Skip to content
Independent perspectives. Global stories.
BREAKING

ਮਾਲਵੇ ‘ਚ ਨਸ਼ੇ ਨੇ ਬੁਝਾਏ ਕਈ ਘਰਾਂ ਦੇ ਚਿਰਾਗ-ਲੜਕੀਆਂ ਵੀ ਹੋਈਆਂ ਇਸ ਧੰਦੇ ‘ਚ ਸ਼ਾਮਿਲ

Share this story

ਪੰਜਾਬ ਚੋ ਨਸ਼ਾ ਖਤਮ ਕਰਨ ਲਈ ਖਾਧੀ ਗਈ ਕਸਮ ਅਤੇ ਵਾਅਦੇ ਵੀ ਇਸ ਸਾਲ ਕਿਸੇ ਕੰਮ ਨਹੀਂ ਆਏ ਸਰਕਾਰੀ ਤੰਤਰ ਇਸ ਸਾਲ ਵੀ ਤਸਕਰਾ ਤੇ ਸ਼ਿੰਕਜ਼ਾ ਨਹੀਂ ਕੱਸ ਪਾਇਆਂ । ਸ਼ਹਿਰ ਅਤੇ ਪਿੰਡਾਂ ਦੇ ਆਸੇ ਪਾਸੇ ਪਿੰਡਾਂ ਚ ਚਿੱਟੇ ਦੀ ਨਸ਼ਾ ਤਸਕਰੀ ਦਾ ਗੋਰਖ ਧੰਦਾ ਬਿਨਾ ਕਿਸੇ ਡਰ ਭੈਅ ਦੇ ਪੂਰੀ ਤਰ੍ਹਾਂ ਚੱਲ ਰਿਹਾ ਤੇ ਨਸ਼ੇ ਦਾ ਵਪਾਰ ਬਣ ਗਿਆ ਜਿਸ ਦੀ ਜਿਉਦੀ ਜਾਗਦੀ ਮਿਸਾਲ। ਕਈ ਸ਼ਹਿਰਾਂ ਤੇ ਪਿੰਡਾਂ ਚੋਂ ਕਰਿਆਣੇ ਦੀਆਂ ਦੁਕਾਨਦਾਰਾਂ ਵੱਲੋਂ ਨਸ਼ੇ ਦਾ ਵਪਾਰ ਕਰਨ ਲੱਗੇ ਪਏ ਹਨ। ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਇਸ ਕਾਰਨ ਬੇਝਿਜਕ ਨਸ਼ਾ ਵੇਚਦੇ ਕਿ ਇਨਾਂ ਦਾ ਗ੍ਰਾਹਕ ਕੁਝ ਮਿੰਟਾਂ ਅੰਦਰ ਹੀ ਵਿਧਾਨ ਸਭਾ ਹਲਕਿਆ ਦੀਆਂ ਹੱਦਬੰਦੀ ਟੱਪ ਜਾਂਦੇ ਹਨ ਅਜਿਹਾ ਕਿੱਤੇ ਨਾਲ ਜੁੜੇ ਕਾਰੋਬਾਰੀ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਿਰਫ਼ ਕਾਗਜ਼ੀ ਖਾਨਪੂਰਤੀ ਚ ਹੀ ਨਸ਼ਿਆਂ ਨੂੰ ਠੱਲ ਪਾ ਰਹੀ ਜਦਕਿ ਅਸਲ ਹਕੀਕਤ ਇਸ ਤੋਂ ਕੋਹਾਂ ਦੂਰ ਹੈ। ਬਹੁਤੇ ਸਾਰੇ ਸ਼ਹਿਰਾਂ ਅਤੇ ਪਿੰਡਾਂ ਦੀ ਨਵੀ ਆਬਾਦੀ ਨਸ਼ਾ ਤਸਕਰੀ ਦਾ ਗੋਰਖ ਧੰਦਾ ਬੜੀ ਹੀ ਸ਼ਿੱਧਤ ਨਾਲ ਕਥਿਤ ਤੌਰ ਤੇ ਵੱਧ ਫੁੱਲ ਰਿਹਾ। ਜਿਕਰਯੋਗ ਹੈ ਕਿ ਮੌਜੂਦਾ ਸਰਕਾਰ ਦੇ ਬਣਨ ਉਪਰੰਤ ਸ਼ਹਿਰਾਂ ਪਿੰਡਾਂ ਦੇ ਆਗੂਆਂ ਵੱਲੋਂ ਆਪੋ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਨਸ਼ਾ ਤਸਕਰਾਂ ਤੇ ਨਸ਼ਾ ਖ਼ਰੀਦਣ ਵਾਲੇ ਲੋਕਾਂ ਖਿਲਾਫ਼ ਵੱਡੀ ਮੁਹਿੰਮ ਚਲਾਈ ਕੁਝ ਸਮੇਂ ਬਾਅਦ ਉਹ ਮੁਹਿੰਮ ਵੀ ਅਸਫ਼ਲ ਹੋ ਕੇ ਰਹਿ ਗਈ । ਸਭ ਬਾਵਜੂਦ ਵੀ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸ਼ਨ ਪਿੰਡਾਂ ਤੇ ਸ਼ਹਿਰਾਂ ਦੀਆਂ ਬਸਤੀਆਂ ਚੋਂ ਨਸ਼ਿਆਂ ਦਾ ਕਾਰੋਬਾਰ ਰੋਕਣ ਚ ਪੂਰੀ ਤਰਾ ਅਸਫਲ ਸਾਬਿਤ ਹੋ ਰਹੀ ਹੈ। ਇਸ ਗੋਰਖ ਧੰਦੇ ਚ ਹੁਣ ਵੱਡੀ ਗਿਣਤੀ ਚ ਲੜਕੀਆਂ ਵੀ ਸ਼ਾਮਿਲ ਹੋ ਚੁੱਕੀਆਂ ਜੋ ਕਿ ਖੁਦ ਚਿੱਟੇ ਦੇ ਨਸ਼ੇ ਦੀਆਂ ਆਦੀ ਹਨ ਤੇ ਗਾਹਕਾ ਨੂੰ ਵੱਖ ਵੱਖ ਥਾਵਾ ਤੇ ਚਿੱਟੇ ਦੀ ਸਪਲਾਈ ਕਰਦੀਆਂ ਕਿਉਂਕਿ ਲੜਕੀਆਂ ਹੋਣ ਕਾਰਨ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੇ ਹੋਰ ਲੋਕ ਇਨਾਂ ਤੇ ਸ਼ੱਕ ਘੱਟ ਕਰਦੇ ਹਨ। ਜੇਕਰ ਜਾਗਰੁਕ ਕੈਂਪ ਲਗਾਏ ਜਾਂਦੇ ਤਾਂ ਉਥੇ ਚੰਦ ਵਿਅਕਤੀਆਂ ਨੂੰ ਸੱਦਾ ਦਿੱਤਾ ਜਾਂਦਾ ਤੇ ਨਸ਼ਿਆਂ ਕਰਨ ਵਾਲਿਆਂ ਨਹੀਂ ਸੱਦਾ ਮਿਲਦਾ ਜਿਸ ਨਾਲ ਉਹ ਜਾਗਰੂਕ ਹੋਣ ਬਾਜੇ ਰਹਿੰਦੇ ਹਨ।
