ਅਗਰ ਅਸੀਂ ਧਰਮਾਂ ਦਾ ਅਧਿਐਨ ਕਰਦੇ ਹਾਂ ਤਾਂ ਧਰਮਾਂ ਦੇ ਨਾਮ ਵਖ ਵਖ ਹਨ, ਅਸਲੀ ਵਿੱੱਚ ਸਾਰੇ ਧਰਮ ਇੱਕ ਹੀ ਰੱਬ ਦੀ ਗਲ ਕਰਦੇ ਹਨ ਅਤੇ ਮਾੜਾ ਮੋਟਾ ਅਗਰ ਪਾਠ ਪੂਜਾ ਕਰਨ ਦੇ ਢੰਗ ਤਰੀਕੇ ਵਖਰੇ ਵਖਰੇ ਹਨ ਤਾਂ ਉਸਦਾ ਕਾਰਣ ਇਹ ਹੈ ਕਿ ਇੰਨ੍ਰਾਂ ਧਰਮਾਂ ਦਾ ਜਨਮ ਵਖ ਵਖ ਥਾਵਾਂ ਉਤੇ ਹੋਇਟਾ ਸੀ ਅਤੇ ਸਮਾਂ ਵੀ ਵਖਰਾ ਵਖਰਾ ਸੀ। ਹੋਰ ਰੱਬ ਦੀਆਂ ਗਲਾਂ ਇਕ ਹੀ ਤਰ੍ਰਾਂ ਦੀਆਂ ਹਨ ਅਤੇ ਇਹ ਸਚਾਈ ਅਜ ਦੁਨੀਆਂ ਭਰ ਦੇ ਲੋਕਾਂ ਨੇ ਸਵੀਕਾਰ ਵੀ ਕਰ ਲਿਤੀ ਹੈ। ਪਰ ਰਾਜਸੀ ਲੋਕੀਂ ਧਰਮਾਂ ਦੇ ਖਾਤਮੇ ਤੋਂ ਪਹਿਲਾਂ ਹੀ ਆ ਗਏ ਹਨ ਅਤੇ ਇੰਨ੍ਹਾਂ ਰਾਜਸੀ ਲੋਕਾਂ ਨੇ ਧਰਮਾਂ ਉਤੇ ਕਬਜ਼ਾ ਵੀ ਕਰ ਲਿੱਤਾ ਹੈ ਅਤੇ ਇੰਨ੍ਰਾਂ ਧਾਰਮਿਕ ਗਰੁਪਾ ਦੀ ਵਰਤੋਂ ਵੀ ਕਰਨੀ ਸ਼ੁਰੂ ਕਰ ਦਿਤੀ ਹੈ। ਅਤੇ ਅਜ ਇਹ ਜਿਹੜਾ ਹਰ ਧਰਮ ਦੀ ਹੋ—ਦ ਨੂੰ ਖਤਰਾ ਆ ਬਣਿਆ ਹੈ ਇਹ ਸਾਰਾ ਬਨਾਵਟੀ ਜਿਹਾ ਖਤਰਾ ਹੈ। ਇਹ ਮੁਗ਼ਲਾਂ ਦਾ ਵਕਤ ਨਹੀਂ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਮੁਸਲਮਾਨ ਬਣਾ ਦਿਓ ਅਤੇ ਹਿੰਦੂਆਂ ਦੇ ਮੰਦਰ ਢਾਹਕੇ ਮਸੀਤਾਂ ਉਸਾਰ ਦਿਓ ਤਾਂਕਿ ਹਿੰਦੂ ਇਹ ਸੋਚਣ ਲਗ ਪੈਣ ਕਿ ਜਿਹੜਾ ਭਗਵਾਨ ਆਪਣੀ ਰਖਿਆ ਨਹੀਂ ਕਰ ਸਕਦਾ, ਉਹ ਹਿੰਦੂਆਂ ਦੀ ਰਖਿਆ ਕੀ ਕਰੇਗਾ ਅਤੇ ਕਿਤਨੇ ਹੀ ਹਿੰਦੂਆਂ ਦਾ ਧਰਮ ਬਦਲ ਕੇ ਰਖ ਦਿੱਤਾ ਸੀ ਅਤੇ ਜਿਹੜਾ ਮੁਸਲਮਾਨ ਨਹੀਂ ਸੀ ਬਣਦਾ ਉਸ ਉਤੇ ਜ਼ੁਲਮ ਵੀ ਕੀਤੇ ਜਾਂਦੇ ਸਨ। ਸਿਰਫ ਸਿਖ ਇਤਿਹਾਸ ਵਿੱਚ ਹੀ ਜ਼ੁਲਮਾਂ ਦੀ ਲਮੀ ਕਹਾਣੀ ਲਿਖੀ ਮਿਲਦੀ ਹੈ। ਧਰਮ ਦੇ ਨਾਮ ਉਤੇ ਇਹ ਜ਼ੁਲਮ ਕਰਨਾ ਕਿਸੇ ਵੀ ਧਰਮ ਦੀ ਕਿਤਾਬ ਜਾਂ ਗ੍ਰੰਥ ਵਿੱਚ ਲਿਖੀ ਨਹੀਂ ਮਿਲਦਾ, ਪਰ ਮੁਸਲਮਾਨੀ ਰਾਜ ਦੌਰਾਨ ਰਾਜਸੀ ਲੋਕਾਂ ਨੇ ਐਸਾ ਕੀਤਾ ਵੀ ਅਤੇਸ ਇਸਦਾ ਰਾਜਸੀ ਲਾਭ ਉਠਾਉਣ ਦਾ ਯਤਨ ਵੀ ਕੀਤਾ ਅਤੇ ਇਥੋਂ ਹੀ ਧਰਮਾਂ ਦਾ ਰਾਜਸੀ ਕਰਣ ਅਰੰਭ ਹੋਇਆ ਲਗਦਾ ਹੈ।
ਇਸ ਤੋਂ ਪਹਿਲਾਂ ਅਸੀਂ ਭਾਰਤੀ ਜਾਤੀਆਂ ਵਿੱਚ ਵੰਡੇ ਜਾ ਚੁਕੇ ਸਾਂ ਅਤੇ ਇਹ ਵੰਡ ਵੀ ਭਿਆਨਕ ਕਿਸਮ ਦੀ ਬਣ ਆਈ ਸੀ। ਇਸ ਵੰਡ ਨੇ ਵੀ ਇਕ ਜਾਤੀ ਦੇ ਲੋਕਾਂ ਨੂੰ ਦੂਜੀ ਜਾਤੀ ਦੇ ਲੋਕਾਂ ਤੋਂ ਬਹੁਤ ਦੂਰ ਕਰ ਦਿਤਾ ਸੀ ਅਤੇ ਉਚੀਆਂ ਜਾਤੀਆਂ ਨੀਵੀਂਆਂ ਜਾਤੀਆਂ ਦੀ ਇਹ ਵੰਡ ਇਤਨੀ ਭਿਆਨਕ ਸੀ ਕਿ ਬਸਤੀਆਂ ਤਕ ਵਖਰੀਆਂ ਸਨ ਅਤੇ ਰਿਸ਼ਤੇ ਨਾਤੇ ਵੀ ਵਰਜਿਤ ਕਰ ਦਿਤੇ ਗਏ ਸਨ।
