Skip to content
Independent perspectives. Global stories.
BREAKING

ਬ੍ਰੇਨ ਤੇ ਸਪਾਈਨ ਦੀ 2 ਹਜ਼ਾਰ ਤੋਂ ਵੱਧ ਕਾਮਯਾਬ ਸਰਜਰੀ ਕਰ ਚੁੱਕੇ ਨੇ ਅੰਮ੍ਰਿਤਸਰ ਦੀ ਸ਼ਾਨ ਡਾ. ਅਸ਼ੀਸ਼ ਕੁਮਾਰ

Share this story

ਵਿਸ਼ਵ ਪ੍ਰਸਿੱਧ ਨਿਊਰੋ ਸਰਜਨ ਅਤੇ ਆਕਾਸ਼ਦੀਪ ਹਸਪਤਾਲ ਦੇ ਐੱਮ.ਡੀ ਡਾਕਟਰ ਅਸ਼ੀਸ਼ ਕੁਮਾਰ ਨੇ ਕਿਹਾ ਕਿ ਡਾਕਟਰ ਬਣਨ ਤੋਂ ਕਈ ਗੁਣਾ ਆਸਾਨ ਹੈ ਪੁਲਿਸ ਅਧਿਕਾਰੀ ਜਾਂ ਕੋਈ ਲੀਡਰ ਬਣ ਜਾਂਦੇ ਲੇਕਿਨ ਮਾਤਾ ਪਿਤਾ ਦੀ ਇਹ ਇੱਛਾ ਸੀ ਕਿ ਉਹ ਡਾਕਟਰ ਬਣਨ ਸੋ ਮਾਤਾ ਪਿਤਾ ਦੀ ਇੱਛਾ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਨੇ ਪਹਿਲਾਂ ਐੱਮ.ਬੀ.ਬੀ.ਐੱਸ ਬਾਦ ਵਿੱਚ ਐੱਮ.ਡੀ ਅਤੇ ਉਸ ਤੋਂ ਬਾਅਦ ਨਿਊਰੋ ਸਰਜਨ ਬਣਨ ਦੇ ਲਈ ਐੱਮ.ਸੀ.ਐੱਚ ਕੀਤੀ ਅਤੇ ਅੱਜ ਹੁਣ ਉਹ ਕਾਮਯਾਬ ਨਿਊਰੋ ਸਰਜਨ ਹਨ। ਉਨ੍ਹਾਂ ਨੇ ਹੁਣ ਤੱਕ ਦੋ ਹਜ਼ਾਰ ਤੋਂ ਵੱਧ ਬ੍ਰੇਨ ਤੇ ਸਪਾਈਨ ਦਾ ਕਾਮਯਾਬ ਸਰਜਰੀ ਕਰਕੇ ਸਫਲ ਇਲਾਜ ਕੀਤਾ ਹੈ।ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੇ ਹਸਪਤਾਲ ਦੇ ਸਾਰੇ ਸਟਾਫ ਨੂੰ ਇਹ ਹਿਦਾਇਤ ਦਿੱਤੀ ਹੈ ਕਿ ਕਿਸੇ ਵੀ ਮਰੀਜ਼ ਨੂੰ ਵਾਪਸ ਨਾ ਜਾਣ ਦਿੱਤਾ ਜਾਵੇ,ਭਾਵੇਂ ਉਹ ਅਮੀਰ ਹੋਵੇ ਜਾਂ ਭਾਵੇਂ ਉਹ ਗਰੀਬ ਹੋਵੇ,ਭਾਵੇਂ ਉਸ ਲੋੜਵੰਦ ਮਰੀਜ਼ ਦੇ ਕੋਲ ਆਪ੍ਰੇਸ਼ਨ ਕਰਵਾਉਣ ਜੋਗੇ ਪੈਸੇ ਨਾ ਹੋਣ ਤਾਂ ਵੀ ਉਸ ਨੂੰ ਵਾਪਸ ਨਾ ਭੇਜਿਆ ਜਾਵੇ। ਉਹ ਸਿਰਫ ਮਰੀਜ਼ ਨੂੰ ਦਵਾਈਆਂ ਦੇ ਪੈਸਿਆਂ ਦਾ ਇੰਤਜ਼ਾਮ ਕਰਨ ਲਈ ਕਹਿੰਦੇ ਹਨ ਬਾਕੀ ਸਾਰਾ ਕੰਮ ਆਪ੍ਰੇਸ਼ਨ ਵਗੈਰਾ ਉਨ੍ਹਾਂ ਦਾ ਵੈਸੇ ਹੀ ਫ੍ਰੀ ਕਰ ਦਿੰਦੇ ਹਨ।ਡਾਕਟਰ ਅਸ਼ੀਸ਼ ਦਾ ਕਹਿਣਾ ਹੈ ਕਿ ਦੇਸ਼ ਵਿੱਚ ਇੱਕ ਲੱਖ ਪਿੱਛੇ ਘੱਟ ਤੋਂ ਘੱਟ ਇੱਕ ਨਿਊਰੋ ਸਰਜਨ ਹੋਣਾ ਚਾਹੀਦਾ ਹੈ।ਜਦ ਕਿ ਹੁਣ ਮੌਜੂਦਾ ਸਮੇਂ ਵਿੱਚ ਦਸ ਲੱਖ ਲੋਕਾਂ ਦੇ ਪਿੱਛੇ ਇੱਕ ਨਿਊਰੋ ਸਰਜਨ ਹੈ।