April 27, 2026 4:31 pm

ਟਰੈਫਿਕ ਪੁਲਿਸ ਡਿਊਟੀ ਇਮਾਨਦਾਰੀ ਨਾਲ ਕਰੇ: ਰੋਬੀ ਵਾਲੀਆਂ

ਯੂਥ ਅਕਾਲੀ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਰੋਬੀ ਵਾਲੀਆਂ ਨੇ ਕਿਹਾ ਕਿ ਬਟਾਲਾ ਸ਼ਹਿਰ ਅੰਦਰ ਅੱਜ ਫਰੈਫਿਕ ਸਮੱਸਿਆ ਇਸ ਕਦਰ ਵੱਧ ਚੁੱਕੀ ਹੈ ਕਿ ਇਥੋਂ ਆਮ ਰਾਹਗੀਰ ਦਾ ਗੁਜ਼ਰਨਾ ਬਹੁਤ ਮੁਸ਼ਕਲ ਹੋ ਚੁਕਾ ਹੈ ਅਤੇ ਕਦੇ ਕਦੇ ਇਸੇ ਜਾਮ ਦੀ ਵਜ੍ਹਾ ਕਾਰਨ ਐਂਬੂਲੈਂਸ ਤੱਕ ਨੂੰ ਰਾਹ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਆਪਣੀ ਜਾਨ ਤੱਕ ਖਵਾਨੀ ਪੈ ਜਾਂਦੀ ਹੈ ਵਾਲੀਆਂ ਨੇ ਕਿਹਾ ਕਿ ਟਰੈਫਿਕ ਪੁਲਸ ਦਾ ਮੁੱਖ ਕੰਮ ਟਰੈਫਿਕ ਨਿਯੰਤਰਣ ਵਿਚ ਰਖਣਾ ਹੈ ਪਰ ਬਟਾਲਾ ਪੁਲਿਸ ਇਸ ਨੂੰ ਭੁਲ ਕੇ ਆਪਣੀ ਡਿਊਟੀ ਸਿਰਫ ਚਲਾਨ ਕੱਟਣ ਤੱਕ ਹੀ ਸੀਮਤ ਰੱਖਦੀ ਹੈ ਅਤੇ ਜੇਕਰ ਕਿਸੇ ਚੋਕ ਵਿੱਚ ਮੁਲਾਜ਼ਮ ਤਾਇਨਾਤ ਵੀ ਹੁੰਦੇ ਹਨ ਤਾਂ ਉਹ ਵੀ ਸਿਰਫ ਟਾਇਮ ਬਤੀਤ ਕਰਦੇ ਨਜ਼ਰ ਆਉਂਦੇ ਹਨ ਅਤੇ ਕਈ ਟਰੈਫਿਕ ਮੁਲਾਜਮ ਤਾਂ ਚਲਾਨ ਕੱਟਣ ਦੇ ਨਾਮ ਤੇ ਆਪਣੀਆਂ ਜੇਬਾਂ ਗਰਮ ਕਰਨ ਤੇ ਜ਼ੋਰ ਰੱਖਦੇ ਹਨ ਰੋਬੀ ਵਾਲੀਆਂ ਨੇ ਪੁਲਿਸ ਕਪਤਾਨ ਬਟਾਲਾ ਨੂੰ ਅਪੀਲ ਕਰਦਿਆਂ ਕਿਹਾ ਕਿ ਬਟਾਲਾ ਦੀ ਟਰੈਫਿਕ ਨੂੰ ਸੁਚਾਰੂ ਬਣਾਉਣ ਲਈ ਸ਼ਹਿਰ ਦੇ ਮੁੱਖ ਚੋਕਾਂ ਵਿੱਚ ਮੁਲਾਜ਼ਮ ਤਾਇਨਾਤ ਕੀਤੇ ਜਾਣ ਅਤੇ ਉਨ੍ਹਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋਂ ਆਮ ਰਾਹਗੀਰਾ ਨੂੰ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ।

Send this to a friend