ਰਾਮਪੁਰਾ ਫੂਲ- ਸਵ. ਰਸ਼ਮਿੰਦਰ ਕੌਰ ਦਾ ਜਨਮ 11 ਜੂਨ 1963 ਨੂੰ ਪਿਤਾ ਬਲਦੇਵ ਸਿੰਘ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨਾ ਦੇਵੀ ਦੀ ਕੁੱਖੋਂ ਬਰੇਟਾ ਜਿਲ੍ਹਾ (ਮਾਨਸਾ) ਵਿਖੇ ਹੋਇਆ। ਉਨ੍ਹਾਂ ਨੇ ਮੁੱਢਲੀ ਸਿੱਖਿਆ ਸਥਾਨਕ ਸਕੂਲ ਵਿਖੇ ਹਾਸਲ ਕਰਨ ਉਪਰੰਤ ਉੱਚ ਸਿੱਖਿਆ ਮਾਨਸਾ ਤੋਂ ਹਾਸਲ ਕੀਤੀ। ਬੀਬੀ ਰਸ਼ਮਿੰਦਰ ਕੋਰ ਦਾ ਵਿਆਹ 1986 ਵਿੱਚ ਰਾਮਪੁਰਾ ਫੂਲ ਵਾਸੀ ਸ਼੍ਰੀ ਸੁਰਿੰਦਰ ਜੌੜਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੀ.ਸੀ.ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਨ, ਨਾਲ ਹੋਇਆ। ਉਪਰੰਤ ਉਨ੍ਹਾਂ ਦੇ ਘਰ ਦੋ ਬੇਟੇ ਅਤੇ ਇਕ ਬੇਟੀ ਨੇ ਜਨਮ ਲਿਆ। ਸੁਰਿੰਦਰ ਜੌੜਾ ਤੇ ਰਸ਼ਮਿੰਦਰ ਕੌਰ ਦੀ ਸਖ਼ਤ ਮਿਹਨਤ ਸਦਕਾ ਸਾਰਾ ਪਰਿਵਾਰ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਹੈ। ਬੀਬੀ ਰਸ਼ਮਿੰਦਰ ਕੌਰ ਬਹੁਤ ਹੀ ਨੇਕ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਸਨ ਹਰ ਸਮੇਂ ਲੋੜਵੰਦਾ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਉਨਾ ਦੇ ਸੁਭਾਅ ਵਿੱਚ ਸ਼ਾਮਲ ਸੀ। ਆਪ ਜੀ ਹਰ ਸਮੇ ਗੁਰੂ ਘਰ ਦੀ ਸੇਵਾ ਲਈ ਤੱਤਪਰ ਰਹਿੰਦੇ ਸਨ ਅਤੇ ਰੋਜਾਨਾ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਦਿਨ ਦੀ ਸੁਰੂਆਤ ਕਰਨੀ ਉਨਾਂ ਦੀ ਜਿੰਦਗੀ ਵਿੱਚ ਸ਼ਾਮਲ ਸੀ। ਬੀਬੀ ਰਸ਼ਮਿੰਦਰ ਕੌਰ ਜੋ ਕਿ ਪਿਛਲੇ ਕੁੱਝ ਸਮੇਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਆਪਣੀ ਜਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਸੀ ਅਤੇ ਆਖਿਰਕਾਰ ਉਹ ਹਾਰ ਗਈ। ਬੀਬੀ ਰਸ਼ਮਿੰਦਰ ਬੀਤੇ ਦਿਨੀ ਆਪਣੀ ਜ਼ਿੰਦਗੀ ਦੇ ਸੁਵਾਸਾ ਦੀ ਪੂੰਜੀ ਨੂੰ ਪੂਰਾ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਜੀ ਦਾ ਭੋਗ ਤੇ ਅੰਤਿਮ ਅਰਦਾਸ 18 ਅਕਤੂਬਰ ਦਿਨ ਸ਼ੁੱਕਰਵਾਰ (ਅੱਜ) ਨੂੰ ਗੁਰਦੁਆਰਾ ਸਤਿਸੰਗ ਸਭਾ, ਪਟਿਆਲਾ ਮੰਡੀ, ਨੇੜੇ ਥਾਣਾ ਸਿਟੀ ਰਾਮਪੁਰਾ ਫੂਲ ਜ਼ਿਲ੍ਹਾ (ਬਠਿੰਡਾ) ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ। ਆਪ ਸਭ ਅੰਤਿਮ ਅਰਦਾਸ ਵਿੱਚ ਸਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ।
– ਕੁਲਜੀਤ ਢੀਂਗਰਾ
ਵਿਸ਼ੇਸ਼ ਪ੍ਰਤੀਨਿਧ ‘ਪੰਜਾਬ ਟਾਇਮਜ਼’
ਰਾਮਪੁਰਾ ਫੂਲ (ਬਠਿੰਡਾ)



