Skip to content
Independent perspectives. Global stories.
BREAKING

ਕੰਢੇ ਚੈੱਕ ਕਰਨ ਗਏ ਕਿਸਾਨ ਯੂਨੀਅਨ ਦੇ ਪ੍ਰਧਾਨ ਨਾਲ ਆੜਤੀਆਂ ਵੱਲੋਂ ਕੀਤੀ ਗਾਲੀ ਗਲੋਚ, ਧੱਕਾ-ਮੁੱਕੀ ਆਮ ਆਦਮੀ ਪਾਰਟੀ ਅਤੇ ਕਵਰੇਜ ਕਰ ਰਹੇ ਮੀਡੀਆਂ ਨੂੰ ਵੀ ਕੱਢੀਆਂ ਗਾਲਾਂ

Share this story

ਰੂਪਨਗਰ, 8 ਦਿਸੰਬਰ (ਲਾਡੀ ਖਾਬੜਾ)- ਰੂਪਨਗਰ ਨਵੀਂ ਅਨਾਜ਼ ਮੰਡੀ ਵਿੱਚ ਸਵੇਰੇ ਲਗਦੀ ਥੋਕ ਸਬਜੀ ਮੰਡੀ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮਾਰਕੀਟ ਕਮੇਟੀ ਦੇ ਆਕਸ਼ਨ ਰਿਕਾਰਡਰ ਜਸਵਿੰਦਰ ਸਿੰਘ ਨੂੰ ਨਾਲ ਲੈਕੇ ਤੋਲ ਕੰਡਿਆਂ ਦੀ ਚੈਕਿੰਗ ਕਰਨ ਪਹੁੰਚੇ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਰੁਪਿੰਦਰ ਸਿੰਘ ਰੂਪਾ ਨਾਲ ਆੜਤੀਆਂ ਵੱਲੋਂ ਗਾਲੀ ਗਲੋਚ ਅਤੇ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ। ਕਿਸਾਨ ਯੂਨੀਅਨ ਦੇ ਘੱਟ ਮੈਬਰ ਹੋਣ ਕਰਕੇ ਆੜਤੀਆਂ ਦਾ ਧੜਾ ਕਿਸਾਨ ਯੂਨੀਅਨ ਪ੍ਰਧਾਨ ਤੇ ਹਾਵੀ ਹੋ ਗਿਆ ਤੇ ਉਸ ਨੂੰ ਗੰਦੀਆਂ ਗਾਲਾਂ ਕੱਢਦੇ ਧੱਕੇ ਮਾਰਦੇ ਹੋਏ ਆੜਤੀ ਬਾਹਰ ਨੂੰ ਲੈਕੇ ਗਏ। ਪੰਗਾ ਉਦੋ ਵਧਿਆ ਜਦੋਂ ਫੜ ਨੰਬਰ 5 ਦੇ ਆੜਤੀ ਅੰਮ੍ਰਿਤਪਾਲ ਸਿੰਘ ਅਤੇ ਇਸ ਦੇ ਇੱਕ ਸਹਾਇਕ ਸਾਥੀ ਨੇ ਕਿਸਾਨ ਯੂਨੀਅਨ ਵੱਲੋਂ ਕੰਡਾ ਚੈਕ ਕਰਨ ‘ਤੇ ਗਾਲੀ ਗਲੋਚ ਸ਼ੁਰੂ ਕਰ ਦਿੱਤੀ। ਇਸ ਧੱਕੇ ਮੁੱਕੀ ਵਿੱਚ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਰੁਪਿੰਦਰ ਸਿੰਘ ਰੂਪਾ ਦੇ ਕੁਝ ਅੰਦਰੂਨੀ ਸੱਟਾ ਵੀ ਲੱਗੀਆਂ ਜਿਸ ਕਰਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਰੂਪਨਗਰ ਵਿੱਚ ਦਾਖਲ ਕਰਵਾਉਣਾ ਪਿਆ। ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਰੁਪਿੰਦਰ ਸਿੰਘ ਰੂਪਾ ਨੇ ਦੱਸਿਆ ਕਿ ਉਨਾ ਨੂੰ ਕਿਸਾਨਾਂ ਅਤੇ ਦੁਕਾਨਦਾਰਾਂ ਵੱਲੋਂ ਸਕਾਇਤਾਂ ਮਿਲੀਆ ਸਨ ਕਿ ਸਬਜੀ ਵਿੱਚ ਵਿੱਚ ਕੰਡਿਆਂ ਨਾਲ ਛੇੜ ਛਾੜ ਕੀਤੀ ਗਈ ਹੈ ਜਿਸ ਕਰਕੇ ਕਿਸਾਨਾਂ ਦੀ ਜਿਣਸ ਨੂੰ ਘੱਟ ਤੋਲਕੇ ਚੂਨਾ ਲਗਾਇਆ ਜਾ ਰਿਹਾ ਹੈ। ਪ੍ਰਧਾਨ ਨੇ ਦੱਸਿਆ ਕਿ ਇਸ ਦੇ ਬਾਅਦ ਉਹ ਮਾਰਕੀਟ ਕਮੇਟੀ ਦੇ ਆਕਸ਼ਨ ਰਿਕਾਰਡ ਜਸਵਿੰਦਰ ਸਿੰਘ ਨੂੰ ਨਾਲ ਲੈਕੇ ਮੰਡੀ ਵਿੱਚ ਕੰਡਿਆਂ ਤੇ ਪੰਜ ਕਿਲੋ ਦਾ ਵੱਡਾ ਰੱਖ ਦੇਖਣ ਲੱਗ ਪਏ ਕਿ ਵਜਨ ਦਾ ਕਿੰਨਾ ਕੁ ਫਰਕ ਆ ਰਿਹਾ ਹੈ। ਚਾਰ ਪੰਜ ਕੰਡਿਆ ਦਾ ਵਜਨ ਸਹੀ ਪਾਇਆ ਗਿਆ ਜਦੋਂ 5 ਨੰਬਰ ਫੜ ਤੇ ਕੰਡਾ ਚੈਕ ਕਰਨ ਲੱਗੇ ਤਾਂ ਮਾਲਕ ਅੰਮ੍ਰਿਤਪਾਲ ਸਿੰਘ ਕੰਡੇ ਨੂੰ ਪਿੱਛੇ ਨੂੰ ਖਿੱੱਚ ਕੇ ਲੈ ਗਿਆ ਤੇ ਬੰਦ ਕਰ ਦਿੱਤਾ ਜਦੋਂ ਪ੍ਰਧਾਨ ਰੂਪੇ ਨੇ ਇਸ ਦਾ ਕਾਰਨ ਪੁਛਿਆ ਤਾਂ ਉਸ ਵੱਲੋਂ ਕਿਸਾਨ ਪ੍ਰਧਾਨ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤੀ ਤੇ ਆਪਣੇ ਸਾਥੀ ਸਮੇਤ ਧੱਕਾ ਮੁੱਕੀ ਕਰਨ ਲੱਗ ਗਿਆ ਜਿਸ ਵਿੱਚ ਰੁਪਿੰਦਰ ਸਿੰਘ ਰੂਪਾ ਜਮੀਨ ਤੇ ਡਿੱਗ ਗਿਆ ਤੇ ਉਸ ਦੇ ਸਾਥੀ ਉਸ ਨੂੰ ਮੋਕੇ ਤੋਂ ਗਏ ਪੁਲਿਸ ਨੂੰ ਸੂਚਨਾ ਦੇਣ ਦੇ ਬਾਅਦ ਰੁਪਿੰਦਰ ਸਿੰਘ ਰੂਪਾ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ।ਆਮ ਆਦਮੀ ਪਾਰਟੀ ਅਤੇ ਕਵਰੇਜ ਕਰ ਰਹੇ ਪੱਤਰਕਾਰ ਨੂੰ ਕੱਢੀਆਂ ਗਾਲਾਂ ਤੇ ਧਮਕਾਆਿ- ਮੋਕੇ ਤੇ ਮੋਜੂਦ ਆਮ ਆਦਮੀ ਪਾਰਟੀ ਦੇ ਆਗੂ ਨੂੰ ਦੇਖ ਆੜਤੀਆਂ ਵੱਲੋਂ ਆਮ ਆਦਮੀ ਪਾਰਟੀ ਦਾ ਨਾਮ ਲੈਕੇ ਬੇਹੱਦ ਗੰਦੀਆਂ ਗਾਲਾਂ ਕੱਢੀਆਂ ਤੇ ਧਮਕੀਆ ਦਿੱਤੀਆਂ ਇਸ ਸਭ ਦੀ ਵੀਡੀਓ ਗ੍ਰਾਫੀ ਕਰ ਰਹੇ ਪੱਤਰਕਾਰ ਨੂੰ ਦੇਖ ਪਹਿਲਾ ਤਾਂ ਆੜਤੀਆਂ ਨੇ ਵੀਡੀਓ ਕੈਮਰਾ ਬੰਦ ਕਰਨ ਲਈ ਧਮਕਾਇਆ ਜਦੋਂ ਪੱਤਰਕਾਰ ਨੇ ਵੀਡੀਓ ਬੰਦ ਨਾ ਕੀਤੀ ਤਾਂ ਉਸ ਨੂੰ ਵੀ ਗੰਦੀਆਂ ਗਾਲਾਂ ਕੱਢਣ ਲੱਗ ਪਏ ਤੇ ਧਮਕਾਉਣ ਲੱਗ ਪਏ। ਜਿਸ ਦੇ ਬਾਅਦ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਰਣਜੀਤ ਸਿੰਘ ਅਤੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਹੁੰਦਲ ਅਤੇ ਪੱਤਰਕਾਰ ਵੱਲੋਂ ਇਸ ਸਭ ਦੀ ਪੁਲਿਸ ਨੂੰ ਲਿਖਤੀ ਸਕਾਇਤ ਕੀਤੀ ਗਈ ਹੈ।

WRITTEN BY