Skip to content
Independent perspectives. Global stories.
BREAKING

ਜਿਨਸੀ ਸ਼ੋਸ਼ਣ ਤੋਂ ਮੁਕਤੀ- ਸਮਾਜਿਕ ਤਬਦੀਲੀ

Share this story

ਲੜੀ ਜੋੜਨ ਲਈ ਕੱਲ੍ਹ ਦਾ ਅੰਕ ਪੜ੍ਹੋ
ਇਹੀ ਕਾਰਨ ਹੈ, ‘ਕਿ ਦੇਸ਼ ਅੰਦਰ ਸਾਡਾ ਰਾਜਨੀਤਕ ਢਾਚਾ ਅਤੇ ਨੀਤੀਆਂ ਦੀ ਛੱਤਰੀ ਸਾਡੀ ਨਿਆਂ-ਪ੍ਰਣਾਲੀ ਅਤੇ ਰਾਜ ਪ੍ਰਬੰਧ ਦੀ ਜਿਨਾਂ ਚਿਰ ਇਹਨਾਂ ਦੀ ਰੱਖਿਆ ਕਰਦੀ ਰਹੇਗੀ, ‘ਲੋਕਾਂ ਨੂੰ ਇਨਸਾਫ਼ ਨਹੀਂ ਮਿਲੇਗਾ ? ਇਸਤਰੀਆਂ ਨਾਲ ਹੋ ਰਹੇ ਵਿਤਕਰੇ, ਯੌਨ-ਸ਼ੋਸ਼ਣ ਅਤੇ ਯੌਨ ਉਤਪੀੜਨ ਦੇਸ਼ ਦੀ ਰਾਜਨੀਤਕ ਪ੍ਰਨਾਲੀ ਨਾਲ ਪ੍ਰਭਾਵਤ ਹੁੰਦੇ ਹਨ। ਬਲਾਤਕਾਰ ਕੇਸਾਂ ‘ਚ ਅਪਰਾਧੀਆਂ ਦਾ ਬਰੀ ਹੋਣਾ, ‘ਇਹ ਸਭ ਦੇਸ਼ ਦੇ ਸਿਸਟਮ ਅੰਦਰ ਨਿਆਂ-ਪਾਲਕਾਂ ਤੇ ਰਾਜਤੰਤਰ ਜੋ ਦੇਸ਼ ਦੀ ਪ੍ਰਨਾਲੀ ਦਾ ਹਿੱਸਾ ਹਨ ਕਾਰਨ ਹੀ ਹੁੰਦਾ ਹੈ। ਉਪਰੋਕਤ ਅੰਕੜਿਆ ਮੁਤਾਬਿਕ ਇਸਤਰੀਆਂ ਦੇ ਉਤਪੀੜਨ ਮਾਮਲਿਆਂ ‘ਚ ਦੇ ਕੇਵਲ 30ਫੀ ਸਦ ਦੋਸ਼ੀਆਂ ਨੂੰ ਹੀ ਸਜ਼ਾਅ ਮਿਲਦੀ ਹੈ ਤੇ 70ਫੀ ਸਦ ਬਰੀ ਹੋ ਜਾਂਦੇ ਹਨ। ਜਿਸ ਚਾਲ ਨਾਲ ਦੇਸ਼ ਦਾ ਰਾਜਤੰਤਰ ਅਤੇ ਨਿਆਂ ਪਾਲਕਾ ਚਲ ਰਹੀ ਹੈ ਤਾਂ ਪੀੜਤ-ਵਰਗ ਨੂੰ ਇਨਸਾਫ਼ ਮਿਲਣ ਲਈ 30-30 ਸਾਲਾਂ ਤਕ ਉਡੀਕ ਕਰਨੀ ਪਏਗੀ। ਭਾਵ ਜਿਨੀ ਦੇਰੀ, ਉਨ੍ਹਾਂ ਹੀ ਇਨਸਾਫ਼ ਦੂਰ ਜਾਂ ਨਹੀਂ ?
