ਰੂਪ ਨਗਰ – ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਲ੍ਹਾ ਪੱਧਰ ਕੰਪੀਟੀਸ਼ਨ (ਲੜਕੇ-ਲੜਕੀਆਂ) ਅੰਡਰ-14, ਵੱਖ-ਵੱਖ ਖੇਡਾਂ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਟੇਬਲ-ਟੈਨਿਸ, ਕਬੱਡੀ, ਜੂਡੋ, ਕੁਸ਼ਤੀ, ਵਾਲੀਬਾਲ, ਫੁੱਟਬਾਲ,ਬਾਕਸਿੰਗ ਅਤੇ ਹੈਂਡਬਾਲ ਦੇ ਮੁਕਾਬਲੇ ਵੱਖ-ਵੱਖ ਖੇਡ ਵੈਨਿਯੂ ਅਤੇ ਨਹਿਰੂ ਸਟੇਡੀਅਮ ਰੂਪਨਗਰ ਕਰਵਾਏ ਜਾ ਰਹੇ ਹਨ।ਸ੍ਰੀਮਤੀ ਸ਼ੀਲ ਭਗਤ ਜਿਲ੍ਹਾ ਖੇਡ ਅਫਸਰ ਨੇ ਵੱਖ-ਵੱਖ ਖੇਡ ਵੈਨਿਯੂ ਉੱਤੇ ਜਾ ਕੇ ਟੀਮਾਂ ਨਾਲ ਗੱਲਬਾਤ ਕੀਤੀ,ਖਿਡਾਰੀਆਂ ਨੂੰ ਖੇਡਾਂ ਵੱਲ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ ਅਤੇ ਨਸ਼ਿਆ ਤੋਂ ਦੂਰ ਰਹਿਣ ਲਈ ਕਿਹਾ ਗਿਆ ਤਾਂ ਕਿ ਚੰਗਾ ਨਾਗਰਿਕ ਬਨਣ ਦੀ ਵੀ ਪ੍ਰਰੇਨਾ ਦਿੱਤੀ। ਇਹਨਾਂ ਮੁਕਾਬਲਿਆਂ ਦੇ ਦੂਸਰੇ ਦਿਨ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ:-
ਫੁੱਟਬਾਲ ਲੜਕੇ ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਕੋਚਿੰਗ ਸੈਂਟਰ ਘਨੋਲਾਂ ਦੀ ਟੀਮ ਨੇ ਕੋਚਿੰਗ ਸੈਂਟਰ ਘਨੋਨੀ ਦੀ ਟੀਮ ਨੂੰ 2-1 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਸ੍ਰੀ ਅਨੰਦਪੁਰ ਸਾਹਿਬ ਅਕੈਡਮੀ ਦੀ ਟੀਮ ਨੇ ਖਾਲਸਾ.ਸੀ.ਸੈ. ਸਕੁਲ ਰੋਪੜ 4-2 ਵਿੱਚ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਫੁੱਟਬਾਲ ਲੜਕੀਆਂ ਦੇ ਸੈਮੀਫਾਈਨਲ ਮੁਕਾਬਲਿਆ ਵਿੱਚ ਕੋਚਿੰਗ ਸੈਂਟਰ ਘਨੋਲੀ ਟੀਮ ਨੇ ਸ੍ਰੀ ਚਮਕੋਰ ਸਾਹਿਬ ਦੀ ਟੀਮ ਨੂੰ 2-1 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਕੋਚਿੰਗ ਸੈਂਟਰ ਘਨੋਲਾ ਟੀਮ ਨੇ ਮਲਕਪੁਰ ਦੀ ਟੀਮ ਨੁੰ 4-3 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਹੈਂਡਬਾਲ ਲੜਕੇ ਦੇ ਖੇਡ ਮੁਕਾਬਲਿਆਂ ਵਿੱਚ ਦਸ਼ਮੇਸ਼ ਕਲੱਬ ਮੋਰਿੰਡਾ ਨੇ ਦਸ਼ਮੇਸ਼ ਸ਼ਹੀਦ ਭਗਤ ਸਿੰਘ ਕਲੱਬ ਨੂੰ 5-2 ਦੇ ਸਕੋਰ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਕਿਡਜ ਪੈਰਾਡਾਈਜ ਨੇ ਸ.ਹਾਈ.ਸਕੁਲ ਫੂਲ ਨੂੰ 08-01 ਸਕੋਰ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ।
ਵਾਲੀਬਾਲ ਲੜਕੇ ਦੇ ਖੇਡ ਮੁਕਾਬਲਿਆਂ ਵਿੱਚ ਪੰਜਾਬ ਨੈਸ਼ਨਲ ਸਕੂਲ ਨੇ ਸ.ਪ੍ਰਾਈ ਸਕੂਲ ਰੂਪਨਗਰ ਨੂੰ 25-15 ਦੇ ਫਰਕ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਪੰਜਾਬ ਇੰਟਰਨੈਸ਼ਨਲ ਨੇ ਕੋਚਿੰਗ ਸੈਂਟਰ ਵਾਲੀਬਾਲ ਨੂੰ 2-0 ਦੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਬੈਡਮਿੰਟਨ ਲੜਕੇ ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਸਨੋਜ ਨੇ ਅਦਿੱਤਾ ਨੂੰ 21-13,21-14 ਅੰਕਾਂ ਨਾਲ ਹਰਾ ਕੇ ਅਤੇ ਕਨਵ ਨੇ ਤਨਵੀਰ ਨੂੰ 21-16,28-26 ਅੰਕਾਂ ਨਾਲ ਹਰਾ ਕੇ ਦੋਨੋ ਲੜਕੇ ਨੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਬੈਡਮਿੰਟਨ ਲੜਕੀਆਂ ਦੇ ਸੈਮੀਫਾਈਨਲ ਮੁਕਾਬਲਿਆ ਵਿੱਚ ਜਾਨਵੀ ਨੇ ਕਸ਼ਿਸ਼ ਨੂੰ 21-18,21-15 ਅੰਕਾਂ ਨਾਲ ਹਰਾ ਕੇ ਅਤੇ ਮੀਧੂ ਨੇ ਸਿਮਰਨ ਨੂੰ 21-7,21-7 ਅੰੰਕਾਂ ਨਾਲ ਹਰਾ ਕੇ ਦੋਨੇ ਲੜਕੀਆਂ ਨੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ।
ਬਾਸਕਟਬਾਲ ਲੜਕੇ ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਹੋਲੀ ਫੈਮਿਲੀ ਸਕੂਲ ਰੁਪਨਗਰ ਨੇ ਸ.ਸੀ.ਸੈ.ਸਕੂਲ ਲੜਕੇ ਰੂਪਨਗਰ ਨੂੰ 25-20 ਅੰਕਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਕੋਚਿੰਗ ਸੈਂਟਰ ਨਹਿਰੂ ਸਟੇਡੀਅਮ ਰੂਪਨਗਰ ਨੇ ਜੀ. ਇੰਟਰਨੈਸ਼ਨਲ ਸਕੂਲ ਸੋਲਖਿਆ ਨੂੰ 30-20 ਅੰਕਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ।
ਕਬੱਡੀ ਨੈਸ਼ਨਲ ਸਟਾਈਲ ਲੜਕੇ ਦੇ ਖੇਡ ਮੁਕਾਬਲਿਆਂ ਵਿੱਚ ਸ੍ਰ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਨੇ ਪੂਲ ਏ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਸਰਕਾਰੀ .ਸੀ.ਸੈ.ਖਾਲਸਾ ਅਤੇ ਤਖਤਗੜ੍ਹ ਨੇ ਪੂਲ ਬੀ ਦੇ ਸੈਮੀਫਾਈਨਲ ਪ੍ਰਵੇਸ਼ ਕੀਤਾ ।
ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦੇ ਸੈਮੀਫਾਈਨਲ ਮੁਕਾਬਲਿਆ ਵਿੱਚ ਤਖਤਗੜ੍ਹ ਏ ਅਤੇ ਸਰਕਾਰੀ.ਸੀ.ਸੈ.ਖਾਲਸਾ ਸਕੂਲ ਫਾਈਨਲ ਵਿੱਚ ਪ੍ਰਵੇਸ਼ ਕੀਤਾ ।
