Skip to content
Independent perspectives. Global stories.
BREAKING

ਔਰਤ ਬਿਨਾਂ ਘਰ ਅਧੂਰਾ

Share this story

ਔਰਤ ਦਾ ਘਰ ਬਣਾਉਣ ਵਿੱਚ ਵੱਡਾ ਯੋਗਦਾਨ ਤੇ ਹੱਥ ਹੁੰਦਾ ਹੈ।ਔਰਤ ਦੇ ਕਈ ਰੂਪ ਹੁੰਦੇ ਹਨ,ਮਾਂ,ਬੇਟੀ ਭੈਣ ਅਤੇ ਪਤਨੀ, ਉਹ ਜਿਸ ਵੀ ਰਿਸ਼ਤੇ ਵਿੱਚ ਹੁੰਦੀ ਹੈ,ਘਰ ਵਾਸਤੇ ਸਮਰਪਿਤ ਹੁੰਦੀ ਹੈ।ਮਾਂ ਤੋਂ ਸ਼ੁਰੂ ਕਰਾਂਗੇ।ਮਾਂ ਬੱਚੇ ਨੂੰ ਦੇਂਦੀ ਹੈ,ਜੋ ਕੁਦਰਤ ਨੇ ਸਿਰਫ਼ ਔਰਤ ਬਖਸ਼ਿਸ਼ ਕੀਤੀ ਹੈ।ਬੱਚੇ ਦੇ ਜਨਮ ਵੇਲੇ ਦੀਆਂ ਪੀੜਾਂ, ਉਸ ਨੂੰ ਉਦੋਂ ਹੀ ਭੁੱਲ ਜਾਂਦੀਆਂ ਨੇ ਜਦ ਬੱਚੇ ਨੂੰ ਵੇਖਦੀ ਹੈ।ਬੱਚੇ ਨੂੰ ਪਾਲਣ ਦਾ ਜਿੰਮਾ ਮਾਂ ਦਾ ਹੀ ਹੁੰਦਾ ਹੈ,ਰਾਤਾਂ ਨੂੰ ਬੱਚੇ ਨਾਲ ਜਾਗਣ ਦੀ ਡਿਊਟੀ ਵੀ ਮਾਂ ਦੀ ਹੀ ਹੁੰਦੀ ਹੈ।ਮਾਂ ਬੱਚਿਆਂ ਵਾਸਤੇ ਵੱਡੀ ਤੋਂ ਵੱਡੀ ਕੁਰਬਾਨੀ ਦੇ ਦੇਂਦੀ ਹੈ, ਹਰ ਮੁਸੀਬਤ ਬਰਦਾਸ਼ਤ ਕਰ ਲੈਂਦੀ ਹੈ ਪਰ ਸੀ ਨਹੀਂ ਕਰਦੀ।ਮਨਸ਼ੀ ਪ੍ਰੇਮ ਚੰਦ ਨੇ ਮਾਂ ਵਾਸਤੇ ਲਿਖਿਆ ਹੈ,ਠਮਾਂ ਦੀ ਕੁਰਬਾਨੀ ਦਾ ਮੁੱਲ ਕੋਈ ਵੀ ਨਹੀਂ ਦੇ ਸਕਦਾ।ਚਾਹੇ ਉਹ ਸਾਰੀ ਧਰਤੀ ਦਾ ਮਾਲਿਕ ਕਿਉਂ ਨਾ ਹੋਵੇਠ।ਮਾਂ ਬੱਚਿਆਂ ਦੇ ਮੁਢਲੇ ਸਕੂਲ ਦਾ ਵੀ ਕੰਮ ਕਰਦੀ ਹੈ।ਏਹ ਔਰਤ ਦਾ ਬੇਹੱਦ ਮਹਤਵਪੂਰਣ ਰੋਲ ਹੈ।ਘਰ ਵਿੱਚ ਬੇਟੀ ਦਾ ਹੋਣਾ, ਘਰ ਨੂੰ ਤਰਤੀਬ ਵਿੱਚ ਰਖਦਾ ਹੈ।ਕਈ ਵਾਰ ਕੁੱਝ ਪ੍ਰੇਸ਼ਾਨ ਕਰਦਾ ਹੈ,ਉਹ ਹੈ ਜਦ ਬੇਟੀ ਨੂੰ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਜਾਂਦਾ ਹੈ।