Skip to content
Independent perspectives. Global stories.
BREAKING

ਇੱਕ ਖੁੱਲ੍ਹਾ ਖ਼ਤ ਸਿੱਖ ਸੰਗਤ ਦੇ ਨਾਮ

Share this story

28 ਦਸੰਬਰ ਨੂੰ ਬਾਲ ਦਿਵਸ ਵਜੋਂ ਮਨਾਉਣ ਦੀ ਮੰਗ ਪਿੱਛੇ ਸਾਜਿਸ਼ੀ ਮਨਸ਼ੇ

ਗੁਰੂ ਪਿਆਰੀ ਸਾਧ ਸੰਗਤ ਜੀ..
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਮੈਂ ਇਸ ਖਤ ਰਾਹੀਂ ਹਰ ਉਸ ਨਾਨਕ ਨਾਮ ਲੇਵਾ ਨੂੰ ਸੰਬੋਧਿਤ ਹਾਂ, ਜੋ ਨਿਰਸਵਾਰਥ ਭਾਵਨਾ ਨਾਲ ਖਾਲਸਾਈ ਇਤਹਾਸ, ਖਾਲਸਾਈ ਆਨ-ਸ਼ਾਨ-ਬਾਨ ਨੂੰ ਨਿੱਜ ਸਵਾਰਥ ਤੋਂ ਹੱਟ ਕੇ ਸਹੀ ਅਰਥਾਂ ਵਿਚ ਸਵੀਕਾਰਦਾ ਅਤੇ ਸਤਿਕਾਰਦਾ। ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦੇ ਸ਼ਹੀਦੀ ਹਫਤੇ ਵਿਚ ਸ਼ਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ। ਇਸ ਹਵਤੇ ਨੂੰ ਦੁਨੀਆਂ ਭਰ ਵਿਚ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।। ਪਿਛਲੇ ਕੁੱਝ ਸਮੇਂ ਤੋਂ ਕੁੱਝ ਅਖੌਤੀ ਸਿੱਖਾਂ ਦੀ ਦਿੱਲੀ ਵਿਚ ਬੈਠੇ ਲੀਡਰ ਅਤੇ ਧਾਰਮਿਕ ਜਥੇਬਦੀਆਂ ਵੱਲੋਂ 28 ਦਸੰਬਰ ਨੂੰ ਬਾਲ ਦਿਵਸ ਵਜੋਂ ਮਨਾਉਣ ਦੀ ਸਾਜਿਸ਼ ਤਹਿਤ ਮੰਗ ਕੀਤੀ ਜਾ ਰਹੀ ਹੈ। ਇਸ ਵਿਚ ਕੁੱਝ ਕੁ ਅਖੌਤੀ ਸਿੱਖਾਂ ਦੀ ਲੀਡਰਸ਼ਿਪ ਵੀ ਸ਼ਾਮਲ ਹੈ। ਮੈਂ ਇਸ ਖੁੱਲ੍ਹੇ ਖਤ ਰਾਹੀਂ ਇਸ ਸਾਜਿਸ਼ ਤੋਂ ਸੁਚੇਤ ਕਰਨ ਲਈ ਸਮੂਹ ਸੰਗਤ ਨੂੰ ਮੁਖਾਤਿਬ ਹਾਂ। ਇਸ ਤੋਂ ਪਹਿਲਾਂ ਮੈਂ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਕਿ ਮੈਂ ਇਸ ਤੋਂ ਪਹਿਲਾਂ ਵੀ ਦਰਪੇਸ਼ ਪੰਥਕ ਮਸਲਿਆਂ ਸੰਬੰਧੀ ਸਮੇਂ ਸਮੇਂ ਤੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉੱਚ ਲੀਡਰਸ਼ਿਪ ਨੂੰ ਵੀ ਅਗਾਹ ਕਰਦਾ ਰਿਹਾ ਹਾਂ। ਪਰ ਮੈਨੂੰ ਸਾਰਥਿਕ ਹੁੰਗਾਰੇ ਦੇ ਬਾਵਜੂਦ ਫੈਸਲੇ ਬਦਲਦੇ ਰਹੇ ਹਨ। ਮੈਂ 2005 ਤੋਂ 2014 ਤੱਕ ਖਾਲਸਾ ਕਾਲਜ ਅੰਮ੍ਰਿਤਸਰ ਦਾ ਪ੍ਰਿੰਸੀਪਲ ਹੁੰਦਿਆਂ 12 ਮਈ 2012 ਨੂੰ ਸਿੱਖ ਮੈਰਿਜ ਐਕਟ ਦੇ ਖਰੜੇ ਸਬੰਧੀ ਚੀਫ ਖਾਲਸਾ ਦੀਵਾਨ ਦੇ ਹਾਲ ਵਿਚ ਪੰਥਕ ਇਕੱਠ ਵਿਚ ਸਿੱਖ ਮੈਰਿਜ ਦਾ ਖਰੜਾ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਹੁਰਾਂ ਨੂੰ ਪੇਸ਼ ਕੀਤਾ ਸੀ। ਜਿਸ ਨੂੰ ਸਮੁੱਚੀ ਸੰਗਤ ਵਿਚ ਜੈਕਾਰਿਆਂ ਨਾਲ ਸਵੀਕਾਰ ਵੀ ਕੀਤਾ ਗਿਆ। ਦੋ ਦਿਨਾਂ ਬਾਅਦ ਹੀ ਜਥੇਦਾਰ ਸਹਿਬਾਨਾਂ ਵੱਲੋਂ ‘ਯੂ ਟਰਨ’ ਲੈਂਦਿਆਂ ਰਾਜਨੀਤਿਕ ਲੀਡਰਾਂ ਦੀ ਸੁਰ ਵਿਚ ਸੁਰ ਮਿਲਾਉਂਦੇ ਹੋਏ ਅਨੰਦ ਮੈਰਿਜ ਐਕਟ ਅਧੀਨ ਵਿਆਹ ਰਜਿਸਟਰ ਕਰਵਾਉਣ ਦੀ ਤਰਮੀਮ ਨੂੰ ਹੀ ਲਾਗੂ ਕਰਾਉਂਣਾ ਪਸੰਦ ਕੀਤਾ। ਅੱਜ ਤੋਂ ਦਸ ਸਾਲ ਪਹਿਲਾਂ ਮੈਂ ਗੁਰਦੁਆਰਾ ਮੰਗੂ ਮੱਠ ਸੰਬੰਧੀ ਵੀ ਉਕਤ ਜ਼ਿੰਮੇਵਾਰ ਸਖਸ਼ੀਅਤਾਂ ਨੂੰ ਅਗਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਦੱਸਿਆ ਸੀ ਕਿ 1984 ਤੋਂ ਬਾਅਦ ਜਿਸ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੁਸ਼ੋਭਿਤ ਸੀ ਉਥੋਂ ਹਟਾ ਲਈ ਗਈ ਹੈ। ਇਕ ਸਿੱਖ ਹੋਣ ਦੇ ਨਾਤੇ ਮੇਰਾ ਇਹ ਫਰਜ਼ ਬਣਦਾ ਹੈ ਕਿ ਪੰਥਕ ਮਸਲਿਆਂ ਸੰਬੰਧੀ ਕੌਮ ਨੂੰ ਅਗਾਹ ਕੀਤਾ ਜਾਵੇ।“ਚਿਲਡਰਨ ਡੇ” ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਵੱਜੋ ਹੁਣ ਤੱਕ ਮਨਾਇਆ ਜਾਂਦਾ ਰਿਹਾ ਹੈ। ਉਸ ਦਿਨ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਕਿਸ ਤਰ੍ਹਾਂ ਜੋੜਿਆ ਜਾ ਸਕਦਾ ਹੈ। ਸਾਹਿਬਜ਼ਾਦਿਆਂ ਦੀ ਕੁਰਬਾਨੀ ਦੁਨੀਆਂ ਦੇ ਇਤਿਹਾਸ ਵਿਚ ਲਾਸਾਨੀ ਸ਼ਹਾਦਤ ਵੱਜੋਂ ਅਨੋਖੀ ਮਿਸਾਲ ਹੈ।9 ਸਾਲ ਅਤੇ 7 ਸਾਲ ਦੇ ਗੁਰੂ ਦੇ ਲਾਲਾਂ ਨੇ ਆਪਣੇ ਧਰਮ ਖਾਤਿਰ ਸ਼ਹੀਦੀ ਦਾ ਜਾਮ ਪੀਣਾ ਕਬੂਲ ਕੀਤਾ। ਮੈਂ ਇਨ੍ਹਾਂ ਸਤਰਾਂ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰਕ ਪਿਛੋਕੜ ਦੀ ਕੁਰਬਾਨੀ ਨਹੀਂ ਦੱਸ ਰਿਹਾ ਸਗੋਂ ਸਾਹਿਬਜ਼ਾਦਿਆਂ ਦੇ ਨਾਮ ਤੇ ਰਚੀ ਜਾ ਰਹੀ ਡੂੰਘੀ ਸਾਜਿਸ਼ ਜਾਂ ਕੁੱਝ ਵਿਕਾਊ ਨੇਤਾਵਾਂ ਦੁਆਰਾ ਰਚੀ ਜਾ ਰਹੀ ਸਾਜ਼ਿਸ ਤੋਂ ਆਗਾਹ ਕਰ ਰਿਹਾ ਹਾਂ। ਪਿਛਲੇ ਕੁੱਝ ਸਮੇਂ ਤੋਂ ਕੁੱਝ ਰਾਜਨੀਤਿਕ ਨੇਤਾ, ਅਖੌਤੀ ਧਾਰਮਿਕ ਜਥੇਬੰਦੀਆਂ ਇਸ ਦਿਨ ਨੂੰ ‘ਚਿਲਡਰਨ ਡੇ’ ਦਾ ਨਾਮ ਦੇਣਾ ਚਾਹੁੰਦੀਆਂ ਹਨ। ਇਹ ਰਾਜਨੀਤਿਕ ਅਤੇ ਅਖੌਤੀ ਧਾਰਮਿਕ ਲੋਕ ਸਿੱਖ ਧਰਮ ਦੀ ਵਡਮੁੱਲੀ ਸਾਖ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਅਤੇ ਨਾਲ ਹੀ ਇੱਕ ਰਾਜਨੀਤਿਕ ਪਾਰਟੀ ਇਸ ਦਿਨ ਨੂੰ ਪੰਡਿਤ ਨਹਿਰੂ ਦੇ ਨਾਮ ਨਾਲੋਂ ਹਟਾ ਕੇ ਆਪਣਾ ਹਿੱਤ ਪਰਨਾ ਚਾਹੁੰਦੀ ਹੈ। ਅਤੇ ਸਿੱਖਾਂ ਨੂੰ ਇਸ ਲਈ ਵਰਤਣਾ ਚਾਹੁੰਦੀ ਹੈ। ਦਿੱਲੀ ਦੀ ਸਿੱਖ ਲੀਡਰਸ਼ਿਪ ਜਿਸ ਸੰਬੰਧੀ ਅਕਸਰ ਇਹ ਕਿਹਾ ਜਾਂਦਾ ਹੈ ਕਿ ਉਹ ਸਵੇਰ ਨੂੰ ਕੋਟ ਟਾਈ ਲਾ ਕੇ ਨਿੱਕਲਦੀ ਹੈ ਅਤੇ ਸੋਚਦੀ ਹੈ ਕਿ ਸਿੱਖੀ ਕਿਸ ਤਰ੍ਹਾਂ ਵੇਚੀ ਜਾ ਸਕਦੀ ਹੈ। ਉਹ ਲੀਡਰਸ਼ਿਪ ਇਸ ਭੂਮਿਕਾ ਵਿਚ ਵੱਡੀ ਭੂਮਿਕਾ ਨਿਭਾਉਣ ਲਈ ਪੱਬਾਂ ਭਾਰ ਹੈ। ਮੈਂ ਦਿੱਲੀ ਦੀ ਸਿੱਖ ਸੰਗਤ ਨੂੰ ਸੁਚੇਤ ਰੂਪ ਕਹਿ ਰਿਹਾ ਹਾਂ ਕਿ ਸਿੱਖ ਮਰਿਯਾਦਾ ਅਤੇ ਸਿੱਖੀ ਆਨ ਬਾਨ ਸ਼ਾਨ ਲਈ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਿਰਫ ਤੇ ਸਿਰਫ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਜੋਂ ਯਾਦ ਕਰਨ ਅਤੇ ਮਨਾਉਣ ਦੀ ਪਰੰਪਰਾ ਜਾਰੀ ਰੱਖੀ ਜਾਵੇ। ਇਹ ਬੱਚ ਕਈ ਆਮ, ਸਾਧਾਰਨ ਬੱਚੇ ਨਹੀਂ ਸਨ, ਜੋ ਇਨ੍ਹਾਂ ਨੂੰ ਕਿਸੇ ਨੇਤਾ ਦੇ ਜਨਮ ਦਿਨ ਨਾਲ ਮਿਲਾ ਕੇ ਨਵੀਂ ਦਿੱਖ ਦੇਣ ਦੀ ਕੋਝੀ ਹਰਕਤ ਕੀਤੀ ਜਾਵੇ।।
ਮੇਰੀ ਇਹ ਮੰਗ ਅਤੇ ਬੇਨਤੀ ਹੈ ਕਿ ਆਓ, ਸੁਚੇਤ ਰੂਪ ਵਿਚ ਜਾਗਰੂਕ ਹੋ ਕੇ ਖੁੱਲੀਆਂ ਅੱਖਾਂ ਨਾਲ ਇਸ ਸਾਜਿਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਆਪਣੇ ਧਰਮ ਨੂੰ ਇਸ ਸੌੜੀ ਰਾਜਨੀਤੀ ਅਤੇ ਕੋਝੀ ਸੋਚ ਤੋਂ ਦੂਰ ਰੱਖਦੇ ਹੋਏ ਆਪਣੇ ਇਤਿਹਾਸ ਦੀ ਮਹਾਨਤਾ ਅਤੇ ਬੱਚਿਆਂ ਦੀ ਕੁਰਬਾਨੀ ਨੂੰ ਮਨਾਉਣ ਦੀ ਪਰੰਪਰਾ ਨੂੰ ਜਾਰੀ ਰੱਖੀਏ ਅਤੇ ਕੇਂਦਰ ਸਰਕਾਰ ਤੋਂ ਮੰਗ ਕਰੀਏ ਕਿ ਇਸ ਦਿਨ ਨੂੰ ਸਾਰੇ ਦੇਸ਼ ਵਿਚ ਸਾਹਿਬਜ਼ਾਦਾ ਸ਼ਹੀਦੀ ਦਿਵਸ ਵਜੋਂ ਮਨਾਉਣ ਦਾ ਐਲਾਨ ਕਰੇ।

WRITTEN BY