ਜਦ ਅੰਗਰ੍ਰੇਜ਼ਾਂ ਦਾ ਰਾਜ ਆਇਆ ਤਾਂ ਦੇਖਾ ਦੇਖੀ ਕਿਤਨੇ ਹੀ ਹਿੰਦੂਆਂ ਨੇ ਇਸਾਈ ਧਰਮ ਵੀ ਕਬੂਲ ਕਰ ਲਿਆ ਅਤੇ ਇਹ ਉਮੀਦ ਰਖੀ ਕਿ ਸ਼ਾਇਹ ਇਹ ਰਾਜਸੀ ਹਾਕਮ ਉਨ੍ਹਾਂ ਦਾ ਕੋਹੀ ਫਾਇਦਾ ਕਰ ਦੇਣਗੇ। ਇਹ ਗੱਲ ਸਾਡੇ ਇਤਿਹਾਸ ਵਿੱਚ ਮਨ ਲਿਤੀ ਗਈ ਹੈ ਕਿ ਅ ਨੇ ਇਹ ਨੀਤੀ ਅਪਨਾ ਰਖੀ ਸੀ ‘ਪਾੜੋ ਅਤੇ ਰਾਜ ਕਰੋ’ ਅਤੇ ਇਹ ਧਰਮ ਹੀ ਸਨ ਜਿੰਨ੍ਹਾਂ ਦੇ ਆਧਾਰ ਉਤੇ ਇਸ ਮੁਲਕ ਦੀ ਜੰਤਾ ਵੰਡੀ ਪਈ ਸੀ। ਇਕ ਧਰਮ ਸੀ ਹਿੰਦ੍ਵਆਂ ਦਾ, ਇਕ ਧਰਮ ਸੀ ਮੁਸਲਮਾਨਾ ਦਾ ਅਤੇ ਇਕ ੈਧਰਮ ਸਿਖਾਂ ਦਾ ਸੀ ਅਤੇ ਅੰਗਰੇਜ਼ਾਂ ਦੇ ਸਮਿਆਂ ਵਿੱਚ ਹੀ ਇਹ ਘੋਸ਼ਣਾ ਕਰ ਦਿਤੀ ਗਈ ਸੀ ਕਿ ਸਿਖ ਹਿੰਦੂ ਨਹੀਂ ਹਨ ਬਲਕਿ ਵਖਰਾ ਧਰਮ ਹਨ ਅਤੇ ਅੰਗਰੇਜ਼ਾਂ ਦੇ ਸਮਿਆਂ ਵਿੱਚ ਹੀ ਸਿਖਾਂ ਦੇ ਸਿਆਸਤਦਾਨਾਂ ਦਾ ਜਨਮ ਵੀ ਹੋ ਚੁਕਾ ਸੀ। ਸਾਨੂੰ ਇਹ ਵੀ ਪਤਾ ਹੈ ਕਿ ਅੰਗਰੇਜ਼ਾਂ ਦੇ ਵਕਤਾ ਵਿੱਚ ਹੀ ਸਿਆਸੀ ਲੋਕਾਂ ਨੇ ਪਾਕਿਸਤਾਨ ਅਤੇ ਖਾਲਿਸਤਾਨ ਦੇ ਸੰਕਲਪਾਂ ਨੂੰ ਜਨਮ ਦੇ ਦਿਤਾ ਸੀ ਅਤੇ ਇਸ ਲਈ ਇਹ ਵੀ ਆਖਿਆ ਜਾ ਸਕਦਾ ਹੈ ਕਿ ਅੰਗਜਰੇਜ਼ ਹੀ ਸਨ ਜਿੰਨ੍ਹਾਂ ਨੇ ਇਸ ਮੁਲਕ ਵਿੱਚ ਸਥਾਪਿਤ ਧਰਮਾਂ ਦਾ ਸਿਆਸੀਕਰਣ ਕਰ ਦਿਤਾ ਸੀ ਅਤੇ ਵੋਟਾ ਵੀ ਧਰਮਾਂ ਦੇ ਆਧਾਰ ਉਤੇ ਹੀ ਪਾਈਆਂ ਜਾਂਦੀਆਂ ਸਨ। ਅਰਥਾਤ ਇਹ ਧਰਮ ਅਤੇ ਇਹ ਜਾਤੀਆਂ ਖਾਸ ਕਿਸਮ ਦੇ ਫਿਰਕੇ ਬਣਕੇ ਉਭਰ ਆਏ ਸਨ ਅਤੇ ਸਿਆਸੀ ਲੋਕਾਂ ਨੇ ਇੰਨ੍ਹਾਂ ਫਿਰਕਿਆਂ ਦੀ ਸਿਆਸੀ ਲਾਭ ਲਈ ਵਰਤੋਂ ਵੀ ਸੁ ਕਰ ਦਿਤੀ ਸੀ।
