ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੂਸਾਰ ਸਮੁੱਚੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਵਿੱਚ ਛੇ ਕਲੱਸਟਰਾਂ ਦੇ ਲੱਗਭਗ 300 ਖਿਡਾਰੀ ਬੱਚਿਆਂ ਨੇ ਭਾਗ ਲੈਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਸਰਕਾਰੀ ਪ੍ਰਾਇਮਰੀ ਸਕੂਲ ਹਾਕਮਵਾਲਾ ਸਕੂਲ ਮੁਖੀ ਜਸ਼ਨਦੀਪ ਸਿੰਘ ਕੁਲਾਣਾ ਦੀ ਅਗਵਾਈ ਵਿੱਚ ਬਲਾਕ ਪੱਧਰੀ ਤਿੰਨ ਦਿਨਾਂ ਖੇਡ ਟੂਰਨਾਂਮੈਂਟ ਬਲਾਕ ਦੇ ਸਮੂਹ ਪ੍ਰਾਇਮਰੀ ਅਧਿਆਪਕਾਂ, ਸਕੂਲੀ ਬੱਚਿਆਂ ਅਤੇ ਹਾਕਮਵਾਲਾ ਪਿੰਡ ਦੇ ਸਹਿਯੋਗ ਸਦਕਾ ਸਫਲਤਾ ਪੂਰਵਕ ਢੰਗ ਨਾਲ ਨੇਪਰੇ ਚੜਿਆ।ਇਸ ਮੌਕੇ ਜਸ਼ਨਦੀਪ ਕੁਲਾਣਾ ਨੇ ਕਿਹਾ ਕਿ ਬਹਾਦਰਪੁਰ ਸੀ.ਐੱਚ.ਟੀ ਵਿਜੇ ਕੁਮਾਰ, ਰਿਉਂਦ ਕਲਾਂ ਸੀ.ਐੱਚ.ਟੀ ਅਮਰਜੀਤ ਕੌਰ, ਬੋਹਾ ਸਕੂਲ ਸੀ.ਐੱਚ.ਟੀ ਰਾਜਪਾਲ ਕੌਰ, ਬਰੇਟਾ ਸਕੂਲ ਸੀ.ਐੱਚ.ਟੀ ਕੁਲਵਿੰਦਰ ਸਿੰਘ ਬੁਢਲਾਡਾ ਅਤੇ ਦਿਆਲਪੁਰਾ ਸੀ.ਐੱਚ.ਟੀ ਦੀਆਂ ਟੀਮਾ ਨੂੰ ਵੱਖ ਵੱਖ ਖੇਡਾਂ ਵਿੱਚ ਭਾਗ ਲਿਆ।ਜਸ਼ਨਦੀਪ ਕੁਲਾਣਾ ਨੇ ਦੱਸਿਆ ਕਿ ਪਹਿਲੇ ਦਿਨ ਦੀ ਖੇਡ ਦਾ ਅਗਾਜ ‘ਪੜੋ ਪੰਜਾਬ ਪੜਾਓ ਪੰਜਾਬ’ ਦੇ ਜਿਲਾ ਕੋਆਰਡੀਨੇਟਰ,ਨਾਵਲਾਕਾਰ ਅਤੇ ਸਟੇਟ ਅਵਾਰਡੀ ਅਧਿਆਪਕ ਸ਼੍ਰੀ ਗੁਰਨੈਬ ਮਘਾਣੀਆਂ ਅਤੇ ਸਰਪੰਚ ਪਲਵਿੰਦਰ ਸਿੰਘ ਨੇ ਫੀਤਾ ਕੱਟ ਕੇ ਕੀਤਾ। ਇਸ ਮੌਕੇ ਗੁਰਨੈਬ ਮਘਾਣੀਆਂ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਦੂਸਰੇ ਦਿਨ ਜਿਲਾ ਸਿੱਖਿਆ ਅਫਸਰ ਮੁਕੇਸ਼ ਕੁਮਾਰ ਜੋਸ਼ੀ, ਸਮਾਜ ਸੇਵੀ ਪੱਤਰਕਾਰ ਨਿਰੰਜਨ ਬੋਹਾ ਅਤੇ ਬਰੇਟਾ ਬਲਾਕ ਦੇ ਪ੍ਰਾਇਮਰੀ ਅਫਸਰ ਤਰਸੇਮ ਸਿੰਘ ਨੇ ਖੇਡਾਂ ਦਾ ਅਗਾਜ ਕਰਵਾਇਆ। ਤੀਸਰੇ ਦਿਨ ਮੈਡਮ ਰਾਜਪਾਲ ਕੌਰ, ਮੈਡਮ ਅਮਰਜੀਤ ਕੌਰ, ਅਧਿਆਪਕ ਹਰਫੂਲ ਸਿੰਘ ਨੇ ਫੀਤਾ ਕੱਟਕੇ ਟੂਰਨਾਂਮੈਂਟ ਸ਼ੁਰੂ ਕਰਵਾਇਆ। ਇਸ ਟੂਰਨਾਂਮੈਂਟ ਨੂੰ ਸਫਲ ਬਣਾਉਣ ਲਈ ਮਾਸਟਰ ਪ੍ਰੀਤਮ ਸਿੰਘ ਮੱਲ ਸਿੰਘ ਵਾਲਾ, ਮੈਡਮ ਬਲਵਿੰਦਰ ਕੌਰ ਮੱਲ ਸਿੰਘ ਵਾਲਾ ਦਾ ਵਿਸ਼ੇਸ ਸਹਿਯੋਗ ਰਿਹਾ। ਇਸ ਟੂਰਨਾਂਮੈਂਟ ਵਿੱਚ ਹਾਕਮਵਾਲਾ ਸੈਂਟਰ ਦੇ ਲੜਕੇ ਫੁਟਬਾਲ ਪਹਿਲਾ, ਰਿਉਂਦਕਲਾ ਦੂਸਰਾ, ਨੈਸ਼ਨਲ ਸਟਾਇਲ ਕਬੱਡੀ ਲੜਕੀਆਂ ਰਿਉਂਦਕਲਾਂ ਪਹਿਲਾ, ਬੋਹਾ ਦੂਸਰਾ ਅਤੇ ਲੜਕੇ ਬਹਾਦਰਪੁਰ ਪਹਿਲਾ, ਹਾਕਮਵਾਲਾ ਦੂਸਰਾ, ਕਬੱਡੀ ਸਰਕਲ ਵਿੱਚ ਦਿਆਲਪੁਰਾ ਪਹਿਲਾ ਅਤੇ ਬਹਾਦਰਪੁਰ ਦੂਸਰਾ, 100 ਮੀਟਰ ਦੌੜ ਲੜਕੀਆਂ ਜਸਪ੍ਰੀਤ ਕੌਰ ਰਿਉਂਦਕਲਾਂ ਪਹਿਲਾ, ਸਿਮਰਦੀਪ ਕੌਰ ਹਾਕਮਵਾਲਾ ਦੂਸਰਾ, ਲੜਕੇ ਹਰਵਿੰਦਰ ਸਿੰਘ ਬੋਹਾ ਪਹਿਲਾ,ਲਵਪ੍ਰੀਤ ਸਿੰਘ ਦਿਆਲਪੁਰਾ ਦੂਸਰਾ, 200 ਮੀਟਰ ਦੌੜ ਲੜਕੀਆਂ ਮਨੀ ਕੌਰ ਰਿਉਂਦਕਲਾਂ ਪਹਿਲਾ, ਲੜਕੇ ਮਨਪ੍ਰੀਤ ਸਿੰਘ ਦਿਆਲਪੁਰਾ ਪਹਿਲਾ, 400 ਮੀਟਰ ਦੌੜ ਲੜਕੇ ਬੀਰਬਲ ਸਿੰਘ ਹਾਕਮਵਾਲਾ ਪਹਿਲਾ, ਲਵਪ੍ਰੀਤ ਸਿੰਘ ਦਿਆਲਪੁਰਾ ਦੂਸਰਾ ਅਤੇ ਲੜਕੀਆਂ ਸਿਮਰਦੀਪ ਕੌਰ ਹਾਕਮਵਾਲਾ ਪਹਿਲਾ, ਸੰਦੀਪ ਕੌਰ ਰਿਉਂਦਕਲਾਂ ਦੂਸਰਾ, 600 ਮੀਟਰ ਦੌੜ ਲੜਕੀਆਂ ਜਸਪ੍ਰੀਤ ਕੌਰ ਰਿਉਂਦ ਪਹਿਲਾ, ਅਮਨਦੀਪ ਕੌਰ ਦਿਆਲਪੁਰਾ ਦੂਸਰਾ, 400 ਮੀਟਰ ਰਿਲੇਅ ਦੌੜ ਰਿਉਂਦਕਲਾਂ ਪਹਿਲਾ, ਬਰੇਟਾ ਦੂਸਰਾ, ਲੰਬੀ ਛਾਲ ਲੜਕੇ ਹਰਵਿੰਦਰ ਸਿੰਘ ਬੋਹਾ ਪਹਿਲਾ, ਸੂਰਜ ਸਿੰਘ ਰਿਉਂਦਕਲਾਂ ਦੂਸਰਾ ਅਤੇ ਲੜਕੀਆਂ ਬਥੇਰੀ ਕੌਰ ਦਿਆਲਪੁਰਾ ਪਹਿਲਾ, ਹਰਮਨ ਕੌਰ ਰਿਉਂਦ ਕਲਾ ਦੂਸਰਾ, ਸ਼ਾਟ ਪੁੱਟ ਲੜਕੇ ਅਸਮੀਤ ਸਿੰਘ ਦਿਆਲਪੁਰਾ ਪਹਿਲਾ, ਵਿਕਾਸ ਕੁਮਾਰ ਹਾਕਮਵਾਲਾ ਦੂਸਰਾ ਅਤੇ ਲੜਕੀਆਂ ਜਸਪ੍ਰੀਤ ਕੌਰ ਦਿਆਲਪੁਰਾ ਪਹਿਲਾ, ਗੁਰਪ੍ਰੀਤ ਕੌਰ ਰਿਉਂਦ ਦੂਸਰਾ, ਰੱਸੀ ਟੱਪਣਾ ਸਿੰਗਲ ਰਮਨਦੀਪ ਕੌਰ ਬਹਾਦਰਪੁਰ ਪਹਿਲਾ, ਸਿਮਰਨਜੀਤ ਕੌਰ ਹਾਕਮਵਾਲਾ ਦੂਸਰਾ, ਰੋਪ ਸਕਿੱਪਿੰਗ ਡਬਲ ਵਿੱਚ ਰੀਨਾ ਕੌਰ ਦਿਆਲਪੁਰਾ ਪਹਿਲਾ, ਖੁਸ਼ੀ ਬਰੇਟਾ ਦੂਸਰਾ, ਫਰੀ ਸਟਾਇਲ ਵਿੱਚ ਖੁਸ਼ਪ੍ਰੀਤ ਕੌਰ ਦਿਆਲਪੁਰਾ ਪਹਿਲਾ, ਗਗਨਦੀਪ ਕੌਰ ਬਹਾਦਰਪੁਰ ਦੂਸਰਾ, ਯੋਗਾ ਸਿੰਗਲ ਲੜਕੀਆਂ ਅਨਮੋਲਦੀਪ ਕੌਰ ਹਾਕਮਵਾਲਾ ਪਹਿਲਾ ਅਤੇ ਲੜਕੇ ਯੁਧਵੀਰ ਸਿੰਘ ਹਾਕਮਵਾਲਾ ਪਹਿਲਾ, ਗਰੁੱਪ ਯੋਗਾ ਵਿੱਚ ਬਹਾਦਰਪੁਰ ਪਹਿਲਾ, ਹਾਕਮਵਾਲਾ ਦੂਸਰਾ ਸਥਾਨ ਹਾਸਲ ਕੀਤਾ ਅਤੇ ਹੋਰ ਖੇਡਾਂ ਵਿੱਚ ਵੀ ਬੱਚਿਆਂ ਨੇ ਭਾਗ ਲੈ ਕੇ ਜਿੱਤ ਦੇ ਨਿਸ਼ਾਨ ਲਗਾਏ। ਇਸ ਟੂਰਨਾਂਮੈਂਟ ਦੀ ਵਿਸ਼ੇਸ ਪ੍ਰਾਪਤੀ ਇਹ ਰਹੀ ਕਿ ਬਹਾਦਰਪੁਰ ਸੈਂਟਰ ਸਕੂਲ ਦੀ ਬੱਚੀ ਨੇ ਸਿੰਗਲ ਰੱਸੀ ਟੱਪਣ ਵਿੱਚ ਇੱਕ ਮਿੰਟ ਵਿੱਚ 117 ਵਾਰ ਰੱਸੀ ਟੱਪਕੇ ਵਰਡ ਰਿਕਾਰਡ ਬਣਾਇਆ। ਜੇਤੂ ਬੱਚਿਆਂ ਨੂੰ ਇਨਾਮ ਵੰਡਣ ਦੀ ਰਸਮ ਉੱਪ ਜਿਲ੍ਹਾ ਸਿੱਖਿਆ ਅਫਸਰ ਗੁਰਲਾਭ ਸਿੰਘ ਅਤੇ ਜਿਲਾ ਖੇਡ ਅਫਸਰ ਹਰਦੀਪ ਸਿੰਘ ਨੇ ਨਿਭਾਈ। ਬਲਾਕ ਪੱਧਰੀ ਟੂਰਨਾਮੈਂਟ ਵਿੱਚ ਖੇਡ ਅਫਸਰ ਬਲਜਿੰਦਰ ਸਿੰਘ ਆਡਿਆਂਵਾਲੀ, ਖੇਡ ਕਮੇਟੀ ਮੈਂਬਰ ਰਜੇਸ਼ ਬੁਢਲਾਡਾ, ਪਿੰਡ ਹਾਕਮਵਾਲਾ ਦੇ ਸਰਪੰਚ ਪਲਵਿੰਦਰ ਸਿੰਘ ਤੇ ਸਮੂਹ ਪੰਚਾਇਤ, ਸੰਸਾਰ ਸਿੰਘ, ਦਵਿੰਦਰ ਥਿੰਦ, ਡਾ. ਸੁਖਪਾਲ ਸਿੰਘ, ਪੱਤਰਕਾਰ ਡਾ. ਦਰਸ਼ਨ ਸਿੰਘ ਜੱਸੜ, ਅਧਿਆਪਕ ਬਲਵਿੰਦਰ ਸਿੰਘ ਸਕੂਲ ਮੁਖੀ ਬਾਜੀਗਰ ਬਸਤੀ ਬੋਹਾ, ਦਰਸ਼ਨ ਸਿੰਘ, ਬੰਟੂ ਸਿੰਘ, ਮੱਘਰ ਸਿੰਘ ਹਾਕਵਾਲਾ, ਜਸਵਿੰਦਰ ਸਿੰਘ ਨਿੱਕਾ, ਬਲਵਿੰਦਰ ਸਿੰਘ ਬਿੰਦੂ, ਹਰਪਾਲ ਸਿੰਘ ਮਘਾਣੀਆਂ, ਹਰਮੀਤ ਚਹਿਲ ਬੁਢਲਾਡਾ, ਦਿਨੇਸ਼ ਰਿਸ਼ੀ, ਅੰਮ੍ਰਿਤਪਾਲ ਬੋਹਾ, ਚਰਨਜੀਤ ਸਿੰਘ ਗਾਮੀਵਾਲਾ, ਜਸਵਿੰਦਰ ਸਿੰਘ ਕਾਕਾ, ਮੈਡਮ ਮਮਤਾ ਗੋਇਲ, ਮੈਡਮ ਮਨਪ੍ਰੀਤ ਤਾਂਗੜੀ, ਤਰਕਪਾਲ ਤਾਂਗੜੀ, ਵਿੰਨੀ, ਹੀਰਾ ਲਾਲ, ਕਬੱਡੀ ਖਿਡਾਰੀ ਜੱਗੂ ਹਾਕਮਵਾਲਾ, ਸੁਰਿੰਦਰ ਸਿੰਘ, ਪਸਵਕ ਹਾਕਮਵਾਲਾ ਚੇਅਰਮੈਂਨ ਸੁਖਦੀਪ ਕੌਰ, ਮੈਂਬਰ ਹਰਚੇਤ ਸਿੰਘ, ਦਿਆ ਰਾਮ, ਸ਼ਹੀਦ ਉਧਮ ਸਿੰਘ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ, ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਬੱਬਲ ਜੀ, ਸਰਕਾਰੀ ਹਾਈ ਸਕੂਲ ਹਾਕਮਵਾਲਾ ਸਮੂਹ ਸਟਾਫ ਅਤੇ ਜਗਤਾਰ ਸਿੰਘ ਸਾਉਂਡ ਸਰਵਿਸ ਵਿਸ਼ੇਸ ਸਹਿਯੋਗ ਰਿਹਾ। ਤਿੰਨ ਦਿਨਾਂ ਟੂਰਨਾਂਮੈਂਟ ਵਿੱਚ ਚਾਹ ਪਾਣੀ ਅਤੇ ਖਾਣੇ ਦਾ ਪ੍ਰਬੰਧ ਮੈਡਮ ਦੀਪਕਾ ਰਾਣੀ, ਛਿੰਦਰਪਾਲ ਕੌਰ, ਵੀਰਪਾਲ ਕੌਰ, ਨਿਰਮਲਾ ਰਾਣੀ, ਮੈਡਮ ਬਲਵਿੰਦਰ ਕੌਰ ਮੱਲਸਿੰਘ ਵਾਲਾ, ਬਲਕਿੰਦਰ ਸਿੰਘ ਅਤੇ ਚਰਨਜੀਤ ਕੌਰ ਸੇਵਾਦਾਰ ਆਦਿ ਨੇ ਵਿਸ਼ੇਸ ਤੌਰ ਤੇ ਸ਼ਲਾਘਾਯੋਗ ਤਰੀਕੇ ਨਾਲ ਕੀਤਾ। ਇਸ ਟੂਰਨਾਂਮੈਂਟ ਵਿੱਚ ਦਿਨੇਸ਼ ਰਿਸ਼ੀ, ਜਸਵੀਰ ਖੁਡਾਲ, ਸੰਤੋਖ ਸਿੰਘ ਅਤੇ ਦਰਸ਼ਨ ਹਾਕਮਵਾਲਾ ਨੇ ਆਪਣੀ ਸੁੰਦਰ ਸ਼ਬਦਾਵਲੀ ਰਾਹੀਂ ਕੁਮੈਂਟਰੀ ਕਰਕੇ ਦਰਸ਼ਕਾਂ ਨੂੰ ਕੀਲਿਆ। ਅਖੀਰ ਵਿੱਚ ਹਾਕਮਵਾਲਾ ਸੈਂਟਰ ਮੁਖੀ ਜਸ਼ਨਦੀਪ ਕੁਲਾਣਾ ਨੇ ਟੂਰਨਾਂਮੈਂਟ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ।



