ਮਿਲਣਾ ਵਿਛੜਣਾ ਜਿਉਂਦੇ ਜੀਅ ਜ਼ਿੰਦਗੀ ਭਰ ਚੱਲਦਾ ਰਹਿੰਦਾ ਹੈ। ਬਣਨਾ, ਟੁੱਟਣਾ ਕੁਦਰਤ ਦੀ ਪ੍ਰਕਿਰਿਆ ਦਾ ਹਿੱਸਾ ਹੈ।
ਜਿੰਨ੍ਹਾਂ ਰਿਸ਼ਤਿਆਂ ਨੂੰ ਅਸੀਂ ਖੂਨ ਨਾਲ ਸਿੰਜਿਆ ਹੁੰਦਾ ਹੈ, ਜਦੋਂ ਉਹ ਟੁੱਟਦੇ ਨੇ ਤਾਂ ਇਨਸਾਨ ਵੀ ਨਾਲ ਹੀ ਟੁੱਟ ਜਾਂਦੇ ਨੇ। ਚਾਹੇ ਦੂਜਾ ਇਹ ਜਤਾਉਣ ਦੀ ਲੱਖ ਕੋਸ਼ਿਸ਼ ਕਰੇ ਕਿ ਉਹਨੂੰ ਕੋਈ ਫਰਕ ਨਹੀਂ ਪਿਆ ਪ੍ਰੰਤੂ ਫਰਕ ਤਾਂ ਪੈਂਦਾ ਹੀ ਹੈ। ਜਦੋਂ ਕਿਸੇ ਰਿਸ਼ਤੇ ਦੇ ਨਾਲ ਸਾਲਾਂ ਦਾ ਵਿਸ਼ਵਾਸ ਟੁੱਟਦਾ ਹੈ।।
ਰਿਸ਼ਤਿਆਂ ਦਾ ਟੁੱਟਣਾ ਕੋਈ ਨਵੀਂ ਗੱਲ ਨਹੀਂ ਅਤੇ ਨਾ ਹੀ ਟੁੱਟ ਕੇ ਇੱਕ-ਦੂਜੇ ਦੀਆਂ ਕਮੀਆਂ-ਪੇਸ਼ੀਆਂ ਦੀ ਗਿਣਤੀ-ਮਿਣਤੀ ਕਰਨੀ ਨਵੀਂ ਗੱਲ ਹੈ,ਨਾ ਹੀ ਟੁੱਟਣ ਬਾਅਦ ਇੱਕ-ਦੂਜੇ ਵਿੱਚ ਨੁਕਸ਼ ਕੱਢਣੇ ਨਵੀਂ ਗੱਲ ਹੈ।।
ਪਰ ਬਿਹਤਰ ਹੋਵੇ ਜੇ ਵੱਖ ਸਲੀਕੇ ਨਾਲ ਹੋਇਆ ਜਾਵੇ। ਜਦੋਂ ਮਹਿਸੂਸ ਕਰੋਂ ਕੇ ਹੁਣ ਰਿਸ਼ਤਾ ਬੋਝ ਬਣ ਗਿਆ ਤਾਂ ਅਲੱਗ ਹੋਣ ‘ਚ ਹੀ ਬਿਹਤਰੀ ਹੁੰਦੀ ਹੈ।
ਚਾਹੇ ਇਸ ਨਾਲ ਇੱਕ ਵਾਰ ਪੀੜਾਂ ਜਰੂਰ ਹੁੰਦੀਆਂ ਨੇ ਪ੍ਰੰਤੂ ਜਦੋਂ ਮੋਹ-ਪਿਆਰ ਨਾਲ ਗੰਢਿਆ ਰਿਸ਼ਤਾ ਹੀ ਸਥਾਈ ਨਹੀਂ ਰਹਿੰਦਾ ਤਾਂ ਫੇਰ ਹੌਲੀ-ਹੌਲੀ ਇਹ ਪੀੜਾਂ ਵੀ ਮੱਠੀਆਂ ਪੈ ਜਾਂਦੀਆਂ ਨੇ। ‘ਤੇ ਨਸੂਰ ਬਣੇ ਫੱਟ ਵਕਤ ਦੀ ਮੱਲਮ ਨਾਲ ਭਰ ਜਾਂਦੇ ਨੇ। ਇੰਨੇ ਸਾਲਾਂ ‘ਚ ਅਸੀਂ ਇੱਕ-ਦੂਜੇ ਦੀ ਕਮਜ਼ੋਰੀ ਬਣ ਜਾਂਦੇ ਹਾਂ, ਇੱਕ-ਦੂਜੇ ਦੀ ਆਦਤ ਬਣ ਜਾਂਦੇ ਹਾਂ।ਸੋ ਦੁੱਖ ਤਾਂ ਦੋਵਾਂ ਨੂੰ ਹੋਣਾ ਸੁਭਾਵਿਕ ਹੈ।।
ਪਰ ਜੇ ਇੱਕ-ਦੂਜੇ ‘ਚ ਨੁਕਸ਼ ਕੱਢਣ ਨਾਲੋਂ,ਇਲਜ਼ਾਮ ਲਗਾਉਣ ਨਾਲੋਂ ਅਸੀਂ ਅਪਣੀ ਈਗੋ ਨੂੰ ਮਾਰ ਕੇ,ਬੈਠ ਕੇ ਸਹਿਮਤੀ ਨਾਲ ਅਲੱਗ ਹੋਈ?ੇ ਤਾਂ ਇਸ ਨਾਲੋਂ ਵੱਡੀ ਸਮਝਦਾਰੀ ਹੋਰ ਕੋਈ ਨਹੀਂ ਹੋ ਸਕਦੀ।
ਸਰ ਤਾਂ ਇੱਥੇ ਸਾਰਿਆਂ ਦਾ ਹੀ ਜਾਂਦਾ ਹੈ?
ਕਿਸੇ ਨੇ ਖੂਬ ਕਿਹਾ ਹੈ ਕਿ ਜੇ ਕੋਈ ਤੁਹਾਡੇ ਲਈ ਬੂਹਾ ਬੰਦ ਕਰੇ ਤਾਂ ਉਸਨੂੰ ਅਹਿਸਾਸ ਕਰਾ ਦਿਉ ਕਿ ਕੁੰਡੀ ਬੂਹੇ ਦੇ ਦੋਵੇਂ ਪਾਸੇ ਹੁੰਦੀ ਹੈ। ਪਰ ਕਈ ਜਜ਼ਬਾਤੀ ਬੰਦੇ ਦੂਜੇ ਪਾਸੇ ਦੀ ਕੁੰਡੀ ਬੰਦ ਨਹੀਂ ਕਰਦੇ ਸਗੋਂ ਦੁਬਾਰਾ ਤੋਂ ਬੂਹਾ ਖੁਲ੍ਹਣ ਦੀਆਂ ਆਸਾਂ ਸਹਾਰੇ ਜ਼ਿੰਦਗੀ ਕੱਟ ਲੈਂਦੇ ਨੇ। ਆਮ ਕਿਹਾ ਜਾਂਦਾ ਹੈ ਕੇ ਬੰਦਾ ਮਰ ਕੇ ਕਿਸੇ ਦੂਜੇ ਦੇ ਕੋਲੋਂ ਕੁਝ ਮੰਗਣ ਜਾਂਦਾ ਹੈ।
ਹੁਣ ਆਪ ਸੋਚੋ ਉਹ ਬੰਦਾ ਕਿੰਨਾ ਲਾਚਾਰ ਅਤੇ ਬੇਵੱਸ, ਮਜਬੂਰ ਹੋਵੇਗਾ ਜੋ ਤੁਹਾਡੇ ਤੋਂ ਪਿਆਰ ਦੀ ਭੀਖ ਮੰਗ ਰਿਹਾ ਹੋਵੇਗਾ।
ਅਲੱਗ ਹੋਣਾ ਦਾ ਮਤਲਬ ਇਹ ਨਹੀਂ ਕੇ ਅਸੀਂ ਉਸ ਦਿਨ ਤੋਂ ਦੁਸ਼ਮਣਾਂ ਵਾਂਗੂੰ ਵਰਤੀ?ੇ ਸਗੋਂ ਇੱਕ-ਦੂਜੇ ਨੂੰ ਇੰਨੇ ਸਾਲਾਂ ਵਿੱਚ ਅਸੀਂ ਸਮਝ ਲਿਆ ਹੁੰਦਾ ਹੈ,ਹੁਣ ਵੀ ਸੋਚ-ਸਮਝ ਕੇ ਵਧੀਆ ਦੋਸਤਾਂ ਵਾਂਗੂੰ ਵਰਤਦੇ ਰਹਿ ਸਕਦੇ ਹਾਂ।
ਜ਼ਿੰਦਗੀ ਵਿੱਚ ਨਵੇਂ ਦੋਸਤ ਬਣਦੇ ਰਹਿੰਦੇ ਨੇ ਪ੍ਰੰਤੂ ਪੰਜਾਬੀ ‘ਚ ਬਜ਼ੁਰਗਾਂ ਦੀ ਪੁਰਾਣੀ ਕਹਾਵਤ ਹੈ?
ਨਵਾਂ ਨੌ ਦਿਨ,ਪੁਰਾਣਾ ਸੌ ਦਿਨ। ਬਾਬਾ ਗੁਰਦਾਸ ਮਾਨ ਕਹਿੰਦੇ ਹੁੰਦੇ ਨੇ? ਔਖੇ ਵੇਲੇ ਕੰਮ ਆਉਣਾ ਦੋਵੇਂ ਹਥਿਆਰਾਂ ਨੇ, ਖਾਧੀਆਂ ਖੁਰਾਕਾਂ ਤੇ ਪੁਰਾਣੇ ਬੇਲੀ ਯਾਰਾਂ ਨੇ। ਅੰਤ ਵਿੱਚ ਮੈਂ ਸਵਰਗਵਾਸੀ ਵੀਰ ਪੰਜਾਬੀ ਗਾਇਕ/ਗੀਤਕਾਰ ਰਾਜ ਬਰਾੜ ਦੀਆਂ ਕੁਝ ਤੁੱਕਾਂ ਨਾਲ ਅਪਣੀ ਗੱਲ ਸਮਾਪਤ ਕਰਾਂਗਾ?
ਮੇਰੇ ਬੇ-ਮੁੱਖ ਹੋਇਉ ਯਾਰੋ,
ਮੈਨੂੰ ਇੰਨਾ ਨਾ ਪ੍ਰਚਾਰੋ,
ਕੇ ਦੁਸ਼ਮਣ ਬਣ ਕੇ ਬਹਿ ਜਾਇਉ ।
ਕਿਸੇ ਏਸ ਤਰੀਕੇ ਜਾਇਉ…..
ਕੇ ਆਉੰਦੇ-ਜਾਂਦੇ ਰਹਿ ਜਾਇਉ।
ਰਿਸ਼ਤਿਆਂ ਦੇ ਤਾਣੇ-ਬਾਣੇ



