Skip to content
Independent perspectives. Global stories.
BREAKING

ਪੰਜਾਬ ਪੁਲਿਸ ਦਾ ਚਿਹਰਾ

Share this story

 

ਸੰਗਰੂਰ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਅਣਮਨੁੱਖੀ ਤਸ਼ੱਦਦ ਨਾਲ ਪੁਲਿਸ ਦਾ ਕਰੂਪ ਚਿਹਰਾ ਇੱਕ ਵਾਰ ਫਿਰ ਸਾਹਮਣੇ ਆ ਿਗਆ ਹੈ। ਸਰਕਾਰੀ ਦਾਅਿਵਆਂ ਦੇ ਬਾਵਜੂਦ ਪੁਲਿਸ ਦੇ ਕੰਮ ਵਿੱਚ ਸੁਧਾਰ ਨਹੀਂ ਆ ਸਿਕਆ। ਪੁਲਿਸ ਦਾ ਲੋਕਾਂ ਪ੍ਰਤੀ ਜ਼ਾਲਮ ਚਿਹਰਾ ਜਿਉਂ ਦਾ ਤਿਉਂ ਜਾਰੀ ਹੈ। ਸਰਕਾਰ ਅਿਜਹੀ ਘਟਨਾ ਸਾਹਮਣੇ ਆਉਣ ’ਤੇ ਇੱਕ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਹੀ ਕੰਮ ਸਾਰ ਲੈਂਦੀ ਹੈ ਪ੍ਰੰਤੂ ਪੁਲਿਸ ਦੇ ਿਵਵਹਾਰ ਵਿੱਚ ਤਬਦੀਲੀ ਅਤੇ ਜਵਾਬਦੇਹੀ ਸਬੰਧੀ ਕੋਈ ਵੱਡਾ ਕਦਮ ਨਹੀਂ ਚੁਕਿਆ ਜਾ ਰਿਹਾ। ਪੁਲਿਸ ਦੇ ਕੰਮਕਾਜ ਵਿੱਚ ਕਮੀਆਂ ਕਾਰਨ ਹੀ ਸਮਾਜ ਵਿੱਚ ਹਿੰਸਾ ਦਾ ਵਰਤਾਰਾ ਲਗਾਤਾਰ ਵਧ ਰਿਹਾ ਹੈ। ਸਰਕਾਰ ਵਿੱਚ ਭਾਈਵਾਲ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਪੁਲਿਸ ਦੇ ਕੰਮਕਾਜ ਨੂੰ ਦਰੁਸਤ ਕਰਨ ਲਈ ਥਾਿਣਆਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ ਤਾਂ ਜੋ ਪੁਲਿਸ ਤਸ਼ੱਦਦ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ। ਇੇਸੇ ਤਰ੍ਹਾਂ ਸਾਰੇ ਥਾਿਣਆਂ ’ਚ ਗੇਟ ’ਤੇ ਰਿਜਸਟਰ ਰੱਖੇ ਜਾਣ ਦੀ ਵੀ ਤਜਵੀਜ਼ ਦਿੱਤੀ ਗਈ ਹੈ। ਪਰ ਵੱਡਾ ਮਸਲਾ ਤਾਂ ਇਹ ਹੈ ਕਿ ਅਿਜਹੇ ਕਦਮ ਵੀ ਤੱਦ ਹੀ ਸਾਜ਼ਗਾਰ ਹੋ ਸਕਦੇ ਹਨ ਜੇਕਰ ਪੁਲਿਸ ਦੀ ਜਵਾਬਦੇਹੀ ਲਈ ਯੋਗ ਪ੍ਰਿਕਿਰਆ ਦਾ ਪ੍ਰਬੰਧ ਹੋਵੇ। ਵੱਡਾ ਸਵਾਲ ਇਹ ਵੀ ਹੈ ਕਿ ਪੰਜਾਬ ਪੁਲਿਸ ਦੀ ਨਫਰੀ 94 ਹਜ਼ਾਰ ਤੋਂ ਉੱਤੇ ਪਹੁੰਚ ਗਈ ਹੈ ਪ੍ਰੰਤੂ ਸੂਬੇ ਵਿੱਚ ਅਪਰਾਧ ਘਟਣ ਦਾ ਨਾਮ ਨਹੀਂ ਲੈ ਰਹੇ। ਉਲਟਾ ਗੰਭੀਰ ਅਪਰਾਧਾਂ ਵਿੱਚ ਪੁਲਿਸ ਅਿਧਕਾਰੀਆਂ ਅਤੇ ਮੁਲਾਜ਼ਮਾਂ ਦੇ ਨਾਂਅ ਸਾਹਮਣੇ ਆ ਰਹੇ ਹਨ। ਪੰਜਾਬ ਪੁਲਿਸ ਕੋਲ ਸਾਧਨਾਂ ਦੀ ਵੀ ਹੁਣ ਕੋਈ ਬਹੁਤੀ ਕਮੀ ਨਹੀਂ ਹੈ। ਅਫਸਰਾਂ ਦੀ ਇੱਕ ਵੱਡੀ ਫੌਜ ਹੈ ਪੁਲਿਸ ਮੁਖੀ ਸਮੇਤ 5 ਡੀ.ਜੀ.ਪੀ, 13 ਏ.ਡੀ.ਜੀ.ਪੀ, 42 ਆਈ.ਜੀ, 14 ਡੀ.ਆਈ.ਜੀ, 260 ਐਸ.ਪੀ. ਤੇ 650 ਦੇ ਕਰੀਬ ਡੀ.ਐਸ.ਪੀ. ਤੇ ਹਜ਼ਾਰਾਂ ਸਿਪਾਹੀ ਵੀ ਸ਼ਾਿਮਲ ਹਨ। ਪੁਲਿਸ ਦੀ ਵੱਡੀ ਨਫਰੀ ਦੇ ਬਾਵਜੂਦ ਸੂਬੇ ਦੇ ਲੋਕਾਂ ਵਿੱਚ ਅਪਰਾਧਾਂ ਕਾਰਨ ਸਿਹਮ ਦਾ ਜੀਵਨ ਜਿਊਣ ਲਈ ਮਜਬੂਰ ਹਨ। ਅਪਰਾਧਾਂ ਨਾਲ ਨਿਜਠਣ ਨਾਲ ਯੋਗ ਰਣਨੀਤੀ ਦੀ ਕਮੀ ਮਿਹਸੂਸ ਕੀਤੀ ਜਾ ਰਹੀ ਹੈ। ਹਿਰਆਣਾ ਕੋਲ ਪੁਲਿਸ ਦੀ ਨਫਰੀ ਸਿਰਫ਼ 30,000 ਹਜ਼ਾਰ ਹੈ। ਹਿਮਾਚਲ ਪ੍ਰਦੇਸ਼ ਕੋਲ ਸਿਰਫ਼ 12,000 ਦੀ ਪੁਲਿਸ ਨਫਰੀ ਹੈ। ਦੋਹਾਂ ਹੀ ਰਾਜਾਂ ਵਿੱਚ ਪੰਜਾਬ ਦੇ ਮੁਕਾਬਲੇ ਅਪਰਾਧ ਘੱਟ ਹੁੰਦੇ ਹਨ। ਪੰਜਾਬ ਪੁਲਿਸ ਨੂੰ ਇਸ ਤੋਂ ਸਿਖਣਾ ਚਾਹੀਦਾ ਹੈ। ਪੰਜਾਬ ਪੁਲਿਸ ਦੇ ਨਵੇਂ ਡੀ.ਜੀ.ਪੀ. ਸ਼੍ਰੀ ਸੁਰੇਸ਼ ਅਰੋੜਾ ਬਹੁਤ ਹੀ ਕਾਿਬਲ ਅਫਸਰ ਹਨ। ਪੁਲਿਸ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਲਈ ਰਾਜ ਸਰਕਾਰ ਉਸ ਨੂੰ ਖੁਲ੍ਹੇ ਅਿਧਕਾਰ ਦੇਵੇ ਤਾਂ ਜੋ ਪੁਲਿਸ ਦੇ ਕੰਮਕਾਜ ਦੀਆਂ ਕਮੀਆਂ ਨੂੰ ਦੂਰ ਕੀਤਾ ਜਾ ਸਕੇ।

ਬਲਜੀਤ ਸਿੰਘ ਬਰਾੜ

WRITTEN BY