ਕੀ ਅਸੀਂ ਅਜੇ ਵੀ ਲੜਕੀ ਵਾਸਤੇ ਇੰਨਾ ਹੀ ਸੋਚਦੇ ਹਾਂ ਕਿ ਏਹ ਬੋਝ ਹਨ,ਦਹੇਜ ਦੇਣਾਂ ਪਵੇਗਾ।ਅਸੀਂ ਲੜਕੇ ਵਾਸਤੇ ਜ਼ਮੀਨ ਜਾਇਦਾਦ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ, ਅਖੀਰ ਤੱਕ ਬੇਟੇ ਵਾਸਤੇ ਧੰਨ ਦੌਲਤ ਇਕੱਠੀ ਕਰਨ ਵਿਚ ਲੱਗੇ ਰਹਿੰਦੇ ਹਨ ਪਰ ਅਫਸੋਸ ਨਹੀਂ ਹੁੰਦਾ। ਲੜਕੇ ਨੂੰ ਬੋਝ ਕਿਉਂ ਨਹੀਂ ਸਮਝਦੇ?ਕਿਉਂ ਬੇਟੀ ਨੂੰ ਬੇਟੇ ਦੇ ਬਰਾਬਰ ਹੱਕ ਦਿੱਤੇ ਜਾਂਦੇ?ਬੇਟੀ ਨੂੰ ਬੇਟੇ ਬਰਾਬਰ ਕਿਉਂ ਨਹੀਂ ਸਮਝਿਆ ਜਾਂਦਾ?ਇਸ ਕਰਕੇ ਨਹੀਂ ਪੁੱਛਿਆ ਕਿਉਂਕਿ ਸਮਝਣ ਅਤੇ ਜ਼ਮੀਨੀ ਹਕੀਕਤ ਵਿੱਚ ਬਹੁਤ ਫਰਕ ਹੈ।ਭਰੂਣ ਹੱਤਿਆ ਸਮਾਜ ਵਾਸਤੇ ਵੱਡਾ ਕਲੰਕ ਹੈ।ਕਿਧਰੇ ਪੜ੍ਹਨ ਨੂੰ ਮਿਲਿਆ ਸੀ ਕਿ ਪੇਟ ਵਿੱਚ ਬੇਟੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਅਗਰ ਨਾਨੀ ਦੀ ਮਾਂ ਨੇ ਵੀ ਨਾਨੀ ਨੂੰ ਕੋਖ ਵਿੱਚ ਖਤਮ ਕਰ ਦਿੱਤਾ ਹੁੰਦਾ ਤਾਂ ਮਾਂ ਤੂੰ ਵੀ ਇਸ ਦੁਨੀਆਂ ਤੇ ਨਹੀਂ ਹੋਣਾ ਸੀ।ਬੇਟੀਆਂ ਨੂੰ ਸਿਰਫ਼ ਏਸ ਕਰਕੇ ਖਤਮ ਕਰਦੇ ਰਹਾਂਗੇ ਤਾਂ ਬੇਟੇ ਵਿਆਹੁਣੇ ਕਿਥੇ ਨੇ?ਏਸ ਗੱਲ ਨੂੰ ਸਮਝ ਲਵੋ ਕਿ ਬੇਟੀ ਅਤੇ ਬੇਟੇ ਵਿੱਚ ਕੋਈ ਫਰਕ ਨਹੀਂ, ਜੋ ਬੇਟੇ ਨੂੰ ਦੇਣਾਂ ਹੈ ਬਰਾਬਰ ਬੇਟੀ ਨੂੰ ਦੇਣਾ ਹੈ ਤਾਂ ਦਹੇਜ ਦੀ ਪ੍ਰੀਭਾਸ਼ਾ ਆਪਣੇ ਆਪ ਬਦਲ ਜਾਏਗੀ, ਬੇਟੀ ਬੋਝ ਨਹੀਂ ਲੱਗੇਗੀ।ਏਸ ਹਕੀਕਤ ਤੋਂ ਕੋਈ ਵੀ ਇਨਕਾਰ ਨਹੀਂ ਕਰੇਗਾ ਕਿ ਲੜਕੀਆਂ ਹਮੇਸ਼ਾ ਆਪਣੇ ਮਾਪਿਆਂ ਦਾ ਵਧੇਰੇ ਖਿਆਲ ਰੱਖਦੀਆਂ ਹਨ।ਧੀਆਂ ਨੂੰ ਮਾਪਿਆਂ ਦੀ ਮੌਤ ਝੰਜੜਦੀ ਹੈ, ਮਾਪਿਆਂ ਦਾ ਘਰ ਉਨਾਂ ਬਗੈਰ ਖਾਲੀ ਖਾਲੀ ਲਗਦਾ ਹੈ।ਨਰਿੰਦਰ ਸਿੰਘ ਕਪੂਰ ਨੇ ਕਿੰਨਾ ਵਧੀਆ ਲਿਖਿਆ ਹੈ,ਠਮਾਤਾ ਪਿਤਾ ਦੇ ਅਕਾਲ ਚਲਾਣੇ ਨਾਲ ਪੁੱਤਰਾਂ ਨੂੰ ਘਰ ਖੁੱਲਾ ਖੁੱਲਾ ਲੱਗਦਾ ਹੈ।ਧੀਆਂ ਨੂੰ ਖਾਲੀ ਖਾਲੀ।ਪੁੱਤਰ ਜਾਇਦਾਦਾਂ ਵੰਡਾਉਂਦੇ ਹਨ, ਧੀਆਂ ਦੁੱਖ ਵੰਡਾਉਂਣ ਜੋਗੀਆਂ ਹੀ ਰਹਿ ਜਾਂਦੀਆਂ ਹਨ।ਠਇਹ ਸਮਾਜ ਦੀ ਹਕੀਕਤ ਹੈ।ਮੈਂ ਕਿਧਰੇ ਪੜ੍ਹ ਰਹੀ ਸੀ ਕਿ ਮਾਪਿਆਂ ਨੇ ਆਪਣੇ ਤਿੰਨ ਪੁੱਤਰਾਂ ਤੇ ਇੱਕ ਬੇਟੀ ਨੂੰ ਪੜ੍ਹਾਇਆ,ਚਾਰੋਂ ਬੱਚੇ ਵਿਦੇਸ਼ ਚਲੇ ਗਏ।ਮਾਂ ਬੀਮਾਰ ਹੋ ਗਈ ਬਾਪ ਨੇ ਤਿੰਨਾਂ ਬੇਟਿਆਂ ਨੂੰ ਕਿਹਾ ਆਉਣ ਵਾਸਤੇ ਪਰ ਸੱਭ ਨੇ ਮਜ਼ਬੂਰੀ ਦੱਸਕੇ ਨਾਂਹ ਕਰ ਦਿੱਤੀ, ਨਿਰਾਸ਼ ਬਾਪ ਨੇ ਬੇਟੀ ਨੂੰ ਦੱਸਿਆ, ਉਹ ਫਟਾ ਫੱਟ ਆਪਣੇ ਪਤੀ ਨਾਲ ਮਾਂ ਕੋਲ ਆ ਗਈ।ਏਹ ਹਰ ਬੇਟੀ ਕਰਦੀ ਹੈ,ਜਿਸ ਨੂੰ ਮਾਪੇ ਬੇਟੇ ਦੇ ਬਰਾਬਰ ਨਹੀਂ ਸਮਝਦੇ।ਬੇਟੀਆਂ ਪੜ੍ਹਾਈ ਦੇ ਖੇਤਰ ਵਿੱਚ ਅੱਗੇ, ਹਰ ਖੇਤਰ ਵਿੱਚ ਨੌਕਰੀਆਂ ਵਿੱਚ ਅੱਗੇ, ਫਿਰ ਕਿਉਂ ਬੇਟੀ ਨੂੰ ਬੋਝ ਸਮਝਿਆ ਜਾਂਦਾ ਹੈ।ਬਹੁਤ ਸਾਰੇ ਕਾਨੂੰਨ ਬਣ ਜਾਂਦੇ ਨੇ, ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਸਰਕਾਰਾਂ ਸਿਰਫ਼ ਕਾਨੂੰਨ ਬਣਾਉਣ ਤੱਕ ਹੀ ਆਪਣੀ ਜ਼ੁਮੇਵਾਰੀ ਸਮਝਦੀਆਂ ਹਨ,ਉਨ੍ਹਾਂ ਨੂੰ ਲਾਗੂ ਕਰਵਾਉਣ ਵਾਸਤੇ ਨਾ ਉਹ  ਗੰਭੀਰ ਹੁੰਦੀਆਂ ਹਨ ਅਤੇ ਨਾ ਸੰਜੀਦਾ।