ਜ਼ਿੰਦਗੀ ਦੀਆਂ ਕੁਝ ਉਮੰਗਾ ਅਜਿਹੀਆਂ ਹੁੰਦੀਆਂ ਹਨ ਜਿੰਨ੍ਹਾਂ ਨੂੰ ਪੂਰਨ ਦੀ ਰੀਝ ਤਾਂ ਬਹੁਤ ਹੁੰਦੀ ਹੈ,ਪਰ ਯਕੀਨ ਨਹੀਂ ਹੁੰਦਾ ਕਿ ਉਹ ਪੂਰੀਆਂ ਹੋਣ ਵੀ ਜਾਂ ਨਾ।ਅਜਿਹੇ ਸੁਪਨਿਆਂ ਲਈ ਸਾਡੇ ਮਨ ਵਿ¤ਚ ਵਾਰ-ਵਾਰ ਇ¤ਕੋ ਗ¤ਲ ਆਂਉਦੀ ਹੈ ਕਿ,ਠਕਾਸ਼! ਜੇ ਇਸ ਤਰ੍ਹਾਂ ਹੋ ਜਾਵੇ।ਠ ਅਜਿਹੇ ਸੁਪਨੇ ਜਦੋਂ ਕਦੇ ਅਚਨਚੇਤ ਪੂਰੇ ਹੋ ਜਾਂਦੇ ਹਨ ਤਾਂ ਦਿਲ ਆਪ-ਮੁਹਾਰੇ ਅੰਬਰਾਂ ਵਿ¤ਚ ਉਡਾਰੀਆਂ ਮਾਰਨ ਲ¤ਗਦਾ ਹੈ।ਇਸੇ ਤਰ੍ਹਾਂ ਦੀ ਹੀ ਇ¤ਕ ਬਹੁਤ ਹੀ ਖਾਸ ਘਟਨਾ ਦਾ ਜ਼ਿਕਰ ਕਰਨ ਜਾ ਰਿਹਾ ਹਾਂ।
ਦੋਹਾਂ ਦੋਸਤਾਂ ਦੀ ਤੁਰਦਿਆਂ-ਫਿਰਦਆਂ ਅਚਾਨਕ ਸਲਾਹ ਬਣ ਗਈ ।ਠਚ¤ਲੀਏ ਫਿਰ?ਠ ਵਰਿੰਦਰ ਜੈਤੋ ਦੇ ਪੁ¤ਛਣ ਤੇ ਮੈਂ ਕਿਹਾ,ਠਉਹ ਸ¤ਚੀਂ ਇ¤ਥੇ ਰਹਿੰਦੇ ਐ,ਤੇਰੇ ਪਿੰਡ?ਠ ਠਹਾਂ ਯਾਰ,ਬ¤ਸ ਮੈਂ ਵੀ ਕਦੇ ਕ¤ਲਾ ਜਿਹਾ ਕਰਕੇ ਨਹੀਂ ਗਿਆ।ਠਮੈਥੋਂ ਵੀ ਨਾਂਹ ਨਾ ਹੋਈ ਤੇ ਅਸੀਂ ਤੁਰ ਪਏ ਨਿਮਨ ਵਰਗ ਦੇ ਪ¤ਖੀ,ਗਿਆਨਪੀਠ ਅਵਾਰਡੀ ਪ੍ਰੋ: ਗੁਰਦਿਆਲ ਸਿੰਘ ਜੀ ਨੂੰ ਮਿਲਣ।
