Skip to content
Independent perspectives. Global stories.
BREAKING

ਬਟਾਲਾ ‘ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ ਦੇ ਰਹੇ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਦਾ ਸਬੂਤ

Share this story

ਬਟਾਲਾ- ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਨੂੰ ਸਮਰਪਿਤ ਸਹਿਰ ਬਟਾਲਾ ਦੀ ਇਸ ਤਰਸਯੋਗ ਹਾਲਤ ਦਾ ਜਿੰਮੇਵਾਰ ਬਟਾਲਾ ਪ੍ਰਸ਼ਾਸਨ ਅਤੇ ਬਟਾਲਾ ਦੀ ਰਾਜਨੀਤਕ ਪਾਰਟੀਆਂ ਦੀਆਂ ਆਪਸੀ ਖਿਚੋਤਾਣੀ ਹੈ ਗੌਰਤਲਬ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਬਟਾਲਾ ਆਪਣੀ ਆਪਸੀ ਰਾਜਨੀਤਕ ਖਿਚੋਤਾਣੀ ਕਰਕੇ ਚਰਚੇਆ ਵਿੱਚ ਰਹਿੰਦਾ ਹੈ ਪਰ ਅੱਜ ਦੀ ਚਰਚਾ ਦਾ ਵਿਸ਼ਾ ਹੈ ਬਟਾਲਾ ਦੇ ਥਾਂ ਥਾਂ ਲੱਗੇ ਕੂੜੇ ਦੇ ਢੇਰ ਜੋ ਕਿ ਹਰ ਬਟਾਲਾ ਵਸਨੀਕ ਲਈ ਸਿਰ ਪੀੜ ਬਣ ਚੁਕਾ ਹੈਂ ਕਈ ਸਰਕਾਰਾਂ ਆਈਆਂ ਅਤੇ ਕਈ ਸਰਕਾਰਾਂ ਚਲੀਆਂ ਗਈਆਂ ਪਰ ਬਟਾਲਾ ਦੇ ਹਾਲਾਤਾਂ ਵਿੱਚ ਕੋਈ ਤਬਦੀਲੀ ਨਜਰ ਨਹੀ ਆਈ ਅੱਜ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਲੱਗੇ ਕੂੜੇ ਦੇ ਢੇਰ ਹਰ ਰਾਹਗੀਰ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਬਿਮਾਰੀਆਂ ਦੀ ਰੋਕਥਾਮ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਪ੍ਰਸ਼ਾਸਨ ਦੀ ਅਨਗਹਿਲੀ ਪੰਜਾਬ ਸਰਕਾਰ ਦੇ ਇਹਨਾਂ ਦਾਅਵੇਆ ਦੀ ਪੋਲ ਖੋਲ੍ਹ ਰਹੀ ਹੈ ਜਿਥੇ ਬਟਾਲੇ ਵਰਗਾ ਇਤਿਹਾਸਕ ਸ਼ਹਿਰ ਇਸ ਕਦਰ ਨਰਕ ਦਾ ਰੂਪ ਧਾਰ ਚੁੱਕਾ ਹੈ ਕਿ ਇਥੇ ਲੱਗੇ ਕੂੜੇ ਦੇ ਢੇਰ ਤੇ ਬੰਦ ਪਏ ਸੀਵਰੇਜ ਬੀਮਾਰੀਆਂ ਨੂੰ ਦਾਵਤ ਦੇ ਰਹੇ ਹਨ ਅਤੇ ਇਥੇ ਰਹਿਣ ਵਾਲੇ ਲੋਕ ਨਕਰਰੁਪੀ ਜ਼ਿੰਦਗੀ ਜਿਊਣ ਨੂੰ ਮਜਬੂਰ ਹਨ।

WRITTEN BY