ਸਾਰੇ ਦੇਸ਼ ਅੰਦਰ ਇਕ ਚਰਚਾ ਚਲ ਰਹੀ ਹੈ, ‘ਕਿ ਦੁਸ਼ਟ ਕਰਮ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾਅ ਦਿੱਤੀ ਜਾਵੇ ? ਇਹ ਠੀਕ ਵੀ ਹੈ ਅਤੇ ਪੀੜ੍ਹਤ ਸਮੇਤ ਆਮ ਲੋਕਾਂ ਦੀ ਰਾਏ ਵੀ ਹੈ। ਸਜ਼ਾਅ ਮਿਲਣੀ ਚਾਹੀਦੀ ਹੈ ਅਤੇ ਉਹ ਵੀ ਸਖ਼ਤ ਤੋਂ ਸਖ਼ਤ ਤਾਂ ਕਿ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾਵੇ। ਕੀ ਮੌਤ ਦੀ ਸਜ਼ਾਅ ਜਾਂ ਹੋਰ ਸਜ਼ਾਵਾਂ ਦੇਣ ਨਾਲ ਹਾਲਾਤ ਕਿਥੋਂ ਤੱਕ ਸੁਧਰ ਜਾਣਗੇ ? ਇਹ ਤਾਂ ਸਮਾਂ ਹੀ ਦੱਸੇਗਾ ? ਪਰ ਜਿਥੋਂ ਤੱਕ ਪਿਛਲੇ ਕਾਨੂੰਨ, ਨਿਆਂਪਾਲਕਾਂ ਅਤੇ ਰਾਜਤੰਤਰ ਦੀ ਕਾਰਗੁਜ਼ਾਰੀ ਹੈ, ‘ਉਸ ਤੇ ਵੀ ਨਜ਼ਰ ਮਾਰਨੀ ਪਏਗੀ। ਇਹ ਵੀ ਵੇਖਣਾ ਪਏਗਾ ਕਿ ਜੇਕਰ ਰਾਜ-ਸਤਾ ਅੰਦਰ ਹਾਕਮ ਜਮਾਤਾਂ ਨਹੀਂ ਬਦਲਦੀਆਂ ਤਾਂ, ‘ਫਿਰ ਬਾਹਰਲੇ ਖੋਲ੍ਹ ਨੂੰ ਬਦਲ ਕੇ ਕੀ ਲੋਕਾਂ ਨੂੰ ਇਨਸਾਫ਼ ਮਿਲ ਸਕੇਗਾ ? ਦੇਸ਼ ਅੰਦਰ ਰਾਜਵਾਰ ਅੰਕੜੇ ਦੱਸਦੇ ਹਨ, ‘ਕਿ ਲਿੰਗਕ ਉਤਪੀੜਨ ਬਾਰੇ ਪੰਜਾਬ ਵਿੱਚ ਨਿਪਟਾਰੇ ਲਈ ਦੋ ਸਾਲਾਂ ਤੋਂ ਕੇਸ ਲੰਬਿਤ ਪਏ ਹਨ। ਗੁਜਰਾਤ, ਪੱਛਮੀ ਬੰਗਾਲ, ਮਣੀਪੁਰ, ਅਰੂਨਾਚਲ ਪ੍ਰਦੇਸ਼ ਆਦਿ ਰਾਜਾਂ ਅੰਦਰ ਅਜਿਹੇ ਕੇਸਾਂ ਦੇ ਨਿਪਟਾਰੇ ਲਈ 7-ਵਰ੍ਹਿਆਂ ਤੋਂ ਵੱਧ ਸਮਾਂ ਲੱਗ ਸਕਦਾ ਹੈ। ਸਾਲ 2015-16 ਦੌਰਾਨ ਬੱਚਿਆਂ ਨਾਲ ਯੌਨ-ਅਪਰਾਧਾਂ ਦੇ ਨਿਪਟਾਰੇ ਲਈ ਕੇਵਲ 10-ਫੀ ਸਦ ਮਾਮਲਿਆਂ ਵਿੱਚ ਹੀ ਸੁਣਵਾਈ ਪੂਰੀ ਹੋਈ ਹੈ। ਇਸ ਸਮੇਂ ਦੇਸ਼ ਅੰਦਰ 1,50,000 ਤੋਂ ਵੱਧ ਬਲਾਤਕਾਰ ਸਬੰਧੀ ਮੁਕੱਦਮੇ ਅਦਾਲਤਾਂ ਵਿੱਚ ਲੰਬਿਤ ਪਏ ਹਨ। (ਕੌਮੀ ਜੁਰਮ ਰੀਕਾਰਡ ਬੀਰੀਓ) ! ਜਦੋਂ ਤਕ ਲਿੰਗਕ ਉਤਪੀੜਨ ਮਾਮਲਿਆਂ ਅੰਦਰ ਦੋਸ਼ੀਆਂ ਨੂੰ ਤੁਰੰਤ ਸਜ਼ਾਅ ਨਹੀਂ ਮਿਲਦੀ, ਉਨ੍ਹੀ ਚਿਰ ਆਪਰਾਧੀਆਂ ਦੇ ਮਨ ਅੰਦਰ ਖੌਫ਼ ਵੀ ਪੈਦਾ ਨਹੀ ਹੋਵੇਗਾ ?
