ਪਿਆਰੇ ਪਾਠਕੋ ਆਪਾਂ ਹਰ ਸਾਲ ਰਾਵਣ ਅਤੇ ਉਸ ਦੇ ਸਾਥੀਆਂ ਮੇਘਨਾਥ ਨਾਲ ਕੁੰਬਕਰਨ ਦੇ ਪੁੱਤਦੇ ਫੂਕਦੇ ਆ ਰਹੇ ਹਾਂ।ਤਾੜੀਆਂ ਦੇ ਨਾਲ ਪਟਾਕਿਆਂ ਦੀ ਹੁੰਦੀ ਠਾਹ ਠਾਹ ਵੇਖ ਅਸੀ ਚਾਈ ਚਾਈ ਆਪਣੇ ਘਰ ਮੁੜ ਆਉਦੇ ਹਾ।ਇਹ ਇੱਕ ਵੱਖਰਾ ਵਿਸਾ ਹੈ ਕਿ ਹਰ ਸਾਲ ਅਸੀ ਕਿਉ ਰਾਵਣ ਦੇ ਪੁੱਤਲੇ ਫੂਕਦੇ ਹਾ। ਹੁਣ ਆਪਾ ਆਪਣੇ ਅੰਦਰ ਬੈਠੇ ਹੰਕਾਰੀ ਰੂਪੀ,ਕਾਮ,ਕ੍ਰੋਧ,ਲੋਹ,ਮੋਹ ਨਾਲ ਭਰੇ ਰਾਵਣ ਦੀ ਗੱਲ ਕਰਦੇ ਹਾਂ ਕਿ ਇਸ ਨੂੰ ਕਿਸ ਦਿਨ ਮਾਰਾਗੇ। ਸਾਡੇ ਹਰ ਇੱਕ ਦੇ ਮਨ ਵਿੱਚ ਇੱਕ ਦੂਜੇ ਪ੍ਰਤੀ ਈਰਖਾ ਰੂਪੀ ਰਾਵਣ ਹਰ ਸਮੇ ਉਪੱਜਦਾ ਰਹਿੰਦਾ ਹੈ।ਸਾਡੇ ਦਿਲਾਂ ਵਿੱਚ ਸਾਡੇ ਆਪਣਿਆਂ ਲਈ ਪਿਆਰ ਭਰੀਆਂ ਤੰਦਾਂ ਟੁੱਟਦੀਆਂ ਜਾ ਰਹੀਆਂ ਹਨ।ਪੈਸਾ ਰੂਪੀ ਰਾਵਣ ਸਾਡੀ ਧੋਣ ਸਾਡੇ ਆਪਣਿਆ ਅੱਗੇ ਨੀਵੀ ਨਹੀ ਹੋਣ ਦਿੰਦਾ।ਜਿੰਨਾ ਨਾਲ ਅਸੀ ਹਰ ਰੋਜ ਦੇ ਕੰਮ ਕਾਰਾ ਚ’ਮਿਲਦੇ ਜੁਲਦੇ ਹਾਂ,ਉਹਨਾਂ ਪ੍ਰਤੀ ਵੀ ਸਾਡਾ ਰਵੱਈਆ ਹਾਉਮੈ ਰੂਪੀ ਰਾਵਣ ਵਰਗਾ ਹੁੰਦਾ ਹੈ।ਬੇਸੱਕ ਅਸੀ ਇੱਕੋ ਸੰਸਥਾ,ਦਫਤਰ ਜਾਂ ਕਿਸੇ ਟਰੱਸਟ ਵਿੱਚ ਇਕੱਠੇ ਇੱਕੋ ਛੱਤ ਹੇਠਾਂ 8ਤੋ10 ਘੰਟੇ ਬਤੀਤ ਕਰਦੇ ਹਾ ਪਰ ਪਤਾ ਨਹੀ ਕਿਉ ਆਕੜ ਰੂਪੀ ਰਾਵਣ ਹਰ ਸਮੇ ਸਾਡੀ ਪਿੱਠ ਤੇ ਸਵਾਰ ਰਹਿੰਦਾ ਹੇ।ਭਾਵੇ ਕਿ ਉਪਰੋ ਉਪਰੋ ਅਸੀ ਹਰ ਇੱਕ ਨੁੰ ਜੀ ਜੀ ਕਰਦੇ ਹਾ ਪਰ ਅੰਦਰੂਨੀ ਰਾਵਣ ਰੁਪੀ ਅੱਗ ਨਹੀ ਬੁੱਝਦੀ।ਆਪਾਂ ਸਾਰੇ ਹੀ ਰਾਵਣ ਨੂੰ ਮਾੜਾ ਆਖ ਦਿੰਦੇ ਹਾ ,ਪਰ ਉਪਰੋਕਿਤ ਸਾਰੀਆਂ ਗੱਲਾਂ ਹੀ ਸਾਡੇ ਤੇ ਆ ਕੇ ਢੁੱਕਦੀਆਂ ਹਨ।ਅਸੀ ਆਪਣੇ ਅੰਦਰ ਬੈਠੇ ਰਾਵਣ ਨੂੰ ਕਦੋ ਮਾਰਾਗੇ।ਜਿਸ ਬਾਰੇ ਅਸੀ ਕਦੇ ਸੋਚਿਆ ਹੀ ਨਹੀ।ਸੋ ਆਉ ਅਸੀ ਪਹਿਲਾ ਸਾਡੇ ਅੰਦਰ ਬੈਠੇ ਹੰਕਾਰ ਰੂਪੀ ਰਾਵਣ ਨੂੰ ਮਾਰੀਏ ਤਾਂ ਕਿ ਸਾਨੂੰ ਚੰਗੀ ਤਰਾਂ ਆਪਣਿਆਂ ਦੀ ਸਮਝ ਆ ਸਕੇ ।ਅਸੀ ਆਪਣਿਆਂ ਦੇ ਚਿਹਰਿਆਂ ਤੇ ਸਾਡੇ ਲਈ ਲਿਖੇ ਖੁਸੀਆਂ ਦੇ ਪੈਗਾਮ ਪੜ ਸਕਈਏ।



