ਛੱਪੜ ਦੀ ਬਦਬੂ ਕਾਰਨ ਬੱਚੇ ਸਕੂਲੋਂ ਭੱਜਣ ਲਈ ਹੋਏ ਮਜਬੂਰ

ਫਿਰੋਜ਼ਸ਼ਾਹ- ਸਰਕਾਰੀ ਪ੍ਰਾਇਮਰੀ ਸਕੂਲ ਫਿਰੋਜ਼ਸ਼ਾਹ ਜਿਥੇ ਅਧਿਆਪਕਾਂ ਦੀ ਮਿਹਨਤ ਸਦਕਾ ਵਿਦਿਅਕ ਖੇਤਰ ਵਿੱਚ ਮੱਲਾਂ ਮਾਰਨ ਅਤੇ ਆਪਣੀ ਸੁੰਦਰ ਦਿੱਖ ਕਾਰਨ ਇਲਾਕੇ ਵਿੱਚ ਮਸ਼ਹੂਰ ਹੈ ਉਥੇ ਹੀ ਇਸ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਰਹੀ ਐ ਛੱਪੜ ਦੇ ਗੰਧਲੇ ਪਾਣੀ ਚੋਂ ਆਉਂਦੀ ਬਦਬੂ ਜਿਸ ਕਾਰਨ ਇਥੋ ਦੇ ਬੱਚਿਆਂ ਅਤੇ ਅਧਿਆਪਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋਇਆ ਪਿਆ ਜੋ ਕਿ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ।ਜਿਕਰਯੋਗ ਹੈ ਕਿ ਇਹ ਛੱਪੜ ਸਕੂਲ ਦੀ ਬਿਲਕੁਲ ਕੰਧ ਨਾਲ ਬਣਿਆ ਹੋਇਆ ਹੈ ਜਿਸ ਵਿੱਚ ਪੂਰੇ ਪਿੰਡ ਦੇ ਪਸ਼ੂਆਂ ਅਤੇ ਮਨੁੱਖੀ ਮਲ-ਮੂਤਰ ਨਾਲ ਪਲੀਤ ਪਾਣੀ ਇਸ ਛੱਪੜ ਵਿੱਚ ਪੈਂਦਾ ਹੈ । ਅਧਿਆਪਕਾਂ ਨੇ ਦੱਸਿਆ ਕਿ ਕਈ ਵਾਰ ਬੱਚਿਆਂ ਨੂੰ ਉਲਟੀਆਂ ਲੱਗ ਜਾਂਦੀਆਂ ਹਨ ਅਤੇ ਮਿਡ ਡੇ ਮੀਲ ਤਹਿਤ ਤਿਆਰ ਕੀਤਾ ਖਾਣ ਵੀ ਬੱਚੇ ਇਸ ਗੰਧਲੀ ਬਦਬੂਦਾਰ ਫਿਜ਼ਾ ਵਿੱਚ ਬੈਠਕੇ ਖਾਣੋਂ ਗੁਰੇਜ਼ ਕਰਦੇ ਹਨ ਸਕੂਲ ਦੇ ਇੰਚਾਰਜ ਸਟੇਟ ਐਵਾਰਡੀ ਮਾਸਟਰ ਰਜਿੰਦਰ ਸਿੰਘ ਰਾਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਲਈ ਇਹ ਬਹੁਤ ਗੰਭੀਰ ਸਮੱਸਿਆ ਬਣੀ ਹੋਈ ਐ ਜਿਸ ਦੇ ਹੱਲ ਲਈ ਉਹਨਾਂ ਵੱਲੋਂ ਜਿਲਾ ਸਿੱਖਿਆ ਅਫਸਰ, ਡਿਪਟੀ ਕਮਿਸ਼ਨਰ ਅਤੇ ਪੰਚਾਇਤ ਨੂੰ ਬਹੁਤ ਵਾਰ ਬੇਨਤੀ ਕੀਤੀ ਗਈ ਐ ਪਰ ਅਜੇ ਤੱਕ ਕੋਈ ਮਸਲਾ ਹੱਲ ਨਹੀ ਹੋਇਆ।
ਉਹਨਾਂ ਦੱਸਿਆ ਕਿ ਅਸੀਂ ਖੁਸ਼ਹਾਲੀ ਦੇ ਰਾਖੇ ( ਜੀ ਓ ਜੀ) ਦੀ ਰਾਂਹੀ ਵੀ ਆਪਣੀ ਅਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਮੰਨਿਆਂ ਜਾਂਦਾ ਹੈ ਇਹਨਾਂ ਦੀ ਕਲਮ ਦੁਆਰਾ ਦਰਜ ਸ਼ਿਕਾਇਤ ਸਿੱਧੀ ਮੁੱਖ ਮੰਤਰੀ ਦੇ ਦਫਤਰ ਪਹੁੰਚ ਦੀ ਐ ਪਰ ਓਥੋਂ ਵੀ ਸਾਡੀ ਉਮੀਦ ਨੂੰ ਬੂਰ ਨਾ ਪਿਆ ।
– ਗੁਰਤਾਰ ਸਿੰਘ ਸਿੱਧੂ
ਪੱਤਰਕਾਰ ‘ਪੰਜਾਬ ਟਾਇਮਜ਼’

Send this to a friend