Skip to content
Independent perspectives. Global stories.
BREAKING

ਵਿਦਿਆਰਥੀਆਂ ਦੀ ਖੁਦਕੁਸ਼ੀ ਕਰਨ ਦਾ ਕੀ ਕਾਰਨ…

Share this story

ਲੱਗਭੱਗ ਸਾਰੀਆਂ ਹੀ ਛੋਟੀਆਂ ਅਤੇ ਵੱਡੀਆਂ ਜਮਾਤਾਂ ਦੇ ਇਮਤਿਹਾਨਾਂ ਦਾ ਦੌਰ ਚੱਲ ਰਿਹਾ ਹੈ। ਵਿਦਿਆਰਥੀ ਸਾਲ ਭਰ ਦੀ ਕੀਤੀ ਪੜਾਈ ਦਾ ਫਲ ਪ੍ਰਾਪਤ ਕਰਨ ਲਈ ਆਪਣੇ  ਇਮਤਿਹਾਨ ਦਿੰਦੇ ਹਨ ਅਤੇ ਨਤੀਜ਼ੇ ਦੇ ਰੂਪ ਵਿੱਚ ਆਪਣੀ ਕੀਤੀ ਮੇਹਨਤ ਦਾ ਫ਼ਲ ਪ੍ਰਾਪਤ ਕਰਦੇ ਹਨ, ਇਨ੍ਹਾਂ ਇਤ੍ਹਿਹਾਨਾ ਵੇਲੇ ਵਿਦਿਆਰਥੀ ਅਤੇ ਮਾਪੇ ਸਾਰੇ ਹੀ ਫ਼ਿਕਰਮੰਦ ਹੁੰਦੇ ਹਨ, ਫ਼ਿਕਰਮੰਦ ਹੋਣਾ ਲਾਜ਼ਮੀ ਵੀ ਹੈ, ਕਿਉਂਕਿ ਜੇਕਰ ਵਿਦਿਆਰਥੀ ਵਧੀਆ ਨੰਬਰ ਨਾਲ ਪਾਸ ਹੁੰਦੇ ਹਨ, ਤਾਂ ਉਨ੍ਹਾਂ ਦਾ ਅਗਲਾ ਭਵਿੱਖ ਅਸਾਨ ਹੋਵੇਗਾ ।ਇਸੇ ਕਰਕੇ ਕਈ ਵਿਦਿਆਰਥੀ ਤਾਂ ਦਿਨ-ਰਾਤ ਇੱਕ ਕਰਦੇ ਹਨ।
    ਹੁਣ ਮੈਂ ਆਪਣੇ ਵਿਸ਼ੇ ਉੱਤੇ ਆਉਂਦਾ ਹਾਂ ਕੇ ਵਿਦਿਆਰਥੀ ਖ਼ੁਦਕੁਸ਼ੀ ਕਿਉਂ ਕਰਦੇ ਹਨ,  ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜੋ ਦਿਨ ਪ੍ਰਤੀ ਦਿਨ ਇੱਕ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਕਈ ਵਿਦਿਆਰਥੀ ਸਾਲ ਭਰ ਤਾਂ ਮੇਹਨਤ ਕਰਦੇ ਨਹੀਂ ਅਤੇ ਠੀਕ ਇਮਤਿਹਾਨਾਂ ਦਾ ਸਮਾਂ ਕਰੀਬ ਆਉਣ ਤੇ ਹੀ ਤਿਆਰੀ ਕਰਦੇ ਹਨ, ਇੰਜ ਕਰਨ ਨਾਲ ਕਈ ਵਾਰ ਬਹੁਤ ਸਾਰੇ ਵਿਦਿਆਰਥੀ ਅਸਫਲ ਹੋ ਜਾਂਦੇ ਹਨ ਅਤੇ ਅਸਫ਼ਲਤਾ ਬਰਦਾਸ਼ਤ ਨਾ ਕਰਦੇ ਹੋਏ ਗ਼ਲਤ ਫੈਸਲੇ ਲੈ ਬੈਠਦੇ ਹਨ।ਕਈ ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਜ਼ੋਰ ਦਿੰਦੇ ਹਨ, ਕਿ ਤੁਸੀਂ ਵਧੀਆ ਨੰਬਰਾਂ ‘ਚ ਪਾਸ ਹੋਣਾ ਹੈ ਨਹੀਂ ਤਾਂ….! ਸੋ ਇਹੋ ਜਿਹੇ ਬਹੁਤ ਕਾਰਨ ਬਣਦੇ ਹਨ ਜਿਨ੍ਹਾਂ ਕਰਕੇ ਹੋ ਸਕਦਾ ਕੇ ਵਿਦਿਆਰਥੀ ਗੱਲਤ ਕਦਮ ਚੁੱਕ ਲੈਂਦੇ ਹਨ। ਮਾਪੇ ਅਤੇ ਸਮ?ਜਦਾਰ ਵਿਦਿਆਰਥੀਆਂ ਨੂੰ ਇਸ ਗੰਭੀਰ ਵਿਸ਼ੇ ਵੱਲ ਸੋਚਣ ਦੀ ਜਰੂਰਤ ਹੈ, ਤਾਂ ਜੋ ਇਹੋ ਜਿਹੀਆਂ ਘਟਨਾਵਾਂ ਨਾ ਵਾਪਰ ਸਕਣ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕੇ ਪੂਰੇ ਸਾਲ ਆਪਣੀ ਪੜਾਈ ਵੱਲ ਧਿਆਨ ਦੇਣ ਨਾ ਕੇ ਕੇਵਲ ਇਮਤਿਹਾਨਾਂ ਵੇਲੇ ਹੀ, ਇਸੇ ਤਰਾਂ ਮਾਪਿਆਂ ਨੂੰ ਵੀ ਚਾਹੀਦਾ ਹੈ ਕੇ ਉਹ ਆਪਣੇ ਬੱਚਿਆਂ ਦੇ  ਪ੍ਰਤੀ ਪੂਰੇ ਸਾਲ ਫ਼ਿਕਰਮੰਦ ਰਹਿਣ ਨਾ ਕੇ ਕੇਵਲ ਇਮਤਿਹਾਨਾਂ ਵੇਲੇ ਤਾਂ ਜੋ ਉਨ੍ਹਾਂ ਦੇ ਬੱਚਿਆਂ ਦੇ ਨਤੀਜ਼ੇ ਵਧੀਆ ਆ ਸਕਣ, ਅਖ਼ੀਰ ਵਿੱਚ ਮੇਰੀ ਮਾਪਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕੇ ਬੱਚਿਆਂ ਦੇ ਉੱਤੇ ਕੁੱਜ ਵੀ ਥੋਪੋ ਨਾ ਸਗੋਂ ਦੋਸਤਾਨਾਂ ਵਿਵਹਾਰ ਨਾਲ ਉਨ੍ਹਾਂ ਨੂੰ ਸਮਜਣ, ਤਾਂ ਜੋ ?ੁਹਨਾਂ ਦੇ ਬੱਚੇ ਜੇਕਰ ਇਮਤਿਹਾਨਾਂ ਵਿੱਚ ਅਸਫਲ ਹੋ ਜਾਂਦੇ ਹਨ ਤਾਂ ਕੋਈ ਉਹ ਗਲਤ ਕ ਦਮ ਨਾ ਚੁੱਕਣ।

WRITTEN BY