ਦਰਵਾਜ਼ੇ ਅ¤ਗੇ ਜਾ ਕੇ ਮੇਰੀ ਨਿਗਾਹ ਗਲੀ ਦੀ ਨੁ¤ਕਰ ਤੇ ਲ¤ਗੇ ਹਰੇ ਰੰਗ ਦੇ ਉਸ ਬੋਰਡ ਤੇ ਪਈ ਜਿਸ ਉਤੇ ਗਿਆਨਪੀਠ ਅਵਾਰਡੀ ਨਾਲ ਉਨ੍ਹਾਂ ਦਾ ਨਾਂ ਲਿਖਿਆ ਹੋਇਆ ਸੀ ਨੂੰ ਪੜ੍ਹ ਕੇ ਮੈਨੂੰ ਤਸ¤ਲੀ ਹੋਈ ਕਿ ਵਰਿੰਦਰ ਬਹਾਨੇ ਨਾਲ ਮੈਨੂੰ ਆਪਣੇ ਕਿਸੇ ਕੰਮ ਨਹੀਂ ਲੈ ਕੇ ਆਇਆ।ਤੇ ਅਸੀਂ ਉਸ ਸ਼ਖਸੀਅਤ ਦੇ ਸਾਹਮਣੇ ਆਪਣੇ ਬੌਣੇ ਕ¤ਦਾਂ ਵ¤ਲ ਝਾਤੀ ਮਾਰਦੇ ਘੁਸਰ-ਮੁਸਰ ਕਰਨ ਲ¤ਗੇ,ਠਜਾਈਏ ਕਿ ਨਾ? ਗ¤ਲ ਕਿਵੇਂ ਕਰਾਂਗੇ? ਜੇ ਕੁਛ ਪੁ¤ਛ ਲਿਆ ਫੇਰ?ਠ ਅਸੀਂ ਜ¤ਕਾਂ-ਤ¤ਕਾਂ ਵਿ¤ਚ ਸੀ ਕਿ ਸਾਹਮਣੇ ਖੜ੍ਹੇ ਇ¤ਕ ਬੰਦੇ ਨੇ ਬਿਨ ਪੁ¤ਛਿਆਂ ਹੀ ਕਿਹਾ,ਠਬੀਮਾਰ ਨੇ,ਸ਼ਾਇਦ ਦਵਾਈ-ਦਵੁਈ ਨਾ ਲੈਣ ਗਏ ਹੋਣ।ਠ
ਆਖਿਰ ਅਸੀਂ ਡੋਰ ਵੈ¤ਲ ਸ਼ਜਾਈ,ਅੰਦਰੋ ਇ¤ਕ ਲੇਡੀ ਆਈ,ਸ਼ਾਇਦ ਉਨ੍ਹਾਂ ਦੇ ਨੂੰਹ ਸਨ।ਸਾਡੀ ਇ¤ਛਾ ਜਾਣ ਕੇ ਉਨ੍ਹਾਂ ਕਿਹਾ ਕਿ ਰੋਟੀ ਖਾ ਰਹੇ ਹਨ ਤੇ ਸਾਨੂੰ ਗਲੀ ਵਾਲੀ ਬੈਠਕ ਵਿ¤ਚ ਬਿਠਾ ਕੇ ਆਪ ਅੰਦਰ ਚਲੇ ਗਏ।ਠਆੜੀ ਚੰਨੀ,ਕੋਈ ਗ¤ਲ ਸ਼ੁਰੂ ਕਰਲੀਂ ਤੈਨੂੰ ਵਾਹਵਾ ਸਾਹਬ ਜਾ।ਠ ਨਹੀਂ-ਨਹੀਂ,ਪਹਿਲਾਂ ਕੁਛ ਤੂੰ…….ਠ ਮੇਰੀ ਗ¤ਲ ਵਿ¤ਚੋਂ ਹੀ ਉਸ ਲੇਡੀ ਨੇ ਮੁੜ ਪੌੜੀਆਂ ਵ¤ਲ ਹ¤ਥ ਨਾਲ ਇਸ਼ਾਰਾ ਕਰਦੇ ਕਿਹਾਠਉ¤ਪਰ ਚਲੇ ਜਾਓ।ਠ