ਅੰਗਰੇਜ਼ਾਂ ਦਾ ਇਹ ਵਾਲਾ ਸਿਲਸਿਲਾ ਚਲਦਾ ਰਿਹਾ ਅਤੇ ਧਰਮਾਂ ਦੀ ਇਹ ਵਾਲੀ ਵੰਡ ਨੇ ਅਰਥਾਤ ਸਿਆਸੀ ਕਰਣ ਨੇ ਪਹਿਲਾਂ ਗਲਤ ਕੰਮ ਇਹ ਕੀਤਾ ਕਿ ਪਾਕਿਸਤਾਨ ਬਣ ਗਿਆ ਅਤ ਇਹ ਵੀ ਆਖਿਆ ਜਾ ਰਿਹਾ ਹੈ ਕਿ ਉਸ ਵਕਤ ਹਾਜ਼ਰ ਮੁਸਲਮਾਨਾਂ ਵਿਚੋਂ 98 ਪ੍ਰਤੀਸ਼ਤ ਮੁਸਲਮਾਨਾ ਨੇ ਪਾਕਿਸਤਾਨ ਦੀ ਹੋਂਦ ਖੜ੍ਹੀ ਕਰਨ ਦੀ ਰਜ਼ਾਮੰਦੀ ਦੇ ਦਿਤੀ ਸੀ, ਪਰ ਸਿਖਾਂ ਨੇ ਖਾਲਿਸਤਾਨ ਦੀ ਮੰਗ ਛਡ ਦਿਤੀ ਸੀ। ਅਤੇ ਅਸਾਂ ਦੇਖਿਆ ਕਿ ਧਰਮਾਂ ਦਾ ਸਿਆਸੀਕਰਣ ਕੀ ਕੁਝ ਕਰ ਸਕਦਾ ਹੈ। ਅਜ ਖਾਲਿਸਤਾਨ ਦੀ ਮੰਗ ਵੀ ਰਾਜਸੀ ਲੋਕੀਂ ਹੀ ਕਰੀ ਜਾਂਦੇ ਹਨ ਅਤੇ ਇਸੇ ਤਰ੍ਹਾਂ ਅੰਦਰ ਖਾਤੇ ਦਖਣ ਦੇ ਲੋਕੀਂ ਵੀ ਇਹ ਆਖ ਰਹੇ ਹਨ ਕਿ ਅਸਲ ਹਿੰਦੂ ਤਾਂ ਉਹ ਹਨ ਅਤੇ ਇਹ ਉਤਰ ਵਾਲੇ ਤਾਂ ਆਰੀਅਨ ਹਨ, ਹਿੰਦੂ ਨਹੀਂ ਹਨ। ਸਿਖਾਂ ਵਿੱਚ ਵੀ ਆਪਣੀ ਰਾਜਸੀ ਹਕਾਂ ਦੀ ਪ੍ਰਾਪਤੀ ਲਈ ਰਾਜਸੀ ਪਾਰਟੀਆਂ ਬਣਾ ਰਖੀਆਂ ਹਨ ਅਤੇ ਇਹ ਰਾਜਸੀ ਪਾਰਟੀਆਂ ਹਰ ਵਕਤ ਇਹੀ ਆਖੀ ਜਾ ਰਹੀਆਂ ਹਨ ਕਿ ਸਿਖਾਂ ਨਾਲ ਜ਼ਿਆਦਤੀ ਕੀਤੀ ਜਾ ਰਹੀ ਹੈ ਅਤੇ ਇਹ ਵੀ ਵੋਟਾਂ ਵਕਤ ਸਿਖ ਧਰਮ ਵਾਲਿਆਂ ਦੀ ਸਹਾਇਤਾ ਲੈਣ ਲਈ ਸਿਖਾਂ ਨਾਲ ਅਜ ਤਕ ਕੀਤੀਆਂ ਗਈਆਂ ਜ਼ਿਆਦਤੀਆਂ ਦੀ ਗਲ ਕਰਕੇ ਵੋਟਾ ਲੈਣ ਦੀ ਕੋਸ਼ਿਸ਼ ਕਰਦੀਆਂ ਹਨ ਅਤੇ ਇਹ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਤਰ੍ਹਾਂ ਸ਼੍ਰੋਮਕਣੀ ਗੁਰਦਵਾਰਾ ਪ੍ਰਬੰਧਕ ਕਮੈਟੀ ਉਤੇ ਵੀ ਕਬਜ਼ਾ ਕਰ ਲਿਤਾ ਜਾਵੇ। ਇਹ ਰਾਜਸੀ ਪਾਰਟੀਆਂ ਨੇ ਸਿਖਾਂ ਦੇ ਕਈ ਗਰੁਪ ਬਦਾਕੇ ਖੜੇ ਕਰ ਦਿਤੇ ਹਨ। ਇਹ ਗਲ ਵੀ ਮਨਣੀ ਪੈਂਦੀ ਹੈ ਕਿ ਰਾਜਸੀ ਲੋਕੀਂ ਧਰਮਾਂ ਦਾ ਕੁਝ ਵੀ ਸੰਵਾਰਦੇ ਨਹੀਂ ਹਨ ਅਤੇ ਅਗਰ ਘੋਖ ਕੀਤੀ ਜਾਵੇ ਤਾਂ ਇਹ ਰਾਜਸੀ ਲੋਕੀਂ ਧਰਮਾਂ ਦਾ ਸਤਿਆਨਾਸ ਕਰਕੇ ਰਖ ਦਿੰਦੇ ਹਨ। ਰਾਜਸੀ ਖੇਤਰ ਵਿੱਚ ਹਰ ਤਰ੍ਹਾਂ ਦਾ ਝੂਠ ਫਰੇਬ ਚਲਦਾ ਹੈ ਜਿਹੜਾ ਧਰਮਾਂ ਵਿੱਚ ਵਰਜਿਤ ਹਨ ਅਤੇ ਇਸ ਕਰਕੇ ਧਰਮਾਂ ਦੀ ਮੁਢਲੀ ਪਵਿਤਰਤਾ ਵੀ ਜਾਂਦੀ ਰਹਿੰਦੀ ਹੈ। ਦੁਖ ਸੁਖ ਅਤੇ ਧਾਰਮਿਕ ਦਿੰਨ ਦਿਹਾੜਿਆਂ ਉਤੇ ਕੀਤੇ ਜਾਂਦੇ ਇਕਠ ਵਿੱਚ ਵੀ ਰਾਜਸੀ ਲੋਕੀ ਬੋਲਣ ਦਾ ਮੋਕਾ ਬਣਾ ਲੈਂਦੇ ਹਨ ਅਤੇ ਆਪਣੀ ਰਾਜਸੀ ਮਸ਼ਹੂਰੀ ਕਰਨ ਦਾ ਯਤਨ ਕਰਦੇ ਹਨ। ਅਜ ਕਲ ਇਹ ਰੋਲਾ ਪਿਆ ਹੋਇਆ ਹੈ ਕਿ ਇਹ ਭਾਜਪਾ ਪਾਰਟੀ ਵਾਲੇ ਕਈ ਹਿੰਦੂ ਸੰਗਠਨਾ ਨਾਲ ਮਿਲਕੇ ਹਿੰਦੂਆਂ ਨੂੰ ਆਪਣੇ ਪਾਸੇ ਕਰਨ ਦਾ ਯਤਨ ਕਰ ਰਹੇ ਹਨ ਅਤੇ ਹਿੰਆਂ ਨੂੰ ਆਪਣੇ ਵਲ ਕਰਨ ਲਈ ਹਿੰਦੂਆ ਦੇ ਹਕ ਦੀ ਗਲ ਕਰੀ ਜਾਂਦੇ ਹਨ ਅਤੇ ਬਾਕੀ ਧਰਮਾਂ ਲਈ ਖਤਰਾ ਬਣੀ ਜਾ ਰਹੇ ਹਨ। ਜਿਹੜਾ ਫੈਸਲਾ ਇਹ ਭਾਜਪਾ ਵਾਲੇ ਕਰਦੇ ਹਨ, ਉਸ ਉਤੇ ਇਹੀ ਟਿਪਣੀਆਂ ਆ ਰਹੀਆਂ ਹਨ ਕਿ ਬਾਕੀ ਧਰਮਾਂ ਦਾ ਨੁਕਸਾਨ ਕਰਨ ਲਈ ਹੀ ਇਹ ਫੈਸਲਾ ਕੀਤਾ ਗਿਆ ਹੈ। ਵਿਰੋਧੀ ਧਿਰਾਂ ਇਹ ਗਲ ਸਾਬਤ ਕਰਨ ਉਤੇ ਲਗੀਆਂ ਰਹਿੰਦੀਆਂ ਹਨ ਕਿ ਕਿਸੇ ਤਰ੍ਹਾਂ ਘਟ ਗਿਣਤੀਆਂ ਦੇ ਮਨ ਵਿੱਚ ਇਹ ਗਲ ਬਿਠਾ ਦਿਤੀ ਜਾਵੇ ਕਿ ਇਹ ਹਾਕਮ ਪਾਰਟੀ ਹਿਦੂੰਆਂ ਦੀ ਹੈ ਅਤੇ ਬਾਕੀ ਧਿਰਾਂ ਦਾ ਨੁਕਸਾਨ ਕਰ ਰਹੀ ਹੈ। ਇਹ ਰਾਜਸੀ ਲੋਕੀਂ ਇਹ ਇਲਜ਼ਾਮ ਵੀ ਲਗਾ ਰਹੀਆਂ ਹਨ ਕਿ ਇਹ ਭਾਜਪਾ ਵਾਲੇ ਇਸ ਦੇਸ਼ ਦਾ ਹਿੰਦੂ ਰਾਸ਼ਟਰ ਬਨਾਉਣ ਜਾ ਰਹੇ ਹਨ ਅਤੇ ਬਾਕੀ ਇਸ ਦੇਸ਼ ਵਿੱਚ ਹਿੰਦੂਆਂ ਦੇ ਗੁਲਾਮ ਬਣਕੇ ਹੀ ਰਹਿਣਗੇ। ਸਾਡੇ ਧਰਮ ਅਤੇ ਇਹ ਜਾਤੀਆਂ ਅਜ ਫਿਰਕੇ ਬਣ ਗਏ ਹਨ ਅਤੇ ਇਹ ਰਾਜਸੀ ਲੋਕਾਂ ਨੇ ਕੀ ਦਾ ਕੀ ਬਣਾਕੇ ਰਖ ਦਿਤਾ ਹੈ ਅਤੇ ਅਜ ਹਰ ਧਰਮ ਖਤਰੇ ਵਿੱਚ ਆ ਗਿਆ ਹੈ। ਰਬ ਦੀਆਂ ਗਲਾਂ ਧਰੀਆਂ ਧਰਾਈਆਂ ਰਹਿ ਗਈਆਂ ਹਨ।
