੀਤੀਆ ਗਈਆ ਹਨ ਤਾਂ ਜੋ ਕਿ ਸਵਾਈਨ ਫਲੂ ਤੇ ਡੇਗੂ ਦਾ ਇਲਾਜ ਵੱਖਰੇ ਤੋਰ ਤੇ ਕੀਤਾ ਜਾ ਸਕੇ। ਸਿਹਤ ਵਿਭਾਗ ਨੂੰ ਪਿਛਲੇ ਸਮੇ ਵਿਚ ਕਾਫੀ ਜਟਿਲ ਸਮਸਿਆਂੱਵਾ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹੁਣ ਸਥਿਤੀ ਕਾਬੂ ਵਿਚ ਹੈ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਮਦਨ ਨੇ ਕਿਹਾ ਕਿ ਸਵਾਈਨ ਫਲੂ ਨਾਲ ਨਜਿਠਣ ਲਈ ਦਵਾਈ ਤੇ ਕਿੱਟਾਂ ਕਾਫੀ ਮਾਤਰਾ ਵਿਚ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਦੇ ਸੰਪਰਕ ਵਿਚ ਕੋਈ ਸ਼ੱਕੀ ਮਰੀਜ ਆਉਦਾ ਹੈ ਤਾਂ ਉਹ ਤੁਰੰਤ ਸਰਕਾਰੀ ਸੰਸਥਾ ਵਿਚ ਰਿਪੋਰਟ ਕਰਨ ਤਾਂ ਜੋ ਕਿ ਸਮੇ ਸਿਰ ਹੀ ਮਰੀਜ ਦੇ ਟੈਸਟ ਕਰਣ ਤੇ ਉਸਦੀ ਸਥਿਤੀ ਨੂੰ ਗੰਭੀਰ ਹੋਣ ਤੇ ਬਚਾਇਆ ਜਾ ਸਕੇ।

Send this to a friend