ਪੌੜੀਆਂ ਚੜ੍ਹਕੇ,ਦਸ ਕੁ ਕਦਮ ਖ¤ਬੇ ਮੁੜਕੇ ਜਿਉਂ ਹੀ ਅਸੀਂ ਚੜ੍ਹਦੇ ਪਾਸੇ ਵ¤ਲ ਗੇਟ ਵਾਲੇ ਕਮਰੇ ਅੰਦਰ ਦਖ਼ਲ਼ ਹੋਏ ਤਾਂ ਦਿਲ ਬਾਗੋ ਬਾਗ਼ ਹੋ ਗਿਆ।ਸਫ਼ੈਦੀ ਭਰੇ ਕਮਰੇ ਵਿ¤ਚ,ਬੈ¤ਡ ਤੇ ਵਿਛੀ ਸਫੈਦ ਚਾਦਰ ਉ¤ਪਰ,ਸਫੈਦ ਕ¤ਪੜੇ ਪਾਈ ਬੈਠੇ ਪ੍ਰੋ: ਗੁਰਦਿਆਲ ਸਿੰਘ।ਰਸਮੀ ਸਤਿ ਸ਼੍ਰੀ ਅਕਾਲ ਬੁਲਾਉਣ ਤੋਂ ਬਾਅਦ ਅਸੀਂ,ਉਨ੍ਹਾਂ ਦੇ ਹ¤ਥ ਦੇ ਇਸ਼ਾਰੇ ਨਾਲ ਤੇ ਮਾਤਾ ਜੀ ਦੇ ਕਹਿਣ ਤੇ ਅਸੀਂ ਸਾਹਮਣੇ ਪਈਆਂ ਕੁਰਸੀਆਂ ਉਪ¤ਰ ਬੈਠ ਗਏ।ਕੁਝ ਕੁ ਮਿੰਟਾਂ ਦੀ ਚੁ¤ਪ ਕਰਕੇ ਸਾਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਅਸੀਂ ਉਨ੍ਹਾਂ ਨੂੰ ਪ੍ਰੇਸ਼ਾਨ ਜਿਹਾ ਕਰ ਦਿ¤ਤਾ ਹੋਵੇ।ਠਅਸਲ ‘ਚ ਸਿਹਤ ਠੀਕ ਨਹੀਂ ਰਹਿੰਦੀ।ਰੋਟੀ ਸਵਾਦ ਨਹੀਂ ਲ¤ਗਦੀ।ਪਰ ਜੇ ਨਾ ਖਾਧੀ ਤਾਂ ਜਿਉਂਵਾਂਗੇ ਕਿਵੇਂ।ਠ ਉਨ੍ਹਾਂ ਸਾਫੇ ਨਾਲ ਗਿ¤ਲੇ ਹ¤ਥ ਪੂੰਝਦਿਆਂ ਕਿਹਾ।ਉਨ੍ਹਾਂ ਦੀ ਸਿਹਤ ਬਾਰੇ ਅੰਦਾਜ਼ਾ ਉਨ੍ਹਾਂ ਦੀ ਧੀਮੀ ਆਵਾਜ਼ ਤੋਂ ਹੀ ਲਾਇਆ ਜਾ ਸਕਦਾ ਸੀ ਜੋ ਸਾਡੇ ਤ¤ਕ ਵੀ ਮਸਾਂ ਹੀ ਅ¤ਪੜ ਰਹੀ ਸੀ।ਇਸ ਕਰਕੇ ਅਸੀਂ ਉਨ੍ਹਾਂ ਤੋਂ ਨੇੜੇ ਆਉਣ ਦੀ ਇਜਾਜ਼ਤ ਮੰਗੀ ਤਾਂ ਉਨ੍ਹਾਂ ਨੇ ਆਉਣ ਦਾ ਇਸ਼ਾਰਾ ਕਰ ਦਿ¤ਤਾ ਤੇ ਨਾਲ ਹੀ ਮਾਤਾ ਜੀ ਨੇ ਹੁੰਗਾਰਾ ਭਰ ਦਿ¤ਤਾ,ਠਹਾਂ ਹਾਂ ਪੁ¤ਤਰ,ਬੈ¤ਡ ‘ਤੇ ਹੀ ਬੈਠ ਜਾਓ।