ਅਜ ਹਰ ਧਰਮ ਵਾਲਾ ਇਹੀ ਸੋਚੀ ਜਾਂਦਾ ਹੈ ਕਿ ਉਸਦਾ ਧਰਮ ਖਤਰੇ ਵਿੱਚ ਹੈ। ਹਿੰਦੂ ਬਹੁ ਗਿਣਤੀ ਵਿੱਚ ਹਨ, ਪਰ ਉੁਹ ਵੀ ਇਹ ਸੋਚਣ ਲਗ ਪਏ ਹਨ ਕਿ ਇਹ ਰਾਜਸੀ ਲੋਕੁ ਘਟ ਗਿਣਤੀਆਂ ਦੀਆਂ ਵੋਟਾਂ ਹਾਸਲ ਕਰਨ ਉਨ੍ਹਾਂ ਨੂੰ ਲਾਭ ਪੁਚਾ ਰਹੇ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਹਕ ਮਾਰੇ ਜਾ ਰਹੇ ਹਨ। ਧਰਮਾਂ ਦਾ ਰਾਜਸੀਕਰਣ ਇਥੋਂ ਤੱਕ ਪੁਜ ਗਿਆ ਹੈ ਕਿ ਕਦੀ ਮੁਸਲਮਾਨਾਂ ਨੇ ਪਾਕਿਸਤਾਨ ਬਣਵਾ ਲਿਆ ਸੀ, ਸਿਖ ਵੀ ਖਾਲਿਸਤਾਨ ਲਈ ਯਤਨ ਕਰਦੇ ਦਿਖਾਈ ਦੇ ਰਹੇ ਹਨ ਅਤੇ ਅਜ ਮੁਸਲਮਾਨਾਂ ਦੀ ਗਿਣਤੀ ਇਤਨੀ ਵਧ ਗਈ ਹੈ ਕਿ ਕਦੀ ਇਹ ਵਾਲੇ ਮੁਸਲਮਾਨ. ਵੀ ਵਖਰਾ ਦੇਸ਼ ਮੰਗਣਗੇ ਅਤੇ ਇਹ ਦਖਣ ਵਾਲੇ ਵੀ ਇਹ ਆਖ ਸਕਦੇ ਹਨ ਕਿ ਅਸਲੀ ਹਿੰਦੂੰ ਉਹ ਹਨ। ਇਹ ਜਿਹੜੀਆਂ ਅਸੀਂ ਆਪ ਹੀ ਨੀਵੀਆਂ ਜਾਤੀਆਂ ਬਣਾ ਰਖੀਆਂ ਹਨ ਅਤੇ ਆਪਣੇ ਤੋਂ ਦੂਰ ਕਰ ਰਖੀਆਂ ਹਨ, ਇਹ ਵੀ ਕਦੀ ਵਖਰਾ ਦੇਸ਼ ਮੰਗ ਸਕਦੀਆਂ ਹਨ। ਇਹ ਧਰਮਾਂ ਵਿੱਚ ਜਿਹੜਾ ਇਹ ਰਾਜਸੀ ਲੋਕਾਂ ਦਾ ਆ ਜਾਣਾ ਹੈ ਇਹ ਧਰਮਾਂ ਲਈ ਵਖਤਰਾ ਹੈ, ਪਰ ਇਸ ਵਕਤ ਕਿਸੇ ਨੂੰ ਇਸ ਗਲ ਦੀ ਪਰਵਾਹ ਨਹੀਂ ਹੈ। ਰਾਜਸੀ ਲੋਕਾਂ ਨ।