ਸਮਾਜ ਵੀ ਆਪਣੀ ਜਰੂਰਤ ਮੁਤਾਬਕ ਅਤੇ ਲੋੜਾਂ ਦੇ ਮੁਤਾਬਕ ਸੱਭ ਤਰੋੜ ਮਰੋੜ ਲੈਂਦਾ ਹੈ।ਠਔਰਤ ਦਿਵਸਠਮਨਾਉਣ ਦਾ ਪ੍ਰਚਲਣ ਸ਼ੁਰੂ ਹੋਇਆ ਹੈ ਹੁਣ ਥੋੜੀ ਦੇਰ ਤੋਂ, ਕੀ ਏਹ ਔਰਤਾਂ ਵਾਸਤੇ ਕੁੱਝ ਫਾਇਦੇ ਦਾ ਕੰਮ ਕਰ ਸਕਦਾ ਹੈ ਜਾਂ ਜਿਸ ਮਕਸਦ ਲਈ ਏਹ ਸ਼ੁਰੂ ਕੀਤਾ ਤੇ ਮਨਾਇਆ ਜਾਂਦਾ ਹੈ, ਉਸ ਨੂੰ ਪੂਰਾ ਥੋੜਾ ਬਹੁਤ ਕਰ ਰਿਹਾ ਹੈ।ਬਹੁਤੀ ਵਾਰ ਏਹ ਵੀ ਇੱਕ ਕਾਰੀਕ੍ਰਮ ਤੱਕ ਸੀਮਤ ਹੋਕੇ ਰਹਿ ਜਾਂਦਾ ਹੈ।ਇਸ ਦਾ ਮਕਸਦ ਔਰਤਾਂ ਨੂੰ ਆਪਣੇ ਹੱਕਾਂ ਅਤੇ ਫਰਜ਼ਾਂ ਬਾਰੇ ਜਾਣਕਾਰੀ ਦੇਣਾ ਹੋਣਾ ਚਾਹੀਦਾ ਹੈ।ਸਵਾਮੀ ਵਿਵੇਕਾ ਨੰਦ ਅਨੁਸਾਰ,ਠਜਦੋਂ ਤੱਕ ਔਰਤਾਂ ਦੀ ਸਥਿਤੀ ਵਿੱਚ ਸੁਧਾਰ ਨਹੀਂ ਹੁੰਦਾ, ਉਦੋਂ ਤੱਕ ਸੰਸਾਰ ਦਾ ਭਲਾ ਨਹੀਂ ਹੋ ਸਕਦਾਠ।ਔਰਤ ਦੀ ਸਮਾਜ ਵਿੱਚ ਮਹਤੱਤਾ ਨੂੰ ਸਮਝਣਾ ਅਤੇ ਸਮਝਾਉਣਾ ਵਧੇਰੇ ਮਹੱਤਵ ਰਖਦਾ ਹੈ।ਆਦਮੀ ਮਿਹਨਤ ਕਰਕੇ ਪੈਸੇ ਕਮਾ ਸਕਦਾ ਹੈ,ਸਮਾਨ ਇਕੱਠਾ ਕਰ ਸਕਦਾ ਹੈ,ਮਕਾਨ ਖਰੀਦ ਸਕਦਾ ਹੈ ਪਰ ਉਸ ਨੂੰ ਠੀਕ ਤਰੀਕੇ ਨਾਲ ਔਰਤ ਹੀ ਸੰਜੋ ਸਕਦੀ ਹੈ।ਐਨਨ ਅਨੁਸਾਰ,‘ਆਦਮੀ ਮਕਾਨ ਬਣਿਉਂਦੇ ਹਨ ਪਰ ਔਰਤਾਂ ਉਨ੍ਹਾਂ ਨੂੰ ਘਰ ਬਣਾ ਦਿੰਦੀਆਂ ਹਨ‘।ਹਰ ਲੜਕੀ ਬੇਟੀ ਤੋਂ ਨੂੰਹ ਬਣਦੀ ਹੈ,ਉਸ ਨੂੰ ਸਿਰਫ਼ ਹੱਕਾਂ ਬਾਰੇ ਹੀ ਨਾ ਦੱਸੋ, ਫਰਜ਼ਾ ਬਾਰੇ ਵੀ ਉਸ ਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ।ਔਰਤ ਦਿਵਸ ਦੇ ਸਮਾਗਮਾ ਵਿੱਚ ਵੀ ਹੱਕਾਂ ਤੇ ਫਰਜ਼ਾ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।