ਉਨ੍ਹਾਂ ਕਿਹਾ ਕਿ ਇਹ ਇੱਕ ਐਸਾ ਪ੍ਰੋਫੈਸ਼ਨ ਹੈ ਜਿਧੇ ਵਿੱਚ ਕਦੇ ਵੀ ਐਮਰਜੈਂਸੀ ਆ ਸਕਦੀ ਹੈ।ਡਾ ਅਸ਼ੀਸ਼ ਪਹਿਲਾਂ ਹੀ ਗੁਰੂ ਰਾਮਦਾਸ ਹਸਪਤਾਲ ਵਿਖੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਸ ਤੋਂ ਬਾਅਦ ਛੇਹਰਟਾ ਵਿਖੇ ਏਕ ਨੂਰ ਹਸਪਤਾਲ ਖੋਲ੍ਹਿਆ ਅਤੇ ਹੁਣ ਉਹ ਮਜੀਠਾ ਰੋਡ ਤੇ ਆਕਾਸ਼ ਦੀਪ ਹਸਪਤਾਲ ਦੇ ਐੱਮ.ਡੀ ਹਨ ਅਤੇ ਅਕਾਸ਼ਦੀਪ ਹਸਪਤਾਲ ਨੂੰ ਖੁਦ ਚਲਾ ਰਹੇ ਹਨ। ਡਾਕਟਰ ਅਸ਼ੀਸ਼ ਕੁਮਾਰ ਦੇ ਪਿਤਾ ਇੱਕ ਵੈਟਰਨਰੀ ਡਾਕਟਰ ਸਨ ਅਤੇ ਮਾਤਾ ਡਿਸਟ੍ਰਿਕਟ ਐਜੂਕੇਸ਼ਨ ਅਫ਼ਸਰ ਸਨ, ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦਾ ਬੇਟਾ ਡਾਕਟਰ ਬਣੇ।ਇਸ ਮੌਕੇ ਤੇ ਡਾਕਟਰ ਅਸ਼ੀਸ ਨੇ ਦੱਸਿਆ ਕਿ ਨਿਊਰੋ ਸਰਜਨ ਬਣਨ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਦਾ ਤਿਆਗ ਕਰਨਾ ਪੈਂਦਾ ਹੈ।ਕਿਉਂਕਿ ਕਿਸੇ ਦੀ ਜਾਨ ਨੂੰ ਬਚਾਉਣਾ ਕਿਸੇ ਵੀ ਫੰਕਸ਼ਨ ਤੋਂ ਜ਼ਿਆਦਾ ਮਹੱਤਵਪੂਰਨ ਹੈ।ਡਾਕਟਰ ਅਸ਼ੀਸ਼ ਮੰਨਦੇ ਹਨ ਕਿ ਡਾਕਟਰ ਅਤੇ ਮਰੀਜ਼ ਵਿੱਚ ਵਧੀਆ ਤਾਲਮੇਲ ਹੋਣਾ ਵਧੀਆ ਰਿਲੇਸ਼ਨਸ਼ਿਪ ਹੋਣਾ ਬਹੁਤ ਜ਼ਰੂਰੀ ਹੈ।ਡਾਕਟਰ ਅਸ਼ੀਸ਼ ਸਕੂਲ ਦੇ ਟਾਈਮ ਤੇ ਵਧੀਆ ਜਿਮਨਾਸਟਿਕ ਦੇ ਚੰਗੇ ਪਲੇਅਰ ਰਹਿ ਚੁੱਕੇ ਹਨ।ਡਾਕਟਰ ਅਸ਼ੀਸ਼ ਕਹਿੰਦੇ ਹਨ ਕਿ ਜਦੋਂ ਉਹਨਾਂ ਦੇ ਹਸਪਤਾਲ ਵਿੱਚੋਂ ਕੋਈ ਮਰੀਜ਼ ਠੀਕ ਹੋ ਕੇ ਜਾਂਦਾ ਹੈ ਤੇ ਉਨ੍ਹਾਂ ਦੇ ਮਨ ਨੂੰ ਇੱਕ ਅਜੀਬ ਦਾ ਸਕੂਨ ਮਿਲਦਾ ਹੈ।ਉਨ੍ਹਾਂ ਨੇ ਕਿਹਾ ਕਿ ਮਰੀਜ਼ ਭਾਵੇਂ ਉਨ੍ਹਾਂ ਦਾ ਰਿਸ਼ਤੇਦਾਰ ਨਹੀਂ ਹੁੰਦਾ ਲੇਕਿਨ ਉਨ੍ਹਾਂ ਦਾ ਮਰੀਜ਼ ਨਾਲ ਇੱਕ ਅਨੋਖਾ ਰਿਸ਼ਤਾ ਬਣ ਜਾਂਦਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਤਾ ਜੀ ਦੇ ਕਮਰ ਵਿੱਚ ਬਹੁਤ ਦਰਦ ਰਹਿੰਦੀ ਸੀ ਨਿਊਰੋ ਸਰਜਨ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਮਾਤਾ ਦਾ ਇਲਾਜ ਕੀਤਾ ਅਤੇ ਉਨ੍ਹਾਂ ਦੀ ਕਮਰ ਦੀ ਦਰਦ ਨੂੰ ਦੂਰ ਕੀਤਾ।