ਰਾਏਕੋਟ- ਰਾਏਕੋਟ ਸ਼ਹਿਰ ਦੀ ਹਦੂਦ ਅੰਦਰ ਪਾਰਕ ਦੀ ਅਣਹੋਂਦ ਕਾਰਨ ਮਰਦ, ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਸਵੇਰ/ ਸ਼ਾਮ ਦੀ ਸੈਰ ਕਰਨ ਅਤੇ ਵਿਹਲੇ ਪਲਾਂ ਨੂੰ ਇਕਾਂਤ ਅਤੇ ਖੁਸ਼ਬੂਦਾਰ ਹਵਾ ਵਿੱਚ ਨਾ ਬਿਤਾਏ ਜਾਣ ਕਾਰਨ, ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋਣ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਕਿਉੁਂਕਿ ਪਿਛਲੇ ਸਮੇਂ ਸੈਰ ਕਰਨ ਦੌਰਾਨ ਕਈ ਲੋਕਾਂ ਨੂੰ, ਬਿਨ੍ਹਾਂ ਕਿਸੇ ਡਰ ਦੇ ਸੜਕਾਂ ਅਤੇ ਮੁਹੱਲਿਆਂ ਅੰਦਰ ਘੁੰਮ ਰਹੇ ਆਵਾਰਾ ਪਸ਼ੂਆਂ ਨੇ ਟੱਕਰ ਮਾਰ ਕੇ ਸਖਤ ਰੂਪ ‘ਚ ਜਖਮੀ ਕਰ ਦਿੱਤਾ ਸੀ।ਸ਼ਹਿਰ ਦੇ ਲੋਕ ਪਾਰਕ ਬਣਾਉਣ ਦੀ ਮੰਗ ਦਿਲ ‘ਚ ਹੀ ਲਈ ਬੈਠੇ ਸਨ। ਸ਼ਹਿਰ ਵਾਸੀਆਂ ਦੀ ਇਸ ਅਹਿਮ ਤੇ ਚਿਰੋਕਣੀ ਮੰਗ ਨੂੰ ਖ਼ਬਰ ਦੇ ਰੂਪ ‘ਚ ਪ੍ਰਸਿੱਧ ਪੰਜਾਬੀ ਅਖ਼ਬਾਰ “ਪੰਜਾਬ ਟਾਇਮਜ਼” ਨੇ ਪ੍ਰਮੁੱਖਤਾ ਨਾਲ ਛਾਪਿਆ ਸੀ।ਜਿਸ ਤੋਂ ਬਾਅਦ ਪਾਰਕ ਬਣਾਉਣ ਦੀ ਮੰਗ ਨੇ ਹੋਰ ਜ਼ੋਰ ਫੜ੍ਹਿਆ। ਇਸ ਪੱਤਰਕਾਰ ਨੂੰ ਮਿਲੀਆਂ ਸੂਚਨਾਵਾਂ ਅਨੁਸਾਰ ਕਾਂਗਰਸ ਪਾਰਟੀ ਦੇ ਆਗੂਆਂ/ ਵਰਕਰਾਂ ਨੇ ਆਪਣੇ ਉੱਚ ਆਗੂਆਂ ਨਾਲ ਰਾਇ ਮਸ਼ਵਰੇ ਕੀਤੇ ਕਿ “ਸੂਬੇ ਅੰਦਰ ਆਪਣੀ ਪਾਰਟੀ ਦੀ ਸਰਕਾਰ ਹੈ ਤੇ ਮੌਕੇ ਦਾ ਫਾਇਦਾ ਉਠਾ ਕੇ ਸ਼ਹਿਰ ਅੰਦਰ ਪਾਰਕ ਦੀ ਉਸਾਰੀ ਕਰਵਾਈ ਜਾਵੇ, ਜਿਸ ਦੇ ਭਵਿੱਖ ‘ਚ ਸ਼ਾਨਦਾਰ ਨਤੀਜੇ ਮਿਲ ਸਕਦੇ ਹਨ “ਇਹ ਵੀ ਪਤਾ ਲੱਗਾ ਹੈ ਕਿ ਲੋਕ ਸੰਪਰਕ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਪਾਰਕ ਬਣਾਉਣ ਦੀ ਮੰਗ ‘ਚ ਦਿਲਚਸਪੀ ਲੈਂਦਿਆਂ “ਪੰਜਾਬ ਟਾਇਮਜ਼” ਵਿੱਚ ਛਪੀ ਇਸ ਖ਼ਬਰ ਨੂੰ ਪੰਜਾਬ ਦੇ ਸਥਾਨਕ ਸਰਕਾਰੀ ਵਿਭਾਗ ਦੇ ਕੈਬਨਿਟ ਮੰਤਰੀ ਅਤੇ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ ਸੀ।ਇਸ ਦੇ ਨਾਲ-ਨਾਲ ਮੈਂਬਰ ਪਾਰਲੀਮੈਟ ਡਾ.