ਸੈਂਟਰ ਖਿਆਲਾ ਕਲਾਂ ਵਿਖੇ ਤਿੰਨ ਰੋਜਾ ਪ੍ਰਾਇਮਰੀ ਸਕੂਲ ਖੇਡਾਂ ਸੈਂਟਰ ਇਨਚਾਰਜ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਕਰਵਾਈਆਂ ਗਈਆਂ। ਉਨ੍ਹਾਂ ‘ਪੰਜਾਬ ਟਾਇਮਜ’ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਸੈਂਟਰ ਖਿਆਲਾ ਕਲਾਂ ਦੇ ਬਾਰਾਂ ਸਕੂਲਾਂ ਦੇ ਬੱਚਿਆਂ ਨੇ ਭਾਗ ਲੈ ਕੇ ਆਪਣੀ ਖੇਡ ਦਾ ਲੋਹਾ ਮਨਵਾਇਆ। ਕਰਵਾਏ ਗਏ ਵੱਖ ਵੱਖ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ। ਲੜਕੇ ਅਤੇ ਲੜਕੀਆਂ ਦੇ ਖੋ-ਖੋ ਮੁਕਾਬਲੇ ਵਿੱਚ ਮਾਲਵਾ ਪਬਲਿਕ ਸਕੂਲ ਖਿਆਲਾ ਕਲਾਂ ਪਹਿਲੇ ਅਤੇ ਸ.ਪ.ਸ. ਮੁਲਕਪੁਰ ਦੂਸਰੇ, ਰੱਸਾ ਕੱਸੀ ਲੜਕੇ ‘ਚ ਮਾਲਵਾ ਪਬਲਿਕ ਸਕੂਲ ਖਿਆਲਾ ਕਲਾਂ ਪਹਿਲੇ ਅਤੇ ਸ.ਪ.ਸ. ਮੁਲਕਪੁਰ ਦੂਸਰੇ, ਕਬੱਡੀ ਲੜਕੇ ‘ਚ ਸ.ਪ.ਸ. ਅਤਲਾ ਕਲਾਂ ਪਹਿਲੇ ਅਤੇ ਸਨਾਵਰ ਸਮਾਰਟ ਸਕੂਲ ਭੁਪਾਲ ਦੂਸਰੇ, ਕਬੱਡੀ ਲੜਕੀਆਂ ‘ਚ ਸਨਾਵਰ ਸਮਾਰਟ ਸਕੂਲ ਭੁਪਾਲ ਪਹਿਲੇ ਅਤੇ ਸ.ਪ.ਸ. ਭੁਪਾਲ ਪਿੰਡ ਦੂਸਰੇ, ਸਤਰੰਜ ਲੜਕੇ ਅਤੇ ਲੜਕੀਆਂ ‘ਚ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਪਹਿਲੇ ਅਤੇ ਸਨਾਵਰ ਸਮਾਰਟ ਸਕੂਲ ਭੁਪਾਲ ਦੂਸਰੇ, ਜਿਮਨਾਸਟਿਕ ਲੜਕੇ ਅਤੇ ਲੜਕੀਆਂ ‘ਚ ਮਾਲਵਾ ਪਬਲਿਕ ਸਕੂਲ ਖਿਆਲਾ ਕਲਾਂ ਪਹਿਲੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਦੂਸਰੇ, ਯੋਗਾ ਲੜਕੇ ਅਤੇ ਲੜਕੀਆਂ ‘ਚ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਪਹਿਲੇ ਅਤੇ ਮਾਲਵਾ ਪਬਲਿਕ ਸਕੂਲ ਖਿਆਲਾ ਕਲਾਂ ਦੂਸਰੇ, ਕੁਸ਼ਤੀ 25 ਕਿਲੋਗ੍ਰਾਮ ‘ਚ ਹਰਸ਼ਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਪਹਿਲੇ, ਸਾਹਿਲ ਮਾਨਸਾ ਕੈਂਚੀਆਂ ਦੂਸਰੇ, ਕੁਸ਼ਤੀ 28 ਕਿਲੋਗ੍ਰਾਮ ’ਚ ਜਸਵੀਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਪਹਿਲੇ, ਮਹੁੰਮਦ ਆਵੇਸ਼ ਕੈਂਚੀਆਂ ਦੂਸਰੇ, ਕੁਸ਼ਤੀ 30 ਕਿਲੋਗ੍ਰਾਮ ‘ਚ ਰਾਜਨ ਕੈਂਚੀਆਂ ਪਹਿਲੇ, ਅਤੇ ਜੱਸਾ ਸਿੰਘ ਖਿਆਲਾ ਕਲਾਂ ਦੂਸਰੇ, ਬੈਡਮਿੰਟਨ ਲੜਕੇ ਅਤੇ ਲੜਕੀਆਂ ‘ਚ ਮਾਲਵਾ ਪਬਲਿਕ ਸਕੂਲ ਖਿਆਲਾ ਪਹਿਲੇ ਅਤੇ ਸਨਾਵਰ ਸਮਾਰਟ ਸਕੂਲ ਭੁਪਾਲ ਦੂਸਰੇ, ਸਕੇਟਿੰਗ ਲੜਕੇ ਅਤੇ ਲੜਕੀਆਂ ‘ਚ ਸਨਾਵਰ ਸਕੂਲ ਪਹਿਲੇ, ਰੱਸੀ ਟੱਪਣ ਸਿੰਗਲ ਸਟੈਪ ਲੜਕੇ ਲਵਪ੍ਰੀਤ ਸਿੰਘ ਸ.ਪ.ਸ. ਭੁਪਾਲ ਪਿੰਡ ਪਹਿਲੇ, ਸ਼ੁਭਕਰਨ ਸ.ਪ.ਸ ਖਿਆਲਾ ਕਲਾਂ ਦੂਸਰੇ, ਲੜਕੀਆਂ ਸਿੰਗਲ ਸਟੈਪ ਖੁਸ਼ਪ੍ਰੀਤ ਕੌਰ ਖਿਆਲਾ ਕਲਾਂ ਪਹਿਲੇ, ਮਨਿੰਦਰਦੀਪ ਕੌਰ ਮਾਲਵਾ ਸਕੂਲ ਦੂਸਰੇ, ਜੋਗਿੰਗ ਲੜਕੇ ਪਰਮਜੀਤ ਸਿੰਘ ਖਿਆਲਾ ਕਲਾਂ ਪਹਿਲੇ, ਕਿ੍ਰਸ਼ਨ ਕੁਮਾਰ ਮੁਲਕਪੁਰ ਦੂਸਰੇ, ਜੋਗਿੰਗ ਲੜਕੀਆਂ ਸੋਨਾ ਕੌਰ ਖਿਆਲਾ ਕਲਾਂ ਪਹਿਲੇ, ਰਾਜਵੀਰ ਕੌਰ ਖਿਆਲਾ ਕਲਾਂ ਸ.ਪ.ਸ. ਅਨੂਸੂਚਿਤ ਜਾਤੀ ਦੂਸਰੇ, ਫਰੀ ਸਟੀਇਲ ਲੜਕੇ ਰਾਜਨ ਕੈਂਚੀਆਂ ਪਹਿਲੇ, ਸ਼ਨੀ ਖਾਂ ਕੋਟੜਾ ਦੂਸਰੇ, ਲੜਕੀਆਂ ਫਰੀ ਸਟੀਇਲ ਰੁਪਿੰਦਰ ਕੌਰ ਕੋਟੜਾ ਕਲਾਂ ਪਹਿਲੇ, ਅਮਨਜੋਤ ਕੌਰ ਖਿਆਲਾ ਅਤੇ ਚਾਂਦਨੀ ਕੈਂਚੀਆਂ ਦੂਸਰੇ, ਰਿਲੇਅ ਰੇਸ ਲੜਕੇ ਅਤੇ ਲੜਕੀਆਂ ਵਿੱਚ ਮਾਲਵਾ ਪਬਲਿਕ ਸਕੂਲ ਖਿਆਲਾ ਕਲਾਂ ਪਹਿਲੇ, ਅਤੇ ਭੁਪਾਲ ਪਿੰਡ ਅਤੇ ਸਨਾਵਰ ਸਮਾਰਟ ਸਕੂਲ ਦੂਸਰੇ, ਗੋਲਾ ਸੁੱਟਣ ਵਿੱਚ ਲੜਕੇ ਅਤੇ ਲੜਕੀਆਂ ‘ਚ ਤਰਨਜੋਤ ਸਿੰਘ, ਜਸਪ੍ਰੀਤ ਕੌਰ ਸਨਾਵਰ ਸਮਾਰਟ ਸਕੂਲ ਭੁਪਾਲ ਪਹਿਲੇ, ਸਾਹਿਲ ਸ.ਪ.