Skip to content
Independent perspectives. Global stories.
BREAKING

ਪੁਲਿਸ ਵੱਲੋਂ ਕੋਹ-ਕੋਹ ਕੇ ਸ਼ਹੀਦ ਕੀਤੇ ਗਏ: ਜਥੇਦਾਰ ਗੁਰਦੇਵ ਸਿੰਘ ਕਾਉਂਕੇ

Share this story

ਸਿੱਖਾਂ ਦੇ ਕਾਤਲ ਪੁਲਸੀਆਂ ਖ਼ਿਲਾਫ਼ ਕਾਰਵਾਈ ਬਾਰੇ ਸ. ਬਾਦਲ ਦੇ ਐਲਾਨਾਂ ਵਿੱਚੋਂ ਸਿੱਖ ਜਗਤ ਨੂੰ ਆਸ ਸੀ ਕਿ ਹੋਰਨਾਂ ਕਾਂਡਾਂ ਵਾਂਗ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕੇਸ ਦੀ ਵੀ ਪੜਤਾਲ ਹੋਵੇਗੀ ਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਹੋਵੇਗੀ। ਪਰ ਸੱਤਾ ਮਿਲ਼ਦਿਆਂ ਹੀ ਸ. ਬਾਦਲ ਨੇ ਅੱਖਾਂ ਫੇਰ ਲਈਆਂ। ਬਾਦਲ ਨੇ ਉਹਨਾਂ ਪੁਲਸੀਆਂ ਦੀ ਸਰਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਨੇ ਸਿੱਖਾਂ ਦਾ ਘਾਣ ਕੀਤਾ ਸੀ। ਕੋਈ ਜਾਂਚ ਕਮਿਸ਼ਨ ਨਾ ਬਣਾਇਆ ਤੇ ਕਿਸੇ ਨੌਜਵਾਨ ਦੀ ਰਿਹਾਈ ਨਾ ਕਰਵਾਈ।
ਤਿਵਾੜੀ ਰਿਪੋਰਟ- ਮਨੁੱਖੀ ਹੱਕਾਂ ਨਾਲ਼ ਸੰਬੰਧਿਤ ਜਥੇਬੰਦੀਆਂ ਦੇ ਆਗੂ ਵਾਰ-ਵਾਰ ਸ. ਬਾਦਲ ਕੋਲ਼ ਪੰਜਾਬ ਵਿੱਚ ਹੋਏ ਘਾਣ ਦਾ ਮੁੱਦਾ ਉਠਾਉਂਦੇ ਰਹੇ। ਚਾਰੇ ਪਾਸੇ ਬਾਦਲ ਦੀ ਥੂਹ-ਥੂਹ ਹੋ ਰਹੀ ਸੀ। ਇਸ ਦੌਰਾਨ ਮਈ 1998 ਨੂੰ ਭਾਈ ਕਾਉਂਕੇ ਦੇ ਕਤਲ ਦੀ ਸਾਰੀ ਕਹਾਣੀ ਸਿਪਾਹੀ ਸ. ਦਰਸ਼ਨ ਸਿੰਘ ਹਠੂਰ ਨੇ ਵੀ ਨਸ਼ਰ ਕਰ ਦਿੱਤੀ। 5 ਜੂਨ 1998 ਨੂੰ ਸੁਪਰੀਮ ਕੋਰਟ ਦੇ ਸਾਬਕਾ ਜੱਜ ਸ. ਕੁਲਦੀਪ ਸਿੰਘ ਦੀ ਅਗਵਾਈ ਹੇਠ ਮਨੁੱਖੀ ਹੱਕਾਂ ਲਈ ਸਰਗਰਮ ਆਗੂਆਂ ਦਾ ਇੱਕ ਵਫ਼ਦ ਮੁੱਖ ਮੰਤਰੀ ਬਾਦਲ ਨੂੰ ਮਿਲ਼ਿਆ ਤੇ ਭਾਈ ਕਾਉਂਕੇ ਦੇ ਕੇਸ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ। ਇਸ ਵਫ਼ਦ ਵਿੱਚ ਸ੍ਰੀ ਰਾਮ ਨਰਾਇਣ ਕੁਮਾਰ, ਜਸਟਿਸ ਅਜੀਤ ਸਿੰਘ ਬੈਂਸ, ਸ. ਇੰਦਰਜੀਤ ਸਿੰਘ ਜੇਜੀ, ਡਾ. ਸੁਖਜੀਤ ਕੌਰ, ਮੇਜਰ ਜਨਰਲ ਨਰਿੰਦਰ ਸਿੰਘ, ਸ. ਅਮਰੀਕ ਸਿੰਘ ਮੁਕਤਸਰ, ਐਡਵੋਕੇਟ ਡੀ.ਐੱਸ. ‘ਗਿੱਲ’, ਐਡਵੋਕੇਟ ਸ. ਰਾਜਵਿੰਦਰ ਸਿੰਘ ਬੈਂਸ, ਐਡਵੋਕੇਟ ਸ. ਅਮਰ ਸਿੰਘ ਚਾਹਲ, ਐਡਵੋਕੇਟ ਸ. ਨਵਕਿਰਨ ਸਿੰਘ, ਸ੍ਰੀਮਤੀ ਬਲਜੀਤ ਕੌਰ ਅਤੇ ਸ. ਜਸਪਾਲ ਸਿੰਘ ਢਿੱਲੋਂ ਸ਼ਾਮਿਲ ਸਨ। ਇਸ ਮੁੱਦੇ ਉੱਤੇ ਇਹਨਾਂ ਸਾਰਿਆਂ ਦੀ ਸਰਗਰਮੀ ਸ਼ਲਾਘਾਯੋਗ ਰਹੀ।
ਸ. ਬਾਦਲ ਨੇ ਐਡੀਸ਼ਨਲ ਡਾਇਰੈਕਟਰ ਜਨਰਲ ਬੀ.ਪੀ. ਤਿਵਾੜੀ ਦੀ ਅਗਵਾਈ ਵਿੱਚ ਜਾਂਚ ਕਮਿਸ਼ਨ ਬਣਾ ਦਿੱਤਾ। ਭਾਵੇਂ ਇਸ ਕਮਿਸ਼ਨ ਨੇ ਆਪਣੀ ਜਾਂਚ ਤਿੰਨ ਮਹੀਨੇ ਵਿੱਚ ਮੁਕੰਮਲ ਕਰਨੀ ਸੀ, ਪਰ ਸਵਾ ਸਾਲ ਮਗਰੋਂ 29 ਸਤੰਬਰ 1999 ਨੂੰ ਹੀ ਇਸ ਕਮਿਸ਼ਨ ਨੇ ਆਪਣੀ ਰਿਪੋਰਟ ਬਾਦਲ ਸਰਕਾਰ ਨੂੰ ਸੌਂਪੀ। ਪਰ ਉਸ ਦਿਨ ਤੋਂ ਬਾਦਲ ਸਰਕਾਰ ਇਸ ਰਿਪੋਰਟ ਨੂੰ ਠੱਪ ਕਰ ਕੇ ਬੈਠ ਗਈ। ਅੱਜ ਤਕ ਸ. ਬਾਦਲ ਨੇ ਉਹ ਰਿਪੋਰਟ ਜਾਰੀ ਨਹੀਂ ਕੀਤੀ, ਉਸ ‘ਤੇ ਕਾਰਵਾਈ ਤਾਂ ਕੀ ਕਰਨੀ ਸੀ। ਨਾ ਤਾਂ ਕੋਈ ਵਿਧਾਇਕ ਅਸੰਬਲੀ ਵਿੱਚ ਇਸ ਬਾਰੇ ਗੱਲ ਕਰਦਾ ਹੈ ਤੇ ਨਾ ਹੀ ਕਿੱਧਰੇ ਕੋਈ ਹੋਰ ਸੁਣਵਾਈ ਹੁੰਦੀ ਹੈ। ਸਪਸ਼ਟ ਹੈ ਕਿ ਸ. ਬਾਦਲ ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਜਾਂਚ ਰਿਪੋਰਟ ਜੋ ਵੀ ਹੋਵੇ, ਉਸ ਉੱਤੇ ਅਮਲ ਨਹੀਂ ਕਰਨਾ। ਹੁਣ ਤਾਂ ਲੋਕ ਇਸ ਜਾਂਚ ਰਿਪੋਰਟ ਨੂੰ ਵੀ ਭੁੱਲਦੇ ਜਾ ਰਹੇ ਹਨ।
ਰਿਪੋਰਟ ਜਨਤਕ ਹੋ ਗਈ- ਬਾਦਲ ਸਰਕਾਰ ਤਾਂ ਤਿਵਾੜੀ ਰਿਪੋਰਟ ਨੂੰ ਦੱਬ ਕੇ ਬੈਠ ਗਈ, ਇੱਥੋਂ ਤਕ ਕਿ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਹਾਈਕੋਰਟ ਦੇ ਦਰਾਂ ਉੱਤੇ ਦਿੱਤੀ ਦਸਤਕ ਵੀ ਕੋਈ ਰੰਗ ਨਾ ਲਿਆ ਸਕੀ ਪਰ ਪ੍ਰਸਿੱਧ ਜਰਨਲਿਸਟ ਤੇ ਖੋਜੀ ਪੱਤਰਕਾਰ ਸ. ਐੱਚ.ਐੱਸ. ਬਾਵਾ (ਅੱਜ-ਕੱਲ੍ਹ ਉਹ ‘ਯੈੱਸ ਪੰਜਾਬ’ ਨਾਂ ਦਾ ਇੰਟਰਨੈੱਟ ਅਖ਼ਬਾਰ ਬੜੀ ਕਾਮਯਾਬੀ ਨਾਲ਼ ਚਲਾ ਰਹੇ ਹਨ) ਨੇ ਹਿੰਮਤ ਨਾ ਹਾਰੀ। ਆਖ਼ਰ ਉਹਨਾਂ ਨੂੰ ਤਿਵਾੜੀ ਰਿਪੋਰਟ ਦੀ ਕਾਪੀ ਹਾਸਲ ਕਰਨ ਵਿੱਚ ਸਫ਼ਲਤਾ ਹਾਸਲ ਕਰ ਹੀ ਲਈ, ਜੋ 4 ਜੂਨ 2011 ਨੂੰ ਜਨਤਕ ਹੋਈ। ਭਾਈ ਸਾਹਿਬ ਦੇ ਕਤਲ ਤੋਂ 17 ਸਾਲ ਬਾਅਦ ਅਤੇ ਜਾਂਚ ਮੁਕੰਮਲ ਹੋਣ ਤੋਂ 11 ਸਾਲ ਬਾਅਦ ਜਦੋਂ 7 ਸਫ਼ਿਆਂ ਦੀ ਇਹ ਰਿਪੋਰਟ ਬਾਹਰ ਆਈ ਤਾਂ ਸਪਸ਼ਟ ਹੋਇਆ ਕਿ ਤਿਵਾੜੀ ਰਿਪੋਰਟ ਵਿੱਚ ਵੀ ਸਿੱਖਾਂ ਨਾਲ਼ ਇਨਸਾਫ਼ ਨਹੀਂ ਸੀ ਕੀਤਾ ਗਿਆ। ਉਂਝ ਇਸ ਰਿਪੋਰਟ ਵਿੱਚ ਪੁਲੀਸ ਵੱਲੋਂ ਖਾੜਕੂਆਂ ਦੇ ਖ਼ਾਤਮੇ ਲਈ ਕੇ.