May 26, 2026 1:24 am

ਕਸ਼ਿਅਪ ਸਮਾਜ ਨੇ ਕੈਨੇਡਾ ‘ਚ ਮਨਾਇਆ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਨੂੰ ਸਮਰਪਿਤ ਦਿਵਸ

ਪੰਜਾਬ ਤੋਂ ਕੈਨੇਡਾ ਪਹੁੰਚੇ ਜੈਕਿਸ਼ਨ ਦਾ ਕੀਤਾ ਵਿਸ਼ੇਸ਼ ਸਨਮਾਨ

ਮਿਲਟਨ : ਕੈਨੇਡਾ – ਭਾਰਤੀ ਮੂਲ ਦੇ ਕੈਨੇਡਾ ‘ਚ ਰਹਿੰਦੇ ਪੱਕੇ ਵਸਿੰਦਿਆਂ ਦੇ ਕਸ਼ਿਅਪ ਸਮਾਜ ਦੇ ਕਰੀਬ 60 ਪ੍ਰੀਵਾਰਾਂ ਨੇ ਜਿਥੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਫਤਿਹਗੜ੍ਹ ਸਾਹਿਬ ਨਾਲ ਸਥਾਈ ਤੌਰ ‘ਤੇ ਜੁੜ ਕੇ ਮੈਂਬਰਸ਼ਿੱਪ ‘ਚ ਵਾਧਾ ਕੀਤਾ ਹੈ ਉਥੇ ਇਨ੍ਹਾਂ ਪਰਿਵਾਰਾਂ ਨੇ ਕਨੇਡਾ ਦੀ ਧਰਤੀ ਤੇ ਕੈਸਲੋ ਰੋਡ ਮਿਲਟਨ ਵਿਖੇ ਬਾਬਾ ਮੋਤੀ ਰਾਮ ਮਹਿਰਾ ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ‘ਚ ਦੁੱਧ ਤੇ ਜਲ ਦੀ ਸੇਵਾ ਕਰਨ ਬਦਲੇ ਪਰਿਵਾਰ ਸਮੇਤ ਕੋਹਲੂ ‘ਚ ਪਿੜਵਾ ਕੇ ਸ਼ਹੀਦ ਕਰ ਦਿੱਤਾ ਸੀ ਦੀ ਯਾਦ ਨੂੰ ਸਮਰਪਿਤ ਦਿਵਸ ਮਨਾਇਆ ਗਿਆ। ਜਿਸ ਵਿੱਚ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੇ ਵਾਈਸ ਚੇਅਰਮੈਨ ਸ੍ਰੀ ਜੈਕ੍ਰਿਸ਼ਨ ਕਸ਼ਿਅਪ ਬਸੀ ਪਠਾਣਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸ੍ਰੀ ਜੈਕ੍ਰਿਸ਼ਨ ਕਸ਼ਿਅਪ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਫਤਿਹਗੜ੍ਹ ਸਾਹਿਬ ਗੁਰੁਦਆਰਾ ਯਾਦਗਾਰ ਵਿਖੇ ਹਰ ਸਾਲ ਜਿਥੇ ਸ਼ਹੀਦੀ ਦਿਹਾੜਾ ਮਨਾਉਂਦਾ ਹੈ ਉਥੇ ਚੇਅਰਮੈਨ ਸ੍ਰ. ਨਿਰਮਲ ਸਿੰਘ ਐਸ ਐਸ ਸਮੇਤ ਸਾਰੇ ਪ੍ਰਬੰਧਕ ਬਹੁਤ ਹੀ ਸੇਵਾ ਭਾਵਨਾ ਨਾਲ ਬਾਬਾ ਜੀ ਦੀ ਕੁਰਬਾਨੀ ਤੇ ਗੁਰੂ ਸਾਹਿਬਾਨ ਦੇ ਪਰਿਵਾਰ ਦੀ ਔਖੇ ਸਮੇਂ ਕੀਤੀ ਸੇਵਾ ਦਾ ਗੁਣਗਾਨ ਕਰਕੇ ਗੁਰੂ ਦੇ ਪਿਆਰੇ ਬਣਨ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੁਦਆਰਾ ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਫਤਿਹਗੜ੍ਹ ਸਾਹਿਬ ਵਿਖੇ ਹਰ ਗੁਰਪੁਰਬ ਤੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਦਾ ਹੈ। ਸ੍ਰੀ ਜੈਕ੍ਰਿਸ਼ਨ ਕਸ਼ਿਅਪ ਨੇ ਕੈਨੇਡਾ ਵਿੱਚ ਕਸ਼ਿਅਪ ਸਮਾਜ ਨੂੰ ਆਪਣਿਆ ਨਾਲ ਜੁੜਣ ਦਾ ਸੱਦਾ ਦਿੱਤਾ ਅਤੇ ਮੈਂਬਰ ਬਣਨ ਲਈ ਹਰਦੀਪ ਸਿੰਘ 647 967 4926, ਜਗਦੀਸ ਸਿੰਘ 647 720 6477, ਨਸੀਬ ਸਿੰਘ ਸਨੋਤਰੇ 647 704 2495 ਨਾਲ ਸੰਪਰਕ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਕਸ਼ਿਅਪ ਸਮਾਜ ਕਨੇਡਾ ਵੱਲੋਂ ਸ੍ਰੀ ਜੈਕ੍ਰਿਸ਼ਨ ਕਸ਼ਿਅਪ ਤੇ ਪਰਿਵਾਰ ਦਾ ਸਨਮਾਨ ਵੀ ਕੀਤਾ ਗਿਆ। ਜਦੋਂ ਕਿ ਚੇਅਰਮੈਨ ਨਿਰਮਲ ਸਿੰਘ ਐਸ ਐਸ ਵੱਲੋਂ ਭੇਜੇ ਗਏ ਕਨੇਡਾ ਦੇ ਸਥਾਈ ਮੈਂਬਰਾਂ ਲਈ ਪ੍ਰਸ਼ੰਸ਼ਾਂ ਪੱਤਰ ਵੀ ਸ੍ਰੀ ਜੈਕ੍ਰਿਸ਼ਨ ਕਸ਼ਿਅਪ ਵੱਲੋਂ ਵੰਡੇ ਗਏ। ਇਸ ਮੌਕੇ ਕਨੇਡਾ ਦੇ ਕਸ਼ਿਅਪ ਸਮਾਜ ਦੇ ਹਰਦੀਪ ਸਿੰਘ, ਨਸੀਬ ਸਿੰਘ ਸਨੋਤਹੇ, ਕੁਲਵੰਤ ਸਿੰਘ ਜੰਜ਼ੂਆਂ ਤੇ ਜਗਦੀਸ਼ ਸਿੰਘ ਸਨੋਤਹੇ ਨੇ ਕਿਹਾ ਕਿ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਜੀਵਨ ਤੇ ਸੇਵਾ ਨੂੰ ਪ੍ਰਚਾਰਨ ਲਈ ਬਰੈਮਪਟਨ ਵਿਖੇ ਸੰਸਥਾ ਬਣਾਈ ਜਾਵੇਗੀ ਅਤੇ ਬਾਬਾ ਜੀ ਦੀ ਯਾਦਗਾਰ ਬਣਾਉਣ ਦੇ ਉਪਰਾਲੇ ਵੀ ਅਰੰਭੇ ਜਾਣਗੇ।ਅਖੀਰ ਵਿੱਚ ਕਸ਼ਿਅਪ ਸਮਾਜ ਨੇ ਇਕੱਠੇ ਲੰਗਰ ਵੀ ਛੱਕਿਆ ਅਤੇ ਸਮਾਜ ਦੀ ਬਿਹਤਰੀ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ।

Send this to a friend