ਸ ਖਿਆਲਾ ਖੁਰਦ, ਅਮਨਜੋਤ ਕੌਰ ਖਿਆਲਾ ਕਲਾਂ ਅਨੂਸੂਚਿਤ ਜਾਤੀ ਦੂਸਰੇ, 100 ਮੀਟਰ ਦੌੜ ਵਿੱਚ ਲੜਕੇ ਅਤੇ ਲੜਕੀਆਂ ਮੌਹਸਿਨ, ਗਗਨਦੀਪ ਕੌਰ ਮਾਲਵਾ ਪਬਲਿਕ ਸਕੂਲ ਖਿਆਲਾ ਕਲਾਂ ਪਹਿਲੇ, ਅਭੀ ਕੈਂਚੀਆਂ, ਜਸਵੀਰ ਕੌਰ ਭੁਪਾਲ ਪਿੰਡ ਦੂਸਰੇ, 200 ਮੀਟਰ ਲੜਕੇ ਲੜਕੇ ‘ਚ ਸਾਹਿਲਦੀਪ ਸਿੰਘ ਮਾਲਵਾ ਪਬਲਿਕ ਸਕੂਲ ਪਹਿਲੇ, ਪ੍ਰਭਜੋਤ ਸਿੰਘ ਸਨਾਵਰ ਸਕੂਲ ਭੁਪਾਲ ਦੂਸਰੇ, 200 ਮੀਟਰ ਲੜਕੀਆਂ ਪਰਨੀਤ ਕੌਰ, ਤੇ ਸੁਖਦੀਪ ਕੌਰ ਭੁਪਾਲ ਪਿੰਡ ਕ੍ਰਮਵਾਰ ਪਹਿਲੇ ਤੇ ਦੂਸਰੇ, 400 ਮੀਟਰ ਲੜਕੇ ‘ਚ ਪੱਪੂ ਖਾਨ ਮਾਲਵਾ ਪਬਲਿਕ ਸਕੂਲ ਖਿਆਲਾ ਪਹਿਲੇ, ਅਰਸ਼ਦੀਪ ਸਿੰਘ ਸਨਾਵਰ ਸਕੂਲ ਭੁਪਾਲ ਦੂਸਰੇ, 400 ਮੀਟਰ ਲੜਕੀਆਂ ਸੁਖਪ੍ਰੀਤ ਕੌਰ ਭੁਪਾਲ ਪਲਾਟ ਪਹਿਲੇ, ਪੂਜਾ ਰਾਣੀ ਅਤਲਾ ਖੁਰਦ ਦੂਸਰੇ, 600 ਮੀਟਰ ਲੜਕੇ ‘ਚ ਹਰਸ਼ਦੀਪ ਸਿੰਘ ਖਿਆਲਾ ਕਲਾਂ ਪਹਿਲੇ, ਸੰਦੀਪ ਰਾਮ ਭੁਪਾਲ ਪਲਾਟ ਦੂਸਰੇ, 600 ਮੀਟਰ ਲੜਕੀਆਂ ਹਰਪ੍ਰੀਤ ਕੌਰ ਮਾਲਵਾ ਸਕੂਲ ਪਹਿਲੇ, ਸੈਲਿਜਾ ਦੇਵੀ ਭੁਪਾਲ ਪਲਾਟ ਦੂਸਰੇ, ਲੰਬੀ ਛਾਲ ਲੜਕੇ ‘ਚ ਰਵੀ ਭੁਪਾਲ ਪਲਾਟ, ਪ੍ਰਦੀਪ ਸਿੰਘ ਭੁਪਾਲ ਪਿੰਡ, ਲੰਬੀ ਛਾਲ ਲੜਕੀਆਂ ‘ਚ ਗਗਨਦੀਪ ਕੌਰ ਮਾਲਵਾ ਸਕੂਲ ਪਹਿਲੇ, ਸੁਖਪ੍ਰੀਤ ਕੌਰ ਭੁਪਾਲ ਪਲਾਟ ਦੂਸਰੇ ਸਥਾਨ ‘ਤੇ ਰਹੇ।
ਜੇਤੂ ਬੱਚਿਆਂ ਨੂੰ ਇਨਾਮ ਵੰਡਣ ਦੀ ਰਸਮ ਸੈਂਟਰ ਇਨਚਾਰਜ ਬਲਜਿੰਦਰ ਸਿੰਘ ਅਤੇ ਵੱਖ ਵੱਖ ਸਕੂਲਾਂ ਤੋਂ ਆਏ ਸਕੂਲ ਮੁੱਖੀ ਅਤੇ ਅਧਿਆਪਕਾਂ ਦੁਆਰਾ ਨਿਭਾਈ ਗਈ। ਇਨ੍ਹਾਂ ਖੇਡਾਂ ਨੂੰ ਸਫਲ ਬਣਾਉਣ ਲਈ ਸੁਖਵੀਰ ਕੌਰ, ਗੁਰਜੰਟ ਸਿੰਘ, ਮਨਪ੍ਰੀਤ ਸਿੰਘ, ਸੰਜੀਵ ਕੁਮਾਰ, ਪਰਮਜੀਤ ਕੌਰ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ, ਬੂਟਾ ਸਿੰਘ, ਗੁਰਦੀਪ ਸਿੰਘ ਡੀ.ਪੀ.ਈ., ਗੁਰਦੀਪ ਸਿੰਘ, ਪ੍ਰੇਮ ਨਾਥ, ਅਸ਼ਵਿੰਦਰ ਸਿੰਘ, ਬਲਕਰਨ ਸਿੰਘ, ਬਲਰਾਜ ਸਿੰਘ, ਹਰਪਾਲ ਕੌਰ, ਅਭਿਤਾ ਭੱਟੀ ਅਤੇ ਹਰਪਾਲ ਕੌਰ ਮਾਨਸਾ ਦੁਆਰਾ ਆਪਣੀ ਡਿਊਟੀ ਤਨਦੇਹੀ ਨਾਲ ਕੀਤੀ।