ਠਯਕੀਨ ਨਹੀਂ ਆ ਰਿਹਾ ਸੀ ਕਿ ਪਹੁ ਫੁਟਾਲੇ ਤੋਂ ਲੈ ਕੇ ਜਿੰਨ੍ਹਾਂ ਦਾ ਹਰ ਨਾਵਲ ਮੈਂ ਬੜੇ ਚਾਅ ਤੇ ਜ਼ੋਸ਼ ਨਾਲ ਪੜ੍ਹਦਾ ਰਿਹਾਂ,ਅ¤ਜ ਉਨ੍ਹਾਂ ਦੇ ਇੰਨਾਂ ਜ਼ਿਆਦਾ ਕਰੀਬ ਬੈਠਾ ਸੀ।ਠਡਾਕਟਰ ਨੇ ਤਾਂ ਕਿਹਾ ਹੈ ਕਿ ਜ਼ਿਆਦਾ ਬੋਲਣਾ ਨਹੀਂ।ਪਰ ਲੇਖਕ ਦੀ ਮਜ਼ਬੂਰੀ ਹੁੰਦੀ ਹੈ ਕਿ ਜਦ ਉਹ ਭਰ ਜਾਂਦੈ ਤਾਂ ਉਹਨੂੰ ਡੁ¤ਲ੍ਹਣਾ ਹੀ ਪੈਂਦਾ।ਮੈਂ ਕਿਹਾ ਕਿ ਚੁ¤ਪ ਤਾਂ ਮੈਂ ਤਾਂ ਹੀ ਬੈਠ ਸਕਦਾ ਸੀ ਜੇ ਮੇਰਾ ਸਰੀਰ ਬੈਠ ਕੇ ਪੈ¤ਨ ਚਲਾਉਣ ਜੋਗਾ ਹੁੰਦਾ।ਉਹ ਹੁਣ ਹੈ ਨਹੀਂ,ਤੇ ਮੈਂ ਚੁ¤ਪ ਨਹੀਂ ਬੈਠ ਸਕਦਾ।ਠ ਲੇਖਕ ਸ਼ਬਦ ਸੁਣਦਿਆਂ ਹੀ ਅਸੀਂ ਇ¤ਕ-ਦੂਜੇ ਵ¤ਲ ਝਾਕੇ ਅਤੇ ਸਾਡੇ ਦੋਵਾਂ ਦੇ ਮਨਾਂ ‘ਚ ਉ¤ਠਿਆ ਸਾਂਝਾ ਸਵਾਲ ਵਰਿੰਦਰ ਨੇ ਪੁ¤ਛ ਲਿਆ,ਠਤੁਸੀਂ ਲਿਖਣਾ ਕਦੋਂ ਸ਼ੁਰੂ ਕੀਤਾ?ਠਵਰਿੰਰ ਦੇ ਇਸ ਸਵਾਲ ਤੋਂ ਬਾਅਦ ਸਾਨੂੰ ਕੁਛ ਵੀ ਪੁ¤ਛਣ ਦੀ ਜ਼ਰੂਰਤ ਨਹੀਂ ਪਈ।ਉਨ੍ਹਾਂ ਆਪਣੇ ਬਚਪਨ ਤੋਂ ਗ¤ਲ ਸ਼ੁਰੂ ਕਰਕੇ ਇਸ ਤਰ੍ਹਾਂ ਸੁਣਾਉਣੀ ਸ਼ੁਰੂ ਕੀਤੀ ਜਿਵੇਂ ਕਿਸੇ ਅਣਛਪੇ ਨਾਵਲ ਦਾ ਕ¤ਚਾ ਖਰੜਾ ਸੁਣਾ ਰਹੇ ਹੋਣ।ਠਜ਼ਿੰਦਗੀ ਦੀਆਂ ਤਲ਼ਖ਼ ਹਕੀਕਤਾਂ ਹੀ ਬੰਦੇ ਨੂੰ ਕਿਸੇ ਸਾਂਚੇ ਵਿ¤ਚ ਢਾਲਦੀਆਂ ਹਨ।