ਪੀ.ਐੱਸ. ‘ਗਿੱਲ’ ਦੀ ਅਗਵਾਈ ਹੇਠ ਅਪਣਾਏ ਗ਼ੈਰ-ਕਨੂੰਨੀ ਵਰਤਾਰੇ ਬਾਰੇ ਕਾਫ਼ੀ ਕੁਝ ਸਾਮ੍ਹਣੇ ਆਇਆ। ਤਿਵਾੜੀ ਰਿਪੋਰਟ ਵਿੱਚ ਭਾਈ ਕਾਉਂਕੇ ਦੇ ਪੁਲੀਸ ਹਿਰਾਸਤ ਵਿੱਚ ਕਤਲ ਹੋਣ ਨੂੰ ਨਹੀਂ ਮੰਨਿਆ ਗਿਆ। ਰਿਪੋਰਟ ਵਿੱਚ ਇਹ ਤਾਂ ਦਰਜ਼ ਹੈ ਕਿ ਭਾਈ ਕਾਉਂਕੇ ਨੂੰ ਲੋਕਾਂ ਦੇ ਸਾਮ੍ਹਣੇ 25 ਦਸੰਬਰ 1992 ਨੂੰ ਪੁਲੀਸ ਨੇ ਚੁੱਕਿਆ ਸੀ, ਪਰ ਨਾਲ਼ ਹੀ ਲਿਖ ਦਿੱਤਾ ਕਿ- ‘ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਕਿ ਭਾਈ ਸਾਹਿਬ ਨੂੰ ਪੁਲੀਸ ਨੇ ਮਾਰ-ਕੁੱਟ ਕੇ ਮਾਰ ਦਿੱਤਾ…।’ ਤਿਵਾੜੀ ਰਿਪੋਰਟ ਨੇ ਪੁਲੀਸ ਦੀ ਸੁਣਾਈ ਕਹਾਣੀ ਨੂੰ ਵੀ ਝੂਠ ਕਿਹਾ ਹੈ ਕਿ ਇਹ ਭਾਈ ਕਾਉਂਕੇ ਕੰਨੀਆਂ ਪਿੰਡ ਕੋਲ਼ ਹੋਈ ਫ਼ਾਇਰਿੰਗ ਦੌਰਾਨ ਬੈਲਟ ਤੋੜ ਕੇ ਭੱਜ ਗਏ ਸਨ। ਇਸ ਕੇਸ ਵਿੱਚ ਸਿਪਾਹੀ ਤਰਸੇਮ ਸਿੰਘ ਦੀ ਬੈਲਟ ਤੋੜ ਕੇ ਹਥਕੜੀ ਕੱਢ ਕੇ ਭੱਜਣ ਲਈ ਇਸ ਸਿਪਾਹੀ ਨੂੰ ਵਿਖਾਵੇ ਲਈ ਮੁਅਤਲ ਕੀਤਾ ਗਿਆ ਸੀ ਤੇ ਫਿਰ ਉਸ ਨੂੰ ਇਸ ਕਾਰੇ ਵਿੱਚ ਸ਼ਾਮਲ ਹੋਣ ਦੇ ਇਵਜ਼ਾਨੇ ਵਜੋਂ ਕੇ.ਪੀ.ਐੱਸ. ‘ਗਿੱਲ’ ਨੇ 28 ਸੀਨੀਅਰ ਮੁਲਾਜ਼ਮਾਂ ਤੋਂ ਪਹਿਲਾਂ ਹੀ ਉਸ ਨੂੰ ਹੌਲਦਾਰ ਬਣਾ ਦਿੱਤਾ ਗਿਆ ਸੀ। ਕੀ ਸਿਪਾਹੀ ਦਰਸ਼ਨ ਸਿੰਘ ਹਠੂਰ ਵਾਂਗ ਕਦੇ ਹੌਲਦਾਰ ਤਰਸੇਮ ਸਿੰਘ ਦੀ ਜ਼ਮੀਰ ਵੀ ਜਾਗੇਗੀ?
