ਦਿੱਲੀ ‘ਚ ਮਨੁੱਖਤਾ ਦਾ ਸਾਜ਼ਸ਼ੀ ਢੰਗ ਨਾਲ ਹੋ ਰਿਹਾ ਕਤਲੇਆਮ-ਸਾੜ-ਫੂਕ ਦੇ ਜ਼ਿੰਮੇਵਾਰ ਸ਼੍ਰੀ ਮੋਦੀ ਅਤੇ ਅਮਿਤ ਸ਼ਾਹ : ਟਿਵਾਣਾ

ਮੋਦੀ ਅਤੇ ਸ਼ਾਹ ਨੂੰ ਦਿੱਲੀ ਦੁਖਾਂਤ ਤੋਂ ਬਾਅਦ ਆਪਣੇ ਅਹੁਦਿਆਂ ‘ਤੇ ਟਿੱਕੇ ਰਹਿਣ ਦਾ ਕੋਈ ਇਖ਼ਲਾਕੀ ਹੱਕ ਬਾਕੀ ਨਹੀਂ ਰਿਹਾ

ਸ੍ਰੀ ਫ਼ਤਹਿਗੜ੍ਹ ਸਾਹਿਬ- “ਜਦੋਂ ਸਮੁੱਚੇ ਇੰਡੀਆਂ ਵਿਚ ਸੀ.ਏ.ਏ, ਐਨ.ਪੀ.ਆਰ, ਐਨ.ਆਰ.ਸੀ ਮਨੁੱਖਤਾ ਤੇ ਘੱਟ ਗਿਣਤੀ ਕੌਮਾਂ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਵੱਡਾ ਰੋਹ ਉੱਠ ਖੜ੍ਹਾ ਹੋਇਆ ਹੈ ਅਤੇ ਇਥੋਂ ਦੇ ਨਿਵਾਸੀਆਂ ਦੀ ਬਹੁਗਿਣਤੀ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਇਕ ਚੁਣੋਤੀ ਸਮਝਕੇ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਰੋਸ ਵਿਖਾਵੇ ਤੇ ਧਰਨੇ ਦੇ ਰਹੀ ਹੈ ਤਾਂ ਸ੍ਰੀ ਮੋਦੀ ਤੇ ਅਮਿਤ ਸ਼ਾਹ ਦੀ ਹਕੂਮਤ ਦਗਮਜੇ ਮਾਰ ਰਹੀ ਹੈ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਵੇਗਾ, ਤਾਂ ਸੰਘਰਸ਼ ਕਰ ਰਹੇ ਨਿਵਾਸੀਆ ਨੇ ਇਸ ਸੰਘਰਸ਼ ਨੂੰ ਹੋਰ ਵੱਡੇ ਰੋਹ ਵਿਚ ਤੇਜ਼ ਕਰ ਦਿੱਤਾ ਹੈ ਅਤੇ ਮੋਦੀ ਹਕੂਮਤ ਦੇ ਨਿਜਾਮ ਦੀ ਫੂਕ ਨਿਕਲ ਚੁੱਕੀ ਹੈ ਤਾਂ ਇਨ੍ਹਾਂ ਦੀ ਬੀਜੇਪੀ-ਆਰ.ਐਸ.ਐਸ. ਹਕੂਮਤ ਨੇ ਹੀ ਦਿੱਲੀ ਵਿਚ ਸੰਘਰਸ਼ ਕਰ ਰਹੇ ਨਿਵਾਸੀਆ ਦੇ ਕਤਲੇਆਮ, ਸਾੜ-ਫੂਕ ਦੀ ਸਾਜ਼ਿਸ ਰਚੀ ਅਤੇ ਇਨ੍ਹਾਂ ਸਾਜ਼ਿਸਕਾਰੀਆਂ ਨੂੰ ਹਰ ਤਰ੍ਹਾਂ ਦੀ ਸਹਿ ਦੇਣ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਮਨੁੱਖਤਾ ਦਾ ਕਤਲੇਆਮ ਅਤੇ ਸਾੜ-ਫੂਕ ਦੀ ਸ਼ਰਮਨਾਕ ਤੇ ਅਣਮਨੁੱਖੀ ਕਾਰਵਾਈ ਹੁਕਮਰਾਨਾਂ ਦੀ ਘੱਟ ਗਿਣਤੀ ਕੌਮਾਂ ਵਿਰੋਧੀ ਸੌੜੀ ਸੋਚ ਦਾ ਮੰਦਭਾਗਾ ਨਤੀਜਾ ਹੈ ਜਿਸ ਲਈ ਸਿੱਧੇ ਤੌਰ ਤੇ ਸ੍ਰੀ ਮੋਦੀ ਅਤੇ ਅਮਿਤ ਸ਼ਾਹ ਵਰਗੇ ਕੱਟੜਵਾਦੀ ਮੁਤੱਸਵੀ ਲੋਕ ਜ਼ਿੰਮੇਵਾਰ ਹਨ। ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੀ ਰਾਜਧਾਨੀ ਦਿੱਲੀ ਜਿਥੇ ਸਮੁੱਚੀ ਕੈਬਨਿਟ ਵਿਚਰਦੀ ਹੈ ਅਤੇ ਜਿਥੋਂ ਦੀ ਪੁਲਿਸ ਅਤੇ ਕਾਨੂੰਨੀ ਵਿਵਸਥਾਂ ਕਾਇਮ ਰੱਖਣ ਵਾਲਾ ਗ੍ਰਹਿ ਵਿਭਾਗ ਇਨ੍ਹਾਂ ਦੇ ਅਧੀਨ ਹੈ, ਉਥੇ ਪੁਲਿਸ ਅਤੇ ਫ਼ੌਜ ਨੂੰ ਤੁਰੰਤ ਕਾਰਵਾਈ ਦੇ ਹੁਕਮ ਨਾ ਕਰਨ ਦੇ ਅਮਲ ਪ੍ਰਤੱਖ ਕਰਦੇ ਹਨ, ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸ਼ੱਕ ਹੁਕਮਰਾਨ ਦਿੱਲੀ ਲਈ ਸ੍ਰੀ ਕੇਜਰੀਵਾਲ ਜਾਂ ਆਨੇ-ਬਹਾਨੇ ਕਿਸੇ ਹੋਰ ਤਾਕਤ ਨੂੰ ਇਥੋਂ ਦੇ ਨਿਵਾਸੀਆਂ ਦੀਆਂ ਨਜ਼ਰਾਂ ਵਿਚ ਡੇਗਣ ਲਈ ਮੰਦਭਾਵਨਾ ਭਰੀ ਬਿਆਨਬਾਜੀ ਕਿਉਂ ਨਾ ਕਰਨ ਪਰ ਜਦੋਂ ਐਨੀ ਵੱਡੀ ਗਿਣਤੀ ਵਿਚ ਕਤਲੇਆਮ ਅਤੇ ਸਾੜ-ਫੂਕ ਹੋ ਰਹੀ ਹੈ, ਤਾਂ ਫ਼ੌਜ ਨੂੰ ਤੁਰੰਤ ਦਖ਼ਲ ਦੇਣ ਦੇ ਹੁਕਮ ਕਿਉਂ ਨਹੀਂ ਕੀਤੇ ਗਏ ? ਦਿੱਲੀ ਦੀ ਪੁਲਿਸ ਜੋ ਸ੍ਰੀ ਸ਼ਾਹ ਦੇ ਹੁਕਮਾਂ ਨਾਲ ਚੱਲਦੀ ਹੈ ਉਹ ਅਜਿਹਾ ਸਾੜ-ਫੂਕ ਤੇ ਕਤਲੇਆਮ ਕਰਨ ਵਾਲਿਆ ਦੀ ਸਰਪ੍ਰਸਤੀ ਕਿਉਂ ਕਰ ਰਹੀ ਹੈ ? ਫੌਰੀ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਲਈ ਜ਼ਿੰਮੇਵਾਰੀ ਨਾ ਨਿਭਾਉਣਾ ਸਾਬਤ ਕਰਦਾ ਹੈ ਕਿ ਸੀ.ਏ.ਏ, ਐਨ.ਪੀ.ਆਰ ਅਤੇ ਐਨ.ਆਰ.ਸੀ. ਵਿਰੁੱਧ ਇੰਡੀਆਂ ਪੱਧਰ ਤੇ ਉੱਠੀ ਬ?ਗਾਵਤ ਨੂੰ ਰੋਕਣ ਲਈ ਅਤੇ ਘੱਟ ਗਿਣਤੀ ਕੌਮਾਂ ਦੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਆਗੂਆ ਨੂੰ ਨਿਸ਼ਾਨਾਂ ਬਣਾਉਣ ਲਈ ਇਹ ਸਾਜ਼ਿਸ ਰਚੀ ਗਈ ਹੈ । ਜਿਸਦੇ ਭਿਆਨਕ ਨਤੀਜਿਆ ਲਈ ਸ੍ਰੀ ਮੋਦੀ ਤੇ ਅਮਿਤ ਸ਼ਾਹ ਹੀ ਜ਼ਿੰਮੇਵਾਰ ਹੋਣਗੇ, ਨਾ ਕਿ ਦਿੱਲੀ ਜਾਂ ਇੰਡੀਆਂ ਦੇ ਨਿਵਾਸੀ । ਇਸ ਲਈ ਸ੍ਰੀ ਮੋਦੀ ਅਤੇ ਸ਼ਾਹ ਵਰਗੇ ਫਿਰਕੂ ਆਗੂਆਂ ਤੇ ਵਜ਼ੀਰ-ਏ-ਆਜ਼ਮ ਨੂੰ ਇਸ ਦੁੱਖਦਾਇਕ ਘਟਨਾ ਤੋਂ ਬਾਅਦ ਕੋਈ ਇਖਲਾਕੀ ਹੱਕ ਬਾਕੀ ਨਹੀਂ ਰਹਿ ਜਾਂਦਾ ਕਿ ਉਹ ਆਪਣੇ ਇਨ੍ਹਾਂ ਉੱਚ ਅਤੇ ਅਹਿਮ ਅਹੁਦਿਆ ਨਾਲ ਚਿੰਬੜੇ ਰਹਿਣ ਅਤੇ ਕਤਲੇਆਮ ਤੇ ਸਾੜ-ਫੂਕ ਨੂੰ ਅੰਦਰੂਨੀ ਤੌਰ ਤੇ ਸਹਿ ਦੇਣ ਦੇ ਗੈਰ-ਸਮਾਜਿਕ ਅਮਲ ਕਰਨ। ਇਸ ਮਨੁੱਖਤਾ ਵਿਰੋਧੀ ਹੋਏ ਅਮਲ ਉਪਰੰਤ ਇਨ੍ਹਾਂ ਲਈ ਬਿਹਤਰ ਹੋਵੇਗਾ ਕਿ ਆਪੋ-ਆਪਣੇ ਅਹੁਦਿਆ ਤੋਂ ਖੁਦ ਹੀ ਫਾਰਗ ਹੋ ਜਾਣ ਵਰਨਾ ਆਉਣ ਵਾਲਾ ਸਮਾਂ ਅਤੇ ਉੱਠੇ ਜਨਤਾ ਦੇ ਰੋਹ ਅੱਗੇ ਇਹ ਫਿਰਕੂ ਤੇ ਮੁਤੱਸਵੀ ਤਾਨਾਸ਼ਾਹੀ ਸੋਚ ਵਾਲੇ ਲੋਕ ਬਿਲਕੁਲ ਟਿਕ ਨਹੀਂ ਸਕਣਗੇ।

Send this to a friend