ਉਨ੍ਹਾਂ ਕਿਹਾ ਕਿ ਮੇਰਾ ਸੁਪਨਾ ਹੈ ਕਿ ਸਮਾਜ ਦੇ ਹਰ ਇਨਸਾਨ ਨੂੰ ਸਿਹਤ ਸੇਵਾਵਾਂ ਮਿਲਣੀਆਂ ਚਾਹੀਦੀਆਂ ਹਨ।ਉਨ੍ਹਾਂ ਕਿਹਾ ਕਿ ਨਿਊਰੋ ਸਰਜਰੀ ਮਹਿੰਗੀ ਹੈ ਲੇਕਿਨ ਉਹ ਆਪਣੀਆਂ ਸੇਵਾਵਾਂ ਗਰੀਬਾਂ ਅਤੇ ਜ਼ਰੂਰਤਮੰਦਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ। 2005 ਵਿੱਚ ਉਨ੍ਹਾਂ ਦਾ ਵਿਆਹ ਡਾ: ਜਤਿੰਦਰ ਜੀ ਦੇ ਨਾਲ ਹੋਇਆ ਜੋ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਮੈਡੀਕਲ ਵਿਭਾਗ ਵਿੱਚ ਸੀਨੀਅਰ ਰੈਜ਼ੀਡੈਂਸੀ ਕਰ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਈ.ਸੀ.ਐੱਚ.ਐੱਸ ਦੇ ਮਰੀਜ਼ਾਂ ਵਾਸਤੇ ਸਹੂਲਤ ਵੀ ਹੈ।ਅਤੇ ਹੋਰ ਵੀ ਕਈ ਇੰਸ਼ੋਰੰਸ ਕੰਪਨੀਆਂ ਦੇ ਨਾਲ ਉਨ੍ਹਾਂ ਦਾ ਤਾਲਮੇਲ ਹੈ ਜਿਸ ਕਰਕੇ ਮਰੀਜ਼ ਨੂੰ ਕੈਸ਼ਲੈੱਸ ਸੁਵਿਧਾ ਵੀ ਦਿੱਤੀ ਜਾਂਦੀ ਹੈ। ਡਾ ਅਸ਼ੀਸ਼ ਆਪਣੀ ਕਾਮਯਾਬੀ ਪਿੱਛੇ ਆਪਣੀ ਪਤਨੀ ਦਾ ਹੱਥ ਮੰਨਦੇ ਹਨ ਕਿਉਂਕਿ ਉਹ ਕਹਿੰਦੇ ਹਨ ਕਿ ਬਿਨਾਂ ਔਰਤ ਦੇ ਕਾਮਯਾਬੀ ਮਿਲਣੀ ਬਹੁਤ ਮੁਸ਼ਕਿਲ ਹੈ,ਅਤੇ ਬਿਨਾਂ ਪਤਨੀ ਦੇ ਸਹਿਯੋਗ ਤੋਂ ਉਹ ਅਧੁਰੇ ਹਨ।ਡਾਕਟਰ ਅਸ਼ੀਸ਼ ਅੱਜ ਦੀ ਇਸ ਦੌੜ ਭੱਜ ਦੀ ਜ਼ਿੰਦਗੀ ਵਿੱਚ ਵੀ ਉਹ ਰੋਜ਼ਾਨਾ ਕਸਰਤ ਕਰਨਾ ਨਹੀਂ ਭੁੱਲਦੇ।ਉਨ੍ਹਾਂ ਨੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਆਪਣੀ ਸਿਹਤ ਦੀ ਤੰਦਰੁਸਤੀ ਲਈ ਵਧੀਆ ਸਾਫ ਸੁਥਰਾ ਅਤੇ ਪੌਸ਼ਟਿਕ ਖਾਣਾ ਖਾਓ ਅਤੇ ਆਪਣੇ ਲਈ ਇੱਕ ਘੰਟਾ ਰੋਜ਼ ਟਾਈਮ ਕੱਢ ਕੇ ਕਸਰਤ ਜ਼ਰੂਰ ਕਰੋ ਉਨ੍ਹਾਂ ਕਿਹਾ ਕਿ ਕਸਰਤ ਦੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਸਾਡੇ ਹਸਪਤਾਲ ਹਸਪਤਾਲ ਵਿੱਚ ਲੋੜਵੰਦ ਅਤੇ ਗ਼ਰੀਬ ਲੋਕਾਂ ਦਾ ਇਲਾਜ ਵੀ ਬੜੇ ਹੀ ਘੱਟ ਖਰਚੇ ਵਿੱਚ ਕੀਤਾ ਜਾਂਦਾ ਹੈ।

WRITTEN BY