Skip to content
Independent perspectives. Global stories.
BREAKING

ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ

Share this story

8. ਹੀਰਾ ਨੂੁਮਾ – ਸਾਫ਼ ਸ਼ੀਸ਼ੇ ਉ¤ਪਰ ਇਕ ਪਾਸੇ ਫੁੱਲ, ਪੱਤੁ, ਵੇਲਾਂ ਤੇ ਬ੍ਰਿਛਾਂ ਆਦਿ ਦੇ ਰੰਗ-ਬਰੰਗੇ ਚਿਤ੍ਰ ਬਣਾ ਕੇ ਉਸੇ ਪਾਸੇ ਉ¤ਪਰ ਕਲੀ ਫੇਰ ਕੇ ਉਹੋ ਪਾਸਾ ਮਸਾਲੇ ਨਾਲ ਕੰਧ ਵਿੱਚ ਜੜ ਦਿੱਤਾ ਜਾਂਦਾ ਹੈ। ਸ਼ੀਸ਼ੇ ਦਾ ਬਾਹਰਲਾ ਪਾਸਾ ਸਾਫ ਹੁੰਦਿਆਂ ਹੋਇਆਂ ਵੀ ਦਰਸ਼ਕ ਨੂੰ ਐਉਂ ਭਾਸਦਾ ਹੈ ਜਿਵੇਂ ਚਿਤ੍ਰਕਾਰੀ ਸ਼ੀਸ਼ੇ ਦੇ ਬਾਹਰਲੇ ਪਾਸੇ ਉ¤ਪਰ ਕੀਤੀ ਹੋਈ ਹੈ ਜਦਕਿ ਉਹ ਸ਼ੀਸ਼ੇ ਦੇ ਅੰਦਰਲੇ ਪਾਸੇ ’ਤੇ ਕੀਤੀ ਹੁੰਦੀ ਹੈ ਤੇ ਸ਼ੀਸ਼ੇ ਦੇ ਵਿੱਚ ਦੀ ਬਾਹਰਲੇ ਪਾਸੇ ਦਿਸ ਰਹੀ ਹੁੰਦੀ ਹੈ। ਸੀਸ਼ਾ ਹੀਰੇ ਵਾਂਗ ਡਲ੍ਹਕਾਂ ਮਾਰਦਾ ਹੈ। ਇਹ ਕੰਮ ਹਰਿ ਕੀ ਪਉੜੀ ਦੀ ਦੂਜੀ ਛੱਤ ਦੀਆਂ ਸੱਜੇ ਖੱਬੇ ਹੱਥ ਦੀਆਂ ਦੋਹਾਂ ਕੰਧਾਂ ਉ¤ਪਰ ਸੁੰਦਰ ਹੋਇਆ ਹੋਇਆ ਹੈ। ਇਸ ਕਰਕੇ ਇਸ ਹੁੱਨਰ ਦਾ ਨਾਮ ਹੀਰਾ-ਨੁਮਾ ਰੱਖਿਆ ਹੈ। ਸਿੱਖ ਰਾਜ ਸਮੇਂ ਇਸ ਹੁਨਰ ਦੀ ਬੜੀ ਕਦਰ ਸੀ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਸਿੱਖ ਚਿੱਤ੍ਰਕਾਰਾਂ ਨੇ ਕੋਮਲ ਹੁੱਨਰਾਂ ਦੀ ਨਿਰਾਲੀ ਸੂਝ-ਬੂਝ ਦਾ ਜੋ ਪ੍ਰਦਰਸ਼ਨ ਕੀਤਾ ਹੈ, ਇਸ ਉ¤ਪਰ ਸਿੱਖ ਕੌਮ ਬਜਾ ਤੌਰ ’ਤੇ ਮਾਣ ਕਰ ਸਕਦੀ ਹੈ।
ਇਹ ਉਪ੍ਰੋਕਤ ਕਿਸਮਾਂ ਦੀ ਚਿਤ੍ਰਕਾਰੀ ਦਾ ਸਾਰਾ ਕੰਮ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਗਿਆਨੀ ਦੀ ਨਿਗਰਾਨੀ ਹੇਠ ਉਸ ਸਮੇਂ ਦੇ ਪ੍ਰਸਿੱਧ ਚਿਤ੍ਰਕਾਰ ਤੇ ਨਕਾਸ਼ ਬਾਬਾ ਕੇਹਰ ਸਿੰਘ, ਮਹੰਤ ਈਸ਼ਰ ਸਿੰਘ ਅਤੇ ਭਾਈ ਬਿਸ਼ਨ ਸਿੰਘ ਦੀ ਮਿਹਨਤ ਦਾ ਫਲ ਹੈ। ਸਿੱਖ ਮਿਸਲਾਂ ਤੇ ਸਿੱਖ ਰਾਜ ਤੋਂ ਪਹਿਲਾਂ ਤ੍ਰਿਕਲਾ ਦੀਆਂ ਭਾਰਤ ਵਿੱਚ ਤਿੰਨ ਮੁੱਖ ਸ਼ਾਖਾ ਪ੍ਰਚੱਲਤ ਸਨ, ਜਿਵੇਂ ਕਿ
(1) ਮੁਗਲ ਕਲਾ, (2) ਕਾਂਗੜਾ ਕਲਾ ਤੇ (3) ਰਾਜਪੂਤਾਨਾਂ ਕਲਾ। ਪਰ, ਔਰੰਗਜ਼ੇਬ ਦੇ ਸਮੇਂ ਤੇ ਫਿਰ ਮੁਗਲ ਰਾਜ ਦੇ ਅੰਤਲੇ ਸਮੇਂ ਵਿੱਚ ਇਹ ਹੁੱਨਰ ਕਾਫੀ ਘਟ ਗਏ ਸਨ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਭਾਗ ਸੰਭਾਲ ਲੈਣ ਤੋਂ ਤੁਰੰਤ ਬਾਅਦ ਜਦ 1960 ਬਿ. ਵਿੱਚ ਉਨ੍ਹਾਂ ਸ੍ਰੀ ਅੰਮ੍ਰਿਤਸਰ ਦਾ ਇਲਾਕਾ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਤਾਂ ਉਨ੍ਹਾਂ ਦੀ ਸਿੱਖੀ ਸ਼ਰਧਾ ਨੇ ਉਨ੍ਹਾਂ ਦੀ ਆਤਮਾ ਅੰਦਰ ਸ੍ਰੀ ਹਰਿਮੰਦਰ ਸਾਹਿਬ ਨੂੰ ਕੋਮਲ ਹੁਨੱਰਾਂ ਨਾਲ ਵੱਧ ਤੋਂ ਵੱਧ ਸਜਾਉਣ ਦਾ ਸੰਕਲਪ ਪੈਦਾ ਕਰ ਦਿੱਤਾ। ਜਿਸ ਨੂੰ ਮੂਰਤੀਮਾਨ ਕਰਨ ਲਈ ਆਪ ਨੇ ਉਸ ਸਮੇਂ ਦੇ ਪ੍ਰਸਿੱਧ ਸਿੱਖ ਵਿਦਵਾਨ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰਬਾਣੀ ਦੇ ਕਥਾ-ਵਾਚਕ, ਕੋਮਲ ਕਲਾਵਾਂ ਦੇ ਪਾਰਖੂ, ਜਾਣੂੰ ਤੇ ਖੁਦ ਕਲਾਕਾਰ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਗਿਆਨੀ ਦੇ ਪੰਜ ਲੱਖ ਰੁਪਿਆ ਸਪੁਰਦ ਕੀਤਾ। ਉਨ੍ਹਾਂ ਨੇ ਚਨਯੋਟ ਤੋਂ ਕੋਮਲ ਹੁੱਨਰਾਂ ਦੇ ਮਾਹਰ ਮਿਸਤਰੀ ਮੰਗਵਾਏ, ਜਿਨ੍ਹਾਂ ’ਚੋਂ ਕੇ.ਸੀ. ਆਰੀਅਨ ਅਨੁਸਾਰ ਯਾਰ ਮੁਹੰਮਦ ਖਾਨ ਮਿਸਤਰੀ ਸੋਨੇ ਦਾ ਪਾਣੀ ਤੇ ਸੋਨੇ ਦੇ ਵਰਕ ਚੜ੍ਹਾਉਣ ਦੇ ਕੰਮ ਵਿੱਚ ਬਹੁਤ ਮਾਹਰ ਸੀ। ਚਨਯੋਟ ਤੋਂ ਕਾਫੀ ਗਿਣਤੀ ਵਿੱਚ ਆਏ ਮਿਸਤਰੀ ਤੇ ਉਨ੍ਹਾਂ ਦੇ ਸਹਾਇਕ ਲਾਹੌਰੀ ਦਰਵਾਜ਼ੇ ਦੇ ਅੰਦਰਵਾਰ ਇਕ ਖੁਲ੍ਹੀ ਹਵੇਲੀ ਵਿੱਚ ਰਹਿਣ ਲੱਗ ਪਏ। ਜਿਸ ਦਾ ਨਾਮ ਹੁਣ ਤੱਕ ਹਵੇਲੀ ਚਨਯੋਟੀਆਂ ਕਰ ਕੇ ਪ੍ਰਸਿੱਧ ਹੈ।
ਸ੍ਰੀ ਕੇ.ਸੀ. ਆਰੀਅਨ ਦਾ ਕਹਿਣਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਾਰੀ ਜੜਤਕਾਰੀ ਤੇ ਨਕਾਸ਼ੀ ਚਨਯੋਟ ਤੋਂ ਆਏ ਮੁਸਲਮਾਨ ਕਾਰੀਗਰਾਂ ਕੀਤੀ, ਜਿਨ੍ਹਾਂ ਦਾ ਨਿਗਰਾਨ ਬਦਰੂ ਮਹੀਯੁੱਦੀਨ ਨੂੰ ਥਾਪਿਆ ਗਿਆ ਸੀ। ਇਹ ਤਾਂ ਹੋ ਸਕਦਾ ਹੈ ਕਿ ਇਹ ਚਨਯੋਟੀਆਂ ਦਾ ਨਿਗਰਾਨ ਹੋਵੇ ਉਂਝ ਸਿੱਖ, ਹਿੰਦੂ ਤੇ ਮੁਸਲਮਾਨ ਸਾਰੇ ਕਲਾਕਾਰਾਂ ਉ¤ਪਰ ਸਭ ਤੋਂ ਵੱਡੇ ਪ੍ਰਮੁੱਖ ਨਿਗਰਾਨ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਗਿਆਨੀ ਸਨ, ਜੋ ਖੁਦ ਆਪ ਵੀ ਇਹ ਕੋਮਲ ਹੁੱਨਰੀ ਕੰਮ ਕਰਦੇ ਸਨ ਤੇ ਨਾਲ-ਨਾਲ ਦੂਜੇ ਕਲਾਕਾਰਾਂ ਨੂੰ ਪੁਰਾਮੇ ਤਰੀਕਿਆਂ ਵਿੱਚ ਨਵੇਂ ਰੰਗ ਭਰਨ ਦੀ ਜਾਚ ਵੀ ਸਿਖਾਲਦੇ ਸਨ। ਵੱਖ-ਵੱਖ ਹੁਨਰਾਂ ਜਿਵੇਂ ਕਿ ਜੜਤਕਾਰੀ ਗੱਚ, ਟੁਕੜੀ, ਨਕਾਸ਼ੀ ਤੇ ਮੋਹਰਾਕਸ਼ੀ ਆਦਿ ਲਈ ਜੋ ਖਾਕੇ ਬਣਾਏ ਹੁੰਦੇ ਉਹ ਵੀ ਉਲੀਕ ਕੇ ਸਬੰਧਤ ਕਾਰੀਗਰਾਂ ਨੂੰ ਗਿ. ਸੰਤ ਸਿੰਘ ਜੀ ਹੀ ਸਮਝਾਂਦੇ ਸਨ।
ਡਬਲਯੂ.ਜੀ. ਆਰਚਰ ਦੀ ਲਿਖਤ ਅਨੁਸਾਰ ਪੰਜਾਬ ਵਿੱਚ ਚਿਤ੍ਰਕਲਾ ਦੇ ਸਿੱਖ ਸਕੂਲ ਦੀਆਂ ਤਿੰਨ ਪ੍ਰਮੁੱਖ ਸ਼ਾਖਾਂ ਸਨ –
1. ਗੁਲੇਰ ਚਿੱਤਰ, 2. ਕਾਂਗੜਾ ਚਿੱਤਰ, 3. ਲਾਹੌਰ ਚਿੱਤਰ।
ਇਨ੍ਹਾਂ ਤਿੰਨਾਂ ਹੀ ਕਲਾ-ਕੇਂਦਰਾਂ ਦੇ ਚਿੱਤ੍ਰਕਾਰਾਂ ਨੇ ਆਪੋ ਆਪਣੇ ਚੰਗੇ ਅਨੁਸਾਰ ਗੁਰੂ ਸਾਹਿਬਾਨ, ਸਿੱਖ ਰਾਜਿਆਂ, ਸਿੱਖ ਸਰਦਾਰਾਂ ਤੇ ਉਨ੍ਹਾਂ ਦੇ ਦਰਬਾਰੀਆਂ ਦੇ ਚਿੱਤਰ ਬਣਾਏ।
ਸਿੱਖ ਕਲਾ ਦਾ ਵਿਕਾਸ – ਮਹਾਰਾਜਾ ਰਣਜੀਤ ਸਿੰਘ ਜੀ ਦੀ ਇਹ ਪ੍ਰਬਲ ਇੱਛਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੋਮਲ ਹੁੱਨਰਾਂ ਦਾ ਜੋ ਵੀ ਕੰਮ ਕੀਤਾ ਜਾਵੇ, ਉਹ ਮੁਗਲ ਕਲਾ ਜਾਂ ਰਾਜਪੂਤਾਨਾਂ ਕਲਾ ਦੀ ਨਕਲ ਨਾ ਹੋਵੇ, ਸਗੋਂ ਉਪਰੋਕਤ ਕਲਾਵਾਂ ਤੋਂ ਵੱਖਰਾ ਤੇ ਉਨ੍ਹਾਂ ਤੋਂ ਵੱਧ ਤੋਂ ਵੱਧ ਚੰਗਾ ਹੋਵੇ, ਜਿਸ ਨੂੰ ਵੇਖ ਕੇ ਕਲਾ-ਪਾਰਖ ਅਸ-ਅਸ਼ ਕਰ ਉਠਣ।?

WRITTEN BY