ਸਾਡੀ ਇਕ ਇਹ ਵੀ ਧਾਰਨਾ ਹੈ, ‘ਕਿ ਯੌਨ-ਸ਼ੋਸ਼ਣ ਦੇ ਕੇਸ ਅਤੇ ਵਾਰਦਾਤਾਂ ਸ਼ਾਇਦ ਘਰੋਂ ਬਾਹਰ ਨਿਕਲਣ ਕਾਰਨ ਹੀ ਇਸਤਰੀਆਂ ਨਾਲ ਵਾਪਰਦੀਆਂ ਹਨ। ਅੰਕੜੇ ਦੱਸਦੇ ਹਨ, ‘ਕਿ ਸਰਵਜਨਕ ਥਾਵਾਂ ਤੋਂ ਬਿਨਾਂ 15 ਤੋਂ 19 ਸਾਲ ਉਮਰ ਦੀਆਂ 21ਫੀ ਸਦ ਲੜਕੀਆਂ 15-ਸਾਲ ਤਕ ਹੀ ਕਈ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੋ ਚੁਕੀਆਂ ਹੁੰਦੀਆਂ ਹਨ। ਜਿਨ੍ਹਾਂ ਲੜਕੀਆਂ ਦੀ ਸ਼ਾਦੀ ਨਹੀਂ ਹੋਈ ਹੁੰਦੀ ਉਨ੍ਹਾਂ ਨਾਲ ਸਰੀਰਕ ਸਬੰਧ ਕਾਇਮ ਕਰਨ ਵਾਲੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਦੋਸਤ, ਗੁਵਾਂਢੀ, ਜਾਣ-ਪਹਿਚਾਣ ਵਾਲੇ, ਸਹਿਪਾਠੀ ਅਤੇ ਅਧਿਆਪਕ ਹੀ ਪਾਏ ਗਏ। ਸੰਯੁਕਤ ਰਾਸ਼ਟਰ ਜਨਸੰਖਿਆ ਕੋਸ਼ ਅਤੇ ਵਸ਼ਿਗਟਨ ਸਥਿਤ ਕੌਮਾਂਤਰੀ ਸੈਂਟਰ ਤੇ ਖੋਜ, ਇਸਤਰੀਆਂ ਸਬੰਧੀ ਸੰਸਥਾ (ਆਈ.ਸੀ.ਆਰ.ਡਬਲਯੂ) ਦੇ ਅੰਕੜਿਆ ਦੁਆਰਾ ਇਹ ਸਾਬਤ ਹੁੰਦਾ ਹੈ, ‘ਕਿ ਭਾਰਤ ਅੰਦਰ 10-ਮਰਦਾਂ ਵਿੱਚੋਂ 6-ਮਰਦ ਕਿਸੇ ਨਾ ਕਿਸੇ ਤਰ੍ਹਾਂ ਆਪਣੀਆਂ ਪਤਨੀਆਂ ਜਾਂ ਪ੍ਰੇਮਕਾਵਾਂ ਨਾਲ ਹਿੰਸਕ ਵਿਵਹਾਰ ਕਰਦੇ ਪਾਏ ਗਏ ਹਨ। ਉਪਰੋਕਤ ਰਿਪੋਰਟ ਮੁਤਾਬਿਕ 52-ਫੀ ਸਦ ਇਸਤਰੀਆਂ ਨੇ ਇਹ ਵੀ ਸਵੀਕਾਰ ਕੀਤਾ ਕਿ ਉਨ੍ਹਾ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ, ਇਸੇ ਤਰ੍ਹਾਂ 38-ਫੀ ਸਦ ਬੱਚੀਆਂ ਨੂੰ ਖਿਚਣਾ-ਧੂਣਾਂ, ਕੁਟਣਾ, ਚਪੇੜਾਂ ਮਾਰਨੀਆਂ, ਇਥੋ ਤਕ ਕਿ ਜਾਲਣਾ ਆਦਿ ਸਰੀਰਕ-ਉਤਪੀੜਨਾਂ ਦਾ ਸਾਹਮਣਾ ਕਰਨਾ ਪਿਆ।
ਅਸੀਂ ਕਹਿੰਦੇ ਹਾਂ,’ਕਿ ਭਾਰਤ ਦਾ ਬੜਾ ਸਹਿਸ਼ੀਲਤਾ, ਉਦਾਰਵਾਦੀ ਅਤੇ ਸੰਵੇਦਨਸ਼ੀਲ, ਸੱਭਿਆਚਾਰਕ ਭਾਰਤੀ-ਸਮਾਜ ਹੈ। ਸਾਡੇ ਆਕਾ ਆਰ.ਐਸ.ਐਸ. ਤਾਂ ਇਸ ਤੋਂ ਵੀ ਅੱਗੇ ਵੱਧ ਕੇ ਇਸ ਨੂੰ ਹਿੰਦੂ ਰਾਜਸੀ ਕਲਪਨਾ ਦੇ ਰਹੇ ਹਨ। ਉਹ ਕਹਿੰਦੇ ਹਨ, ‘ਕਿ ਭਾਰਤ ਇਕ ਕੌਮ, ਇਕ ਦੇਸ਼ ਜਿਥੇ ਸੁਹਿਰਦਤਾ, ਦਿਆਲਤਾ ਅਤੇ ਅਹਿੰਸਾਵਾਦੀ ਵਾਸਾ ਹੋਵੇਗਾ ! ਅਸੀਂ ਕਰੂਰਤਾ, ਹਿੰਸਾ, ਦੁਸ਼ਟ ਕਰਮ ਅਤੇ ਸੰਵੇਦਨਹੀਨਤਾ ਜੋ ਮਨੁੱਖੀ ਰਿਸ਼ਤਿਆਂ ਅਤੇ ਕਦਰਾਂ-ਕੀਮਤਾਂ ਨੂੰ ਤਾਰ-ਤਾਰ ਕਰਦੀ ਹੈ, ‘ਦੇ ਵਿਰੁੱਧ ਹਾਂ ! ਪਰ ਪਿਛਲੇ 6-ਸਾਲਾਂ ਤੋਂ ਭਾਰਤ ਅੰਦਰ ਮੋਦੀ ਰਾਜ ਅੰਦਰ ਜੋ ਹੋ ਰਿਹਾ ਹੈ ਸਭ ਦੇ ਸਾਹਮਣੇ ਹੈ। ਪਿਛੇ 11-ਮਹੀਨਿਆਂ ਅੰਦਰ ਯੂ.ਪੀ. ਰਾਜ ਵਿੱਚ 86 ਕੇਸ ਬਲਾਤਕਾਰ ਦੇ ਸਾਹਮਣੇ ਆਏ ਹਨ, ਜਿਥੇ ਉਨਾਂਵ ਕੇਸ ਹੋਇਆ ਹੈ। ਵਿਡੰਬਨਾ ਇਹ ਹੈ,’ਕਿ ਜਿਸ ਰਾਜ ਵਿੱਚ ਬੀ.ਜੇ.ਪੀ. ਦਾ ਇਕ ਮਾਡਲ ਰਾਜ ਪੇਸ਼ ਕੀਤਾ ਜਾਂਦਾ ਹੈ। ਯੂਨੀਸੇਫ ਦੀ ਰਿਪੋਰਟ, ‘ਹਿਡਨ ਇਨ ਪਲੇਨਸਾਈਟ” ਦੁਆਰਾ ਇਹ ਜ਼ਾਹਰ ਹੋ ਗਿਆ ਹੈ, ‘ਕਿ ਭਾਰਤ ਅੰਦਰ ਇਸਤਰੀਆਂ ਦੀ ਸੁਰੱਖਿਆ ਅਤੇ ਸਲਾਮਤੀ ਲਈ ਸੈਂਕੜੇ ਕਾਨੂੰਨ ਪਹਿਲਾਂ ਹੀ ਹੋਂਦ ਵਿੱਚ ਹਨ, ਪੁਲੀਸ ਤੰਤਰ ਦੀ ਗਿਣਤੀ ਪਹਿਲਾਂ ਨਾਲੋਂ ਵੱਧੀ ਹੈ। ਕਈ ਤਰ੍ਹਾਂ ਦੇ ਕੋਰਟਾਂ ਦਾ ਗਠਨ ਹੋਇਆ ਹੈ। ਪਰ ਇਨ੍ਹਾਂ ਦੇ ਬਾਵਜੂਦ ਬੱਚੀਆਂ, ਲੜਕੀਆਂ ਅਤੇ ਇਸਤਰੀਆਂ ‘ਤੇ ਅੱਤਿਆਚਾਰ, ਯੌਨ-ਉਤਪੀੜਨਾਂ ਅਤੇ ਬੇਇਨਸਾਫ਼ੀਆਂ ਨਾ ਰੁਕੀਆਂ ਹਨ ਸਗੋਂ ਉਨ੍ਹਾਂ ਵਿੱਚ ਵਾਧਾ ਹੋ ਰਿਹਾ ਹੈ।
ਮੁਕਦੀ ਗੱਲ ਭਾਰਤ ਅੰਦਰ ਇਸਤਰੀ ਵਰਗ ਦੀ ਅਧੀਨਗੀ, ‘ਨਿਜੀ ਜਾਇਦਾਦ ਅਧਾਰਿਤ ਰਾਜਸਤਾ ਤੇ ਕਾਬਜ਼ ਵਾਲੇ ਰਾਜ-ਪ੍ਰਬੰਧ ਪਾਸ ਹੈ। ਇਹ ਰਾਜ ਪ੍ਰਬੰਧ ਜਮਾਤੀ ਸ਼ੋਸ਼ਣ ਦੁਆਰਾ ਅਸਾਂਵੀ ਵੰਡ ਰਾਹੀਂ ਇਸਤਰੀ ਦੀ ਆਰਥਿਕ ਆਜ਼ਾਦੀ ਨਹੀਂ ਚਾਹੁੰਦਾ । ਮਾਤਰੀ ਅਧਿਕਾਰਾਂ ਦਾ ਤਖਤਾ ਪਲਟਾਅ ਕੇ ਹੀ ਇਸਤਰੀ ਵਰਗ, ‘ਮਰਦ-ਪ੍ਰਧਾਨ ਸਮਾਜ ਦੇ ਬਰਾਬਰ ਸਰਵਜਨਕ ਤੌਰ ਤੇ ਅੱਗੇ ਤਾਂ ਹੀ ਆ ਸਕਦਾ ਹੈ। ਇਸਤਰੀ ਮੁਕਤੀ, ‘ਜਿਨ੍ਹਾਂ ਚਿਰ ਉਹ ਆਰਥਿਕ ਤੌਰ ‘ਤੇ ਆਜ਼ਾਦ ਨਹੀਂ ਹੋਵੇਗੀ, ਸਮਾਜਕ ਪੈਦਾਵਾਰੀ ਕਿਰਤ ਦੇ ਖੇਤਰ ਵਿੱਚ ਪੂਰੀ ਤਰ੍ਹਾਂ ਭਾਈਵਾਲ ਨਹੀਂ ਬਣੇਗੀ ਅਤੇ ਕਿਰਤੀ ਸ਼ਕਤੀ ਦੇ ਅੰਦੋਲਨ ਦਾ ਸਰਗਰਮ ਹਿੱਸਾ ਨਹੀਂ ਹੋਵੇਗੀ, ‘ਉਨਾ ਚਿਰ ਜਿਣਸੀ ਅੱਤਿਆਚਾਰ ਅਤੇ ਯੌਨ-ਉਤਪੀੜਨ ਤੋਂ ਮੁਕਤ ਨਹੀਂ ਹੋ ਸਕਦੀ।
– ਸਮਾਪਤ

WRITTEN BY