Skip to content
Independent perspectives. Global stories.
BREAKING

ਭਾਰਤ ਬਲਾਤਕਾਰੀਆਂ ਦਾ ਦੇਸ਼

Share this story

ਹਰ ਰੋਜ਼ ਖ਼ਬਰਾਂ ਆ ਰਹੀਆਂ ਨੇ ਕਿ ਭਾਰਤ ‘ਚ ਹੁਣ ਐਥੇ ਬਲਾਤਕਾਰ ਹੋ ਗਿਆ, ਹੁਣ ਓਥੇ ਬਲਾਤਕਾਰ ਹੋ ਗਿਆ। ਬਿਰਧ ਮਾਈ ਹੋਵੇ, ਮਸੂਮ ਬੱਚੀ ਹੋਵੇ, ਕੋਈ ਸੁਰੱਖਿਅਤ ਨਹੀਂ। ਇੰਝ ਜਾਪਦਾ ਹੈ ਜਿਵੇਂ ਇਸ ਮੁਲਕ ‘ਚ ਬਲਾਤਕਾਰਾਂ ਨੂੰ ਕਨੂੰਨੀ ਪਰਵਾਨਗੀ ਮਿਲ਼ ਗਈ ਹੋਵੇ। ਦੋਸ਼ੀ ਫੜੇ ਜਾਂਦੇ ਨੇ, ਮੁਕਦਮੇ ਚੱਲਦੇ ਨੇ, ਸਜ਼ਾਵਾਂ ਹੁੰਦੀਆਂ ਨੇ ਪਰ ਜਬਰ-ਜਿਨਾਹ ਲਗਾਤਾਰ ਵਧ ਰਹੇ ਨੇ। ਹਕੂਮਤੀ ਸਿਸਟਮ ਦੇ ਸਤਾਏ ਹੋਏ ਲੋਕਾਂ ਨੇ ਇਸ ਮੁਲਕ ‘ਚ ਜਿੱਥੇ-ਜਿੱਥੇ ਵੀ ਬਾਗ਼ੀ ਹੋ ਕੇ ਸੰਘਰਸ਼ ਅਰੰਭੇ ਹੋਏ ਨੇ, ਓਥੇ-ਓਥੇ ਭਾਰਤੀ ਹਕੂਮਤੀ ਫ਼ੋਰਸਾਂ ਨੇ ਬਲਾਤਕਾਰਾਂ ਦੀ ਹਨੇਰੀ ਲਿਆਂਦੀ ਪਈ ਹੈ।
ਬਾਗ਼ੀ ਲਹਿਰਾਂ ਨਾਲ਼ ਨਜਿੱਠਣ ਮੌਕੇ ਹੋਣ ਵਾਲ਼ੇ ਬਲਾਤਕਾਰਾਂ ਨੂੰ ਤਾਂ ਰਾਸ਼ਟਰੀ-ਨੀਤੀ ਵਜੋਂ ਵੀ ਮਾਨਤਾ ਹੈ। ਪੰਜਾਬ ਵਿੱਚ ਖਾੜਕੂਵਾਦ ਦੇ ਦੌਰ ਮੌਕੇ 1991 ਨਵੰਬਰ ਵਿੱਚ ਸੀ.ਆਰ.ਪੀ.ਐੱਫ਼. ਦੇ ਇੱਕ ਬ੍ਰਿਗੇਡੀਅਰ ਨੇ ਲੋਪੋਕੇ ਹੋਏ ਇੱਕ ਸਮਾਗਮ ‘ਚ ਐਲਾਨੀਆ ਤੌਰ ‘ਤੇ ਸਿੱਖ-ਬੀਬੀਆਂ ਨਾਲ਼ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਸੀ। ਬਾਗ਼ੀ ਲਹਿਰਾਂ ਨੂੰ ਦਬਾਉਣ ਲਈ ਭਾਰਤੀ ਹਕੂਮਤ ਸਿਸਟਮ ਹਰ ਖਿੱਤੇ ‘ਚ ਜੋ ਬਦਮਾਸ਼ ਪੈਦਾ ਕਰਦਾ ਹੈ ਉਹਨਾਂ ਨੂੰ ਵੀ ਬਲਾਤਕਾਰਾਂ ਦੀ ਖੁੱਲ੍ਹ ਦਿੱਤੀ ਜਾਂਦੀ ਹੈ। ਪੁਲਿਸ ਦੇ ਕੈਟਾਂ ਨੇ ਖਾੜਕੂ ਲਹਿਰ ਖ਼ਿਲਾਫ਼ ਮਹੌਲ ਸਿਰਜਣ ਲਈ ਪੰਜਾਬ ‘ਚ ਬਲਾਤਕਾਰ ਕੀਤੇ ਤੇ ਹੋਰ ਅੱਤਮ ਘਿਨਾਉਣੇ ਕਾਰੇ ਕੀਤੇ ਸੀ। ਪੰਜਾਬ ‘ਚ ਨਕਲੀ ਨਿਹੰਗ ਅਜੀਤ ਸਿਹੁੰ ਪੂਹਲੇ ਨੇ ਜੋ ਬਲਾਤਕਾਰ ਕੀਤੇ ਤੇ ਹੋਰ ਜ਼ੁਲਮ ਕੀਤੇ ਉਸ ਦੀ ਦਾਸਤਾਨ ਰੌਂਗਟੇ ਖੜ੍ਹੇ ਕਰ ਦਿੰਦੀ ਹੈ। ਪੰਜਾਬ ਵਾਂਗ ਹੀ ਕਸ਼ਮੀਰ, ਮਨੀਪੁਰ ਤੇ ਆਦਿਵਾਸੀਆਂ ਨਾਲ਼ ਵਾਪਰਦਾ ਹੈ।
ਭਾਰਤ ਵਿੱਚ ਬਲਾਤਕਾਰਾਂ ਲਈ ਬਣੀ ਸਹਿਮਤੀ ਤੇ ਪ੍ਰਵਾਨਗੀ ਕਰਕੇ ਪਿੰਡ-ਸ਼ਹਿਰ, ਸੂਬਾ-ਰਾਜਧਾਨੀ ਕਿਤੇ ਵੀ ਕੋਈ ਔਰਤ ਸੁਰੱਖਿਅਤ ਨਹੀਂ। ਮੁਲਕ ਦੇ ਆਗੂ ਬਲਾਤਕਾਰਾਂ ਦੇ ਮਸਲਿਆਂ ‘ਤੇ ਐਹੋ ਜਿਹੀਆਂ ਟਿੱਪਣੀਆਂ ਕਰਦੇ ਹਨ, ਜਿਵੇਂ ਪੀੜਤ ਔਰਤਾਂ ਹੀ ਜ਼ਿੰਮੇਵਾਰ ਹੋਣ। ਬਲਾਤਕਾਰੀਆਂ ਦੀ ਹਮਾਇਤ ‘ਚ ਸਮੁੱਚਾ ਭਾਰਤੀ ਸਿਸਟਮ ਭੁਗਤਦਾ ਹੈ। ਕਦਮ-ਕਦਮ ‘ਤੇ ਪੀੜਤ ਔਰਤ ਨਾਲ਼ ਹਰ ਪਲ ਬਲਾਤਕਾਰ ਹੁੰਦਾ ਹੈ। ਦੋਸ਼ੀ ਖ਼ੁਦ ਨੂੰ ਨਾਇਕ ਸਮਝਦੇ ਹਨ। ਥਾਣਿਆਂ, ਜੇਲ੍ਹਾਂ, ਅਦਾਲਤਾਂ ‘ਚ ਉਹ ਦੋਸ਼ੀ ਵਜੋਂ ਤਿਰਸਕਾਰੇ ਨਹੀਂ ਜਾਂਦੇ। ਪੀੜਤ ਔਰਤ ਨਾਲ਼ ਹਮਦਰਦੀ ਦੀ ਥਾਂ ਲੋਕਾਂ ਦਾ ਨਜ਼ਰੀਆ ਬਿਲਕੁਲ ਉਲ਼ਟ ਹੁੰਦਾ ਹੈ। ਬਲਾਤਕਾਰੀਆਂ ਨੂੰ ਇਸ ਮੁਲਕ ਦੇ ਹਕੂਮਤ ਤੇ ਧਰਮ ਤੋਂ ਵੀ ਥਾਪੜਾ ਮਿਲ਼ਦਾ ਹੈ। ਔਰਤ ਜਾਤੀ ਪ੍ਰਤੀ ਬ੍ਰਾਹਮਣੀ ਗ੍ਰੰਥਾਂ ਵਿੱਚ ਜੋ ਕੁਝ ਦਰਜ਼ ਹੈ ਓਸ ਤੋਂ ਪ੍ਰੇਰਨਾ ਲੈਣ ਵਾਲ਼ੇ ਮਨੁੱਖ ਕਦਾਚਿਤ ਵੀ ਔਰਤ ਜਾਤੀ ਦੀ ਇੱਜ਼ਤ ਨਹੀਂ ਕਰ ਸਕਦੇ। ਪੁਰਾਣਾਂ ਵਿੱਚ ਦਰਜ਼ ਹੈ ਕਿ ਬ੍ਰਹਮਾ ਜੀ ਆਪਣੀ ਸਕੀ ਧੀ ਸਰਸਵਤੀ ਉੱਪਰ ਮੋਹਿਤ ਹੋ ਗਏ ਸਨ। ਪੁਰਾਤਨ ਹਿੰਦੂ ਗ੍ਰੰਥਾਂ ‘ਚ ਸਕੀਆਂ-ਭੈਣਾਂ ਨਾਲ਼ ਵਿਅਹਾਂ ਦਾ ਵੇਰਵਾ ਹੈ। ਸਕੀਆਂ-ਧੀਆਂ ਤੇ ਸਕੀਆਂ-ਭੈਣਾਂ ਨੂੰ ਪਤਨੀ ਵਾਂਗ ਵਰਤਨ ਵਾਲ਼ੇ ਹਿੰਦੂ ਧਰਮ ਵਿੱਚ ‘ਨਾਇਕ’ ਮੰਨੇ ਜਾਂਦੇ ਹਨ। ਬ੍ਰਾਹਮਣ ਨੂੰ ਕਿਸੇ ਵੀ ਔਰਤ ਨਾਲ਼ ਬਲਾਤਕਾਰ ਦੀ ਖੁੱਲ੍ਹ ਦੇਣ ਵਾਲ਼ੇ ਗ੍ਰੰਥਾਂ ਨੂੰ ਧਰਮ ਕਹਿਣ ਵਾਲ਼ੇ ਲੋਕ ਬਲਾਤਕਾਰੀ ਕਿਉਂ ਨਹੀਂ ਬਣਨਗੇ। ਮਾਂਵਾਂ ਨੂੰ ਉਹਨਾਂ ਦੇ ਪੁੱਤਾਂ ਦੇ ਸਾਮ੍ਹਣੇ ਬਲਾਤਕਾਰ ਲਈ ਘੜੀਸ ਕੇ ਲਿਜਾਣ ਦੇ ਵਰਣਨ ਪੜ੍ਹ ਕੇ ਅੱਜ ਜ਼ਮੀਰ ਵਾਲ਼ੇ ਬੰਦੇ ਦਾ ਮਰਨ ਹੋ ਜਾਵੇ ਪਰ ਇਹ ਸਭ ਕੁਝ ਨੂੰ ਧਾਰਮਿਕ ਮਾਨਤਾ ਹਾਸਲ ਰਹੀ। ਔਰਤ ਨੂੰ ਉਸ ਦੀ ਮਰਜ਼ੀ ਬਗੈਰ ਕਿਸੇ ਹੋਰ ਮਨੁੱਖ ਕੋਲ਼ ਧੱਕੇ ਨਾਲ਼ ਭੇਜਣਾ ਜਿਸ ਸਮਾਜ ਵਿੱਚ ਧਾਰਮਿਕ ਰਸਮ ਹੋਵੇ ਓਥੇ ਬਲਾਤਕਾਰਾਂ ਦੀ ਰੀਤ ਕਿਉਂ ਨਾ ਹੋਵੇਗੀ। ਨਿਯੋਗ, ਦਾਸੀ ਤੇ ਹੋਰ ਕਈ ਐਹੋ ਜਿਹੀਆਂ ਪ੍ਰੰਪਰਾਵਾਂ ਦਾ ਜ਼ਿਕਰ ਮਿਲ਼ਦਾ ਹੈ ਜੋ ਔਰਤ ਦਾ ਸਰੀਰਕ ਸ਼ੋਸ਼ਣ ਕਰਨ ਦਾ ਸਾਧਨ ਬਣੀਆਂ। ਔਰਤ ਤੇ ਮਰਦ ਦੇ ਜਨਣ-ਅੰਗਾਂ ਦੀ ਪੂਜਾ ਦਾ ਹੌਕਾ ਜਿਹੜਾ ਧਰਮ ਦੇਵੇ, ਉਹ ਬਲਾਤਕਾਰਾਂ ਨੂੰ ਕਿਵੇਂ ਠੱਲ ਪਾ ਸਕਦਾ ਹੈ। ਕ੍ਰਿਸ਼ਨ ਨੂੰ ਭਗਵਾਨ ਸਮਝਣ ਵਾਲ਼ੇ ਲੋਕ ਕਿਵੇਂ ਮੰਨਣਗੇ ਕਿ ਅਰਜਨ ਦੀ ਭੈਣ ਸੁਭਦਰਾ ਨੂੰ ਜਬਰੀ ਚੁੱਕ ਕੇ ਲਿਜਾਣਾ ਗ਼ਲਤ ਸੀ। ਔਰਤਾਂ ਨੂੰ ਦਾਨ ਕਰਨਾ ਤੇ ਭੋਗਣ ਲਈ ਕਿਸੇ ਨੂੰ ਭੇਂਟ ਕਰਨਾ ਕਿੱਧਰ ਦੀ ਧਾਰਮਿਕ ਰਸਮ ਹੋ ਗਈ ? ਜਿਸ ਧਰਮ ਦੇ ਨਾਇਕ ਧੀਆਂ-ਭੈਣਾਂ, ਮਾਮੀਆਂ ਤੇ ਹੋਰ ਰਿਸ਼ਤੇਦਾਰ ਔਰਤਾਂ ਨਾਲ਼ ਸਰੀਰਕ ਸੰਬੰਧਾਂ ਨੂੰ ਮਾਣਦੇ ਹੋਣ, ਉਹ ਸਮਾਜ ਬਲਾਤਕਾਰਾਂ ਦਾ ਕਿਵੇਂ ਵਿਰੋਧ ਕਰ ਸਕਦਾ ਹੈ ? ਬ੍ਰਾਹਮਣੀ ਗ੍ਰੰਥਾਂ ਵਿੱਚ ਔਰਤ ਨੂੰ ਜਿਵੇਂ ਜਿਸਮਾਨੀ ਹਵਸ ਮਿਟਾਉਣ ਲਈ ਇੱਕ ਬੇਜਾਨ ਖਿਡੌਣੇ ਵਜੋਂ ਵਰਤਨ ਦੀ ਧਾਰਮਿਕ ਮਾਨਤਾ ਵਾਲ਼ੇ ਵਰਤਾਰੇ ਦਰਜ਼ ਹਨ, ਓਸ ਨੂੰ ਪੜ੍ਹਨ-ਸੁਣਨ ਤੇ ਸਮਝਣ ਮਗਰੋਂ ਦਿਲ਼ੋਂ ਇਹੀ ਨਿਕਲ਼ਦਾ ਹੈ ਕਿ ਇਸ ਮੁਲਕ ‘ਚ ਬਲਾਤਕਾਰ ਕਦੇ ਵੀ ਬੰਦ ਨਹੀਂ ਹੋ ਸਕਦੇ। ਸਖ਼ਤ ਕਨੂੰਨ ਕੀ ਕਰਨਗੇ ਜਦ ਧਾਰਮਿਕ ਗ੍ਰੰਥ, ਧਾਰਮਿਕ ਰੀਤੀਆਂ, ਪ੍ਰੰਪਰਾਵਾਂ ਹੀ ਹਰ ਵੇਲ਼ੇ ਔਰਤ ਜਾਤੀ ਨੂੰ ਭੋਗਣ ਦੀ ਸਿੱਖਿਆ ਦੇ ਰਹੇ ਹੋਣ। ਜਿਸ ਮੁਲਕ ਦੇ ਧਾਰਮਿਕ ਕਹੇ ਜਾਂਦੇ ਗ੍ਰੰਥਾਂ ਵਿੱਚ ਬਲਾਤਕਾਰ ਕਰਨ ਵਾਲ਼ਿਆਂ ਨੂੰ ਵਡਿਆਇਆ ਗਿਆ ਹੋਵੇ, ਓਥੇ ਇਹ ਕਹਿਰ ਕਿਵੇਂ ਰੋਕਿਆ ਜਾ ਸਕਦਾ ਹੈ? ਜੇ ਵਾਕਿਆ ਹੀ ਮੁਲਕ ਵਿੱਚ ਬਲਾਤਕਾਰ ਰੋਕਣੇ ਹਨ ਤਾਂ ਸਭ ਤੋਂ ਪਹਿਲਾਂ ਬਲਾਤਕਾਰੀ ਰਹੇ ਪੌਰਾਣਕ ਲੋਕਾਂ ਨੂੰ ਨਾਇਕ ਮੰਨਣ-ਮਨਾਉਣ ਵਾਲ਼ੀ ਸੋਚ ਤਿਆਗਣ ਦੀ ਲੋੜ ਹੈ, ਜਿਹੜੇ ਬਲਾਤਕਾਰ ਦੀ ਔਰਤ ਜਾਤੀ ਉੱਪਰ ਜ਼ੁਲਮ ਢਾਹੁਣ ਦੀ ਸਿੱਖਿਆ ਦੇਣ ਅਤੇ ਹਮਾਇਤ ਕਰਨ। ਉਹ ਲਿਖਤਾਂ ਸਾਮ੍ਹਣੇ ਲਿਆਉਣ ਦੀ ਲੋੜ ਹੈ ਜਿਹੜੀਆਂ ਮਨੁੱਖ ਨੂੰ ਸਾਊ ਤੇ ਸਚਿਆਰਾ ਬਣਨ ਦੀ ਮੱਤ ਦੇਣ। ਔਰਤ ਜਾਤੀ ਦੀ ਇੱਜ਼ਤ ਕਰਨ ਦੀ ਸਿੱਖਿਆ ਦੇਣ। ਜੇ ਇੰਝ ਨਹੀਂ ਹੁੰਦਾ ਤਾਂ ਭਾਰਤ ਦੇ ਮੱਥੇ ‘ਤੇ ਬਲਾਤਕਾਰੀ ਮੁਲਕ ਹੋਣ ਦਾ ਸਿਰਲੇਖ ਚਮਕਦਾ ਰਹੇਗਾ।

WRITTEN BY