ਨੌਜਵਾਨਾਂ ਤਾ ਅਜਿਹੀ ਜਾਗਰੂਕਾਂ ਕੈਂਪਾ ਵਿੱਚ ਤੁਹਾਨੂੰ ਬਹੁਤ ਘੱਟ ਹੀ ਮਿਲਦੇ ਜੋ ਕਿ ਨਸ਼ੇ ਤੋਂ ਬਚ ਜਾਣਗੇ ਕਿਉਂਕਿ ਹੁਣ ਤਾਂ ਨਸ਼ਾ ਆਮ ਹੀ ਮਿਲ ਜਾਂਦਾ ਹੈ। ਨਸ਼ੇ ਦੇ ਗੋਰਖਧੰਦੇ ਕਰਨ ਵਾਲੇ ਨੌਜਵਾਨ ਤੇ ਲੜਕੀਆਂ ਵੱਲੋਂ ਨਸ਼ੇ ਵੇਚਣ ਲਈ ਮੋਟਰ ਸਾਈਕਲਾਂ ਤੇ ਸਕਟੂਕਰੀਆਂ ਤੇ ਅਗਲੇ ਘਰ ਤੱਕ ਨੌਜਵਾਨਾਂ ਨਸ਼ੇ ਡਿਲਵਰੀ ਦੇਣ ਜਾਂਦੇ ਤੇ ਮੋਬਾਈਲ ਤੇ ਸੰਪਰਕ ਕਰ ਰਹੇ ਹੁੰਦੇ ਨੇ ਅੱਗੇ ਕੋਡ ਦੇ ਨਾ ਰੱਖੇ ਹੋਏ ਹਨ । ਨਸ਼ੇ ਵੇਚਣ ਵਾਲਿਆਂ ਨੂੰ ਕਿਸੇ ਦਾ ਡਰ ਨਹੀਂ ਚਿੱਟਾ ਛੋਟੀ ਉਪਰ ਪੜਨ ਵਾਲਿਆਂ ਨੌਜਵਾਨਾਂ ਦੇ ਦੱਸ ਸਾਲ ਤੋਂ ਬਾਰਾ ਸਾਲ ਬੱਚਿਆਂ ਨਸ਼ਾ ਵੇਚ ਦਿੰਦੇ ਅਤੇ ਇਸੇ ਤਰ੍ਹਾਂ ਹੀ ਮੈਡੀਕਲ ਸਟੋਰਾਂ ਦੇ ਮਾਲਕ ਨਸ਼ਾ ਵੇਚ ਰਹੇ ਜਿੰਨਾਂ ਕੋਲ ਆਮ ਡਾਕਟਰ ਦੀ ਪਰਚੀ ਨਹੀਂ ਜਾਂਦੀ ਉਹ ਨਸ਼ਾ ਵੇਚਦੇ ਹਨ । ਜਿਹੜੇ ਨੌਜਵਾਨ ਨਸ਼ਾ ਕਰਦੇ ਉਹ ਲੋਕ ਨਸ਼ੇ ਲਈ ਪੈਸੇ ਦੀ ਪੂਰਤੀ ਨਾ ਹੋਣ ਤੇ ਆਪਣੇ ਘਰ ਦੀਆਂ ਚੀਜ਼ਾਂ ਵੇਚਣੀਆਂ ਸ਼ੁਰੂ ਕਰ ਦਿੱਤੇ ਅਤੇ ਆਪਣੇ ਖੇਤਰ ਅੰਦਰ ਚੋਰੀਆਂ ਕਰਨ ਲੱਗ ਜਾਂਦੇ।
ਨਸ਼ੇ ਦੀ ਲਪੇਟ ਚ ਆਉਣ ਨਾਲ ਪਰਿਵਾਰ ਟੁੱਟ ਰਹੇ ਲੜਾਈ ਝਗੜੇ ਵੱਧ ਰਹੇ ਤਲਾਕ ਹੋ ਰਹੇ ਸਰੀਰ ਅੰਦਰ ਤੋਂ ਖੋਖਲਾ ਹੋ ਜਾਂਦਾ ਤੇ ਬੀਮਾਰੀਆਂ ਨਾਲ ਘਿਰ ਜਾਂਦਾ ਨਸ਼ੇ ਦਾ ਆਉਣ ਵਾਲੀ ਪੀੜੀ ਤੇ ਬਹੁਤ ਪ੍ਰਭਾਵ ਮਾੜਾ ਪੈਦਾ। ਏਡਜ਼,ਕਿਡਨੀ, ਕੈਂਸਰ, ਲਿਵਰ ਅਤੇ ਦਿਲ ਦੀਆਂ ਬੀਮਾਰੀਆਂ ਖਤਰਾ ਬਣ ਕੇ ਮੰਡਰਾਉਣ ਲੱਗ ਜਾਂਦਾ ਅਤੇ ਨਸ਼ਾ ਦਾ ਅੰਤ ਮੌਤ ਹੈ। ਇਸ ਸਾਲ ਦੇ ਅੰਤ ਤੱਕ ਪੰਜ ਮੌਤ ਬਰਨਾਲਾ,ਬਠਿੰਡਾ ਤਿੰਨ ਮੌਤਾਂ ਨਸ਼ੇ ਨਾਲ ਹੋਇਆਂ।

WRITTEN BY