ਪ੍ਰਮਾਤਮਾ ਦੁਆਰਾ ਬਣਾਇਆ ਹਰ ਕੋਈ ਇਨਸਾਨ ਖਾਸ ਹੈ ਅਤੇ ਉਸ ਅਕਾਲ ਪੁਰਖ ਈਸ਼ਵਰ ਨੇ ਹਰ ਇਨਸਾਨ ਵਿੱਚ ਕੁਝ ਨਾ ਕੁਝ ਖਾਸ ਗੁਣ ਪਾ ਕੇ ਉਸ ਨੂੰ ਵਿਸ਼ੇਸ ਨਿਵਾਜਿਆ ਹੈ ਪਰ ਇੱਕ ਇਨਸਾਨ ਹੈ ਉਹ ਆਪਣੀਆਂ ਜੀਵਨ ਰੂਪੀ ਮੁਸੀਬਤਾਂ ਤੋਂ ਘਬਰਾ ਕੇ ਉਸ ਨਾਲ ਹੀ ਸ਼ਿਕਵੇ ਕਰ ਬੈਠਦਾ ਹੈ ਅਤੇ ਉਸ ਦੀ ਬਣਾਈ ਸੁੰਦਰ ਸ਼੍ਰਿੰਸ਼ਟੀ ਉੱਪਰ ਸਵਾਲ ਕਰਦਾ ਨਜ਼ਰ ਆਉਦਾ ਹੈ ਜਿਸ ਸਦਕਾ ਕਈ ਵਾਰ ਤਾਂ ਉਹ ਉਸ ਵਲੋਂ ਦਿੱਤੇ ਜੀਵਨ ਨੂੰ ਮੋਤ ਦੇ ਘਾਟ ਉਤਾਰ ਕੇ ਆਤਮ ਹਤਿਆ ਜਿਹਾਂ ਮੰਦਭਾਗਾ ਕੰਮ ਕਰ ਬੈਠਦਾ ਹੈ ਪਰ ਉਹ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ ਕਿ ਉਸ ਦਾ ਜੀਵਨ ਕਿਸ ਕੰਮ ਲਈ ਹੈ ਅਤੇ ਉਸ ਪ੍ਰਮਾਤਮਾ ਨੇ ਉਸ ਵਿੱਚ ਕੀ ਖਾਸ ਗੁਣ ਪਾ ਕੇ ਉਸ ਨੂੰ ਮਾਲਾ ਮਾਲ ਕੀਤਾ ਹੈ ਕਿਉਂਕਿ ਉਸ ਲਈ ਹਰ ਕੋਈ ਖਾਸ ਹੈ । ਇਸ ਲਈ ਉਸ ਨੂੰ ਉਸ ਦਾ ਸ਼ੁਕਰਾਨਾ ਕਰਦੇ ਹੋਏ
ਹਮੇਸ਼ਾ ਆਪਣਾ ਮਕਸਦ ਤਲਾਸ਼ ਕੇ ਉਸ ਦੀ ਪੂਰਤੀ ਕਰਨੀ ਚਾਹੀਦੀ ਅਤੇ ਇਸ ਜੀਵਨ ਨੂੰ ਇਸ ਤਰ੍ਹਾਂ ਨਸ਼ਟ ਨਾ ਕਰਕੇ ਚੰਗੇਰੇ ਪਾਸੇ ਲਗਾਉਣਾ ਚਾਹੀਦਾ ਹੈ।
ਵਧੇਰੇ ਲੋਕਾਂ ਦੀ ਸੋਚ ਇਹ ਕਹਿ ਕੇ ਹੀ ਸਿਮਟ ਜਾਦੀ ਹੈ ਕਿ ਮੇਰੀ ਤਾ ਕਿਸਮਤ ਖਰਾਬ ਹੈ ਮੈਥੋ ਕੁਝ ਨਹੀਂ ਹੋ ਸਕਦਾ ਪਰ ਅਜਿਹਾ ਕੁਝ ਨਹੀ ਹੁੰਦਾ ਕਿਉਂ ਕਿ ਕਲਾ ਦੇ ਯੁੱਗ ਕਲਯੁਗ ਵਿੱਚ ਉਹ ਮਨੁੱਖ ਹੀ ਕਾਮਯਾਬ ਹੈ ਜੋ ਕਿ ਆਪਣੀ ਕਲਾ ਦੇ ਦਮ ਤੇ ਦੂਜਿਆਂ ਨੂੰ ਕੀਲ ਸਕਦਾ ਹੈ ਭਾਵ ਆਪਣੇ ਗੁੱਣ ਪਛਾਣ ਕੇ ਆਪਣਾ ਜੀਵਨ ਸਾਰਥਕ ਬਣਾ ਸਕਦਾ ਹੈ। ਕਈ ਵਾਰ ਮਨੁੱਖ ਦੇ ਜੀਵਨ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਜਾਦੀਆਂ ਹਨ ਕਿ ਉਹ ਜਿਊਦਿਆਂ ਹੀ ਮਰ ਜਾਦਾ ਹੈ ਜਿਵੇਂ ਕਿ ਕਿਸੇ ਐਕਸੀਡੈਂਟ ਵਿੱਚ ਆਪਣੇ ਹੱਥ ਪੈਰ ਗਵਾ ਦੇਣਾ , ਵਿਵਾਹਿਤ ਜੀਵਨ ਵਿੱਚ ਧੋਖਾ ਹੋਣਾ (ਤਲਾਕ), ਛੋਟੀ ਉੱਮਰ ਵਿੱਚ ਆਪਣੇ ਮਾਪਿਆਂ ਦਾ ਸਾਥ ਨਾ ਹੋਣਾ ਜਾ ਕੋਈ ਵੀ ਅਜਿਹੀ ਸਮਸਿਆਂ ਜੋ ਉਸ ਨੂੰ ਸੋਸਾਇਟੀ ਤੋ ਅਲੱਗ ਕਰਦੀ ਹੈ ਜਿਸ ਸਦਕਾ ਉਹ ਉਸ ਪ੍ਰਮਾਤਮਾ ਨਾਲ ਗਿੱਲੇ ਸ਼ਿੰਕਵੇ। ਕਰਦਾ ਹੈ ਦੁਨੀਆਂ ਦਾ ਵਧੇਰੇ ਵਰਗ ਇਸ ਤਰ੍ਹਾਂ ਹੀ ਨਿਰਾਸ਼ਾ ਵਾਧੀ ਹੋ ਕੇ ਆਪਣਾ ਅਣਮੋਲ ਜੀਵਨ ਖਤਮ ਕਰ ਬੈਠਦਾ ਹੈ ਜਾਂ ਆਪਣੇ ਪਤਨ ਵੱਲ ਵੱਧਦਾ ਹੈ ਉਸ ਨੂੰ ਇਸ ਤਰ੍ਹਾਂ ਨਾ ਕਰਕੇ ਇਸ ਜੀਵਨ ਨੂੰ ਸਹੀ ਦਿਸ਼ਾ ਵੱਲ ਲਗਾਉਣਾ ਚਾਹੀਦਾ ਜਿਸ ਦੀਆਂ ਲੱਖਾ ਉਦਾਹਰਨਾਂ ਸਾਡੇ ਇਤਿਹਾਸ ਵਿੱਚ ਮੌਜੂਦ ਹਨ ਜਿਨ੍ਹਾਂ ਵਿੱਚੋ ਕੁਝ ਸੰਘਰਸ਼ੀਲ ਲੋਕਾਂ ਦਾ ਮੈ ਅੱਜ ਜ਼ਿੰਕਰ ਕਰਨ ਜਾ ਰਹੀ ਹਾ ਜਿਹਨਾਂ ਵਿੱਚੋਂ ਵਿਸ਼ੇਸ ਰੂਪ ਵਿੱਚ ਜੋ ਨਾਮ ਸਾਹਮਣੇ ਆਉਦਾ ਹੈ ਉਹ ਹੈ ਮੈਲਬੋਰਨ(ਆਸਟ੍ਰੇਲੀਆਂ) ਵਿੱਚ ਪੈਦਾ ਹੋਏ ਨਿੱਕ ਦਾ ਜੋ ਕਿ ਗਰਭ ਅਵਸਥਾ ਦੌਰਾਨ ਭਿਆਨਕ ਬਿਮਾਰੀ ਕਾਰਨ ਬਿਨ੍ਹਾਂ ਹੱਥਾ ਅਤੇ ਪੈਰਾ ਦੇ ਪੈਦਾ ਹੋਏ ਪਰ ਮੁਸੀਬਤਾ ਨਾਲ ਲੜਦੇ ਹੋਏ ਹਮੇਸ਼ਾ ਹੀ ਅੱਗੇ ਵੱਧਦੇ ਗਏ ਅਤੇ ਅੱਜ 50 ਦੇ ਕਰੀਬ ਦੇਸ਼ਾ ਦੀ ਯਾਤਰਾ ਕਰਦੇ ਹੋਏ ਇੱਕ ਸਫਲ ਮੋਟੀਵੇਸ਼ਲ ਸਪੀਕਰ ਦੇ ਤੌਰ ਤੇ ਲੱਖਾ ਲੋਕਾ ਦੀ ਜ਼ਿੰਦਗੀ ਬਦਲਣ ਵਿੱਚ ਅਹਿਮ ਭੂਮਿਕਾਂ ਨਿਭਾ ਚੁੱਕੇ ਹਨ।
ਦੂਸਰਾ ਨਾਮ ਆਉਦੇ ਹੈ ਲੇਖਿਕਾ ਜੇ.ਕੇ.ਰੋਲਿੰਗ ਦਾ ਜਿਸ ਦਾ ਬਚਪਨ ਮੁਸੀਬਤਾ ਵਿੱਚ ਤਾ ਗੁਜਿਰਿਆਂ ਹੀ ਅਤੇ ਵਿਵਾਹ ਜੀਵਨ ਤੋ ਕਰੀਬ ਇੱਕ ਸਾਲ ਬਆਦ ਉਸ ਦੇ ਪਤੀ ਨੇ ਇੱਕ ਛੋਟੀ ਬੱਚੀ ਨਾਲ ਉਸ ਨੂੰ ਘਰੋਂ ਕੱਢ ਦਿੱਤਾ ਉਸ ਨੇ ਹਾਰ ਨਾ ਮਨੀ ਅਤੇ ਆਪਣੇ ਸ਼ੰਘਰਸ਼ ਸਦਕਾ ਹੈਰੀ ਪੋਟਰ ਦੀ ਵਿਸ਼ਵ ਪ੍ਰਸਿੱਧ ਰਚਨਾ ਕਰ ਇੱਕ ਮਹਾਨ ਲੇਖਿਕਾ ਬਣ ਗਈ। ਇਸ ਤਰ੍ਹਾਂ ਦੀਆਂ ਲੱਖਾ ਉਦਾਹਨਾਂ ਮਿਲ ਜਾਣਗੀਆਂ ਜੋ ਸਾਨੂੰ ਜੀਵਨ ਵਿੱਚ ਕੁਝ ਕਰਨ ਦੀ ਅਗਵਾਈ ਕਰਦੀਆਂ ਹਨ ਜਿਸ ਦੀ ਇੱਕ ਉਦਾਹਨ ਜੋ ਹਮੇਸ਼ਾ ਦਿੱਤੀ ਜਾਦੀ ਹੈ ਉਹ ਹੈ ਬਾਰ ਬਾਰ ਅਸਫਲ ਰਹਿ ਕੇ ਵੀ ਅਮਰੀਕਾ ਦੇ ਰਾਸ਼ਟਰਪਤੀ ਬਣੇ ਇਬਾਰਹਿਮ ਲਿੰਕਨ ਜੀ ਦੀ ਜੋ ਸਾਨੂੰ ਹਮੇਸ਼ਾ ਇਸ ਜੀਵਨ ਵਿੱਚ ਕੁਝ ਕਰਨ ਲਈ ਅੱਗੇ ਵੱਲ ਪ੍ਰੇਰਦੀਆਂ ਰਹਿੰਦੀਆਂ ਹਨ। ਸੋ ਦੋਸਤੋ ਮਹਾਨ ਵਿਦਵਾਨ ਦੇ ਕਥਨਾਂ ਅਨੁਸਾਰ ਜ਼ਿੰਦਗੀ ਮਾਣਨ ਲਈ ਹੈ ਨਾ ਕਿ ਗਾਲਨ ਲਈ ਆਪਣੇ ਜੀਵਨ ਵਿੱਚ ਆਉਦੀਆਂ ਛੋਟੀਆਂ ਛੋਟੀਆਂ ਜਾਂ ਵੱਡਿਆਂ ਸਮਸਿਆਵਾਂ ਤੋ ਨਾ ਘਬਰਾਓ ਬਲਕਿ ਉਸ ਦਾ ਡਟਕੇ ਸਾਹਮਣਾ ਕਰੋ ਅਤੇ ਹਮੇਸ਼ਾ ਅੱਗੇ ਵੱਲ ਵੱਧਦੇ ਰਹੋ। ਆਪ ਜੀ ਦੇ ਚੰਗੇਰੇ ਜੀਵਨ ਦੀ ਕਾਮਨਾ ਕਰਦੀ।