ਪੈਦਾਇਸ਼ੀ ਕੋਈ ਵੀ ਕੁਛ ਨਹੀਂ ਹੁੰਦਾ।ਹਾਂ ਥੋੜ੍ਹੇ-ਬਹੁਤ ਗੁਣ ਜ਼ਰੂਰ ਹੁੰਦੇ ਹਨ।ਮੇਰੇ ਵਿ¤ਚ ਸ਼ਾਇਦ ਥੋੜ੍ਹੇ-ਬਹੁਤ ਲਿਖਣ ਦੇ ਸੀ ਜਿੰਨ੍ਹਾਂ ਦਾ ਬਾਣਾ ਮੇਰੀਆਂ ਮੁਸ਼ਕਿਲਾਂ ਨੇ ਪਾ ਲਿਆ ਤੇ ਮੈਨੂੰ ਲੇਖਕ ਬਣਾ ਦਿ¤ਤਾ।ਹਾਲਾਤ ਇਹੋ ਜਿਹੇ ਵੀ ਰਹੇ ਕਿ ਜੇਠ-ਹਾੜ ਦੀਆਂ ਗਰਮੀਆਂ ਵਿ¤ਚ ਨੰਗੇ ਪੈਰੀਂ ਸਕੂਲ ਜਾਂਦੇ ਸਾਂ।ਜਾਣ ਵੇਲੇ ਤਾਂ ਠੀਕ ਸੀ ਪਰ ਆਉਣ ਵੇਲੇ ਧਰਤੀ ਤਪਣ ਲ¤ਗ ਜਾਂਦੀ ਤੇ ਪੈਰ ਮ¤ਚਦੇ ਤਾਂ ਸਕੂਲ ਤੋਂ ਭ¤ਜਦੇ ਤੇ ਰਾਹ ਵਿ¤ਚ ਪੈਂਦੇ ਖਾਲ ਕੋਲ ਆ ਕੇ ਹੀ ਸਾਹ ਲੈਂਦੇ।ਖਾਲ ਠੰਡਾ ਹੋਣ ਕਰਕੇ ਪੈਰਾਂ ਨੂੰ ਥੋੜ੍ਹਾ ਆਰਾਮ ਮਿਲਦਾ।ਖਾਲ ਤੋਂ ਘਰ ਤ¤ਕ ਦਾ ਬਾਕੀ ਰਸਤਾ ਫੇਰ ਭ¤ਜ ਕੇ ਨਿਬੇੜਦੇ।ਕਈ ਵਾਰ ਤਾਂ ਪੈਰਾਂ ਤੇ ਛਾਲੇ ਪੈ ਜਾਂਦੇ।ਓਦੋਂ ਇਹ ਛਾਲੇ ਦਿਲ ਤੇ ਵੀ ਪੈ ਜਾਂਦੇ ਜਦੋਂ ਨਾਲ ਦੇ ਪਿੰਡੋਂ ਕਿਸੇ ਅਮੀਰ ਘਰ ਦੇ ਸਾਡੇ ਹਮਉਮਰ ਬ¤ਚੇ ਸੋਹਣੀਆਂ ਵਰਦੀਆਂ ਪਾਈ,ਰੰਗ-ਬਿਰੰਗੇ ਬਸਤੇ ਚ¤ਕੀ ਬ¤ਘੀ ਤੇ ਸਵਾਰ ਹੋ ਕੇ ਆਂਉਦੇ ।ਇਹ ਬ¤ਘੀ ਸਪੈਸ਼ਲ ਉਨ੍ਹਾਂ ਦੇ ਲਿਜਾਣ ਤੇ ਲਿਆਉਣ ਲਈ ਸੀ।