ਤਿਵਾੜੀ ਨੇ ਰਿਪੋਰਟ ਵਿੱਚ ਸਿਫ਼ਾਰਸ਼ ਕੀਤੀ ਸੀ ਕਿ ਥਾਣੇਦਾਰ ਗੁਰਜੀਤ ਸਿੰਘ ਖ਼ਿਲਾਫ਼, ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਦਾ ਕੇਸ ਬਣਦਾ ਹੈ। ਪਰ ਸ. ਬਾਦਲ ਨੂੰ ਤਾਂ ਇਸ ਥਾਣੇਦਾਰ ਖ਼ਿਲਾਫ਼ ਕਾਰਵਾਈ ਕਰਨੀ ਵੀ ਮਨਜੂਰ ਨਹੀਂ ਸੀ ਤੇ ਉਹ ਤਰੱਕੀ ਕਰਦਾ-ਕਰਦਾ ਡੀ.ਐੱਸ.ਪੀ. ਬਣ ਗਿਆ ਹੈ। ਭਾਵੇਂ ਤਿਵਾੜੀ ਰਿਪੋਰਟ ਵਿੱਚ ਭਾਈ ਸਾਹਿਬ ਦੇ ਸਾਰੇ ਕਾਤਲ ਟੋਲੇ ਜਿਸ ਵਿੱਚ ਸਵਰਨ ਸਿੰਘ ਘੋਟਣਾ, ਹਰਭਗਵਾਨ ਸਿੰਘ ਸੋਢੀ, ਗੁਰਮੀਤ ਸਿੰਘ, ਚੰਨਣ ਸਿੰਘ ਤੇ ਤਰਸੇਮ ਸਿੰਘ ਖ਼ਿਲਾਫ਼ ਕੋਈ ਤਸੱਲੀਬਖ਼ਸ਼ ਗੱਲ ਨਹੀਂ ਸੀ, ਪਰ ਫੇਰ ਵੀ ਸ. ਬਾਦਲ ਨੇ ਇਸ ਰਿਪੋਰਟ ਨੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ ਦੇ ਪਾਵਿਆਂ ਹੇਠਾਂ ਦੱਬ ਲਿਆ।
ਰਿਪੋਰਟ ਵਿੱਚ ਸਿਪਾਹੀ ਦਰਸ਼ਨ ਸਿੰਘ ਹਠੂਰ ਬਾਰੇ ਸ੍ਰੀ ਤਿਵਾੜੀ ਨੇ ਲਿਖਿਆ ਕਿ ਪਹਿਲਾਂ ਮਨੁੱਖੀ ਹੱਕਾਂ ਦੀ ਜਥੇਬੰਦੀ ਸਾਮ੍ਹਣੇ ਭਾਈ ਕਾਉਂਕੇ ਨੂੰ ਪੁਲੀਸ ਅਧਿਕਾਰੀਆਂ ਵੱਲੋਂ ਕੁੱਟ-ਕੁੱਟ ਕੇ ਮਾਰਨ ਦੇ ਬਿਆਨ ਦੇਣ ਵਾਲ਼ਾ ਸਿਪਾਹੀ ਦਰਸ਼ਨ ਸਿੰਘ ਹਠੂਰ ਉਹਨਾਂ ਸਾਮ੍ਹਣੇ ਆਪਣੇ ਬਿਆਨ ਤੋਂ ਮੁੱਕਰ ਗਿਆ ਸੀ, ਪਰ ਸਿਪਾਹੀ ਦਰਸ਼ਨ ਸਿੰਘ ਅੱਜ ਵੀ ਲਲਕਾਰ ਕੇ ਕਹਿੰਦਾ ਹੈ ਕਿ- ‘ਮੇਰੇ ਬਿਆਨਾਂ ਵਿੱਚ ਕੋਈ ਹੇਰਾਫੇਰੀ ਪੁਲੀਸ ਨੇ ਹੀ ਕੀਤੀ ਹੋਵੇਗੀ, ਮੈਨੂੰ ਬਥੇਰੇ ਲੋਭ-ਲਾਲਚ ਤੇ ਦਬਾਅ ਦਿੱਤੇ ਗਏ ਪਰ ਮੈਂ ਇਹੀ ਕਹਿੰਦਾ ਰਿਹਾ ਕਿ ਭਾਈ ਸਾਹਿਬ ਨੂੰ ਐੱਸ.ਐੱਸ.ਪੀ. ਘੋਟਣੇ ਨੇ ਮੇਰੀਆਂ ਅੱਖਾਂ ਦੇ ਸਾਮ੍ਹਣੇ ਗੋਲ਼ੀ ਮਾਰੀ ਸੀ।’
ਹੋਰ ਚਾਰਾਜੋਈ- ਅਪ੍ਰੈਲ 2002 ਨੂੰ ਸ. ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਕੀਤੀ ਕਿ
– ਬਾਕੀ ਕੱਲ੍ਹ ਪੜ੍ਹੋ

WRITTEN BY