ਬਹੁਤੀ ਵਾਰ ਹੱਕ ਤੱਕ ਹੀ ਸੱਭ ਸੀਮਤ ਹੋ ਜਾਂਦਾ ਹੈ,ਕਿਉਂਕਿ ਅਸੀਂ ਔਰਤ ਦੇ ਹੱਕਾਂ ਬਾਰੇ ਹੀ ਗੱਲਾਂ ਕਰਨ ਦਾ ਟੀਚਾ ਮਿਥਿਆ ਹੁੰਦਾ ਹੈ ਉਥੇ ਗੱਲ ਸਿਰਫ਼ ਨੂੰਹ ਤੇ ਹੁੰਦੀ ਹੈ।ਪਰ ਇਥੇ ਅਸੀਂ ਉਸ ਨੂੰ ਹੱਕਾਂ ਦਾ ਸਬਕ ਤੋਤੇ ਵਾਂਗ ਰਟਾਉਣ ਦੀ ਹੱਦ ਤੱਕ ਜਾਂਦੇ ਹਾਂ।ਅਸੀਂ ਕਿਧਰੇ ਗਲਤੀ ਕਰ ਰਹੇ ਹੁੰਦੇ ਹਾਂ ਕਿਉਂਕਿ ਜਿਥੇ ਹੱਕ ਜਤਾਉਗੇ,ਉਥੇ ਤੁਹਾਡੇ ਫਰਜ਼ ਵੀ ਹੁੰਦੇ ਹਨ।ਜਿਥੋਂ ਹੱਕਾਂ ਵਾਲੀ ਲਕੀਰ ਸ਼ੁਰੂ ਹੋਏਗੀ, ਉਥੋਂ ਦੂਜੇ ਦੇ ਹੱਕ ਦਾ ਦਾਇਰਾ ਸ਼ੁਰੂ ਹੁੰਦਾ ਹੈ।ਕੀ ਬ੍ਰਿਧ ਆਸ਼ਰਮ ਵਿੱਚ ਮਾਂ ਸੁੱਟੀ ਹੋਈ ,ਔਰਤ ਦੀ ਕੈਟਾਗਰੀ ਵਿੱਚ ਨਹੀਂ ਆਉਂਦੀ? ਵੂਮੈਨ ਡੇਅ ਤੇ ਉਸ ਦੇ ਹੱਕਾਂ, ਉਸ ਨੂੰ ਮਿਲਣ ਵਾਲੇ ਸਨਮਾਨ, ਉਸ ਦੁਆਰਾ ਘਰ ਵਾਸਤੇ ਕੀਤੀਆਂ ਕੁਰਬਾਨੀਆਂ ਦੀ ਗੱਲ ਕਿਉਂ ਨਹੀਂ।ਮਾਂ, ਸਿਰਫ਼ ਮਾਂ ਹੈ।ਮਹਾਤਮਾ ਗਾਂਧੀ ਦੀ ਕਹੀ ਗੱਲ ਤੇ ਗੌਰ ਕਰੋ,ਠਮੇਰੀ ਮਾਂ ਨੇ ਦੱਸਿਆ ਸੀ ਕਿ ਜੇਕਰ ਹਰੇਕ ਵਿਅਕਤੀ ਆਪਣੇ ਕਰਤੱਵ ਪੂਰੇ ਕਰੇ ਤਾਂ ਸਾਰਿਆਂ ਨੂੰ ਉਨ੍ਹਾਂ ਦੇ ਅਧਿਕਾਰ ਮਿਲ ਜਾਣਗੇਠ।ਸੋ ਵੂਮੈਨ ਡੇਅ ਨੂੰ ਕਾਮਯਾਬ ਬਣਾਉਣ ਅਤੇ ਉਸ ਦੇ ਪਿੱਛੇ ਲੁਕੇ ਮੰਤਵ ਨੂੰ ਸਫਲ ਬਣਾਉਣ ਵਾਸਤੇ ਹਰ ਵਰਗ, ਹਰ ਔਰਤ ਅਤੇ ਹਰ ਰਿਸ਼ਤੇ ਨੂੰ ਨਿਭਾ ਰਹੀ ਔਰਤ ਵੱਲ ਇਮਾਨਦਾਰੀ ਨਾਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।
– ਪ੍ਰਭਜੋਤ ਕੌਰ ਢਿੱਲੋਂ
ਸੰਪਰਕ 98150-30221

WRITTEN BY