ਜਾਣ-ਪਹਿਚਾਣ ਚੋ ਹੋਣ ਕਰਕੇ ਕਦੇ ਘਰ ਆਂਉਦੇ ਤਾਂ ਘਰ ਵਾਲੇ ਉਨ੍ਹਾਂ ਨੂੰ ਦੇਸੀ ਘਿਓ ਵਿ¤ਚ ਚੂਰੀ ਕੁ¤ਟ ਕੇ ਖਵਾਉਂਦੇ।ਇਹ ਪਾੜਾ ਵੇਖ ਕੇ ਕਈ ਮਨੋਬਿਰਤੀਆਂ ਜਨਮ ਲੈਂਦੀਆਂ।ਠਉਹ ਬਿੰਦ ਕੁ ਪਾਣੀ ਪੀਣ ਲਈ ਰੁਕੇ ਤੇ ਮੈਂ ਝ¤ਟ ਆਪਣਾ ਪਹਿਲਾ ਤੇ ਆਖ਼ਰੀ ਸਵਾਲ ਕੀਤਾ,ਠਤੁਹਾਡਾ ਹੁਣੇ ਜਿਹੇ ਆਇਆ ਨਾਵਲ ਆਹਣ ਪੜ੍ਹਿਆ।ਆਹਣ ਤੋਂ ਅਗਲਾ ਨਾਵਲ…….?’’
ਠਮੈਨੂੰ ਲਗਦਾ ਆਹਣ ਮੇਰਾ ਆਖਰੀ ਨਾਵਲ ਹੈ। ਠਪਾਣੀ ਦਾ ਗਿਲਾਸ ਰ¤ਖਦਿਆਂ ਵਿ¤ਚੋ ਹੀ ਉਨ੍ਹਾਂ ਗ¤ਲ ਫੇਰ ਸ਼ੁਰੂ ਕਰ ਦਿ¤ਤੀ।ਠਟਿਕ ਕੇ ਬੈਠ ਕੇ ਲਿਖਣ ਲਈ ਜੋ ਸਮਰ¤ਥਾ ਚਾਹੀਦੀ ਹੁੰਦੀ ਹੈ, ਉਹ ਸਮਰ¤ਥਾ ਹੁਣ ਸਰੀਰ ਵਿ¤ਚ ਨਹੀਂ ਰਹੀ।ਲਗਦਾ ਨਹੀਂ ਕਿ ਹੁਣ ਹੋਰ ਕੁਛ ਲਿਖ ਪਾਵਾਂਗਾ।ਹਾਂ ਆਹਣ ਦਾ ਦੂਜਾ ਭਾਗ ਛਪ ਸਕਦਾ ਹੈ।ਜੋ ਲਿਖਿਆ ਹੋਇਆ ਹੈ।
ਮੇਰਾ ਸੁਭਾਅ ਹੈ ਕਿ ਮੈਂ ਉਨ੍ਹਾਂ ਸਮਾਂ ਛਪਵਾਂਉਦਾ ਨਹੀਂ ਜਿੰਨਾਂ ਸਮਾਂ ਮੈਨੂੰ ਖੁਦ ਨੂੰ ਤਸ¤ਲੀ ਨਾ ਹੋਵੇ।ਆਹਣ ਦੇ ਦੂਜੇ ਭਾਗ ਤੋਂ ਵੀ ਮੈਂ ਹਾਲੇ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ।ਠ
