May 2, 2026 2:37 am

ਵਿਦੇਸ਼ਾਂ ਵਿੱਚ ਚੰਗਾ ਭਵਿੱਖ ਬਣਾਉਣ ਲਈ ਆਈਲਟਸ ’ਚ ਚੰਗੇ ਨਤੀਜੇ ਕਿਵੇਂ ਲਈਏ

ਵਿਦੇਸ਼ਾਂ ਵਿੱਚ ਉਚੇਰੀ ਪੜ੍ਹਾਈ ਅਤੇ ਚੰਗੇਰੇ ਭਵਿੱਖ ਦੀ ਉਮੀਦ ਵਿੱਚ ਅੱਜ ਕੱਲ ਹਰ ਨੌਜਵਾਨ ਦੇ ਮਨ ਵਿੱਚ ਵਿਦੇਸ਼ ਜਾਣ ਦੀ ਤਾਂਘ ਹੈ ਤੇ ਇਸ ਮਕਸਦ ਨੂੰ ਪੂਰਾ ਕਰਨ ਲਈ ਨੌਜਵਾਨਾਂ ਵੱਲੋਂ ਹਰ ਤਰ੍ਹਾਂ ਦੇ ਹੀਲੇ ਵਸੀਲੇ ਅਪਣਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਅੰਗਰੇਜ਼ੀ ਭਾਸ਼ਾ ਦੇ ਅੰਤਰਰਾਸ਼ਟਰੀ ਕੋਰਸ ਆਈਲੈਟਸ ਪੀ ਟੀ ਈ ਤੇ ਹੋਰ ਕੋਰਸਾਂ ਵਿੱਚ ਨੌਜਵਾਨਾਂ ਦਾ ਰੁਝਾਨ ਹੈ ਕਿਉਂਕਿ ਵਿਦੇਸ਼ਾਂ ਵਿੱਚ ਸਟੱਡੀ ਵੀਜ਼ਾ ਲੈਣ ਵਾਲੇ ਵਿਦਿਆਰਥੀਆਂ ਨੂੰ ਆਈਲੈਟਸ ਟੌਫਲ ਵਰਗੇ ਟੈਸਟ ਪਾਸ ਕਰਨੇ ਲਾਜ਼ਮੀ ਹੁੰਦੇ ਹਨ । ਆਈਲਟਸ ਦੇ ਵਿਦਿਆਰਥੀ ਅੰਗਰੇਜ਼ੀ ਬੋਲਣ ਬਾਰੇ ਆਤਮ ਵਿਸ਼ਵਾਸ ਦੀ ਘਾਟ ਹੋਣ ਕਾਰਨ ਬਹੁਤੇ ਵਿਦਿਆਰਥੀਆਂ ਨੂੰ ਆਈਲੈਟਸ ਦੇ ਟੈਸਟ ਚੰਗੇ ਬੈਂਡ ਲੈ ਕੇ ਪਾਸ ਕਰਨ ਵਿੱਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਨ੍ਹਾਂ ਦੇ ਵਿਦੇਸ਼ ਜਾਣ ਦੇ ਮਿਸਨ ਉੱਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਆਈਲੈਟਸ ਦੇ ਟੈਸਟ ਚੋਂ ਸੱਤ ਬੈਂਡ ਹੋ ਹਾਸਲ ਕਰਨੇ ਬਿਲਕੁਲ ਵੀ ਮੁਸ਼ਕਿਲ ਨਹੀਂ ਹਨ ਜੇਕਰ ਵਿਦਿਆਰਥੀ ਇਨ੍ਹਾਂ ਕੁਝ ਨੁਕਤਿਆਂ ਨੂੰ ਅਪਣਾ ਕੇ ਘਰ ਬੈਠੇ ਹੀ ਆਪਣੀ ਤਿਆਰੀ ਬਿਨਾਂ ਕਿਸੇ ਕੋਚਿੰਗ ਸੈਂਟਰ ਵਿੱਚ ਦਾਖ਼ਲਾ ਲਏ ਬਿਨਾਂ ਵੀ ਉਹ ਸ਼ਰਤੀਆ ਸੱਤ ਬੈਂਡ ਹਾਸਲ ਕਰ ਸਕਦੇ ਹਨ ।
ਅੰਗਰੇਜ਼ੀ ਦੇ ਟੈਸਟ ਦਾ ਸਹੀ ਗਿਆਨ : ਅਕਸਰ ਵੇਖਿਆ ਜਾਂਦਾ ਹੈ ਕਿ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਬੋਲਣ ਦੀ ਘਾਟ ਦੇ ਪਿੱਛੇ ਟੈੰਸ ਦਾ ਪੂਰਾ ਗਿਆਨ ਨਾ ਹੋਣਾ ਵੀ ਇੱਕ ਵੱਡਾ ਕਾਰਨ ਹੈ ਜਦੋਂ ਵਿਦਿਆਰਥੀ ਨੂੰ ਟੈਂਸ ਦਾ ਪੂਰਾ ਗਿਆਨ ਹੋ ਜਾਂਦਾ ਹੈ ਤਾਂ ਵਿਦਿਆਰਥੀ ਅੰਗਰੇਜ਼ੀ ਸਮਝਣ ਸਿੱਖਣ ਬੋਲਣ ਅਤੇ ਲਿਖਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਅਤੇ ਆਈਲੈਟਸ ਦੀ ਪ੍ਰੀਖਿਆ ਵਿੱਚ ਵੀ ਮੁੱਖ ਤੌਰ ਤੇ ਅੰਗਰੇਜ਼ੀ ਬੋਲਣ ਲਿਖਣ ਸੁਣਨ ਸਮਝਣ ਦੀ ਮੁੱਢਲੀ ਜਾਣਕਾਰੀ ਦੀ ਹੀ ਗੱਲ ਪ੍ਰਮੁੱਖ ਹੁੰਦੀ ਹੈ। ਪਰਿਵਾਰ ਅਤੇ ਦੋਸਤਾਂ ਮਿੱਤਰਾਂ ਵਿੱਚ ਅੰਗਰੇਜ਼ੀ ਬੋਲਣ ਦੀ ਆਦਤ ਪਾਓ : ਅਕਸਰ ਵੇਖਿਆ ਗਿਆ ਹੈ ਕਿ ਆਈਲੈਟਸ ਦੀ ਤਿਆਰੀ ਕਰਨ ਵਾਲੇ ਵਿਦਿਆਰਥੀ ਆਪਣੇ ਪਰਿਵਾਰ ਜਾਂ ਯਾਰਾਂ ਦੋਸਤਾਂ ਵਿੱਚ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਨਾ ਕਰਕੇ ਪੰਜਾਬੀ ਵਿੱਚ ਹੀ ਬੋਲਦੇ ਹਨ ਪਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਪਰਿਵਾਰ ਵਿੱਚ ਅਤੇ ਆਪਣੇ ਯਾਰਾਂ ਦੋਸਤਾਂ ਵਿੱਚ ਬੋਲ ਚਾਲ ਮੌਕੇ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਨ ਜਿਸ ਨਾਲ ਆਪਸ ਵਿੱਚ ਵਿਚਾਰ ਵਟਾਂਦਰਾ ਕਰਨ ਦੀ ਆਦਤ ਬਣੇਗੀ ਤੇ ਵਿਚਾਰ ਵਟਾਂਦਰੇ ਮੌਕੇ ਸ਼ਾਮਿਲ ਹਰ ਵਿਦਿਆਰਥੀ ਇੱਕ ਦੂਜੇ ਦੀ ਗ਼ਲਤੀ ਨੂੰ ਚੰਗੇ ਤਰੀਕੇ ਨਾਲ ਸੁਧਾਰ ਕੇ ਉਸ ਦੇ ਅੰਗਰੇਜ਼ੀ ਬੋਲਣ ਦੇ ਤਰੀਕੇ ਨੂੰ ਸ਼ੁੱਧ ਕਰੇਗਾ ਜਿਸ ਨਾਲ ਨਤੀਜੇ ਵਿੱਚ ਨਿਖਾਰ ਆਵੇਗਾ।
ਅੰਗਰੇਜ਼ੀ ਅਖਬਾਰ ਪੜਨਾ ਤੇ ਅੰਗਰੇਜ਼ੀ ਖਬਰਾਂ ਸੁਣਨਾ : ਅੰਗਰੇਜ਼ੀ ਭਾਸ਼ਾ ਨਾਲ ਸਬੰਧਿਤ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਟੀਵੀ ਚੈਨਲਾਂ ਤੇ ਅੰਗਰੇਜ਼ੀ ਦੀਆਂ ਖ਼ਬਰਾਂ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ ਤੇ ਨਾਲ ਹੀ ਅੰਗਰੇਜ਼ੀ ਦੇ ਅਖ਼ਬਾਰ ਪੜ੍ਹਨ ਦੀ ਆਦਤ ਵੀ ਉਨ੍ਹਾਂ ਦੇ ਨਤੀਜਿਆਂ ਵਿੱਚ ਨਿਖ਼ਾਰ ਲਿਆਵੇਗੀ,ਅੰਗਰੇਜ਼ੀ ਖ਼ਬਰਾਂ ਨੂੰ ਧਿਆਨ ਨਾਲ ਸੁਣ ਕੇ ਉਨ੍ਹਾਂ ਨੂੰ ਇੱਕ ਡੇਅਰੀ ਉੱਤੇ ਲਿਖਣ ਦੀ ਆਦਤ ਪਾਉਣੀ ਚਾਹੀਦੀ ਹੈ ਇਸ ਦੇ ਨਾਲ ਹੀ ਬੱਚਿਆਂ ਨੂੰ ਰੋਜ਼ਾਨਾ ਬੋਲਣ ਵਾਲੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਵੀ ਅੰਗਰੇਜ਼ੀ ਵਿੱਚ ਬੋਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਜਾਣ ਵਾਲੇ ਇੱਛੁਕ ਵਿਦਿਆਰਥੀ ਹਿਸਾਬ ਨੂੰ ਵੀ ਆਪਣਾ ਪਸੰਦੀਦਾ ਵਿਸ਼ਾ ਬਣਾ ਕੇ ਮਨ ਲਗਾ ਕੇ ਪੜ੍ਹਾਈ ਕਰਨ ਕਿਉਂਕਿ ਹਿਸਾਬ ਦੀ ਪੜ੍ਹਾਈ ਵੀ ਵਿਦੇਸ਼ ਸਟੱਡੀ ਵੀਜ਼ੇ ਤੇ ਜਾਣ ਲਈ ਸੋਨੇ ਤੇ ਸੁਹਾਗੇ ਦਾ ਕੰਮ ਕਰਦੀ ਹੈ। ।ਪੇਸ਼ਕਾਰੀ : ਪਰਮਜੀਤ ਸਿੰਘ ਲੱਡਾ
ਜ਼ਿਲ੍ਹਾ ਇੰਚਾਰਜ ‘ਪੰਜਾਬ ਟਾਇਮਜ਼’ ਸੰਗਰੂਰ ।

Send this to a friend