Skip to content
Independent perspectives. Global stories.
BREAKING

ਸਬ ਡਿਵੀਜ਼ਨ ਬਣਾਉਣ ਵਿੱਚ ਸਿਰਫ਼ ਉਪ ਮੰਡਲ ਮੈਜਿਸਟ੍ਰੇਟ ਦੀ ਅਸਾਮੀ ਹੀ ਪੂਰੀ ਕਰਨੀ ਪਵੇਗੀ : ਸ਼ੇਰਪੁਰ

Share this story

ਕਸਬੇ ਨੂੰ ਜ਼ਿਲ੍ਹਾ ਬਰਨਾਲਾ ਨਾਲ ਜੋੜਨ ਦੀ ਮੰਗ ਕਰ ਰਹੇ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਕਿਹਾ ਕਿ ਸ਼ੇਰਪੁਰ ਦੇ 21 ਪਿੰਡਾਂ ਨੂੰ ਪ੍ਰਸ਼ਾਸਨਿਕ ਤੌਰ ਤੇ ਬੇਸ਼ੱਕ ਜ਼ਿਲ੍ਹਾ ਸੰਗਰੂਰ ਪੈਂਦਾ ਹੈ ਪਰ ਰਾਜਨੀਤਿਕ ਤੌਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਬਣਨ ਕਰਕੇ ਜ਼ਿਲ੍ਹਾ ਬਰਨਾਲਾ ਪੈਂਦਾ ਹੈ ਅਤੇ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਦਾ ਹਿੱਸਾ ਹੈ । ਉਨ੍ਹਾਂ ਕਿਹਾ ਕਿ ਸ਼ੇਰਪੁਰ ਵਿਖੇ ਸਬ ਡਿਵੀਜ਼ਨ ਬਣਾਉਣ ਵਿੱਚ ਸਰਕਾਰ ਨੂੰ ਸਿਰਫ਼ ਉਪ ਮੰਡਲ ਮੈਜਿਸਟ੍ਰੇਟ ਦੀ ਅਸਾਮੀ ਹੀ ਪੂਰੀ ਕਰਨੀ ਪਵੇਗੀ ਕਿਉਂਕਿ ਸ਼ੇਰਪੁਰ ਵਿਖੇ ਸਬ ਤਹਿਸੀਲ ਦਫ਼ਤਰ ਆਪਣੀ ਹੀ ਇਮਾਰਤ ਵਿੱਚ ਚੱਲਦਾ ਹੈ । ਇੱਥੇ ਨਵੀਂ ਬਣੀ ਤਹਿਸੀਲ ਦਫ਼ਤਰ ਦੀ ਇਮਾਰਤ ਨਾਲ ਕੰਮ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਸ਼ੇਰਪੁਰ ਵਿਖੇ ਪਹਿਲਾਂ ਤੋਂ ਹੀ ਬੀਡੀਪੀਓ ਦਫ਼ਤਰ , ਥਾਣਾ ਸ਼ੇਰਪੁਰ, ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ , ਮਾਰਕੀਟ ਕਮੇਟੀ ਦਾ ਦਫ਼ਤਰ, ਪ੍ਰਾਈਵੇਟ ਅਤੇ ਸਰਕਾਰੀ ਬੈਂਕਾਂ ਤੋਂ ਇਲਾਵਾ ਹੋਰ ਕਈ ਅਦਾਰੇ ਮੌਜੂਦ ਹਨ । ਸਾਡਾ ਹਲਕਾ ਜ਼ਿਲ੍ਹਾ ਬਰਨਾਲਾ ਦੇ ਅਧੀਨ ਆਉਂਦਾ ਹੈ ਅਤੇ ਬਿਜਲੀ ਬੋਰਡ ਦੇ ਕੰਮ ਵੀ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਹਨ ਤੇ ਹੋਰ ਵੱਖ ਵੱਖ ਮਹਿਕਮਿਆਂ ਦੇ ਕੰਮ ਜ਼ਿਆਦਾਤਰ ਜ਼ਿਲ੍ਹਾ ਬਰਨਾਲਾ ਦੇ ਵਿੱਚ ਹੁੰਦੇ ਹਨ। ਜਿਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਕਸਬੇ ਨੂੰ ਜ਼ਿਲ੍ਹਾ ਬਰਨਾਲਾ ਨਾਲ ਜੋੜਿਆ ਜਾਵੇ।

WRITTEN BY