ਅੱਜ ਕੱਲ ਪੰਜਾਬ ਵਿੱਚ ਵਰਖਾ ਰੁੱਤ ਦੀ ਸ਼ੁਰੂਆਤ ਹੋ ਗਈ ਹੈ ।ਜਿੱਥੇ ਵਰਖ਼ਾ ਅੰਤਾਂ ਦੀ ਪੈ ਰਹੀ ਗਰਮੀ ਤੋਂ ਮਨੁੱਖ, ਪਸ਼ੂ -ਪੰਛੀ ,ਰੁੱਖ -ਬੂਟੇ ਤੇ ਫ਼ਸਲਾਂ ਨੂੰ ਰਾਹਤ ਦਿੰਦੀ ਹੈ, ਉੱਥੇ ਇਸ ਸਮੇਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਵੀ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ ।ਆਮ ਤੌਰ ਤੇ ਸਾਡੇ ਘਰਾਂ ਦੀਆਂ ਛੱਤਾਂ ਉੱਪਰ ਟਾਇਰ, ਖ਼ਾਲੀ ਬੋਤਲਾਂ, ਪੀਪੇ -ਪੀਪੀਆਂ ਅਤੇ ਕਬਾੜ ਦਾ ਵਾਧੂ ਸਾਮਾਨ ਘਰ ਦੀਆਂ ਛੱਤਾਂ ਉਪਰ ਪਿਆ ਹੁੰਦਾ ਹੈ ।ਜਦੋਂ ਵਰਖਾ ਹੁੰਦੀ ਹੈ ਤਾਂ ਵਰਖਾ ਦਾ ਪਾਣੀ ਇਨ੍ਹਾਂ ਟਾਇਰਾਂ, ਖ਼ਾਲੀ ਬੋਤਲਾਂ ,ਪੀਪੇ- ਪੀਪੀਆਂ ਵਿੱਚ ਭਰ ਜਾਂਦਾ ਹੈ ,ਜਿੱਥੇ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਫੈਲਾਉਣ ਵਾਲੇ ਮੱਛਰ, ਮੱਖੀਆਂ ਅਤੇ ਹੋਰ ਕਈ ਤਰ੍ਹਾਂ ਦੇ ਕੀਟ ਪੈਦਾ ਹੋ ਜਾਂਦੇ ਹਨ ।ਫਿਰ ਇਹ ਮੱਛਰ ,ਮੱਖੀਆਂ ਅਤੇ ਕੀਟ ਬਿਮਾਰੀਆਂ ਫੈਲਾਉਣ ਦੇ ਕਾਰਨ ਬਣਦੇ ਹਨ ਜਿਵੇਂ ਇਸ ਸਮੇਂ ਡੇਂਗੂ ਫੈਲਾਉਣ ਵਾਲਾ ਮੱਛਰ ਕਾਫ਼ੀ ਮਾਤਰਾ ਵਿੱਚ ਪੈਦਾ ਹੋ ਜਾਂਦਾ ਹੈ ।ਇਸ ਤੋਂ ਬਿਨਾਂ ਵੱਸੋਂ ਵਾਲੀਆਂ ਜਗ੍ਹਾ ਦੇ ਨੇੜੇ ਤੇੜੇ ਨੇੜੇ ਤੇੜੇ ਟੋਏ ਆਦਿ ਹੁੰਦੇ ਹਨ ਜਿਨ੍ਹਾਂ ਵਿੱਚ ਵਰਖਾ ਦੀ ਰੁੱਤ ਦੌਰਾਨ ਪਾਣੀ ਖੜ੍ਹ ਜਾਂਦਾ ਹੈ ,ਇਹ ਵੀ ਫਿਰ ਇਨ੍ਹਾਂ ਬੀਮਾਰੀਆਂ ਫੈਲਾਉਣ ਵਾਲੇ ਮੱਛਰਾਂ ,ਮੱਖੀਆਂ ਤੇ ਕੀਟਾਂ ਦੀ ਜਨਸੰਖਿਆ ਵਿੱਚ ਵਾਧਾ ਕਰਦੇ ਲਈ ਅਹਿਮ ਰੋਲ ਅਦਾ ਕਰਦੇ ਹਨ ।ਸੋ ਜਿੱਥੇ ਅਸੀਂ ਵਰਖਾ ਰੁੱਤ ਦਾ ਆਨੰਦ ਮਾਣਦੇ ਹਾਂ, ਉੱਥੇ ਸਾਨੂੰ ਇਸ ਸਮੇਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਾਅ ਦੇ ਲਈ ਅਹਿਮ ਕਦਮ ਚੁੱਕਣੇ ਚਾਹੀਦੇ ਹਨ ।ਸਾਨੂੰ ਚਾਹੀਦਾ ਹੈ ਕਿ ਘਰਾਂ ਦੀਆਂ ਛੱਤਾਂ ਉਪਰ ਜਿੱਥੇ ਵੀ ਟਾਇਰਾਂ, ਖ਼ਾਲੀ ਬੋਤਲਾਂ ,ਪੀਪੇ ਬੀ ਅਤੇ ਕਬਾੜ ਪਿਆ ਹੋਵੇ ਉਸ ਨੂੰ ਸਾਫ਼ ਕਰ ਦੇਣਾ ਚਾਹੀਦਾ ਹੈ ਅਤੇ ਉਸ ਵਿਚਲੇ ਖੜ੍ਹੇ ਪਾਣੀ ਨੂੰ ਵੀ ਸਾਫ਼ ਕਰ ਦੇਣਾ ਚਾਹੀਦਾ ਹੈ ।ਵਸੋਂ ਦੇ ਨਜ਼ਦੀਕ ਖ਼ਾਲੀ ਪਏ ਟੋਇਆਂ ਨੂੰ ਮਿੱਟੀ ਨਾਲ ਭਰ ਦੇਣਾ ਚਾਹੀਦਾ ਹੈ ।ਜਿਸ ਨਾਲ ਬਿਮਾਰੀਆਂ ਫੈਲਾਉਣ ਵਾਲੇ ਮੱਛਰ, ਮੱਖੀਆਂ ਅਤੇ ਕੀਟਾ ਨੂੰ ਫੈਲਣ ਦੇ ਲਈ ਜਗ੍ਹਾ ਨਹੀਂ ਮਿਲੇਗੀ ।ਇਸ ਤਰ੍ਹਾਂ ਸਾਨੂੰ ਵਰਖਾ ਰੁੱਤ ਦੇ ਵਿੱਚ ਬਿਮਾਰੀਆਂ ਤੋਂ ਬਚਾਅ ਦੇ ਲਈ ਇਹ ਸਭ ਕੁਝ ਕਰਨਾ ਜ਼ਰੂਰੀ ਹੈ ,ਜਿਸ ਨਾਲ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕੀਤਾ ਜਾ ਸਕਦਾ ਹੈ।