ਵਰਿੰਦਰ ਨੇ ਇਸਾਰੇ ਨਾਲ ਘੜੀ ਵ¤ਲ ਮੇਰਾ ਧਿਆਨ ਦਵਾਇਆ।ਛੇ ਵ¤ਜ ਚੁ¤ਕੇ ਸਨ ਤੇ ਹਨੇਰਾ ਉਤਰਨ ਲ¤ਗਾ ਸੀ।ਅਸੀਂ ਵਾਪਸੀ ਦੀ ਇਜਾਜ਼ਤ ਮੰਗੀ।ਮਾਤਾ ਜੀ ਸਾਨੂੰ ਰੋਟੀ ਖਾ ਕੇ ਜਾਣ ਲਈ ਜ਼ੋਰ ਦੇਣ ਲ¤ਗੇ।ਚਾਹ ਤੇ ਠੰਡਾ ਸਾਨੂੰ ਉਹਨਾਂ ਆਂਉਦਿਆਂ ਹੀ ਮ¤ਲੋਜ਼ੋਰੀ ਪਿਆ ਦਿ¤ਤਾ ਸੀ।ਦੋਵਾਂ ਬਜ਼ੁਰਗਾਂ ਦੇ ਚਿਹਰੇ ਉਪਰਲੀ ਖੁਸ਼ੀ ਤੇ ਸਾਡੇ ਮੋਢਿਆਂ ਨੂੰ ਦਿ¤ਤੀ ਮੋਹ ਭਿ¤ਜੀ ਵਿਦਾਇਗੀ ਥਾਪੀ ਨੇ ਸਾਨੂੰ ਤਸ¤ਲੀ ਦਿ¤ਤੀ ਕੇ ਸਾਡੇ ਆਉਣ ਨਾਲ ਉਹ ਬਿਲਕੁਲ ਵੀ ਪ੍ਰੇਸ਼ਾਨ ਨਹੀਂ ਹੋਏ ਸਨ।ਫੇਰ ਗੇੜਾ ਮਾਰਨ ਦਾ ਕਹਿੰਦਿਆਂ ਅਸੀਂ ਉਥੋਂ ਵਾਪਸ ਤੁਰ ਪਏ।ਇਸ ਤੋਂ ਪਹਿਲਾਂ ਕੇ ਮੁੜ ਜਾਣ ਦਾ ਸਬ¤ਬ ਬਣਦਾ,ਉਸ ਮਹਾਨ ਲੇਖਕ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ।
ਹੁਣ ਜਦ ਵੀ ਕਦੇ ਉਸ ਮਿਲਣੀ ਨੂੰ ਚੇਤੇ ਕਰਦਾਂ ਤਾਂ ਆਪਣੇ-ਆਪ ਨੂ?ੰ ਬਹੁਤ ਖੁਸ਼ਨਸੀਬ ਮਹਿਸੂਸ ਕਰਦਾਂ ਤੇ ਸੋਚਦਾਂ,ਠਜੇ ਉਸ ਦਿਨ ਉਹ ਸਬ¤ਬ ਨਾ ਬਣਦਾ ਤਾਂ ਮੇਰੀ ਜ਼ਿੰਦਗੀ ਦਾ ਬਹੁਤ ਵ¤ਡਾ ਖਾਬ ਅਧੂਰਾ ਰਹਿ ਜਾਣਾ ਸੀ।’’
ਦੁ¤ਖ ਤਾਂ ਹੈ ਕਿ ਤੁਰ ਗਿਆ ਮਾਲੀ
ਛ¤ਡ ਬਾਗ਼-ਬਗ਼ੀਚੇ ਹਰੇ-ਭਰੇ।
ਸਦਾਬਹਾਰ ਖਿੜੇ ਰਹਿਣੇ ਪਰ
ਹ¤ਥੀਂ ਲਾ ਗਿਆ ਫ਼ੁ¤ਲ਼ ਬੜੇ।
ਜਿੰਨ੍ਹਾਂ ‘ਚੋਂ ਓਹਦੇ ਸੰਗ ਹੋਣ ਦੀਆਂ
ਮਹਿਕਾਂ ਆਉਂਦੀਆਂ ਰਹਿਣਗੀਆਂ।