ਅਮਰ ਸਿੰਘ ਨੇ ਵੀ ਆਪਣੇ ਤੌਰ ‘ਤੇ ਭਰਪੂਰ ਯਤਨ ਕੀਤੇ ਤੇ ਸਫਲ ਵੀ ਹੋਏ। ਪਾਰਕ ਬਣਾਉਣ ਲਈ ਨਗਰ ਕੌਂਸਲ ਵੱਲੋਂ ਆਪਣੇ ਦਫਤਰ ਤੋਂ ਕੁਝ ਹੀ ਦੂਰੀ ‘ਤੇ ਦਿੱਤੀ ਜ਼ਮੀਨ ਵਿੱਚ, 49 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮਿਉਂਸਪਲ ਪਾਰਕ ਦਾ ਬੀਤੇ ਦਿਨੀ ਮੈਬਰ ਪਾਰਲੀਮੈਂਟ ਡਾ. ਅਮਰ ਸਿੰਘ (ਸੇਵਾ ਮੁਕਤ ਸੀਨੀਅਰ 91S) ਨੇ ਖੁਸ਼ੀ ‘ਚ ਖੀਵਾ ਹੁੰਦਿਆਂ ਨੀਂਹ ਪੱਥਰ ਰੱਖਿਆ ਹੈ।।ਨਗਰ ਕੌਂਸਲ ਰਾਏਕੋਟ ਦੇ ਕਾਰਜ ਸਾਧਕ ਅਫਸਰ ਅਮਰਿੰਦਰ ਸਿੰਘ ਨੇ ਫੋਨ ‘ਤੇ ਬਣਾਏ ਰਾਬਤੇ ਦੌਰਾਨ ਉਨ੍ਹਾਂ ਨੇ “ਪੰਜਾਬ ਟਾਇਮਜ਼” ਦੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਊਂਸਪਲ ਪਾਰਕ ਦੀ ਉਸਾਰੀ ਲਈ ਜੋ ਜਗ੍ਹਾ ਦਿੱਤੀ ਗਈ ਹੈ, ਉਹ 1 ਏਕੜ ਦੇ ਕਰੀਬ ਹੈ।ਲੋਕਾਂ ਵੱਲੋਂ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਦੌਰਾਨ ਪੀ.ਪੀ.ਸੀ.ਸੀ. ਦੇ ਮੈਂਬਰ ਟਕਸਾਲੀ ਕਾਂਗਰਸੀ ਨਿਰਮਲ ਸਿੰਘ ਤਲਵੰਡੀ, ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ) ਦੇ ਮੀਤ ਪ੍ਰਧਾਨ ਗੁਰਬਖਸ਼ ਸਿੰਘ ਧਾਲੀਵਾਲ ਤੁਗਲ, ਟਰੱਕ ਯੂਨੀਅਨ ਦੇ ਪ੍ਰਧਾਨ ਸਰਪੰਚ ਸੁਖਪਾਲ ਸਿੰਘ ਸਿੱਧੂ (ਗੋਂਦਵਾਲ), ਬਲਾਕ ਸੰਮਤੀ ਰਾਏਕੋਟ ਦੇ ਚੇਅਰਮੈਨ ਕ੍ਰਿਪਾਲ ਸਿੰਘ ਨੱਥੋਵਾਲ, ਵਾਈਸ ਚੇਅਰਪ੍ਰਸਨ ਸੰਦੀਪ ਕੌਰ ਸਿੱਧੂ ਜੌਹਲਾਂ, ਬਲਾਕ ਸੰਮਤੀ ਪੱਖੋਵਾਲ ਦੇ ਵਾਈਸ ਚੇਅਰਮੈਨ ਅਮਰਜੀਤ ਸਿੰਘ ਰਛੀਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਭਦੀਪ ਸਿੰਘ ਨਾਰੰਗਵਾਲ, ਅਮਨਦੀਪ ਸਿੰਘ ਬਮਰ੍ਹਾ (ਅਮਨ ਰਾਏੇਕੋਟ), ਦਰਸ਼ਨ ਸਿੰਘ ਮਾਨ, ਕੇਵਲ ਸਿੰਘ ਬਰਮੀ, ਜਸਪ੍ਰੀਤ ਸਿੰਘ ਜੱਸੀ (ਚਾਰੇ ਜ਼ਿਲ੍ਹਾ ਸਕੱਤਰ ਦਿਹਾਤੀ ਕਾਂਗਰਸ), ਕਰਿਆਨਾ ਯੂਨੀਅਨ ਦੇ ਪ੍ਰਧਾਨ ਏਵੰਤ ਜੈਨ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਦਰਸ਼ਨ ਕੁਮਾਰ ਜੋਸ਼ੀ ਪ੍ਰਧਾਨ ਬਲਾਕ ਕਾਂਗਰਸ ਕਮੇਟੀ (ਸ਼ਹਿਰੀ), ਧਾਰਮਿਕ ਖੇਤਰ ਦੇ ਉੱਘੇ ਪ੍ਰਚਾਰਕ ਮਿਸਤਰੀ ਅਵਤਾਰ ਸਿੰਘ ਸੱਲਣ ਰਾਏਕੋਟ (ਮੱਲਾਂਪੁਰੀਏ), ਬਲਾਕ ਕਾਂਗਰਸ (ਦਿਹਾਤੀ) ਰਾਏੇਕੋਟ ਦੇ ਪ੍ਰਧਾਨ ਕਾਕਾ ਸਿੰਘ ਜਲਾਲਦੀਵਾਲ, ਹਲਕਾ ਰਾਏਕੋਟ ਦੇ ਅਣਥੱਕ ਯੂਥ ਕਾਂਗਰਸੀ ਵਰਕਰ ਸੁਖਵੀਰ ਸਿੰਘ ਰਾਏ, ਬਲਾਕ ਕਾਂਗਰਸ ਕਮੇਟੀ ਸੁਧਾਰ ਦੇ ਪ੍ਰਧਾਨ ਸਰਪੰਚ ਗੁਰਮੀਤ ਸਿੰਘ ਐਤੀਆਣਾ, ਮਿਊਂਸਪਲ ਕੌਸ਼ਲਰ ਹਰਵਿਂਦਰ ਸਿੰਘ “ਬਿੱਟੂ” ਐਮ.ਸੀ., ਅਨਾਜ ਮੰਡੀ ਮਜ਼ਦੂਰ ਯੂਨੀਅਨ ਰਾਏੇਕੋਟ ਦੇ ਪ੍ਰਧਾਨ ਗੁਰਦਿਆਲ ਸਿੰਘ, ਚੇਅਰਮੈਨ ਦਲੀਪ ਸਿੰਘ ਛਿੱਬਰ (ਦੀਪਾ ਰਾਏੇਕੋਟ), ਜਗਵਿੰਦਰ ਸਿੰਘ ਧੰਜਲ (ਬਿੰਦਰ ਰਾਏਕੋਟ ਐਨ. ਆਰ. ਆਈ.), ਸਰਪੰਚ ਮੇਜਰ ਸਿੰਘ ਧੂਰਕੋਟ, ਸ਼ਹਿਰ ਦੇ ਨਾਮਵਰ ਉੱਘੇ ਸਮਾਜ ਸੇਵਕ ਨੌਜਵਾਨ ਕਾਂਗਰਸੀ ਆਗੂ ਅਮਰੀਕ ਸਿੰਘ ਰਾਏਕੋਟ, ਕਾਂਗਰਸ ਪਾਰਟੀ ਐਸ.ਸੀ. ਸੈੱਲ ਦੇ ਚੇਅਰਮੈਨ ਸੋਹਣ ਸਿੰਘ ਬੁਰਜ ਹਰੀ ਸਿੰਘ ਮੈਬਰ ਬਲਾਕ ਸੰਮਤੀ, ਸੁਖਵਿੰਦਰ ਸਿੰਘ ਆਂਡਲੂ, ਕਾਂਗਰਸ ਐਸ.ਸੀ. ਡਿਪਾਰਟਮੈਂਟ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮੀਤ ਪ੍ਰਧਾਨ ਇੰਜ: ਬਲਜਿੰਦਰ ਸਿੰਘ ਬੁਰਜ ਲਿੱਟਾਂ, ਚਲੰਤ ਮਾਮਲਿਆਂ ਦੇ ਮਾਹਿਰ ਤੇ ਵਪਾਰੀ ਆਗੂ ਸੁਰੇਸ਼ ਕੁਮਾਰ ਜੈਨ (ਹੈਪੀ ਮੁਨਿਆਰੀ ਵਾਲੇ) ਨੇ ਸ਼ਹਿਰ ਅੰਦਰ ਬਣਨ ਵਾਲੇ ਮਿਊਂਸਪਲ ਪਾਰਕ ਦਾ ਨੀਂਹ ਪੱਥਰ ਰੱਖਣ ਲਈ ਡਾ.ਅਮਰ ਸਿੰਘ ਐਮ.ਪੀ., ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦਾ ਦਿਲੋਂ ਧੰਨਵਾਦ ਕਰਦਿਆਂ ਭਰਪੂਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਆਸ ਪ੍ਰਗਟ ਕੀਤੀ ਹੈ ਕਿ ਡਾ. ਅਮਰ ਸਿੰਘ ਸ਼ਹਿਰ ਅਤੇ ਇਲਾਕੇ ਦਾ ਸਰਵ-ਪੱਖੀ ਵਿਕਾਸ ਕਰਨ ਲਈ ਅਤੇ ਲੋੜਵੰਦਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪਹਿਲਾਂ ਦੀ ਤਰ੍ਹਾਂ ਹਮੇਸ਼ਾਂ ਹੀ ਤੱਤਪਰ ਰਹਿਣਗੇ।
ਪੇਸ਼ਕਸ਼- ਨਿਰਮਲ ਦੋਸਤ
ਪੱਤਰਕਾਰ ‘ਪੰਜਾਬ ਟਾਇਮਜ਼’



