ਪਠਾਨਕੋਟ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਮਸੂਦ ਅਜ਼ਹਰ
ਨਵੀਂ ਦਿੱਲੀ, 6 ਜਨਵਰੀ-ਪਠਾਨਕੋਟ ਏਅਰਬੇਸ ਉੱਪਰ ਹੋਏ ਅੱਤਵਾਦੀ ਹਮਲੇ ਬਾਅਦ ਭਾਰਤ ਅਤੇ ਪਾਕਿਸਤਾਨ ਦਰਿਮਆਨ 15 ਜਨਵਰੀ ਨੂੰ ਹੋਣ ਵਾਲੀ ਵਿਦੇਸ਼ ਸਕੱਤਰ ਪੱਧਰ ਦੀ ਹੋਣ ਵਾਲੀ ਗੱਲਬਾਤ ਰੱਦ ਹੋਣ ਦੇ ਆਸਾਰ ਹਨ। ਭਾਰਤ ਦਾ ਕਹਿਣਾ ਹੈ
ਕਿ ਪਾਕਿਸਤਾਨ ਹਮਲਾ ਕਰਨ ਵਾਲੇ ਅੱਤਵਾਦੀਆਂ ਵਿਰੁਧ ਕਾਰਵਾਈ ਕਰੇ, ਫਿਰ ਹੀ ਗੱਲਬਾਤ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਦਰਿਮਆਨ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ੲਿਸਲਾਮਾਬਾਦ ਵਿਖੇ ਹੋਣੀ ਸੀ। ੲਿਸ ਤੋਂ ਪਹਿਲਾਂ ਇਸ ਕਿਸਮ ਦੇ ਆਸਾਰ ਸਨ ਕਿ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਦੇ ਅਚਨਚੇਤ ਲਾਹੌਰ ਦੌਰੇ ਬਾਅਦ ਦੋਨਾਂ ਦੇਸ਼ਾਂ ਦਰਿਮਆਨ ਹਾਲਾਤ ਸੁਖਾਵੇਂ ਹੋ ਿਜਸ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਹੋਣੀ ਤਿਹ ਹੋਈ ਸੀ। ਪਠਾਨਕੋਟ ਹਮਲੇ ਨਾ ਸਬੰਿਧਤ ਸਬੂਤ ਭਾਰਤ ਨੇ ਪਾਕਿਸਤਾਨ ਨੂੰ ਸੌਂਪ ਿਦਤੇ ਹਨ ਅਤੇ ਿਕਹਾ ਿਗਆ ਹੈ ਿਕ ਸਬੂਤਾਂ ਦੇ ਆਧਾਰ ’ਤੇ ਪਾਕਿਸਤਾਨ ਠੋਸ ਕਾਰਵਾਈ ਕਰੇ, ਿੲਸ ਦੇ ਬਾਅਦ ਹੀ ਗੱਲਬਾਤ ਹੋਵੇਗੀ।
ਚੋਟੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੈਸ਼-ਏ-ਮੁਹੰਮਦ ਦਾ ਆਗੂ ਮਸੂਦ ਅਜ਼ਹਰ ਇਸ ਹਮਲੇ ਦਾ ਮਾਸਟਰਮਾਿੲੰਡ ਹੈ। ਹਮਲੇ ਵੇਲੇ ਪਾਿਕਸਤਾਨ ਵਿੱਚ ਬੈਠੇ ਹੈਂਡਲਰ ਅੱਤਵਾਦੀਆਂ ਨੂੰ ਨਿਰਦੇਸ਼ ਦੇ ਰਹੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਪਠਾਨਕੋਟ ਹਮਲੇ ਤੋਂ ਪਿਹਲਾਂ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਪਾਿਕਸਤਾਨ ਸਿਥਤ ਿਕਸੇ ਏਅਰਬੇਸ ’ਤੇ ਿਲਜਾ ਕੇ ਅੰਿਤਮ ਸਿਖਲਾਈ ਿਦੱਤੀ ਗਈ, ਤਾਂ ਜੋ ਉਹ ਅਪ੍ਰੇਸ਼ਨ ਨੂੰ ਠੀਕ ਢੰਗ ਨਾਲ ਨੇਪਰੇ ਚਾੜ੍ਹ ਸਕਣ। ਸੂਤਰ ਿੲਹ ਵੀ ਦੱਸਦੇ ਹਨ ਿਕ ਪਾਿਕਸਤਾਨ ਦੇ ਚੱਕਲਾਲਾ ਅਤੇ ਲਾਿੲਲਪੁਰ ਏਅਰਬੇਸ ਉੱਪਰ ਟ੍ਰੇਿਨੰਗ ਿਦੱਤੀ ਗਈ ਹੋ ਸਕਦੀ ਹੈ। ਿੲਨ੍ਹਾਂ ਅੱਤਵਾਦੀਆਂ ਦੀ ਿੲਹ ਪੂਰੀ ਕੋਿਸ਼ਸ਼ ਸੀ ਿਕ ਦੋਨਾਂ ਦੇਸ਼ਾਂ ਦਰਿਮਆਨ ਹੋਣ ਵਾਲੀ ਗੱਲਬਾਤ ਨੂੰ ਪੱਟੜੀਓਂ ਲਾਿਹਆ ਜਾਵੇ। ਸੂਤਰਾਂ ਅਨੁਸਾਰ ਹੈਂਡਲਰ ਬਹਾਵਲਪੁਰ, ਿਸਆਲਕੋਟ ਅਤੇ ਸ਼ਕਰਗੜ੍ਹ ਿਵੱਚ ਮੌਜੂਦ ਸਨ। ਅੱਤਵਾਦੀਆਂ ਦੇ ਕੋਲ ਅਲਮੀਨੀਅਮ ਪਾਉਡਰ ਵੀ ਸੀ, ਿਜਸ ਦਾ ਿੲਸਤੇਮਾਲ ਅੱਗ ਲਾਉਣ ਲਈ ਕੀਤਾ ਜਾ ਸਕਦਾ ਸੀ।
ਐਨ.ਆਈ.ਏ. ਵੱਲੋਂ ਵਾਰਦਾਤਾਂ ਵਾਲੀ ਥਾਂ ਦੀ ਜਾਂਚ-ਅੱਜ ਐਨ.ਆਈ.ਏ. ਵੱਲੋਂ ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਲਈ ਿਜ਼ਲ੍ਹਾ ਪਠਾਨਕੋਟ ਦਾ ਦੌਰਾ ਕਰਕੇ ਐਸ.ਪੀ. ਸਲਿਵੰਦਰ ਿਸੰਘ ਕੋਲੋਂ ਪੁੱਛਿਗੱਛ ਕੀਤੀ ਗਈ ਹੈ। ਿੲਸ ਟੀਮ ਨੇ ਅੱਤਵਾਦੀਆਂ ਵੱਲੋਂ ਅਪਣਾਏ ਸਾਰੇ ਰਸਿਤਆਂ ’ਤੇ ਜਾ ਕੇ ਵੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਅਤੇ ਨਾਲ ਹੀ ਐਸ.ਪੀ. ਨੂੰ ਮੌਕੇ ’ਤੇ ਿਲਜਾ ਕੇ ਉਨ੍ਹਾਂ ਕੋਲੋਂ ਵੀ ਸਾਰੀ ਘਟਨਾ ਸਬੰਧੀ ਜਾਣਕਾਰੀ ਲਈ। ਿੲਸੇ ਦੌਰਾਨ ਟੀਮ ਨੇ ਉਸ ਧਾਰਿਮਕ ਸਥਾਨ ਦਾ ਦੌਰਾ ਵੀ ਕੀਤਾ ਿਜੱਥੇ ਐਸ.ਪੀ. ਅਤੇ ਉਨ੍ਹਾਂ ਦੇ ਸਾਥੀ ਮੱਥਾ ਟੇਕਣ ਗਏ ਸਨ। ਟੀਮ ਵੱਲੋਂ ਅਜੇ ਵੀ ਜਾਂਚ ਜਾਰੀ ਹੈ।ਐਨ.ਆਈ.ਏ. ਦੇ ਮੁਖੀ ਵੱਲੋਂ ਜਾਂਚ ਦੌਰਾਨ 3-4 ਿਦਨ ਪਠਾਨਕੋਟ ਿਵਖੇ ਹੀ ਰਿਹਣ ਦੀ ਸੂਚਨਾ ਹੈ।