ਕਬੱਡੀ ਸਰਕਲ ਸਟਾਈਲ ਲੜਕੇ ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਤਖਤਗੜ੍ਹ ਏ ਅਤੇ ਹਵੇਲੀ ਕਲਾਂ ਦੀ ਟੀਮ ਨੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ।
ਜੂਡੋ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ 23 ਕਿਲੋਂ ਗ੍ਰਾਮ ਭਾਰ ਵਰਗ ਵਿੱਚ ਸੁਮਨ ਨੇ ਪਹਿਲਾ ,ਪੂਜਾ ਨੇ ਦੂਜਾ ਅਤੇ ਮਨਪ੍ਰੀਤ ਕੋਰ ਅਤੇ ਸਿਮਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਕੂਸ਼ਤੀ (ਅੰ-14) ਲੜਕੇ ਦੇ ਖੇਡ ਮੁਕਾਬਲਿਆਂ ਵਿੱਚ 62 ਕਿਲੋਂ ਗ੍ਰਾਮ ਭਾਰ ਵਰਗ ਵਿੱਚ ਰਨਵੀਰ ਸਿੰਘ ਕੋਚਿੰਗ ਸੈਂਟਰ ਅਕਬਰਪੁਰ ਨੇ ਪਹਿਲਾ ,ਅਸੋਕ ਕੁਮਾਰ ਮੋਰਿੰਡਾ ਨੇ ਦੂਜਾ ਅਤੇ ਗਗਨਦੀਪ ਸਿੰਘ ਨੰਗਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 68 ਕਿਲੋਂ ਗ੍ਰਾਮ ਭਾਰ ਵਰਗ ਵਿੱਚ ਜੰਗਬੀਰ ਸਿੰਘ ਕੋਚਿੰਜ ਸੈਂਟਰ ਅਕਬਰਪੁਰ ਨੇ ਪਹਿਲਾ, ਸਾਹਿਲ ਮੋਰਿੰਡਾ ਨੇ ਦੂਜਾ ਅਤੇ ਅਮ੍ਰਿਤਪਾਲ ਸਿੰਘ ਸ੍ਰੀ ਚਮਕੋਰ ਸਾਹਿਬ ਨੇ ਤੀਜਾ ਸਥਾਨ ਹਾਸਿਲ ਕੀਤਾ ।
ਐਥਲੈਟਿਕਸ ਲੜਕੇ ਖੇਡ ਮੁਕਾਬਲਿਆਂ ਵਿੱਚ 200 ਮੀ: ਰੇਸ ਵਿੱਚ ਰੁਪੇਸ਼ ਕੁਮਾਰ ਨੇ ਪਹਿਲਾ ਸਥਾਨ ਹਰਮਨਦੀਪ ਸਿੰਘ ਨੇ ਦੂਜਾ ਅਤੇ ਸੁਰਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੋਗ ਜੰਪ ਵਿੱਚ ਨੀਤਿਸ਼ ਕੁਮਾਰ ਨੇ 4:49 ਮੀ: ਲੰਬੀ ਛਾਲ ਲਗਾ ਕੇ ਪਹਿਲਾ ਰੁਪੇਸ਼ ਕੁਮਾਰ ਨੇ 4:40 ਮੀਟਰ ਨਾਲ ਦੂਜਾ ਅਤੇ ਤਨੀਸ਼ ਕੁਮਾਰ ਨੇ 4:38 ਮੀਟਰ ਦੀ ਛਾਲ ਲਗਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੋਕੇ ਸ੍ਰੀ ਸੁਖਦੇਵ ਸਿੰਘ , ਸ੍ਰੀ ਜਗਜੀਵਨ ਸਿੰਘ,ਸ੍ਰੀ ਰੁਪੇਸ਼ ਕੁਮਾਰ, ਮਿਸ ਹਰਵਿੰਦਰ ਕੌਰ, ਸ੍ਰੀ ਤੁਲਸੀ ਰਾਮ, ਸ੍ਰੀ ਤੇਜਵੀਰ ਸਿੰਘ,ਮਿਸ ਹਰਵਿੰਦਰ ਕੌਰ,ਸ੍ਰੀ ਹਰਿੰਦਰ ਸਿੰਘ, ਸ੍ਰੀਮਤੀ ਵੰਧਨਾ ਬਾਹਰੀ, ਸ੍ਰੀ ਅਮਰਜੀਤ ਸਿੰਘ ,ਸ੍ਰੀ.ਸੰਜੀਵ ਕੁਮਾਰ,ਸ੍ਰੀ ਦਰਪਾਲ ਸਿੰਘ, ਸ੍ਰੀ ਜਸਵਿੰਦਰ ਸਿੰਘ, ਸ੍ਰੀ.ਹਰਵਿੰਦਰ ਸਿੰਘ, ਆਦਿ ਹਾਜਰ ਸਨ।
– ਲਾਡੀ ਖਾਬੜਾ
ਪੱਤਰਕਾਰ ‘ਪੰਜਾਬ ਟਾਇਮਜ਼’ ਰੂਪਨਗਰ