ੇ ਧਰਮਾਂ ਦੀ ਪਵਿਤਰਤਾ ਖਤਮ ਕਰਕੇ ਰਖ ਦਿਤੀ ਹੈ ਅਤੇ ਇਹ ਠੀਕ ਕਾਰਵਾਈ ਨਹੀਂ ਹੈ। ਇਸ ਨਾਲ ਲੋਕਾਈ ਅਡ ਅਡ ਹੋ ਗਈ ਹੈ ਅਤੇ ਧਰਮ ਦਾ ਜਿਹੜਾ ਇਹ ਏਕੀਕਰਣ ਦਾ ਕੰਮ ਸੀ ਰਾਜਸੀ ਲੋਕਾਂ ਨੇ ਉਹ ਖਤਮ ਕਰਕੇ ਰਖ ਦਿਤਾ ਹੈ ਅਤੇ ਅਜ ਤਾਂ ਇਹ ਵਖ ਵਖ ਧਰਮਾਂ ਵਾਲੇ ਸਮਝ ਹੀ ਨਹੀਂ ਪਾ ਰਹੇ ਕਿ ਕਦੀ ਇਸ ਜਨਸੰਖਿਆ ਦਾ ਏਕੀਕਰਣ ਵੀ ਹੋ ਸਕੇਗਾ। ਸਾਡੇ ਮੁਲਕ ਦੀ ਏਕਤਾ ਅਤੇ ਅਖੰਡਤਾ ਨੂੰ ਜਿਹੜਾ ਇਹ ਖਤਰਾ ਆ ਬਣਿਆ ਹੈ ਇਹ ਰਾਜਸੀ ਲੋਕਾਂ ਦਾ ਧਰਮਾਂ ਵਿੱਚ ਆ ਵੜਨ ਕਰਕੇ ਆ ਬਣਿਆ ਹੈ ਅਤੇ ਇਸ ਪਾਸੋਂ ਛੁਟਕਾਰਾ ਹਾਲ ਦੀ ਘੜੀ ਤਾਂ ਨਜ਼ਰ ਨਹੀਂ ਆ ਰਿਹਾ। ਬਹੁਤ ਅਰਸਾ ਪਹਿਲਾਂ ਅਕਬਰ ਬਾਦਸ਼ਾਹ ਨੇ ਦੀਨ Â ਇਲਾਹੀ ਖੜਾ ਕਰਨ ਦਾ ਯਤਨ ਕੀਤਾ ਸੀ ਪਰ ਕਾਮਯਾਬ ਨਹੀਂ ਹੋਇਆ ਅਤੇ ਹੁਣ ਤਾਂ ਐਸਾ ਯਤਨ ਕਰਨ ਵਾਲਾ ਵੀ ਕੋਈ ਨਜ਼ਰ ਨਹੀਂ ਆ ਰਿਹਾ, ਬਲਕਿ ਇਸ ਵੰਡ ਦਾ ਸਿਆਸੀ ਲੋਕਾਂ ਨੇ ਲਾਭ ਉਠਾਇਆ ਹੈ ਅਤੇ ਕਿਤਨੇ ਹੀ ਸਿਆਸੀ ਲੋਕਾਂ ਦਾ ਇਸ ਵੰਡ ਨਾਲ ਭਵਿਖ ਬਣਦਾ ਹੈ ਪਿਆ। ਇਹ ਅਤਵਾਦ, ਇਹ ਦੰਗੇ ਅਤੇ ਇਹ ਨਫਰਤ ਵੀ ਰਾਜਸੀ ਲੋਕੀਂ ਹੀ ਖੜੀਆਂ ਕਰਦੇ ਹਨ ਅਤੇ ਲਾਭ ਉਠਾਈ ਜਾਂਦੇ ਹਨ। ਲੋਕਾਂ ਦੀ ਸਮਝ ਵਿੱਚ ਹੁਣ ਇਹ ਗਲਾਂ ਆ ਰਹੀਆਂ ਹਨ, ਪਰ ਬਹੁਤ ਦੇਰ ਹੋ ਗਈ ਲਗਦੀ ਹੈ।
ਰਾਜਸੀ ਨੇਤਾਵਾਂ ਨੇ ਧਰਮਾਂ ਨੂੰ ਫਿਰਕਿਆਂ ‘ਚ ਬਦਲਿਆ



