May 28, 2026 12:43 am

ਪਾਣੀ ਦੀ ਗੰਭੀਰ ਹੋ ਰਹੀ ਸਮੱਸਿਆ

ਅੱਜ ਸਵੇਰ ਦੀ ਸੈਰ ਲਈ ਥੋੜਾ ਲੇਟ ਹੋ ਗਿਆ, ਧੁੱਪ ਚੜ੍ਹ ਗਈ ਸੀ। ਹਾਲੇ ਇੱਕ ਕਿਲੋਮੀਟਰ ਹੀ ਗਿਆ ਸੀ ਕਿ ਸਾਹਮਣੇ ਵੱਡੀ ਜਿਹੀ ਮਸ਼ੀਨ ਖੜੀ ਵੇਖੀ,ਮੈਂ ਵੇਖਣਸਾਰ ਹੀ ਸਮਝ ਗਿਆ ਕਿ ਇਹ ਤਾਂ ਬੋਰ ਵੈਲ ਵਾਲੀ ਮਸ਼ੀਨ ਹੈ ਪਰ ਇੰਨੀ ਵੱਡੀ ਮਸ਼ੀਨ ਦਾ ਸਾਡੇ ਇਲਾਕੇ ਵਿੱਚ ਕੀ ਕੰਮ,ਇਹ ਮਸ਼ੀਨ ਤਾਂ ਡੂੰਘੇ ਬੋਰਾਂ ਲਈ ਵਰਤੀ ਜਾਂਦੀ ਹੈ।ਕੋਲ ਜਾ ਕੇ ਮੈਂ ਲੇਬਰ ਨੂੰ ਪੁੱਛਿਆ ਕਿ ਭਾਈ ਤੁਸੀ ਇੱਥੇ, ਐਡੀ ਵੱਡੀ ਮਸ਼ੀਨ,ਲੇਬਰ ਪਰਵਾਸੀ ਸੀ ਮੈ ਕੋਲ ਜਾ ਕੇ ਵੇਖਿਆ ਉਹ ਉੱਥੇ ਵੱਡਾ ਬੋਰ ਹੀ ਕਰਨ ਲੱਗੇ ਸਨ। ਪਰੰਤੂ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਕੋਲ ਹੀ 200 ਫੁੱਟ ਵਾਲਾ ਬੋਰ ਸੀ।
ਮੈਂ ਕਿਹਾ ਐਡੇ ਵੱਡੇ ਬੋਰ ਦੀ ਇੱਥੇ ਕੀ ਜਰੂਰਤ ਹੈ ਤਾਂ ਲੇਬਰ ਨੇ ਦੱਸਿਆ ਕਿ ਪੁਰਾਣੇ ਬੋਰ ਦਾ ਪਾਣੀ ਬਹੁਤ ਘੱਟ ਗਿਆ ਹੈ। ਹੁਣ ਇੱਥੇ 700-800 ਫੁੱਟ ਬੋਰ ਕਰਨਾ ਪੈਣਾ ਹੈ। ਮੈਨੂੰ ਬੜੀ ਹੈਰਾਨੀ ਹੋਈ ਕਿ ਸਤਲੁੱਜ ਦਰਿਆ ਦੇ ਨਾਲ ਲਗਦਾ ਇਲਾਕ ਜਿੱਥੇ 10-15 ਸਾਲ ਪਹਿਲਾਂ ਪਾਣੀ ਦਾ ਪੱਧਰ 40-50 ਫੁੱਟ ਸੀ। ਅੱਜ ਇਹ ਪੱਧਰ 200-250 ਫੁੱਟ ਨੂੰ ਵੀ ਪਾਰ ਕਰ ਗਿਆ,ਮੈਂ ਆਪਣੀ ਸੈਰ ਸ਼ੁਰੂ ਕਰ ਦਿੱਤੀ ਤੇ ਮਨ ਹੀ ਮਨ ਸੋਚਣ ਲੱਗਾ ਕਿ ਮੋਗਾ, ਬਠਿੰਡਾ ਪਾਸੇ ਵੱਲ ਤਾਂ ਸੁਣਿਆ ਸੀ ਕਿ ਉੱਥੇ ਬਹੁਤ ਡੂੰਘੇ ਬੋਰ ਹਨ ਪਰ ਹੁਣ ਸਾਡੇ ਵੱਲ ਵੀ, ਮੈਨੂੰ ਮਨ ਹੀ ਮਨ ਬੜਾ ਅਫਸੋਸ ਹੋ ਰਿਹਾ ਸੀ ਅਗਰ ਇਸੇ ਤਰ੍ਹਾਂ ਪਾਣੀ ਦਾ ਪੱਧਰ ਘੱਟਦਾ ਰਿਹਾਂ ਤਾਂ ਪੰਜਾਬ ਦਾ ਕੀ ਬਣੇਗਾ ਅਗਰ ਵਰਖਾ ਦੇ ਪਾਣੀ ਨੂੰ ਰੀਚਾਰਜ ਕਰਕੇ ਧਰਤੀ ਵਿੱਚ ਨਾ ਪਾਇਆ ਗਿਆ ਅਤੇ ਪਾਣੀ ਅਵਰਤੋਂ ਬੰਦ ਨਾ ਕੀਤੀ ਗਈ ਤਾਂ ਪੰਜਾਬ ਨੂੰ ਰਾਜਸਥਾਨ ਬਨਣ ਤੋਂ ਕੋਈ ਨਹੀਂ ਰੋਕ ਸਕਦਾ।

Send this to a friend