ਗਿੱਦੜਬਾਹਾ- ਇਸ ਵਾਰ ਹੋਲੀ ਦਾ ਤਿਉਹਾਰ ਕਾਗਰਸ਼ ਪਾਰਟੀ ਲਈ ਬਹੁਤ ਵਧੀਆ ਆਇਆ ਹੈ ਕਿਉਕਿ ਕੁਝ ਦਿਨ ਪਹਿਲਾ ਪੰਜਾਬ ਵਿਧਾਨ ਸਭਾ ਚੋਣਾ ਦੇ ਆਏ ਚੋਣ ਨਤੀਜਾ ਚੋ ਕਾਗਰਸ਼ ਪਾਰਟੀ ਨੂੰ ਪੰਜਾਬ ਚੋ ਮਿਲੀ ਵੱਡੀ ਜਿੱਤ ਨਾਲ ਪੰਜਾਬ ਚੋ ਕਾਗਰਸ ਪਾਰਟੀ ਨੂੰ ਸਰਕਾਰ ਬਨਾਉਣ ਲਈ ਬੋਹਮਤ ਮਿਲਣ ਤੇ ਅਤੇ ਹੱਲਕਾ ਗਿੱਦੜਬਾਹਾ ਤੋ ਕਾਗਰਸੀ ਪਾਰਟੀ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹੋਈ ਭਾਰੀ ਵੋਟਾ ਪੈਣ ਤੇ ਹੋਈ ਜਿੱਤ ਦੀ ਖੁਸੀ ਚੋ ਪਿੰਡਾ ਦੇ ਅਤੇ ਮੰਡੀ ਗਿੱਦੜਬਾਹਾ ਦੇ ਲੋਕਾ ਅਤੇ ਆਪਣੇ ਸਮਰਥਕਾ ਨਾਲ ਰਲ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੰਡੀ ਚੋ ਜਲੂਸ ਦੇ ਰੂਪ ਵਿਚ ਮੰਡੀ ਦੇ ਦੁਕਾਨਦਾਰਾ ਨਾਲ ਵੀ ਹੋਲੀ ਖੇਡੀ ਅਤੇ ਉਨਾ ਨੂੰ ਹੋਲੀ ਦੀਆ ਬਹੁਤ ਵਧਾਈ ਵੀ ਦਿੱਤੀਆ ਅਤੇ ਇਸ ਮੋਕੇ ਤੇ ਮੰਡੀ ਵਾਲੀ ਧਰਮਸਾਲਾ ਕੋਲ ਲੋਕਾ ਦੇ ਭਾਰੀ ਇਕੱਠ ਨੂੰ ਸਬੋਧਨ ਕਰਦਿਆ ਕਿਹਾ ਕਿ ਪੰਜਾਬ ਵਿਚ ਕਾਗਰਸ਼ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਲੀ ਸਰਕਾਰ ਤਾ ਬਣਗੀ ਹੈ ਅਤੇ ਜਿਸ ਦੀ ਸੁੰਹ ਚਕ ਸਮਾਰੋਹ 16ਮਾਰਚ ਨੂੰ ਹੋਣ ਜਾ ਰਿਹਾ ਹੈ ਉਸ ਤੋ ਬਾਅਦ ਹੋਲੀ ਹੋਲੀ ਇਸ ਹੱਲਕੇ ਦਾ ਅਤੇ ਹੱਲਕੇ ਦੇ ਲੋਕਾ ਦਾ ਜੋ ਕਰਜਾ ਮੇਰੇ ਸਿਰ ਹੈ ਉਸ ਨੂੰ ਹੋਲੀ ਹੋਲੀ ਹੀ ਉਤਾਰਾ ਗਾ ਉਨਾ ਅੱਗੇ ਬੋਲਦਿਆ ਕਿਹਾ ਅਸੀ ਇਨਾ ਅਕਾਲੀ ਦਲ ਵਾਲਿਆ ਵਾਗ ਲੋਕਾ ਨਾਲ ਕਿਸੇ ਕਿਸਮ ਦਾ ਕੋਈ ਧੱਕਾ ਨਹੀ ਕਰਨਾ ਅਤੇ ਨਾ ਹੀ ਕਿਸੇ ਨਾਲ ਕੋਈ ਲੜਾਈ ਝਗੜਾ ਕਰਨਾ ਹੈ ਉਨਾ ਅੱਗੇ ਬੋਲਦਿਆ ਕਿਹਾ ਕੀ ਕੁਝ ਲੋਕਾ ਨੇ ਆਪਣੇ ਉੱਦਿਆ ਤੋ ਆਪੇ ਹੀ ਸਤੀਫੇ ਦੇ ਦਿੱਤੇ ਹਨ ਅਤੇ ਇਸ ਤਰਾ ਰਾਜਾ ਵੜਿੰਗ ਨੇ ਅੱਗੇ ਬੋਲਦਿਆ ਕਿਹਾ ਕੀ ਅਸੀ ਸਹਿਰ ਦੇ ਲੋਕਾ ਨਾਲ ਮੀਟਿੰਗ ਕਰਕੇ ਫਿਰ ਹੀ ਧਰਮ ਬੋਰਡ ਦਾ ਗੱਡਣ ਕਰਾਗੇ ਅਤੇ ਸਹਿਰ ਨਿਵਾਸੀਆ ਚੋ ਹੀ ਧਰਮਬੋਰਡ ਦੇ ਉੱਦੇਦਾਰ ਚੁੰਨੇ ਜਾਣਗੇ ਅਤੇ ਇਸੇ ਤਰਾ ਹੀ ਇਸ ਸਹਿਰ ਦੀ ਟਰੱਕ ਯੂਨੀਅਨ ਦੇ ਪ੍ਰਧਾਨ ਵੱਲੋ ਵੀ ਅਸਤੀਫਾ ਦੇ ਦਿੱਤਾ ਗਿਆ ਹੈ ਇਸ ਲਈ ਉਸ ਦਾ ਵੀ ਕੋਈ ਵਦਿਆ ਇਮਾਨਦਾਰ ਉੱਦੇਦਾਰ ਲਗਾਇਆ ਜਾਵੇਗਾ। ਇਸੇ ਹੀ ਪਿੰਡ ਗਿੱਦੜਬਾਹਾ ਚੋ ਰਾਜਾ ਵੜਿੰਗ ਚੋ ਵੀ ਸਵਾਗਤ ਕੀਤਾ ਗਿਆ ਇਸ ਮੋਕੇ ਤੇ ਦੀਪਕ ਕੁਮਾਰ ਗਰਗ ਸਹਿਰੀ ਪ੍ਰਧਾਨ,ਬਿੱਟੂ ਗਾਧੀ ਐਮ ਸੀ ,ਚਰਨਜੀਤ ਸਿੰਘ ਢਿੱਲੋ,ਰਜਨੀਸ ਗਰਗ ਨੀਟਾ ,ਬਿਨਟਾ ਅਰੋੜਾ ਐਮ ਸੀ,ਜਗਸੀਰ ਸੁੱਚ,ਕਾਲੂ ਸਰਮਾ,ਵਕੀਲ ਸਿੰਘ ਕਿੰਗਰਾ ਐਮ ਸੀ ,ਨਛੱਤਰ ਬਾਬਾ,ਘੋਨਾ,ਕੁਲਵੱਤ ਸਿੰਘ ਮਾਨ,ਸਿਵਰਾਜ ਸਿੰਘ ਐਮ ਸੀ , ਅਤੇ ਭਾਰੀ ਮਾਤਰਾ ਚੋ ਵਰਕਰ ਅਤੇ ਉੱਦੇਦਾਰ ਵੀ ਹਾਜ਼ਰ ਸਨ।
– ਰਾਜਿੰਦਰ ਵਧਵਾ



